jalandhar : ਅੱਜ ਮਿਤੀ 13/07/2023 ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਸੂਬਾ ਪ੍ਰਧਾਨ ਰੇਸਮ ਸਿੰਘ ਗਿੱਲ ਤੇ ਸੂਬਾ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਪੀ.ਆਰ.ਟੀ.ਸੀ ਦੇ ਵਰਕਰ ਠੇਕੇਦਾਰੀ ਸਿਸਟਮ ਤਹਿਤ ਨੌਕਰੀਆਂ ਬਹੁਤ ਹੀ ਘੱਟ ਤਨਖਾਹ ਤੇ ਕਰਦੇ ਆ ਰਹੇ ਨੇ ਇਥੇ ਤੱਕ ਕੀ ਉੱਚ ਅਧਿਕਾਰੀਆਂ ਵੱਲੋਂ ਵੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ । ਇਸ ਹੜ੍ਹ ਦੀ ਮਾਰ ਦੇ ਵਿੱਚ ਚੰਡੀਗੜ੍ਹ ਡਿੱਪੂ ਦੀ ਬੱਸ ਨੰ PB65BB4893 ਬੱਸ ਤੇ ਡਿਊਟੀ ਤੇ ਡਰਾਈਵਰ ਸਤਿਗੁਰੂ ਸਿੰਘ CH355 ਕੰਡਕਟਰ PCB181 ਮਨਾਲੀ ਲਗਭਗ 10 ਜੁਲਾਈ ਤੋਂ ਫਸੇ ਹੋਏ ਸੀ । ਜਦੋਂ ਕਿ ਕਿਸੇ ਵੀ ਪ੍ਰਸ਼ਾਸਨ ਅਧਿਕਾਰੀਆਂ ਨੇ ਇਹਨਾਂ ਵਰਕਰਾਂ ਨਾਲ ਤੇ ਹੋਰ ਵੀ ਵਰਕਰ ਉਥੇ ਫਸੇ ਹੋਏ ਸੀ ਕਿਸੇ ਦੇ ਨਾਲ ਰਾਬਤਾ ਕਾਇਮ ਨਹੀਂ ਕੀਤਾ ਗਿਆ ਯੂਨੀਅਨ ਵੱਲੋਂ ਵਾਰ -ਵਾਰ ਸਾਰੇ ਸਾਥੀਆਂ ਨਾਲ ਰਾਬਤਾ ਬਣਾਇਆ ਗਿਆ ਜਦੋ ਇਹਨਾ ਦੋ ਵਰਕਰ ਦੇ ਨਾਲ 2 ਦਿਨ ਤੋਂ ਰਾਵਤਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਰਾਬਤਾ ਨਹੀਂ ਬਣਾਇਆ ਤੇ ਮਨਾਲੀ ਦੇ ਪ੍ਰਸ਼ਾਸਨ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਵੱਲੋਂ ਇਹ ਤਸਵੀਰ ਸਾਂਝੀਆਂ ਕੀਤੀਆਂ ਗਈਆਂ ਤੇ ਨਾਲ ਦੀ ਨਾਲ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਮਾਨਯੋਗ ਚੇਅਰਮੈਨ ਸਾਹਿਬ ਤੇ ਮਾਨਯੋਗ ਮਨੇਜਿੰਗ ਡਾਇਰੈਕਟਰ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਗਿਆ ਤੇ ਇਹਨਾਂ ਅਧਿਕਾਰੀਆਂ ਵੱਲੋਂ ਵੀ ਉਥੇ ਦੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਤੇ ਨਾਲ ਡਿੱਪੂ ਕਮੇਟੀ ਵੱਲੋਂ ਉਸ ਦੇ ਪਰਿਵਾਰ ਸਮੇਤ ਉਸ ਦੀ ਦੇਹ ਦੀ ਸ਼ਨਾਖਤ ਦੇ ਲਈ ਨਾਲ ਲਿਜਾਇਆ ਗਿਆ
ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿਲੋਂ ਤੇ ਜੁਆਇੰਟ ਜਗਤਾਰ ਸਿੰਘ ਨੇ ਦੱਸਿਆ ਜਦੋਂ ਵੀ ਮਸੀਬਤ ਆਉਂਦੀ ਹੈ ਉਸ ਸਮੇਂ ਕੱਚੇ ਮੁਲਾਜ਼ਮਾਂ ਨੂੰ ਧੱਕਿਆ ਜਾਂਦਾ ਹੈ ਜਦੋਂ ਕੱਚੇ ਮੁਲਾਜ਼ਮਾਂ ਦੇ ਹੱਕਾ ਦੀ ਗੱਲ ਆਉਂਦੀ ਹੈ ਉਸ ਸਮੇਂ ਮਨੇਜਮੈਂਟ ਤੇ ਸਰਕਾਰ ਪੱਲਾ ਝਾੜ ਦਿੰਦੀ ਹੈ । ਜ਼ੋ ਸਾਥੀਆ ਦੀ ਮੌਤ ਹੋਈ ਹੈ ਉਹ ਸਾਥੀ 10 ਹਜ਼ਾਰ ਰੁਪਏ ਦੀ ਨੌਕਰੀ ਕਰਦੇ ਸੀ ।ਜੇਕਰ ਕੱਚੇ ਮੁਲਾਜ਼ਮਾਂ ਇਹ ਕਹਿ ਦੇਣਾ ਕਿ ਉਥੇ ਖਤਰਾ ਹੈ ਤਾਂ ਅਧਿਕਾਰੀਆਂ ਵੱਲੋਂ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੰਦੇ ਹਨ । ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜ਼ੋ ਸਾਥੀਆਂ ਦੀ ਮੌਤ ਹੋਈ ਹੈ । ਯੂਨੀਅਨ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ ਮਾਨਯੋਗ ਚੇਅਰਮੈਨ ਸਾਹਿਬ ਰਣਜੋਧ ਸਿੰਘ ਹੰਢਾਣਾ ਨਾਲ ਮੀਟਿੰਗ ਦੇ ਵਿੱਚ ਯੂਨੀਅਨ ਵੱਲੋਂ ਮੰਗ ਕੀਤੀ ਗਈ ਕਿ ਪਰਿਵਾਰਾ ਨੂੰ ਇੱਕ-ਇੱਕ ਕਰੋੜ ਰੁਪਏ ਦਾ ਮੁਆਵਜ਼ਾ ਤੇ ਉਹਨਾ ਦੇ ਪਰਿਵਾਰਾਂ ਨੂੰ ਪੱਕੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ ਤਾ ਚੇਅਰਮੈਨ ਸਾਹਿਬ ਵੱਲੋਂ ਭਰੋਸਾ ਦਿੱਤਾ ਗਿਆ ਤੇ ਨਾਲ ਯੂਨੀਅਨ ਨੇ ਮੰਗ ਕੀਤੀ ਕਿ ਜ਼ੋ ਅਧਿਕਾਰੀ ਮੌਸਮ ਵਿਭਾਗ ਦੀਆਂ ਹਦਾਇਤਾਂ ਹਨ ਕਿ ਭਾਰੀ ਵਰਖਾ ਹੋ ਸਕਦੀ ਕਿਉਂ ਨਹੀਂ ਪਾਲਣ ਕੀਤੀ ਗਈ ਹਮੇਸ਼ਾ ਹੀ ਕੱਚੇ ਮੁਲਾਜ਼ਮਾਂ ਨਾਲ ਧੱਕਾ ਹੁੰਦਾ ਆ ਰਿਹਾ ਹੈ ਤੇ ਉਹਨਾਂ ਅਧਿਕਾਰੀਆਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹਨਾਂ ਨੇ ਇਸ ਸਭ ਦੀ ਪ੍ਰਵਾਹ ਕੀਤੇ ਬਿਨਾਂ ਮੌਤ ਦੇ ਮੂੰਹ ਵੱਲ ਨੂੰ ਤੌਰਿਆ ਵਰਕਰਾਂ ਨੂੰ ਜੇਕਰ ਸਰਕਾਰ ਤੇ ਮਨੇਜਮੈਂਟ ਨਹੀਂ ਮੰਨਦੀ ਸਵੇਰੇ ਪਹਿਲੇ ਟਾਇਮ ਤੋਂ ਬੰਦ ਕੀਤੇ ਜਾਣਗੇ ਪੀ.ਆਰ.ਟੀ.ਸੀ ਦੇ ਡਿੱਪੂ ਜੇਕਰ ਸਰਕਾਰ ਤੇ ਮਨੇਜਮੈਂਟ ਨੇ ਮੰਗ ਪੂਰੀ ਨਾ ਕੀਤੀ ਤਾਂ ਪੰਜਾਬ ਰੋਡਵੇਜ਼/ਪਨਬਸ ਵੀ ਹਮਾਇਤ ਦੇ ਨਾਲ ਹੋਵੇਗਾ ਪੰਜਾਬ ਬੰਦ
Share this content: