ਪੰਜਾਬ ਅਤੇ ਕੇਂਦਰ ਸਰਕਾਰ ਮੁਲਾਜ਼ਮਾਂ ਤੇ ਮਾਰੂ ਨੀਤੀਆਂ ਕਰ ਰਹੀ ਲਾਗੂ : ਰੇਸ਼ਮ ਸਿੰਘ ਗਿੱਲ

0
42

Jalandhar : ਅੱਜ ਮਿਤੀ 02/01/2024 ਨੂੰ ਪੰਜਾਬ ਰੋਡਵੇਜ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵਲੋਂ ਪ੍ਰੈੱਸ ਬਿਆਨ ਜਾਰੀ ਕਰਦਿਆ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ,ਸੈਕਟਰੀ ਸ਼ਮਸ਼ੇਰ ਸਿੰਘ ਢਿੱਲੋ,ਸੀ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਪਿਛਲੇ ਸਮੇ ਦੀਆ ਸਰਕਾਰਾ ਦੀ ਤਰਾ ਮੌਜੂਦਾ ਸਰਕਾਰ ਵੀ ਪਨਬੱਸ ਵਰਕਰਾ ਨਾਲ ਬਹੁਤ ਵੱਡਾ ਧੋਖਾ ਕਰ ਰਹੀ ਹੈ ਪਨਬੱਸ ਪੀ ਆਰ ਟੀ ਸੀ ਦੇ ਕਿਸੇ ਵੀ ਕੰਟਰੈਕਟ ਜਾ ਆਊਟ ਸੋਰਸ ਮੁਲਾਜਮ ਨੂੰ ਪੱਕਾ ਨਹੀਂ ਕੀਤਾ ਗਿਆ,ਉਲਟਾ ਕੁੱਝ ਮੁਲਾਜ਼ਮਾਂ ਨੂੰ ਘੱਟ ਤਨਖਾਹ ਦਿੱਤੀ ਜਾ ਰਹੀ ਹੈ ਤਨਖ਼ਾਹ ਵੀ ਬਰਾਬਰ ਨਹੀਂ ਕੀਤੀ ਜਾ ਰਹੀ,ਡਿਊਟੀ ਤੋਂ ਫਾਰਗ ਮੁਲਾਜਮਾ ਨੂੰ ਫੈਸਲਾ ਹੋਣ ਦੇ ਬਾਵਜੂਦ ਡਿਊਟੀਆਂ ਤੇ ਨਹੀਂ ਪਾਈਆਂ ਜਾ ਰਿਹਾ ਦੂਸਰੇ ਪਾਸੇ ਪਨਬੱਸ ਦੀ ਜੱਦੀ ਜਾਇਦਾਦ ਵੀ ਕਰਜਾ ਮੁਕਤ ਹੋਈਆ 371 ਬੱਸਾ ਨੂੰ ਰੋਡਵੇਜ ਵਿੱਚ ਮਰਜ ਕੀਤਾ ਗਿਆ ਹੈ ਉਸ ਨੂੰ ਚਲਾਉਣ ਲਈ 483 ਡਰਾਈਵਰ ਅਤੇ 483 ਕੰਡਕਟਰ ਪੰਜਾਬ ਰੋਡਵੇਜ ਕੋਲ ਨਹੀਂ ਹਨ ਜੋ ਪੰਜਾਬ ਰੋਡਵੇਜ ਦੀਆ ਬੱਸਾ ਤੇ ਕੰਟਰੈਕਟ ਮੁਲਾਜ਼ਮਾਂ ਨੂੰ ਚਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਸਟਾਫ ਪਨਬੱਸ ਦਾ ਹੈ ਹੁਣ ਤੱਕ ਸਰਕਾਰ ਹਜਾਰਾ ਹੀ ਕਰਜ਼ਾ ਮੁਕਤ ਪਨਬੱਸਾ ਪੰਜਾਬ ਰੋਡਵੇਜ ਵਿੱਚ ਮਰਜ਼ ਕਰ ਚੁੱਕੀ ਹੈ ਪਰ ਪਨਬੱਸ ਵਰਕਰ ਨੂੰ ਪੰਜਾਬ ਰੋਡਵੇਜ ਵਿੱਚ ਮਰਜ਼ ਨਹੀਂ ਕੀਤਾ ਗਿਆ ਹੁਣ ਮੈਨੇਜਮੈਂਟ ਅਧਿਕਾਰੀਆ ਵਲੋ ਇੱਕ ਨਵਾ ਹੀ ਫੁਰਮਾਨ ਜਾਰੀ ਕੀਤਾ ਗਿਆ ਸੀ ਕਿ ਰੋਡਵੇਜ ਦੀ ਬੱਸਾ ਤੇ ਕੰਟਰੈਕਟ ਬੇਸ ਸਟਾਫ ਨੂੰ ਹੀ ਚਲਾਇਆ ਜਾਏ ਅਤੇ ਉਹਨਾ ਵਰਕਰਾ ਨੂੰ ਕੋਈ ਓਵਰਟਾਇਮ ਨਹੀ ਦਿੱਤਾ ਜਾਵੇਗਾ ਮਤਲਬ ਜੋ ਸਹੂਲਤ ਵਰਕਰਾ ਨੇ ਕਈ ਸਾਲ ਸੰਘਰਸ਼ ਕਰਕੇ ਲਾਗੂ ਕਰਵਾਈਆਂ ਹਨ ਉਸਨੂੰ ਵੀ ਵਾਪਸ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਸਰਕਾਰ ਵਲੋਂ ਰੋਡਵੇਜ਼ ਚਲਾਉਣ ਲਈ ਲਈ ਲੱਗਭਗ 15 ਕਰੋੜ ਰੁਪਏ ਰੱਖੇ ਗਏ ਹਨ ਪਰ ਕਿਸੇ ਵੀ ਮੁਲਾਜ਼ਮ ਨੂੰ ਪੱਕਾ ਕਰਨਾ ਜਾਂ ਬਣਦੀ ਤਨਖ਼ਾਹ ਖਜ਼ਾਨੇ ਵਿੱਚੋਂ ਨਹੀਂ ਦਿੱਤੀ ਜਾ ਰਹੀ ਅਤੇ ਉਲਟਾ ਉਵਰਟਾਈਮ ਵੀ ਬੰਦ ਕੀਤਾ ਜਾ ਰਿਹਾ ਹੈ ਕੁੱਲ ਮਿਲਾਕੇ ਸਰਕਾਰ ਹਰ ਵਰਗ ਨਾਲ ਧੋਖਾ ਕਰ ਰਹੀ ਹੈ ਸਰਕਾਰ ਦੀ ਕਰਨੀ ਅਤੇ ਕਥਨੀ ਵਿੱਚ ਬਹੁਤ ਫਰਕ ਹੈ ਜੇਕਰ ਇਸ ਤਰਾ ਹੀ ਸਰਕਾਰ ਦਾ ਟਰਾਂਸਪੋਰਟ ਕਾਮਿਆ ਪ੍ਰਤੀ ਰਵੱਈਆ ਰਿਹਾ ਤਾ ਇਸਦਾ ਖਮਿਆਜ਼ਾ 2024 ਦੀਆ ਇਲੈਕਸ਼ਨਾ ਵਿੱਚ ਭੁਗਤਣ ਲਈ ਤਿਆਰ ਰਹੇ

ਸੀ ਮੀਤ ਪ੍ਰਧਾਨ ਬਲਵਿੰਦਰ ਸਿੰਘ,ਬਲਜੀਤ ਸਿੰਘ,ਜੁਆਇੰਟ ਸਕੱਤਰ ਜੋਧ ਸਿੰਘ,ਜਗਤਾਰ ਸਿੰਘ,ਕੈਸ਼ੀਅਰ ਬਲਜਿੰਦਰ ਸਿੰਘ ਨੇ ਕਿਹਾ ਕੀ ਕੇਂਦਰ ਸਰਕਾਰ ਵਲੋਂ ਟ੍ਰੈਫਿਕ ਨਿਯਮਾਂ ਵਿੱਚ ਕੀਤੀ ਸੋਧ ਦੇ ਨਾਮ ਤੇ ਡਰਾਇਵਰਾ ਖਿਲਾਫ ਫਤਵਾਂ ਦਿੰਦੇ ਹੋਏ ਨਿੱਜੀ ਕਾਰਪੋਰੇਟ ਕੰਪਨੀਆਂ ਨੂੰ ਸਿੱਧੇ ਤੋਰ ਤੇ ਬੀਮੇ ਤੋਂ ਬਾਹਰ ਕਰਨ ਅਤੇ ਵਿੱਤੀ ਲਾਭ ਦੇਣ ਲਈ ਪਾਸ ਕੀਤਾ ਗਿਆ ਹੈ ਜਿਸ ਨਾਲ ਸਾਰਾ ਭਾਰ ਡਰਾਇਵਰ ਜਮਾਤ ਤੇ ਪਾ ਕੇ ਨਿੱਜੀ ਕੰਪਨੀ ਨੂੰ ਸ਼ੋਸ਼ਣ ਕਰਨ ਦੀ ਖੁੱਲ ਦਿੱਤੀ ਗਈ ਹੈ ਇਸ ਐਕਟ ਦੇ ਵਿਰੋਧ ਦਾ ਪਨਬੱਸ ਪੀ ਆਰ ਟੀ ਸੀ ਯੂਨੀਅਨ ਲਵੋ ਸਮਰਥਨ ਕੀਤਾ ਜਾਵੇਗਾ ਅਤੇ 3 ਜਨਵਰੀ 2024 ਨੂੰ 11ਵਜੇ ਤੋ 1.00 ਵਜੇ ਤੱਕ 2 ਘੰਟੇ ਬੰਦ ਕਰਕੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ
ਇਸ ਉਪਰੰਤ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਪਾਸੋਂ ਜਾਇਜ਼ ਮੰਗਾਂ ਮਨਵਾਉਣ ਲਈ ਯੂਨੀਅਨ ਦੀ ਮੀਟਿੰਗ ਮਿਤੀ 6 ਜਨਵਰੀ ਨੂੰ ਕਰਕੇ ਤਿੱਖੇ ਐਕਸ਼ਨ ਉਲੀਕੇ ਜਾਣਗੇ।

Share this content:

LEAVE A REPLY

Please enter your comment!
Please enter your name here