Jalandhar: ਸ਼ੁੱਕਰਵਾਰ ਸਵੇਰੇ ਪੰਜਾਬ ਰੋਡਵੇਜ ਦੇ ਜਲੰਧਰ ਵਿਖੇ ਡਿਪੂ-2 ਵਿਖੇ ਦੋ ਬੱਸਾਂ ਨੂੰ ਅਚਾਨਕ ਅੱਗ ਲੱਗ ਗਈ।
ਜਿਸ ਨਾਲ ਦੋਵੇਂ ਬੱਸਾਂ ਪੂਰੀ ਤਰ੍ਹਾਂ ਨਾਲ ਕੰਡਮ ਹੋ ਗਈਆਂ, ਬੱਸਾਂ ਨੂੰ ਅੱਗ ਕਿਸ ਤਰ੍ਹਾਂ ਅਤੇ ਕਿਵੇਂ ਲੱਗੀ ਇਸ ਬਾਰੇ ਅਜੇ ਤਕ ਕੋਈ ਵਿਭਾਗ ਕੋਲ ਵੀ ਪੁਖਤਾ ਜਾਣਕਾਰੀ ਨਹੀਂ ਹੈ। ਇਹ ਬੱਸਾਂ ਜਿੱਥੇ ਖੜ੍ਹੀਆਂ ਸਨ, ਓਥੇ ਸੀਸੀਟੀਵੀ ਕੈਮਰੇ ਵੀ ਮੌਜੂਦ ਹਨ। ਬੜੇ ਹੈਰਾਨੀ ਦੀ ਗੱਲ ਹੈ ਕੀ ਵੀਰਵਾਰ ਅੰਮ੍ਰਿਤਸਰ ਵਿਖੇ ਪੰਜਾਬ ਰੋਡਵੇਜ ਦੀ ਬੱਸ ਨੂੰ ਅੱਗ ਲੱਗ ਗਈ ਅਤੇ ਸ਼ੁੱਕਰਵਾਰ ਨੂੰ ਜਲੰਧਰ ਵਿਖੇ ਪੰਜਾਬ ਰੋਡਵੇਜ ਡਿਪੂ-2 ਵਿਚ ਦੋ ਸਰਕਾਰੀ ਬੱਸਾਂ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਜਿਸ ਨਾਲ ਕਈ ਸਵਾਲ ਖੜੇ ਹੋ ਰਹੇ ਹਨ।
Share this content: