ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਸ ਯੂਨੀਅਨ ਦੀ ਸੂਬਾ ਪੱਧਰੀ ਹੰਗਾਮੀ ਮੀਟਿੰਗ ਜਲੰਧਰ ਵਿਖੇ ਹੋਈ। ਜਿਸ ਵਿੱਚ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਪ੍ਰਧਾਨ ਸਕੱਤਰ ਅਤੇ ਜੁਝਾਰੂ ਸਾਥੀ ਸ਼ਾਮਿਲ ਸਨ । PSMSU ਵੱਲੋ ਦਿਤੇ ਸੰਘਰਸ਼ ਵਿੱਚ ਪੰਜਾਬ ਰੋਡਵੇਜ਼ ਵੱਲੋਂ ਆਪਣਾ ਯੋਗਦਾਨ ਦੇਣ ਲਈ ਪੰਜਾਬ ਰੋਡਵੇਜ਼ ਸੂਬਾ ਬਾਡੀ ਦੇ ਪ੍ਰਧਾਨ ਗੁਰਜੀਤ ਸਿੰਘ ਗਿੱਲ ਸੂਬਾ ਪ੍ਰਧਾਨ ਅਤੇ ਵਿਨੋਦ ਸਾਗਰ ਸੀਨੀਅਰ ਸੂਬਾ ਮੀਤ ਪ੍ਰਧਾਨ ਨੇ ਸਮੂਹ ਡਿਪੂ ਪ੍ਰਧਾਨ ਸਕੱਤਰ ਅਤੇ ਜੂਝਾਰੂ ਆਗੂ ਸਹਿਬਾਨਾ ਨੂੰ ਅਪੀਲ ਕੀਤੀ ਜਾਂਦੀ ਹੈ । ਸਰਕਾਰ ਵੱਲੋਂ ਸਮੁਚੇ ਮੁਲਾਜਮਾਂ ਦੀਆ ਅਹਿਮ ਮੰਗਾ ਨਾ ਮੰਨਣ ਕਾਰਨ PSMSU ਵੱਲੋਂ ਜਲੰਧਰ ਦੀਆ ਜਿਮਣੀ ਚੋਣਾ ਨੂੰ ਮੁੱਖ ਰੱਖਦੇ ਹੋਏ ਪੂਰੇ ਪੰਜਾਬ ਵਿੱਚ ਡੀ.ਸੀ ਦਫਤਰਾ ਦੇ ਬਾਹਰ ਮਿਤੀ 28-04-2023 ਨੂੰ ਗੇਟ ਰੈਲੀਆਂ ਕੀਤੀਆ ਜਾਣੀਆ ਹਨ ਅਤੇ ਮਿਤੀ 04-05-2023 ਨੂੰ ਸਮੂਹਿਕ ਛੁੱਟੀ ਲੈਦੇ ਹੋਏ ਜਲੰਧਰ ਵਿਖੇ ਰੋਸ ਮਾਰਚ ਰੱਖਿਆ ਗਿਆ ਹੈ ।
ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਦੀਆ ਮੰਗਾਂ ਨੂੰ ਅਣਗੋਲਿਆ ਕਰਨ ਕਰਕੇ ਸਮੂਹ ਮੁਲਾਜਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ । ਮੁਲਾਜਮਾਂ ਦੀਆ ਹੇਠ ਦਰਸਾਈਆ ਮੰਗਾ ਹਨ ਜਿਵੇ ਕਿ
1) ਪੁਰਾਣੀ ਪੈਨਸ਼ਨ ਸਕੀਮ ਦਾ ਨੋਟੀਫਿਕੇਸ਼ਨ ਲਾਗੂ ਕਰਵਾਉਣਾ ।
2) 6 ਵੇ ਪੇ ਕਮਿਸ਼ਨ ਵਿੱਚ ਸੋਧ ਕੀਤੀ ਜਾਵੇ ।
3) 01-01-2016 ਤੋਂ ਬਣਦਾ ਤਨਖਾਹ ਕਮਿਸ਼ਨ ਬਕਾਇਆ ਜਾਰੀ ਕੀਤਾ ਜਾਵੇ ।
4) ਡੀ.ਏ ਦੀਆਂ ਕਿਸ਼ਤਾ ਜਾਰੀ ਕੀਤੀਆ ਜਾਣ ।
5) ਪਰਖ ਕਾਲ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕੀਤਾ ਜਾਵੇ ਅਤੇ ਇਸ ਸਮੇਂ ਦੌਰਾਨ ਸਾਰੇ ਭੱਤੇ ਤਨਖਾਹ ਸਮੇਤ ਦਿੱਤੇ ਜਾਣ ।
ਪੰਜਾਬ ਰੋਡਵੇਜ਼ ਸੂਬਾ ਬਾਡੀ ਰੋਡਵੇਜ਼ ਦੇ ਸਮੂਹ ਕਰਮਚਾਰੀਆ ਨੂੰ ਅਪੀਲ ਕਰਦੀ ਹੈ ਕਿ ਰੋਡਵੇਜ਼ ਦੇ ਮੁਲਾਜਮ ਵੱਡੀ ਗਿਣਤੀ ਵਿੱਚ ਮਿਤੀ 04-05-2023 ਨੂੰ ਸਮੂਹਿਕ ਛੁੱਟੀ ਲੈਦੇ ਹੋਏ ਜਲੰਧਰ ਵਿਖੇ ਰੱਖੇ ਰੋਸ ਮਾਰਚ ਵਿੱਚ ਸ਼ਾਮਿਲ ਹੋਣ ਤਾਂ ਜੋ ਸਰਕਾਰ ਪਾਸੋ ਮੁਲਾਜਮਾਂ ਦੀਆ ਮੰਗਾ ਨੂੰ ਲਾਗਾ ਕਰਵਾਇਆ ਜਾ ਸਕੇ ।
ਜਾਰੀ ਕਰਤਾ:- ਪੰਜਾਬ ਰੋਡਵੇਜ਼, ਸੂਬਾ ਬਾਡੀ
ਗੁਰਜੀਤ ਸਿੰਘ ਗਿੱਲ ਸੂਬਾ ਪ੍ਰਧਾਨ, ਗੁਰਤੇਜ਼ ਸਿੰਘ ਜਨਰਲ ਸਕੱਤਰ,
ਵਿਨੋਦ ਸਾਗਰ ਸੀਨੀਅਰ ਸੂਬਾ ਮੀਤ ਪ੍ਰਧਾਨ, ਕੀਮਤੀ ਲਾਲ ਜੁਆਇੰ ਸਕੱਤਰ ਸੂਬਾ ਬਾਡੀ, ਹਰਵਿੰਦਰ ਸਿੰਘ ਸੂਬਾ ਕੈਸ਼ੀਅਰ
Share this content: