Saturday, July 27, 2024
Google search engine
HomeFeature Newsਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ...

ਭਗਵੰਤ ਮਾਨ ਨੇ ਸ਼ਾਹਕੋਟ ‘ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾਬ ਜਲੰਧਰ ਦੇ ਲੋਕ ਦੇਣਗੇ

ਫ਼ਫ਼ਚੰਡੀਗੜ, 9 ਮਈ

ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਸ਼ਾਹਕੋਟ ‘ਚ ਜਲੰਧਰ ਤੋਂ ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ ਅਤੇ ਰੋਡ ਸ਼ੋਅ ਕੱਢਿਆ, ਜਿੱਥੇ ਹਜ਼ਾਰਾਂ ਦੀ ਗਿਣਤੀ ‘ਚ ਲੋਕਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਦੌਰਾਨ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਫੁੱਲਾਂ ਦੇ ਹਾਰ ਪਾ ਕੇ ਅਤੇ ‘ਆਮ ਆਦਮੀ ਪਾਰਟੀ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਸਵਾਗਤ ਕੀਤਾ। ਮਾਨ ਨੇ ਕਿਹਾ ਕਿ ਉਹ ਇਸ ਪਿਆਰ ਦੇ ਰਿਣੀ ਹਨ, ਇਹ ਪ੍ਰਮਾਤਮਾ ਦੀ ਕਿਰਪਾ ਹੈ ਕਿ ਉਨ੍ਹਾਂ ਨੂੰ ਲੋਕਾਂ ਦੇ ਪਿਆਰ ਦੀ ਬਖ਼ਸ਼ੀਸ਼ ਹੋਈ ਹੈ। ਦੂਜੇ ਸਿਆਸਤਦਾਨਾਂ ਨੂੰ ਤਾਂ ਲੋਕ ਥੋੜ੍ਹਾ ਜਿਹਾ ਵੀ ਪਸੰਦ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਮਿਲਣਾ ਬੁਰਾ ਸ਼ਗਨ ਸਮਝਦੇ ਹਨ।

ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਰਤਨ ਸਿੰਘ ਕੱਕੜ ਕਲਾਂ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਅਤੇ ਕਿਹਾ ਕਿ ਉਹ ਉਨ੍ਹਾਂ ਦੇ ਪਰਿਵਾਰ ਨੂੰ ਵੀ ਮਿਲੇ ਹਨ। ਮਾਨ ਨੇ ਕਿਹਾ ਕਿ ਰਤਨ ਸਿੰਘ ਇੱਕ ਜ਼ਮੀਨ ਨਾਲ ਜੁੜੇ ਤੇ ਸੁਹਿਰਦ ਆਗੂ ਸਨ। ਮਾਨ ਨੇ ਉਨ੍ਹਾਂ ਦੀ ਵਿੱਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ।

ਉਨ੍ਹਾਂ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਹੁਣ ਉਨ੍ਹਾਂ ਨੂੰ ਵੋਟਾਂ ਮੰਗਣ ਲਈ ਕੁਝ ਬੋਲਣ ਦੀ ਵੀ ਲੋੜ ਨਹੀਂ ਹੈ, ਕਿਉਂਕਿ ਸਾਡੀ ਸਰਕਾਰ ਦਾ ਕੰਮ ਹੀ ਬੋਲਦਾ ਹੈ। ਉਨ੍ਹਾਂ ਅੱਗੇ ਕਿਹਾ, ਤੁਹਾਡੇ ਜ਼ੀਰੋ ਬਿਜਲੀ ਦੇ ਬਿੱਲ ਸਾਡੇ ਲਈ ਬੋਲਦੇ ਹਨ, 43,000 ਸਰਕਾਰੀ ਨੌਕਰੀਆਂ ਬੋਲ ਰਹੀਆਂ ਹਨ, ‘ਕੱਸੀ’ ਅਤੇ ‘ਰਜਵਾਹੇ’ ਦਾ ਪਾਣੀ ਬੋਲ ਰਿਹਾ ਹੈ, ਬੰਦ ਪਏ ਟੋਲ ਪਲਾਜ਼ੇ ਅਤੇ ਤੁਹਾਡੇ ਰਾਸ਼ਨ ਕਾਰਡ ਕਹਾਣੀ ਬਿਆਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ 16 ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ, ਜਿਸ ਨਾਲ ਪੰਜਾਬੀਆਂ ਨੂੰ ਰੋਜ਼ਾਨਾ 60 ਲੱਖ ਰੁਪਏ ਦੀ ਬੱਚਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਜ਼ੀਰੋ ਬਿੱਲਾਂ ਨੇ ਆਮ ਲੋਕਾਂ ਦਾ ਆਰਥਿਕ ਬੋਝ ਹਲਕਾ ਕਰ ਦਿੱਤਾ ਹੈ। ਬਚੇ ਹੋਏ ਪੈਸਿਆਂ ਨਾਲ ਹੁਣ ਉਹ ਆਪਣੀ ਜ਼ਰੂਰਤ ਦੀਆਂ ਹੋਰ ਚੀਜ਼ਾਂ ਲੈ ਸਕਦੇ ਹਨ।

ਭਗਵੰਤ ਮਾਨ ਨੇ ਕਿਹਾ ਕਿ ਉਹ ਹੋਰ ਮੁੱਖ ਮੰਤਰੀਆਂ ਜਾਂ ਸਿਆਸੀ ਆਗੂਆਂ ਵਾਂਗ ਨਹੀਂ ਹਨ। ਉਹ ਉਨ੍ਹਾਂ (ਆਮ ਲੋਕਾਂ) ਵਿੱਚੋਂ ਇੱਕ ਹਨ ਅਤੇ ਉਹ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਦੂਜੇ ਮੁੱਖ ਮੰਤਰੀ ਜਨਤਾ ਤੋਂ ਦੂਰ ਰਹਿੰਦੇ ਸਨ ਜਦਕਿ ਉਹ ਹਮੇਸ਼ਾ ਲੋਕਾਂ ਦੇ ਵਿਚਕਾਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਸਿਆਸਤਦਾਨ ਦੁਖੀ ਹਨ, ਕਿਉਂਕਿ ਆਮ ਪਰਿਵਾਰਾਂ ਦੇ ਧੀ-ਪੁੱਤ ਮੁੱਖ ਮੰਤਰੀ, ਵਿਧਾਇਕ ਅਤੇ ਮੰਤਰੀ ਬਣ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ 32 ਦੰਦ ਹਨ ਅਤੇ ਮੈਂ ਜੋ ਕਹਿੰਦਾ ਹੈ ਉਹ ਸੱਚ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮੈਂ ਭਵਿੱਖਬਾਣੀ ਕੀਤੀ ਸੀ ਕਿ ਬਾਦਲ ਪਰਿਵਾਰ ਵਿੱਚੋਂ ਹਰ ਕੋਈ ਹਾਰੇਗਾ, ਮਜੀਠੀਆ, ਸਿੱਧੂ, ਕੈਪਟਨ, ਭੱਠਲ, ਮਲੂਕਾ, ਵਲਟੋਹਾ, ਉਹ ਸਾਰੇ ਹਾਰ ਜਾਣਗੇ ਅਤੇ ਇੰਝ ਹੋਇਆ ਵੀ, ਉਹ ਸਾਰੇ ਵਿਧਾਇਕ ਚੋਣ ਹਾਰ ਗਏ। ਉਨ੍ਹਾਂ ਨੇ ਨਾਅਰਾ ਦਿੱਤਾ ‘ਪੰਜਾਬ ਬਣੇਗਾ ਹੀਰੋ’, ਸ਼ਾਹਕੋਟ ਦੇ ਲੋਕਾਂ ਨੇ ਕਿਹਾ ‘ਇਸ ਵਾਰ 13-0’।

ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੱਲ੍ਹ ਸਭ ਕੁਝ ਠੀਕ ਰਿਹਾ ਤਾਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੇਲ੍ਹ ਵਿਚੋਂ ਬਾਹਰ ਆ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਆਪਣਾ ਸ਼ੇਰ ਵਾਪਸ ਲਿਆਵਾਂਗੇ ਅਤੇ ਮੈਂ ਉਨ੍ਹਾਂ ਦੀ ਰਿਹਾਈ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਪੰਜਾਬ ਲਿਆਵਾਂਗਾ, ਕਿਉਂਕਿ ਪੰਜਾਬ ਨੇ ਸਾਨੂੰ 2014 ਵਿੱਚ 4 ਸੰਸਦ ਮੈਂਬਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਹੁਣ ‘400+’ ਨਹੀਂ ਕਹਿ ਰਹੀ ਕਿਉਂਕਿ ਉਸਨੂੰ ਪਤਾ ਹੈ ਕਿ ਉਨ੍ਹਾਂ ਦਾ ਜਹਾਜ਼ ਡੁੱਬ ਰਿਹਾ ਹੈ। ਦੂਜੇ ਪਾਸੇ ‘ਆਪ’ ਪੰਜਾਬ ਦੀਆਂ ਸਾਰੀਆਂ 13 ਸੀਟਾਂ, ਦਿੱਲੀ, ਕੁਰੂਕਸ਼ੇਤਰ, ਗੁਜਰਾਤ ਅਤੇ ਆਸਾਮ ਦੀਆਂ ਸੀਟਾਂ ‘ਤੇ ਜਿੱਤ ਹਾਸਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ 30-40 ਸੰਸਦ ਮੈਂਬਰ ਹੋਣਗੇ ਅਤੇ ਅਗਲੀ ਸਰਕਾਰ ‘ਆਪ’ ਦੇ ਸਮਰਥਨ ਤੋਂ ਬਿਨਾਂ ਨਹੀਂ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ 13 ਸੰਸਦ ਮੈਂਬਰ ਪਾਰਲੀਮੈਂਟ ਵਿੱਚ ਆਉਣ ਦਾ ਮਤਲਬ ਇਹ ਹੋਵੇਗਾ ਕਿ ਉਹ ਹੁਣ ਸਾਡੇ ਫ਼ੰਡਾਂ ਨੂੰ ਰੋਕ ਨਹੀਂ ਸਕਣਗੇ, ਉਨ੍ਹਾਂ ਕਿਹਾ ਕਿ ਅਸੀਂ ਇਕੱਠੇ ਹੋ ਕੇ ਪੰਜਾਬ ਨੂੰ ‘ਸੋਨ ਦੀ ਚਿੜੀ’ ਬਣਾਵਾਂਗੇ।

ਉਨ੍ਹਾਂ ਕਿਹਾ ਕਿ ਬਾਦਲ ਰੋ ਰਹੇ ਹਨ, ਮੈਂ ਹਰਸਿਮਰਤ ਬਾਦਲ ਦੀ ਨਾਟਕ ਕਰਨ ਦੀ ਵੀਡੀਓ ਦੇਖੀ, ਪਰ ਅੱਜ ਤੁਹਾਡੇ ਸਮਰਥਨ ਅਤੇ ਉਤਸ਼ਾਹ ਨੂੰ ਦੇਖ ਕੇ, ਮੈਂ 100% ਸਕਾਰਾਤਮਿਕ ਹਾਂ ਕਿ 4 ਜੂਨ ਤੋਂ ਬਾਅਦ ਇਹ ਸਾਰੇ ਅਸਲ ਵਿੱਚ ਰੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਅਤੇ ਪੰਜਾਬ ਦੇ ਲੋਕਾਂ ਦੇ ਖ਼ੂਨ ਨਾਲ ਸੁਖ-ਵਿਲਾਸ ਇਮਾਰਤ ਦੀ ਉਸਾਰੀ ਕੀਤੀ। ਪਰ ਹੁਣ ਲੋਕਾਂ ਕੋਲ ਇਹਨਾਂ ਨੂੰ ਸਬਕ ਸਿਖਾਉਣ ਦਾ ਮੌਕਾ ਹੈ। ਸੁਸ਼ੀਲ ਕੁਮਾਰ ਰਿੰਕੂ ਦੇ ਮਾਮਲੇ ‘ਤੇ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਕਹਿਣ ਦੀ ਵੀ ਲੋੜ ਨਹੀਂ ਹੈ, ਜਲੰਧਰ ਦੇ ਲੋਕ ਇਸ ਧੋਖੇ ਦਾ ਜਵਾਬ ਦੇਣਗੇ ਅਤੇ 4 ਜੂਨ ਨੂੰ ਦੁਨੀਆ ਸਾਹਮਣੇ ਇਹ ਸਪੱਸ਼ਟ ਹੋ ਜਾਵੇਗਾ ਕਿ ਪੰਜਾਬੀ ਧੋਖੇਬਾਜ਼ਾਂ ਨੂੰ ਨਹੀਂ ਛੱਡਦੇ।

ਜਲੰਧਰ ਤੋਂ ਆਪ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼ਾਹਕੋਟ ਦੇ ਲੋਕਾਂ ਦਾ ਭਾਰੀ ਸਮਰਥਨ ਲਈ ਧੰਨਵਾਦ ਕੀਤਾ। ਟੀਨੂੰ ਨੇ ਕਿਹਾ ਕਿ ਕਿਸੇ ਵੀ ਪਾਰਟੀ ਨੂੰ ਆਮ ਆਦਮੀ ਪਾਰਟੀ ਵਰਗੇ ਉਤਸ਼ਾਹੀ ਨੌਜਵਾਨਾਂ ਦਾ ਸਮਰਥਨ ਨਹੀਂ ਹੈ। ਆਮ ਆਦਮੀ ਪਾਰਟੀ ਉਹ ਪਾਰਟੀ ਹੈ, ਜਿਸ ‘ਤੇ ਸਾਡੇ ਨੌਜਵਾਨ ਭਰੋਸਾ ਕਰਦੇ ਹਨ। ਉਨ੍ਹਾਂ ਕਿਹਾ ਕਿ ਆਪਣੇ 25 ਸਾਲਾਂ ਦੇ ਸਿਆਸੀ ਕਰੀਅਰ ਵਿੱਚ ਉਨ੍ਹਾਂ ਨੇ ਕਦੇ ਵੀ ਕਿਸੇ ਵੀ ਆਗੂ ਲਈ ਐਨਾ ਪਿਆਰ, ਸਮਰਥਨ ਅਤੇ ਉਤਸ਼ਾਹ ਨਹੀਂ ਦੇਖਿਆ, ਜਿੰਨਾ ਉਹ ਮੁੱਖ ਮੰਤਰੀ ਭਗਵੰਤ ਮਾਨ ਲਈ ਦੇਖ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 1 ਜੂਨ ਨੂੰ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਜਿਤਾਉਣ।

Share this content:

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments