Jalandhar: ਇੱਕ ਪਾਸੇ ਜਿੱਥੇ ਪੰਜਾਬ ਰੋਡਵੇਜ਼ ਦੀਆਂ ਯੂਨੀਅਨ ਸਰਕਾਰ ਉੱਪਰ ਦਬਾਵ ਬਣਾ ਰਹੀਆਂ ਹਨ ਕਿ ਪਿਛਲੇ ਸਾਲਾਂ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਰਿਪੋਰਟਾਂ ਵਾਲੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ ਉੱਥੇ ਹੀ ਦੂਜੇ ਪਾਸੇ ਕੰਡਕਟਰਾਂ ਵੱਲੋਂ ਲਗਾਤਾਰ ਟਿਕਟ ਚੋਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਨੂੰ ਲੈ ਕੇ ਇੱਕ ਵਾਰ ਫਿਰ ਪੰਜਾਬ ਰੋਡਵੇਜ਼ ਦੇ ਜਲੰਧਰ ਡੀਪੂ ਦੀ ਚੈਕਿੰਗ ਟੀਮ ਵੱਲੋਂ ਵੱਡਾ ਘਪਲਾ ਬੇਨਕਾਬ ਕੀਤਾ ਗਿਆ ਹੈ।
ਮਨਪ੍ਰੀਤ ਸਿੰਘ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਜਲੰਧਰ-2 ਦੇ ਹੁਕਮਾ ਅਨੁਸਾਰ ਡੀਪੂ ਦੀ ਚੈਕਿੰਗ ਟੀਮ ਰਿਤੇਸ਼ ਪਾਹਵਾ ਇੰਸਪੈਕਟਰ, ਸੁਖਵਿੰਦਰ ਸਿੰਘ ਸਬ ਇੰਸਪੈਕਟਰ ਅਤੇ ਰਕੇਸ਼ ਕੁਮਾਰ ਸਬ ਇੰਸਪੈਕਟਰ ਵਲੋਂ ਮਿਤੀ 17.4.2024 ਨੂੰ ਪੰਜਾਬ ਰੋਡਵੇਜ ਪਠਾਨਕੋਟ ਡਿਪੂ ਦੀ ਬੱਸ ਨੰਬਰ 5352 ਜੋ ਕਿ ਪਠਾਨਕੋਟ ਤੋਂ ਹਰੀਦੁਆਰ ਜਾ ਰਹੀ ਸੀ!ਨੂੰ ਸਾਹਾਂ ਵਿਖੇ ਚੈਕ ਕੀਤਾ, ਕੰਡਕਟਰ ਪੀ ਸੀ 168, 8 ਸਵਾਰੀਆ ਅੰਬਾਲਾ ਕੈਟ ਤੋਂ ਹਰੀਦਵਾਰ,1 ਸਵਾਰੀ ਅੰਬਾਲਾ ਕੈਟ ਤੋਂ ਸਹਾਰਨਪੁਰ ਬਗੈਰ ਟਿਕਟ, 3 ਸਵਾਰੀਆਂ ਅੰਬਾਲਾ ਕੈਟ ਤੋਂ ਸਾਹਾਂ 2210 /-ਰੁਪਏ ਸਪਸ਼ਟ ਗਬਨ ਦੀ ਰਿਪੋਰਟ ਕੀਤੀ। ਗੌਰ ਹੈ ਕਿ ਪੰਜਾਬ ਰੋਡਵੇਜ਼ ਦੇ ਕੰਡਕਟਰਾਂ ਵੱਲੋਂ ਲਗਾਤਾਰ ਟਿਕਟ ਚੋਰੀ ਦੇ ਮਾਮਲੇ ਸਾਹਮਣੇ ਆ ਰਹੇ ਇਸ ਤਰ੍ਹਾਂ ਦੇ ਮਾਮਲੇ ਪੰਜਾਬ ਰੋਡ ਵਿੱਚ ਪਨਬਾਸ ਕੰਟਰੈਕਟ ਵਰਕਰ ਯੂਨੀਅਨ ਦੇ ਸੰਘਰਸ਼ ਨੂੰ ਲਗਾਤਾਰ ਢਾਹ ਲਾ ਰਹੇ ਹਨ।
Share this content: