Jalandhar : ਅੱਜ ਮਿਤੀ 02/07/2023 ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਨੇ ਈਸੜੂ ਭਵਨ ਲੁਧਿਆਣਾ ਦੇ ਵਿੱਚ ਮੀਟਿੰਗ ਕੀਤੀ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਰੇਸਮ ਸਿੰਘ ਗਿੱਲ, ਸਰਪ੍ਰਸਤ ਕਮਾਲ ਕੁਮਾਰ ਤੇ ਸੂਬਾ ਸੈਕਟਰੀ ਸ਼ਮਸ਼ੇਰ ਸਿੰਘ ਢਿਲੋਂ, ਜੁਆਇੰਟ ਸੈਕਟਰੀ ਜਲੋਰ ਸਿੰਘ ,ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਪੰਨੂ, ਜਤਿੰਦਰ ਸਿੰਘ ਮੀਟਿੰਗ ਦੇ ਵਿੱਚ ਬੋਲਦਿਆਂ ਕਿਹਾ ਕਿ ਟਰਾਂਸਪੋਰਟ ਮੰਤਰੀ ਲਾਲ ਜੀਤ ਭੁੱਲਰ ਨੇ ਪ੍ਰੈਸ ਦੇ ਵਿੱਚ ਬਿਆਨ ਦਿੱਤਾ ਕਿ ਸਰਕਾਰ ਕੋਲ ਪੈਸਾ ਨਹੀਂ ਹੈ । ਬਿਨਾਂ ਪੈਸਾ ਲਾਏ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਦੀ ਗੱਲ ਵੀ ਕੀਤੀ ਤੇ ਦੁਸਰੇ ਪਾਸੇ ਟਰਾਂਸਪੋਰਟ ਮੰਤਰੀ ਅਤੇ ਪੀ ਆਰ ਟੀ ਸੀ ਦੇ ਚੇਅਰਮੈਨ ਵਾਰ-ਵਾਰ ਟਰਾਂਸਪੋਰਟ ਵਿਭਾਗ ਨੂੰ ਮੁਨਾਫ਼ੇ ਦੇ ਵਿੱਚ ਦੱਸ ਰਹੇ ਹਨ ਜੇਕਰ ਵਿਭਾਗ ਮੁਨਾਫ਼ੇ ਦੇ ਵਿੱਚ ਹੈ ਫਿਰ ਬੱਸਾਂ ਪਾਉਣ ਦੇ ਲਈ ਪੈਸਾਂ ਕਿਉ ਨਹੀ ਹੈ । ਸਰਕਾਰ ਵਾਰ-ਵਾਰ ਆਪਣੇ ਬਿਆਨਾਂ ਤੋਂ ਭੱਜ ਰਹੀ ਹੈ ਜਿੱਥੇ ਮੁੱਖ ਮੰਤਰੀ ਪੰਜਾਬ ਵਿਦੇਸ਼ਾਂ ਨੂੰ ਜਾਂਦੇ ਨੋਜਵਾਨਾ ਨੂੰ ਵਾਪਸ ਬੁਲਾਉਣ ਦੀ ਗੱਲ ਕਰਦੇ ਹਨ ਤੇ ਨੋਕਰੀਆ ਦੇਣ ਦੀ ਗੱਲ ਕਰਦੇ ਹਨ ਜੇਕਰਾਂ ਵਿਭਾਗ ਦਾ ਇਸ ਤਰ੍ਹਾਂ ਨਿੱਜੀਕਰਨ ਕਰਦੇ ਰਹੇ ਫਿਰ ਰੋਜ਼ਗਾਰ ਕਿੱਥੇ ਮਿਲਣਗੇ ਇਸ ਤੋਂ ਪਤਾ ਲੱਗਦਾ ਹੈ ਕਿ ਜੋ ਆਮ ਆਦਮੀ ਦੀ ਸਰਕਾਰ ਹੈ ਬਿੱਲਕੁਲ ਝੂਠੀ ਸਰਕਾਰ ਹੈ ਜਿਸ ਦਾ ਸਖਤ ਸ਼ਬਦਾਂ ਦੇ ਵਿੱਚ ਜੱਥੇਬੰਦੀ ਵਿਰੋਧ ਕਰਦੀ ਹੈ । ਜ਼ੋ ਕਿ ਕਦੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਮਾਨ ਸਰਕਾਰ ਨੂੰ ਚਾਹੀਦਾ ਹੈ ਜ਼ੋ ਬਾਹਰੀ ਸੰਸਥਾ ਰਾਹੀਂ 20ਤੋ 25 ਕਰੋੜ ਰੁਪਏ GST ਨੂੰ ਮਿਲਾ ਕੇ ਹੋਰ ਕਈ ਠੇਕੇਦਾਰੀ ਸਿਸਟਮ ਤਹਿਤ ਲੁੱਟਾਂ ਹਨ ਉਹਨਾਂ ਨੂੰ ਬੰਦ ਕਰੇ ਤੇ ਵਿਭਾਗਾਂ ਨੂੰ ਬਚਾਉਣ ਦੇ ਲਈ ਕਦਮ ਚੁੱਕੇ ਤੇ ਉਸ ਪੈਸੇ ਦਾ ਵਿਭਾਗ ਨੂੰ ਵੀ ਫਾਇਦਾ ਹੋਵੇ
(1) ਸਮੂਹ ਪਨਬੱਸ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾਂ ਜਾਵੇਂ ਅਤੇ ਸਰਕਾਰ ਵਿਭਾਗ ਦੇ ਵਿੱਚ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਠੇਕੇਦਾਰ (ਵਿਚੋਲੀਏ) ਨੂੰ ਬਾਹਰ ਕਰੇ ਅਤੇ GST ਦੇ ਰੂਪ ਵਿੱਚ 20ਤੋ25 ਕਰੋੜ ਰੁਪਏ ਦੀ ਸਲਾਨਾ ਲੁੱਟ ਨੂੰ ਰੋਕਿਆ ਜਾਵੇ,
(2) ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਕੇ ਵਿਭਾਗ ਦਾ ਨਿੱਜੀਕਰਨ ਬੰਦ ਕਰੋ ਤੇ (ਪ੍ਰਾਈਵੇਟ ਮਾਫੀਆ ) ਦੇ ਰਾਹੀ ਕਰੋੜਾਂ ਰੁਪਏ ਦੀ ਲੁੱਟ ਨੂੰ ਨੱਥ ਪਾਵੇ ਸਰਕਾਰ ਅਤੇ ਸਰਕਾਰ ਵਿਭਾਗ ਦੇ ਵਿੱਚ ਆਪਨੀ ਮਾਲਕੀ ਵਾਲੀ ਬੱਸਾਂ ਪਾਵੇ ਅਤੇ ਨੋਜਵਾਨਾਂ ਨੂੰ ਰੋਜ਼ਗਾਰ ਦੇਵੇ
(3) ਸਮੂਹ ਮੁਲਾਜ਼ਮਾਂ ਤੇ ਤਨਖਾਹ ਵਾਧਾ ਲਾਗੂ ਕਰਕੇ 5% ਇੰਕਰੀਮੈਂਟ ਲਾਗੂ ਕੀਤੀ ਜਾਵੇ
(4) ਕੰਡੀਸ਼ਨਾ ਲਾਕੇ ਕੱਢੇ ਮੁਲਾਜ਼ਮਾਂ ਬਹਾਲ ਕੀਤੇ ਜਾਵੇ ਅਤੇ ਮਾਰੂ ਕੰਡੀਸ਼ਨਾ ਰੱਦ (ਸੋਧ) ਕੀਤੀ ਜਾਵੇ।
ਸੂਬਾ ਸੈਕਟਰੀ ਸ਼ਮਸ਼ੇਰ ਸਿੰਘ ਢਿਲੋਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸੰਗਰੂਰ ਵਿਖੇ ਕੱਚੇ ਟੀਚਰਾਂ ਤੇ ਜ਼ੋ ਆਪਣੀਆ ਹੱਕੀ ਤੇ ਜਾਇਜ ਮੰਗਾਂ ਨੂੰ ਲੈਣ ਕੇ ਧਰਨਾ ਰੋਸ ਪ੍ਰਦਰਸ਼ਨ ਕਰ ਰਹੇ ਸਨ ਉਥੇ ਪੰਜਾਬ ਸਰਕਾਰ ਜ਼ੋ ਚੂਨੀਆਂ ਤੇ ਪੱਗਾਂ ਦੀ ਰਾਖੀ ਕਰਨ ਦੀ ਗੱਲ ਕਰਦੀ ਸੀ ਉਸ ਸਰਕਾਰ ਨੇ ਕੱਚੇ ਮੁਲਾਜ਼ਮਾਂ ਤੇ ਪ੍ਰਸ਼ਾਸਨ ਨੇ ਲਾਠੀ ਚਾਰਜ ਕੀਤਾ ਤੇ ਪੱਗ ਤੇ ਚੁੰਨੀਆਂ ਨੂੰ ਰੋਲਿਆਂ ਗਿਆ ਜ਼ੋ ਕਿ ਬਹੁਤ ਹੀ ਨਿੰਦਣਯੋਗ ਯੋਗ ਗੱਲ ਹੈ ਸਰਕਾਰ ਟੀਚਰਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਦਾ ਹੱਲ ਕਰੇ ਤੇ ਜ਼ੋ ਮੁਲਾਜ਼ਮਾਂ ਨੂੰ ਅਰੈਸਟ ਕੀਤਾ ਤਰੁੰਤ ਛੱਡੇ । ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਕੱਚੇ ਮੁਲਾਜ਼ਮਾਂ ਦੀ ਪੂਰਨ ਹਮਾਇਤ ਕਰਦੀ ਹੈ ।
ਹਰਕੇਸ਼ ਕੁਮਾਰ ਵਿੱਕੀ ਨੇ ਬੋਲਦਿਆਂ ਕਿਹਾ ਕਿ ਪੀ.ਆਰ.ਟੀ.ਸੀ ਮੈਨੇਜ਼ਮੈਂਟ ਕਿਲੋਮੀਟਰ ਸਕੀਮ ਤਹਿਤ ਸਮਝੌਤੇ ਦੇ ਨਾਮ ਤੇ ਲੈਟਰ ਕੱਢ ਕੇ ਜਾਣਬੁੱਝ ਕੇ ਜੱਥੇਬੰਦੀ ਨੂੰ ਬਦਨਾਮ ਕਰਨ ਵਾਲੇ ਪਾਸੇ ਨੂੰ ਜਾ ਰਹੀ ਹੈ ਕਿਉਂਕਿ ਟਰਾਂਸਪੋਰਟ ਵਿਭਾਗ ਨੂੰ ਬਚਾਉਣ ਦੇ ਇੱਕੋ ਜੱਥੇਬੰਦੀ ਲੜ ਰਹੀ ਹੈ ਉਹ ਹੈ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਲਗਭਗ ਜੱਥੇਬੰਦੀ 2 ਸਾਲ ਤੋਂ ਲਗਾਤਾਰ ਜਦੋਂ ਵੀ ਮੈਨੇਜ਼ਮੈਂਟ ਟੈਂਡਰ ਲੈ ਕੇ ਆਈ ਹੈ ਉਸ ਸਮੇਂ ਯੂਨੀਅਨ ਵੱਲੋਂ ਭੁੱਖ ਹੜਤਾਲ ਤੇ ਰੋਸ ਪ੍ਰਦਰਸ਼ਨ ਕੀਤੇ ਗਏ ਨੇ ਮਨੇਜਮੈਂਟ ਚਹੁੰਦੀ ਹੈ ਕਿ ਇਸ ਜੱਥੇਬੰਦੀ ਨੂੰ ਬਦਨਾਮ ਕੀਤਾ ਜਾਵੇ ਜੱਥੇਬੰਦੀ ਵੱਲੋਂ ਕੋਈ ਵੀ ਸਮਝੋਤੇ ਕਿਸੇ ਵੀ ਆਗੂ ਨੇ ਕੋਈ ਵੀ ਸਹਿਮਤੀ ਤੇ ਸਾਈਨ ਨਹੀਂ ਹਨ ਮੈਨੇਜ਼ਮੈਂਟ ਤੇ ਸਰਕਾਰ ਇਹ ਸਾਰਾ ਕੁਝ ਦਬਾਉਣ ਚਾਹੁੰਦੀ ਹੈ ਜੱਥੇਬੰਦੀ ਚੁੱਪ ਨਹੀਂ ਬੈਠੇਗੀ ਹਰ ਸਮੇਂ ਕਿਲੋਮੀਟਰ ਸਕੀਮ ਦਾ ਵਿਰੋਧ ਕਰਦੀ ਰਹੇਗੀ। ਇਸ ਸਮੇਂ ਹਾਜਰ ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ, ਸੂਬਾ ਆਗੂ ਰੋਹੀ ਰਾਮ , ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ,ਜਤਿੰਦਰ ਸਿੰਘ ਦੀਦਾਰਗੜ ,ਗੁਰਪ੍ਰੀਤ ਸਿੰਘ ਪੰਨੂ ਰਣਜੀਤ ਸਿੰਘ, ਰਣਧੀਰ ਸਿੰਘ, ਗੁਰਸੇਵਕ ਸਿੰਘ, ਹਰਜਿੰਦਰ ਸਿੰਘ, ਆਦਿ ਡਿੱਪੂ ਕਮੇਟੀਆਂ ਤੇ ਪ੍ਰਧਾਨ ਸੈਕਟਰੀ ਵੀ ਹਾਜ਼ਰ ਹੋਏ ਜੇਕਰ ਮਨੇਜਮੈਂਟ ਨੇ ਇਹਨਾਂ ਟੈਂਡਰਾਂ ਨੂੰ ਰੱਦ ਨ ਕੀਤਾ ਤੇ ਬੱਸਾਂ ਲੈ ਕੇ ਆਈ ਤਾਂ ਉਸ ਸਮੇ ਹੀ ਸਖ਼ਤ ਫ਼ੈਸਲੇ ਲਏ ਜਿਸ ਵਿੱਚ 4 ਜੁਲਾਈ ਨੂੰ ਡਿੱਪੂ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਜਾਰੀ ਕੀਤਾ ਗਈ ਗਲਤ ਪ੍ਰੋਸੀਡਿੰਗ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ 11 ਤਰੀਖ ਨੂੰ 2 ਘੰਟੇ ਬਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਤਰੁੰਤ ਅਗਲੇ ਐਕਸ਼ਨ ਹੜਤਾਲ ਸਮੇਂਤ ਪੋਸਟਪੋਨ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।
Share this content: