ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ ਸੁਖਵਿੰਦਰ ਸੁੱਖੀ ਦੇ ਐਲਾਨ ਦਾ ਅਕਾਲੀ ਬਸਪਾ ਆਗੂਆਂ ਵਲੋਂ ਜ਼ੋਰਦਾਰ ਸਵਾਗਤ
ਜਲੰਧਰ 12 ਅਪ੍ਰੈਲ ( )ਲੋਕ ਸਭਾ ਜਲੰਧਰ ਦੀ ਜ਼ਿਮਨੀ ਚੋਣ ਸਬੰਧੀ ਵਿਉਂਤਬੰਦੀ ਉਲੀਕਣ ਲਈ ਵਿਧਾਨ ਸਭਾ ਹਲਕਾ ਉੱਤਰੀ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਾਂਝੀ ਮੀਟਿੰਗ ਜਿਲ੍ਹਾ ਪ੍ਰਧਾਨ ਜਥੇਦਾਰ ਕੁਲਵੰਤ ਸਿੰਘ ਮੰਨਣ ਤੇ ਹਲਕਾ ਇੰਚਾਰਜ ਸ੍ਰੀ ਐਨ ਕੇ ਸ਼ਰਮਾ ਸਾਬਕਾ ਮੰਤਰੀ ਪੰਜਾਬ ਦੇ ਆਦੇਸ਼ ਅਨੁਸਾਰ ਰਾਜਿੰਦਰ ਦੀਪਾ ਜੀ ਸੁਨਾਮ ਦੀ ਪ੍ਰਧਾਨਗੀ ਹੇਠ ਦਫ਼ਤਰ ਸ਼੍ਰੋਮਣੀ ਅਕਾਲੀ ਦਲ ਸਾਹਮਣੇ ਕੇਐਮਵੀ ਕਾਲਜ ਵਿਖੇ ਕੀਤੀ ਗਈ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵਲੋਂ ਸਾਂਝੇ ਤੌਰ ਤੇ ਫ਼ੈਸਲਾ ਲੈਂਦਿਆਂ ਵਿਧਾਨ ਸਭਾ ਹਲਕਾ ਉੱਤਰੀ ਨੂੰ ਚਾਰ ਜੋਨਾਂ ਵਿਚ ਵੰਡ ਕੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਤੇ ਘਰ ਘਰ ਪ੍ਰਚਾਰ ਕਰਨ ਲਈ ਵਿਉਂਤਬੰਦੀ ਉਲੀਕੀ ਗਈ। ਇਸ ਮੌਕੇ ਰਾਜਿੰਦਰ ਦੀਪਾ ਨੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਚੋਣ ਮੁਹਿੰਮ ਵਿੱਚ ਡਟ ਜਾਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦਾ ਰਿਮੋਟ ਕੰਟਰੋਲ ਦਿੱਲੀ ਵਿਚ ਹੈ ਜਿਨ੍ਹਾਂ ਨੇ ਪੰਜਾਬ ਨੂੰ ਕੰਗਾਲ ਕਰ ਕੇ ਰੱਖ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਵਜੋਂ ਡਾ ਸੁਖਵਿੰਦਰ ਸੁੱਖੀ ਦੇ ਐਲਾਨ ਦਾ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਵਧਾਈ ਦਿੱਤੀ ਤੇ ਜ਼ੋਰਦਾਰ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਡਾ ਸੁਖਵਿੰਦਰ ਸੁੱਖੀ ਇਮਾਨਦਾਰ ਤੇ ਸੂਝਵਾਨ ਆਗੂ ਹਨ। ਜਿਨ੍ਹਾਂ ਨੂੰ ਲੋਕਾਂ ਨੇ ਲਗਾਤਾਰ ਦੋ ਵਾਰ ਵਿਧਾਇਕ ਬਣਾ ਕੇ ਪੰਜਾਬ ਵਿਧਾਨਸਭਾ ਵਿਚ ਭੇਜਿਆ ਹੈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਵਰਕਰ ਡਾ ਸੁਖਵਿੰਦਰ ਸੁੱਖੀ ਦੀ ਜਿਤ ਨੂੰ ਯਕੀਨੀ ਬਣਾਉਣ ਲਈ ਬਹੁਤ ਉਤਸ਼ਾਹਿਤ ਹਨ।
ਇਸ ਮੌਕੇ ਰਾਜਿੰਦਰ ਦੀਪਾ,ਵਿਪਨ ਸੂਦ ਕਾਕਾ, ਗੁਰਪ੍ਰਤਾਪ ਸਿੰਘ ਟਿੱਕਾ, ਹਰਚਰਨ ਸਿੰਘ ਗੋਹਲਵੜੀਆ, ਪਰਮਿੰਦਰ ਸਿੰਘ ਸੋਹਾਣਾ,ਅਗੁਸਤਿਨ ਦਾਸ ਮਸੀਹ,ਪ੍ਰਤਾਪ ਭੱਟੀ ਫਤਿਹਗੜ੍ਹ ਚੂੜੀਆਂ,ਕਮਲ ਰਾਜਪੁਰਾ, ਰਣਜੀਤ ਸਿੰਘ,ਅਮਰਜੀਤ ਸਿੰਘ ਕਿਸ਼ਨਪੁਰਾ, ਮਨਿੰਦਰਪਾਲ ਸਿੰਘ ਗੁੰਬਰ, ਰਵਿੰਦਰ ਸਿੰਘ ਸਵੀਟੀ, ਸਤਿੰਦਰ ਸਿੰਘ ਪੀਤਾ, ਅਰਜਨ ਸਿੰਘ,ਬਾਲ ਕ੍ਰਿਸ਼ਨ ਬਾਲਾ, ਤਜਿੰਦਰ ਪਾਲ ਸਿੰਘ ਉੱਭੀ,ਦੇਵ ਰਾਜ ਸੁਮਨ ਅਤੇ ਬਹੁਜਨ ਸਮਾਜ ਪਾਰਟੀ ਦੇ ਜਿਲ੍ਹਾ ਪ੍ਰਧਾਨ ਵਿਜੇ ਯਾਦਵ, ਸਲਵਿੰਦਰ ਕੁਮਾਰ ਪ੍ਰਧਾਨ ਹਲਕਾ ਉੱਤਰੀ, ਐਡਵੋਕੇਟ ਪ੍ਰਿਤਪਾਲ ਸਿੰਘ ਹਲਕਾ ਇੰਚਾਰਜ, ਵਿਜੇ ਜੱਸਲ, ਹਰਵਿੰਦਰ ਸਿੰਘ ਕੇਵਲ ਭੱਟੀ,ਸਾਹਿਲ ਵਾਲੀਆ, ਅਸ਼ਵਨੀ ਕੈਲੇ,ਅਮਰ ਨਾਥ ਮਹੇ,ਮਨੀ ਸਹੋਤਾ,ਰਾਮ ਪਾਲ ਦੀਪਾ, ਪ੍ਰਵਿੰਦਰ ਸਿੰਘ ਬਬਲੂ, ਸਤਨਾਮ ਸਿੰਘ ਵਿੱਕੀ, ਕਰਨਬੀਰ ਸਾਬ, ਸੁਖਦੀਪ ਸਿੰਘ, ਕਸ਼ਮੀਰ ਸਿੰਘ,ਤਰਦੀਪ ਸਿੰਘ, ਮਹਿੰਦਰ ਸਿੰਘ ਜੰਬਾ, ਬਲਦੇਵ ਸਿੰਘ, ਸੁਰਿੰਦਰ ਸਿੰਘ,ਭਜਨ ਸਿੰਘ, ਹਰਬੰਸ ਸਿੰਘ ਉਪਕਾਰ ਨਗਰ, ਫੁੱਮਣ ਸਿੰਘ, ਸੰਦੀਪ ਸਿੰਘ ਫੁੱਲ, ਤਜਿੰਦਰ ਸਿੰਘ ਰਿੰਕਾ, ਰਾਜਿੰਦਰ ਸਿੰਘ ਕੰਗ,ਪਵਨ ਕੁਮਾਰ ਸਹੋਤਾ, ਮਲਕਿੰਦਰ ਸਿੰਘ ਸੈਣੀ, ਜਸਪਾਲ ਸਿੰਘ,ਪਿਆਰਾ ਸਿੰਘ ਫੋਜੀ, ਠੇਕੇਦਾਰ ਓਮ ਪ੍ਰਕਾਸ਼ ਆਦਿ ਹਾਜ਼ਰ ਸਨ।
Share this content: