jalandhar : ਸਿਤਾਰ ਮੁਹੰਮਦ ਲਿਬੜਾ, ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਸਾਬਕਾ ਮੈਂਬਰ, ਪੰਜਾਬ ਵਕਫ਼ ਬੋਰਡ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਬੀਤੇ ਦਿਨ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਮੈਂਬਰ ਪਾਰਲੀਮੈਂਟ ਅਤੇ ਫਿਰ ਤੋਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਨਾਲ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਸਲਿਮ ਸਮਾਜ ਦੇ ਕੁੱਝ ਚੋਣਵੇਂ ਲੀਡਰਾਂ ਦੀ ਇੱਕ ਮੀਟਿੰਗ ਰੁਪਿੰਦਰ ਸਿੰਘ ਰਾਜਾ ਗਿੱਲ, ਇੰਚਾਰਜ, ਵਿਧਾਨ ਸਭਾ ਹਲਕਾ, ਸਮਰਾਲਾ ਦੇ ਪਿੰਡ ਬੂੱਲੇਪੁਰ ( ਖੰਨਾ) ਵਿਖੇ ਸਥਿਤ ਘਰ ਵਿੱਚ ਹੋਈ।
ਇਸ ਮੌਕੇ ਮੁਸਲਿਮ ਸਮਾਜ ਦੇ ਸਮੂਹ ਲੀਡਰ ਸਾਹਿਬਾਨ ਨੇ ਇੱਕ-ਮੱਤ ਹੋ ਕੇ ਮੁਸਲਿਮ ਸਮਾਜ ਨੂੰ ਆ ਰਹੀਆਂ ਦਿੱਕਤਾਂ, ਆਪਣੇ ਮੁਲਕ ਦੇ ਮੌਜੂਦਾ ਹਾਲਾਤ ਬਾਰੇ ਅਤੇ ਮੁਸਲਿਮ ਸਮਾਜ ਦਾ ਸਿਆਸਤ ਵਿੱਚ ਰੋਲ ਆਦਿ ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਅਤੇ ਇਸ ਦੇ ਨਾਲ- ਨਾਲ ਪੰਜਾਬ ਦੀਆਂ ਸਮੂਹ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਮੁਸਲਿਮ ਸਮਾਜ ਨੂੰ ਨਜ਼ਰ ਅੰਦਾਜ਼ ਕਰਨ ਅਤੇ ਅੱਜ ਤੱਕ ਮੁਸਲਿਮ ਸਮਾਜ ਦੀਆਂ ਤਕਲੀਫਾਂ ਨੂੰ ਪਾਰਲੀਮੈਂਟ ਵਿੱਚ ਨਾ ਉਠਾਉਣ ਅਤੇ ਮੁਸਲਿਮ ਸਮਾਜ ਦੇ ਲੋਕਾਂ ਲਈ ਕੋਈ ਪਾਲਿਸੀ ਨਾ ਹੋਣ ਕਰਕੇ ਪੰਜਾਬ ਦੇ ਮੁਸਲਿਮ ਸਮਾਜ ਦੇ ਮਨਾਂ ਅੰਦਰ ਰੋਸ ਵਾਰੇ ਵੀ ਜਾਣੂ ਕਰਵਾਇਆ ਅਤੇ ਇਸ ਦੇ ਨਾਲ ਨਾਲ ਡਾ. ਅਮਰ ਸਿੰਘ ਨੂੰ ਮੁਸਲਿਮ ਸਮਾਜ ਵੱਲੋਂ ਇਹ ਭਰੋਸਾ ਵੀ ਦੁਆਇਆ ਕਿ ਸਾਡੀ ਪਹਿਲ ਆਪਣੇ ਮੁਲਕ ਦੇ ਸੰਵਿਧਾਨ ਨੂੰ ਬਚਾਉਣ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਣ ਦੀ ਹੈ ਤਾਂ ਕਿ ਸਾਡੇ ਮੁਲਕ ਦੀ ਏਕਤਾ ਅਤੇ ਅਖੰਡਤਾ ਕਾਇਮ ਰਹਿ ਸਕੇ ਅਤੇ ਇਹ ਏਕਤਾ ਅਤੇ ਅਖੰਡਤਾ ਤਾਂ ਹੀ ਕਾਇਮ ਰਹਿ ਸਕਦੀ ਹੈ ਅਗਰ ਸਾਰੇ ਵਰਗਾਂ ਦਾ ਸਤਿਕਾਰ ਕਰਨ ਵਾਲੀ ਅਤੇ ਦੇਸ਼ ਦੇ ਵਿਕਾਸ ਵਿੱਚ ਸਾਰੇ ਵਰਗਾਂ ਨੂੰ ਨਾਲ ਲੈਕੇ ਚੱਲਣ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਅਤੇ ਪੰਜਾਬ ਦਾ ਮੁਸਲਿਮ ਸਮਾਜ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦੇਵੇਗਾ।
ਇਸ ਮੌਕੇ ਬੋਲਦਿਆਂ ਡਾ. ਅਮਰ ਸਿੰਘ ਜੀ ਨੇ ਮੁਸਲਿਮ ਸਮਾਜ ਦੇ ਸਮੂਹ ਲੀਡਰ ਸਾਹਿਬਾਨ ਨੂੰ ਭਰੋਸਾ ਦਿਵਾਇਆ ਕਿ ਬੇਸ਼ੱਕ ਇਸ ਵਕਤ ਸਾਡਾ ਮੁਲਕ ਬੜੇ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਿਹਾ ਕਿਉਂਕਿ ਕੇਂਦਰ ਦੀ ਬੀਜੇਪੀ ਸਰਕਾਰ ਆਪਸੀ ਨਫ਼ਰਤ ਪੈਦਾ ਕਰਕੇ, ਸੰਵਿਧਾਨ ਨੂੰ ਤਾਰ ਤਾਰ ਕਰਕੇ, ਸਰਕਾਰੀ ਆਦਾਰੇ ਅਤੇ ਦੇਸ਼ ਦਾ ਧੰਨ ਦੌਲਤ ਆਪਣੇ ਮਿੱਤਰਾਂ ਨੂੰ ਸਸਤੇ ਭਾਅ ਲੁਟਾਉਣ, ਰੁਜ਼ਗਾਰ ਖ਼ਤਮ ਕਰਨ, ਕਾਰੋਬਾਰ ਠੱਪ ਕਰਨ, ਇਲੈਕਟੋਰਲ ਬਾਂਡ ਦੇ ਨਾਂ ਤੇ ਕਾਰੋਬਾਰੀਆਂ ਦੇ ਧੌਣ ਤੇ ਗੋਡਾ ਰੱਖ ਕੇ ਜ਼ਬਰੀ ਚੰਦਾ ਵਸੂਲੀ, ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਜੇਲ੍ਹਾਂ ਅੰਦਰ ਡੱਕ ਕੇ ਅਤੇ ਕਾਂਗਰਸ ਪਾਰਟੀ ਵਰਗੀਆਂ ਵਿਰੋਧੀ ਪਾਰਟੀਆਂ ਦੇ ਚੋਣ- ਫੰਡ ਵਾਲੇ ਖਾਤੇ ਸੀਲ ਕਰਕੇ ਚੋਣ ਮੁਹਿੰਮ ਨੂੰ ਕਮਜ਼ੋਰ ਕਰਕੇ ਹਰ ਹੀਲਾ-ਵਸੀਲਾ ਵਰਤ ਕੇ ਇਹ ਚੋਣ ਜਿੱਤਣਾ ਚਾਹੁੰੰਦੀ ਹੈ ਅਤੇ ਉੱਥੇ ਹੀ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਵੀ ਬੀਜੇਪੀ ਨਾਲ ਮਿਲਦੀ- ਜੁਲਦੀ ਹੀ ਹੈ ਜੋ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਬਦਨਾਮ ਕਰਕੇ ਅਤੇ ਝੂਠ ਦੇ ਸਹਾਰੇ ਇਹ ਚੋਣ ਜਿੱਤਣਾ ਚਾਹੁੰੰਦੀ ਹੈ ਅਤੇ ਇਹ ਗੱਲਾਂ ਸਾਨੂੰ ਕੱਲੇ- ਕੱਲੇ ਵੋਟਰ ਅਤੇ ਹਰ ਘਰ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੀਆਂ ਕਰਤੂਤਾਂ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਜਾ ਸਕੇ ਅਤੇ ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਲਿਆਂਦੀ ਜਾ ਸਕੇ ਅਤੇ ਬੀਜੇਪੀ ਦੀਆਂ ਦਮਨਕਾਰੀ ਨੀਤੀਆਂ ਤੋਂ ਪੰਜਾਬ ਅਤੇ ਦੇਸ਼ ਦੇ ਲੋਕਾਂ ਦਾ ਖਹਿੜਾ ਛੁਡਵਾਇਆ ਜਾ ਸਕੇ।ਇਸ ਦੇ ਨਾਲ-ਨਾਲ ਡਾ. ਅਮਰ ਸਿੰਘ, ਮੈਂਬਰ ਪਾਰਲੀਮੈਂਟ ਅਤੇ ਕਾਂਗਰਸ ਪਾਰਟੀ ਉਮੀਦਵਾਰ ਫਤਿਹਗੜ੍ਹ ਸਾਹਿਬ ਨੇ ਮੁਸਲਿਮ ਸਮਾਜ ਦੇ ਆਗੂਆਂ ਨੂੰ ਭਰੋਸਾ ਦੁਆਉਂਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿਕਾਸ ਅਤੇ ਬਾਕੀ ਮੁੱਦਿਆਂ ਦੇ ਨਾਲ- ਨਾਲ ਪੰਜਾਬ ਦੇ ਮੁਸਲਿਮ ਸਮਾਜ ਦੀਆਂ ਦਿੱਕਤਾਂ ਅਤੇ ਵਿਕਾਸ ਦੀ ਨੀਤੀ ਲਈ ਵੀ ਫਤਿਹਗੜ੍ਹ ਸਾਹਿਬ ਹਲਕੇ ਦੇ ਨਾਲ- ਨਾਲ ਸਮੂਹ ਪੰਜਾਬ ਦੇ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਵੀ ਦੇਸ਼ ਦੀ ਪਾਰਲੀਮੈਂਟ ਵਿੱਚ ਆਵਾਜ਼ ਪੂਰੇ ਜ਼ੋਰ- ਸ਼ੋਰ ਨਾਲ ਉਠਾਈ ਜਾਵੇਗੀ ਅਤੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੇ ਦੇਸ਼ ਦੀ ਵੰਡ ਸਮੇਂ ਤੋਂ ਵੰਡ ਦਾ ਸੰਤਾਪ ਭੋਗ ਰਹੇ ਪੰਜਾਬ ਦੇ ਮੁਸਲਿਮ ਸਮਾਜ ਦੇ ਲੋਕਾਂ ਨੂੰ ਰਾਹਤ ਪੈਕੇਜ ਵੀ ਲਿਆਂਦਾ ਜਾਵੇਗਾ।
ਇਸ ਮੌਕੇ ਦਿਲਬਰ ਮੁਹੰਮਦ ਖਾਨ, ਚੇਅਰਮੈਨ, ਘੱਟ ਗਿਣਤੀ ਵਿਭਾਗ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਸ਼ਿਰਾਜ ਮੁਹੰਮਦ ਅਹਿਮਦਗੜ੍ਹ, ਸਾਬਕਾ ਪ੍ਰਧਾਨ, ਨਗਰ ਕੌਂਸਲ ਅਹਿਮਦਗੜ੍ਹ, ਰਾਸ਼ਿਦ ਖਾਨ, ਸਾਬਕਾ ਮੈਂਬਰ, ਹੱਜ ਕਮੇਟੀ ਪੰਜਾਬ, ਸੈਫ਼ ਅਲੀ ਖ਼ਾਨ ਰੋਜ਼ਾ ਸ਼ਰੀਫ਼ ਸਰਹਿੰਦ, ਚੇਅਰਮੈਨ, ਘੱਟ ਗਿਣਤੀ ਵਿਭਾਗ, ਜ਼ਿਲ੍ਹਾ ਕਾਂਗਰਸ ਕਮੇਟੀ, ਫਤਿਹਗੜ੍ਹ ਸਾਹਿਬ, ਨਾਜ਼ਮ ਅਲੀ, ਜਨਰਲ ਸਕੱਤਰ, ਘੱਟ ਗਿਣਤੀ ਵਿਭਾਗ, ਜ਼ਿਲ੍ਹਾ ਕਾਂਗਰਸ ਕਮੇਟੀ, ਫਤਿਹਗੜ੍ਹ ਸਾਹਿਬ, ਸ਼ਾਦੀ ਖਾਨ ਅਮਲੋਹ, ਪ੍ਰਧਾਨ, ਮੁਸਲਿਮ ਵੈੱਲਫੇਅਰ ਕਮੇਟੀ (ਰਜਿ.) ਅਮਲੋਹ, ਆਤਿਸ਼ ਖਾਨ, ਇਮਰਾਨ ਖਾਨ ਇਕੋਲਾਹਾ, ਹਾਜੀ ਮੁਹੰਮਦ ਸ਼ਾਕਿਰ, ਦਹਿਲੀਜ਼ ਅਹਿਮਦਗੜ੍ਹ, ਸੁਲਤਾਨ ਮੁਹੰਮਦ ਦਹਿਲੀਜ਼, ਅਹਿਮਦਗੜ੍ਹ ਆਦਿ ਹਾਜ਼ਰ ਸਨ।
Share this content: