Jalandhar : ਅੱਜ ਪੰਜਾਬ ਰੋਡਵੇਜ਼ ਪਨਬਸ/ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਜਲੰਧਰ ਬੱਸ ਸਟੈਂਡ ਵਿੱਚ ਮੀਟਿੰਗ ਕੀਤੀ ਗਈ ਇਸ ਮੀਟਿੰਗ ਨੂੰ ਸੰਬੋਧਨ ਕਰਦੀਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੱਸਿਆ ਕੀ ਮੌਜੂਦਾ ਸਰਕਾਰ ਵੱਲੋਂ ਵੱਡੇ- ਵੱਡੇ ਵਾਅਦੇ ਕਰਕੇ ਸੱਤਾ ਹਾਸਿਲ ਕੀਤੀ ਗਈ ਪ੍ਰੰਤੂ ਦੋ ਸਾਲ ਬੀਤ ਜਾਣ ਦੇ ਬਾਅਦ ਵੀ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਨਾਲ਼ ਕੀਤੇ ਵਾਦਿਆਂ ਅਤੇ ਨੋਜਵਾਨਾਂ ਨੂੰ ਰੋਜ਼ਗਾਰ ਦੇਣ ਸਮੇਤ ਪੰਜਾਬ ਦੇ ਕੋਈ ਵੀ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਜਿਸ ਵਿੱਚ ਟਰਾਂਸਪੋਰਟ ਵਿਭਾਗ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਜਾ ਰਿਹਾ ਪ੍ਰਾਈਵੇਟ ਮਾਫੀਆ ਬੰਦ ਕਰਨ ਦੀ ਬਿਜਾਏ ਖੁਲ ਦਿੱਤੀ ਜਾ ਰਹੀ ਹੈ ਅਤੇ ਟਾਈਮ ਟੇਬਲਾਂ ਵਿੱਚ ਵੱਡੇ ਪੱਧਰ ਤੇ ਧਾਂਦਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਨਜਾਇਜ਼ ਆਪਰੇਸ਼ਨ ਧੜਾਧੜ ਚੱਲ ਰਿਹਾ ਸਰਕਾਰ ਵੱਲੋਂ ਪੱਕਾ ਰੁਜ਼ਗਾਰ ਦੇਣ ਦੀ ਥਾਂ ਆਊਟਸੋਰਸਿੰਗ ਤੇ ਭਰਤੀਆਂ ਕੀਤੀਆ ਜਾ ਰਹੀਆਂ ਹਨ ਇੱਕ ਠੇਕੇਦਾਰ ਦੀ ਬਜਾਏ ਪੰਜਾਬ ਰੋਡਵੇਜ ਪਨਬਸ ਵਿੱਚ 2 ਠੇਕੇਦਾਰ ਕੀਤੇ ਗਏ ਹਨ ਵਿਭਾਗਾਂ ਦਾ ਨਿਜੀਕਰਨ ਕਰਨ ਲਈ PRTC ਵਿੱਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਈਆਂ ਜਾ ਰਹੀਆਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੰਨ ਕੇ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਪਿਛਲੀਆਂ ਮੀਟਿੰਗਾ ਵਿੱਚ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਅਤੇ ਰਹਿੰਦੀਆਂ ਮੰਗਾਂ ਨੂੰ ਮਨਵਾਉਣ ਲਈ ਪਹਿਲਾਂ ਤੋਂ ਹੀ ਲਏ ਫੈਸਲੇ ਅਨੁਸਾਰ 16 ਤਰੀਕ ਨੂੰ ਲੋਕ ਸਭਾ ਹਲਕੇ ਖੰਡੂਰ ਸਾਹਿਬ ਵਿੱਚ ਟਰਾਂਸਪੋਰਟ ਵਿਭਾਗ ਦੇ ਮੁਲਜਮਾਂ ਵਲੋਂ ਲੰਬਾ ਰੋਸ ਮਾਰਚ ਝੰਡਾ ਮਾਰਚ ਕਰਦੇ ਹੋਏ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਏਗਾ ਅੱਜ ਮਾਰਚ ਦੀ ਤਿਆਰੀ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਅਤੇ ਰੂਟ ਪਲਾਨ ਤਿਆਰ ਕੀਤਾ ਗਿਆ ਇਸ ਰੋਸ਼ ਮਾਰਚ ਵਿੱਚ ਸਾਰੇ ਡੀਪੂਆ ਨੂੰ ਵੱਧ ਚੜ ਕੇ ਹਿਸਾ ਲੈਣ ਲਈ ਲਾਮਬੰਦ ਕੀਤਾ ਗਿਆ
ਜਰਨਲ ਸਕੱਤਰ ਸ਼ਮਸ਼ੇਰ ਸਿੰਘ,ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਰਾਠ, ਗੁਰਪ੍ਰੀਤ ਸਿੰਘ ਪੰਨੂ,ਜਤਿੰਦਰ ਸਿੰਘ ਕਿਹਾ ਕਿ ਪੰਜਾਬ ਸਰਕਾਰ ਵਾਂਗ ਕਹਿੰਦਾ ਸਰਕਾਰ ਵੱਲੋਂ ਵੀ ਹਰ ਵਰਗ ਨਾ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਿਸ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਅਤੇ ਵੱਖ ਵੱਖ ਟਰੈਡ ਯੂਨੀਅਨਾਂ ਵਲੋਂ 21 ਮਈ 2024 ਨੂੰ ਭਾਰਤ ਸਰਕਾਰ ਦੀਆ ਮਾਰੂ ਨੀਤੀਆਂ ਜਿਨ੍ਹਾਂ ਵਿੱਚ ਕਿਸਾਨੀ ਮੰਗਾ ਅਤੇ ਡਰਾਈਵਰ ਜਮਾਤ ਵਿਰੋਧੀ ਪਾਸ ਕੀਤੇ ਕਾਲੇ ਕਾਨੂੰਨ ਖਿਲਾਫ ਮਹਾਂ ਪੰਚਾਇਤ ਕੀਤੀ ਜਾਵੇਗੀ ਜਿਸ ਵਿੱਚ ਪੰਜਾਬ ਰੋਡਵੇਜ਼ ਪਨਬਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਸ਼ਮੂਲੀਅਤ ਕੀਤੀ ਜਾਏਗੀ ਇਸ ਮੌਕੇ ਜਲੌਰ ਸਿੰਘ,ਜੋਧ ਸਿੰਘ, ਬਲਜੀਤ ਸਿੰਘ, ਪਰਮਜੀਤ ਸਿੰਘ,ਗੁਰਪ੍ਰੀਤ ਸਿੰਘ,ਸਤਵਿੰਦਰ ਸਿੰਘ।
Share this content: