Jalandhar : ਅੱਜ ਮਿਤੀ 27/04/2024 ਨੂੰ ਪੰਜਾਬ ਰੋਡਵੇਜ਼/ਪਨਬਸ/ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੀ ਜਲੰਧਰ ਵਿਖੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ/ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਦੀ ਅਗਵਾਈ ਹੇਠ ਮੀਟਿੰਗ ਹੋਈ ਰੇਸ਼ਮ ਸਿੰਘ ਗਿੱਲ ਨੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਟਰਾਂਸਪੋਰਟ ਵਿਭਾਗ ਦੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਸਮੇਤ ਮੰਗਾਂ ਦਾ ਹੱਲ ਕੱਢਣ ਵਿੱਚ ਨਾਕਾਮ ਰਹੀ ਹੈ ਸਰਕਾਰ ਵੱਲੋਂ ਕੱਚੇ ਮੁਲਾਜ਼ਮ ਨੂੰ ਪੱਕੇ ਕਰਨ ਲਈ ਬਣਾਈ ਗਈ ਪੋਲਸੀ ਵਿੱਚ ਕੇਵਲ ਤੇ ਕੇਵਲ ਮੁਲਾਜ਼ਮਾਂ ਨੂੰ ਗੁਮਰਾਹ ਕਰਨ ਤੋਂ ਇਲਾਵਾ ਹੋਰ ਕੋਈ ਵੀ ਲਾਭ ਨਹੀਂ ਦਿੱਤਾ ਗਿਆ ਜਿਸ ਲਈ ਯੂਨੀਅਨ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਸਮੇਤ ਸਾਰੇ ਭੱਤਿਆਂ ਉਹਨਾਂ ਦੇ ਪਿਤਰੀ ਵਿਭਾਗਾਂ ਵਿੱਚ ਪੱਕੇ ਕੀਤਾ ਜਾਵੇ ਮੌਜੂਦਾ ਸਰਕਾਰ ਵੱਲੋਂ ਵੀ ਪਿਛਲੀਆਂ ਸਰਕਾਰਾਂ ਵਾਂਗ ਸਮਾਂ ਟਪਾਉਣ ਦੀਆਂ ਨੀਤੀਆਂ ਤਹਿਤ ਮੁਲਾਜ਼ਮਾਂ ਨੂੰ ਗੁਮਰਾਹ ਕਰਨ ਲਈ ਕਮੇਟੀਆਂ ਦਾ ਗਠਨ ਕਰਕੇ ਸਮਾਂ ਟਪਾਇਆ ਜਾ ਰਿਹਾ ਉਲਟਾ ਆਪਣੇ ਦਿੱਤੇ ਬਿਆਨਾਂ ਦੇ ਉਲਟ ਜਾਕੇ ਮੋਟੀ ਰਿਸ਼ਵਤ ਲੈਕੇ ਆਉਟਸੋਰਸ ਤੇ ਭਰਤੀਆਂ ਕਰਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਅਤੇ ਕਿਸੇ ਵੀ ਕੱਚੇ ਮੁਲਾਜ਼ਮ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨਾਲ ਕੋਈ ਮੀਟਿੰਗਾਂ ਕੀਤੀਆਂ ਗਈਆਂ ਹਨ ਜਿਸ ਕਾਰਨ ਸਮੁੱਚਾ ਮੁਲਾਜ਼ਮ ਵਰਗ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਾਰਾਜ਼ ਹੈ ਇਸ ਨਰਾਜ਼ਗੀ ਦਾ ਖਮਿਆਜਾ ਚੋਣਾ ਦੌਰਾਨ ਜਾਹਿਰ ਕਰਦੇ ਹੋਏ ਸਖਤ ਵਿਰੋਧ ਕੀਤਾ ਜਾਵੇਗਾ।
ਪੰਜਾਬ ਦੇ ਸੂਬਾ ਸੈਕਟਰੀ ਸ਼ਮਸ਼ੇਰ ਸਿੰਘ ਅਤੇ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਦੱਸਿਆਂ ਪੰਜਾਬ ਵਿੱਚ ਟਰਾਂਸਪੋਰਟ ਮਾਫੀਆ ਅਤੇ ਸਿਖਰਾਂ ਤੇ ਚੱਲ ਰਿਹਾ ਹੈ ਟਰਾਂਸਪੋਰਟ ਵਿਭਾਗ ਵਿੱਚ ਸਰਕਾਰ ਦਾ ਕੋਈ ਧਿਆਨ ਨਹੀਂ ਦੂਜੇ ਪਾਸੇ ਸਰਕਾਰ ਵੱਲੋਂ ਫਰੀ ਸਫ਼ਰ ਸਹੂਲਤ ਕਾਰਨ ਲਗਭਗ ਵਿਭਾਗਾ ਦਾ 400-500 ਕਰੋੜ ਤੱਕ ਦਾ ਬਕਾਇਆ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਜਿਸ ਕਰਕੇ ਵਿਭਾਗਾ ਦੇ ਵਿੱਚ ਸਪੇਆਰ ਪਾਰਟ ਤੇ ਟਾਇਰ ਖਰੀਦਣ ਦੇ ਤੋਂ ਲੈ ਕੇ ਵਰਕਰ ਦੀਆਂ ਤਨਖ਼ਾਹਾਂ ਵੀ ਸਮੇਂ ਸਿਰ ਨਹੀ ਦਿੱਤੀਆਂ ਜਾ ਰਹੀਆ ਕਿਉਕਿ ਵਰਕਰ ਪਹਿਲਾਂ ਨਿਗੁਣੀਆਂ ਤਨਖਾਹਾਂ ਤੇ ਕੰਮ ਕਰਦੇ ਹਨ ਅਤੇ ਮੁਸ਼ਕਿਲਾਂ ਨਾਲ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ ਪਰ ਸਮੇਂ ਸਿਰ ਤਨਖਾਹ ਨਹੀਂ ਆਉਂਦੀਆਂ ਜਿਸ ਕਰਕੇ ਵਰਕਰਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਵਿਭਾਗ ਵੱਲੋਂ ਹਰ ਮਹੀਨੇ 7 ਤਰੀਕ ਤੱਕ ਮੁਲਾਜ਼ਮਾਂ ਦੀਆਂ ਤਨਖਾਹਾਂ ਉਹਨਾਂ ਦੇ ਖਾਤੇ ਵਿੱਚ ਨਹੀਂ ਪਈਆਂ ਜਾਂਦੀਆਂ ਤਾਂ 8 ਤਰੀਕ ਨੂੰ ਗੇਟ ਰੈਲੀਆਂ ਅਤੇ ਡਿਪੂ ਮੀਟਿੰਗਾਂ ਕਰਕੇ 10 ਤਰੀਕ ਨੂੰ ਦੋ ਘੰਟੇ ਵਾਸਤੇ ਪੂਰੇ ਪੰਜਾਬ ਦੀ ਬੱਸ ਸਰਵਿਸ ਬੰਦ ਕੀਤੀ ਜਾਏਗੀ ਅਤੇ 15 ਤਰੀਕ ਤੋਂ ਤਨਖਾਹ ਨਹੀਂ ਕੰਮ ਨਹੀਂ ਦੇ ਨਾਅਰੇ ਹੇਠ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਏਗੀ ਉਹਨਾਂ ਕਿਹਾ ਕਿ ਫਰੀ ਸਫਰ ਸਹੂਲਤਾਂ ਕਾਰਨ ਹਰੇਕ ਮਹੀਨੇ ਹੀ ਮੁਲਾਜ਼ਮਾਂ ਨੂੰ ਤਨਖਾਹਾਂ ਲਈ ਸੰਘਰਸ਼ ਕਰਨਾ ਪੈਂਦਾ ਹੈ ਸੋ ਇਸ ਸਬੰਧੀ ਪਹਿਲਾਂ ਕਈ ਵਾਰ ਨੋਟਿਸ ਦਿੱਤੇ ਗਏ ਹਨ ਪ੍ਰੰਤੂ ਹੁਣੇ ਮੈਨੇਜਮੈਂਟ ਵੱਲੋਂ ਜਾਣ ਬੁਝ ਕੇ ਮੁਲਾਜ਼ਮਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਕਿ ਆਪਣੀਆਂ ਹੱਕੀ ਦੀ ਜਾਇਜ਼ ਮੰਗਾਂ ਜਿਵੇਂ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ,ਠੇਕੇਦਾਰੀ ਸਿਸਟਮ ਖਤਮ ਕਰਨ, ਵਿਭਾਗਾਂ ਦੇ ਨਿਜੀਕਰਨ ਕਰਨ ਨੂੰ ਬੰਦ ਕਰਾਉਣ ਕਿਲੋਮੀਟਰ ਸਕੀਮ ਬੱਸਾਂ ਬੰਦ ਕਰਾਉਣ, ਸਰਵਿਸ ਰੂਲ ਲਾਗੂ ਕਰਨ ਅਤੇ 1/10/2022 ਤੋਂ 5%ਦਾ ਬਣਦਾ ਬਕਾਇਆ ਤੁਰੰਤ ਪਾਉਣ ਦੀ ਮੰਗ ਸਮੇਤ ਮੰਨੀਆਂ ਹੋਈਆਂ ਮੰਗਾਂ(ਤਨਖਾਹ ਵਾਧਾ ਲਾਗੂ ਕਰਨ,ਕੰਡੀਸ਼ਨਾਂ ਵਿੱਚ ਸੋਧ ਕਰਨ,ਫਾਰਗ ਕਰਮਚਾਰੀਆਂ ਨੂੰ ਬਹਾਲ ਕਰਨ)ਨੂੰ ਲਾਗੂ ਕਰਵਾਉਣ ਨੂੰ ਮੁੱਖ ਰੱਖਦੇ ਹੋਏ ਜੱਥੇਬੰਦੀ ਦੇ ਕੀਤੇ ਗਏ ਫੈਸਲੇ ਦਾ ਐਲਾਨ ਕਰਦੇ ਆਗੂ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਰਾਠ, ਸੀ ਮੀਤ ਪ੍ਰਧਾਨ ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਪੰਨੂ,ਰੋਹੀ ਰਾਮ,ਜਤਿੰਦਰ ਸਿੰਘ,ਜਲੌਰ ਸਿੰਘ,ਬਲਜੀਤ ਸਿੰਘ,ਰਣਧੀਰ ਸਿੰਘ ਰਾਣਾ, ਜੋਧ ਸਿੰਘ,ਬਲਜੀਤ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਆਗੂ ਨੇ ਕਿਹਾ ਸਰਕਾਰ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਸਰਕਾਰ ਦੇ ਖਿਲਾਫ ਸੰਘਰਸ਼ ਉਲੀਕ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਜਿਸ ਵਿੱਚ 1 ਮਈ ਨੂੰ ਮਜ਼ਦੂਰ ਦਿਵਸ ਝੰਡਾ ਲਹਿਰਾਇਆ ਜਾਵੇਗਾ ਪੰਜਾਬ ਸਰਕਾਰ ਖਿਲਾਫ ਗੇਟ ਰੈਲੀ ਕੀਤੀ ਜਾਏਗੀ ਅਤੇ 16 ਮਈ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਦੇ ਹਲਕੇ ਵਿੱਚ ਝੰਡਾ ਮਾਰਚ ਕੱਢਿਆ ਜਾਵੇਗਾ ਅਤੇ ਸਰਕਾਰ ਦੀ ਭੰਡੀ ਪ੍ਰਚਾਰ ਕੀਤਾ ਜਾਵੇਗਾ ਜੇਕਰ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਉਸ ਤੋ ਉਪਰੰਤ ਅਗਲੇ ਐਕਸ਼ਨ ਤਿੱਖੇ ਕੀਤੇ ਜਾਣਗੇ ਜਿਸ ਦੀ ਜ਼ਿਮੇਵਾਰੀ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ।
Share this content: