ਚੰਡੀਗੜ – ਅੱਜ ਮਿਤੀ 27/6/2023 ਨੂੰ ਪੰਜਾਬ ਰੋਡਵੇਜ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਰਜਿ: 25/11 ਦੀ ਹੜਤਾਲ ਦੌਰਾਨ ਪੈਨਿਲ ਮੀਟਿੰਗ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਦਿਲਰਾਜ ਸਿੰਘ ਸੰਧਾਵਾਲੀਆ ਅਤੇ ਪਨਬੱਸ ਪੀ ਆਰ ਟੀ ਸੀ ਦੇ ਉੱਚ ਅਧਿਕਾਰੀਆਂ ਸਮੇਤ ਪੈਂਨਲ ਮੀਟਿੰਗ ਮਿੰਨੀ ਸਿਵਲ ਸਕੱਤਰੇਤ ਵਿਖੇ ਹੋਈ। ਜਿਸ ਵਿੱਚ ਯੂਨੀਅਨ ਨਾਲ ਲੰਬੀ ਵਿਚਾਰ ਚਰਚਾ ਕਰਨ ਉਪਰੰਤ ਪਹਿਲੇ ਗੇੜ ਦੀ ਮੀਟਿੰਗ ਬੇਸਿੱਟਾ ਰਹੀ ਜਿਸ ਵਿੱਚ ਪਹਿਲੀਆ ਮੰਗਾ ਤੇ ਗੱਲਬਾਤ ਕਰਨ ਉਪਰੰਤ ਕਿ ਮੰਗਾ ਜਾਇਜ ਹਨ ਪ੍ਰੰਤੂ ਟਾਲ ਮਟੋਲ ਦੀ ਕੋਸ਼ਿਸ਼ ਕੀਤੀ ਗਈ
ਫਿਰ ਦੁਬਾਰਾ ਦੂਜੇ ਗੇੜ ਦੀ ਮੀਟਿੰਗ ਤਕਰੀਬਨ 2:00 ਵਜੇ ਸੁਰੂ ਹੋਈ ਤਾ ਜਿਸ ਵਿੱਚ ਇਹ ਗੱਲ ਤਹਿ ਹੋਈ ਕਿ ਸਰਕਾਰ ਪੱਧਰ ਤੇ ਜੋ ਮੰਗਾ ਹਨ।
ਜਿਵੇ ਕਿ 5% ਤਨਖ਼ਾਹ ਵਾਧਾ,18/7/2014 ਦੀਆਂ ਕੰਡੀਸ਼ਨਾ ਵਿੱਚ ਸੋਧ ਸੱਭਰਵਾਲ ਦੀ ਰਿਪੋਰਟ ਆਨ ਰੂਟ ਵਰਕਰ ਦੀਆ ਸਰਵਿਸ ਰੂਲ ਸਬੰਧਤ ਅਤੇ ਬਲੈਕ ਲਿਸਟ ਹੋਏ ਵਰਕਰਾ ਦੇ ਵਨ ਟਾਇਮ ਮੌਕਾ ਦਿੰਦੇ ਹੋਏ ਲਿਖਤੀ ਪ੍ਰੋਸੀਡਿੰਗ ਦੇ ਦਿੱਤੀ ਗਈ ਅਤੇ ਇਸ ਦਾ ਹੱਲ 10/7/2023 ਤੱਕ ਕਰ ਦਿੱਤਾ ਜਾਵੇਗਾ ਅਤੇ ਜ਼ੋ ਮੰਗਾਂ ਵਿਭਾਗ ਪੱਧਰ ਤੇ ਹਨ ਜਿਵੇਂ ਤਨਖ਼ਾਹ ਘੱਟ ਵਾਲਿਆਂ ਨੂੰ ਵਾਧਾ ਦੇਣ ਸਬੰਧੀ ਬੋਰਡ ਆਫ ਡਾਇਰੈਕਟਰਜ਼ ਵਿੱਚ ਕਰਨ ਤੇ ਸਹਿਮਤੀ ਜਤਾਈ ਗਈ,ਛੋਟੀਆਂ ਰਿਪੋਰਟਾਂ ਜਿਵੇਂ ਕਿ ਕੰਡੀਸ਼ਨਾ ਮੁਤਾਬਿਕ 400 ਰੁਪਏ ਤੱਕ ਅਤੇ 10 ਲੀਟਰ ਤੱਕ ਦਾ ਹੱਲ ਕੁੱਝ ਦਿਨਾਂ ਵਿੱਚ ਡਾਇਰੈਕਟਰ ਸਟੇਟ ਟਰਾਂਸਪੋਰਟ ਦੇ ਪੱਧਰ ਤੇ ਕਰਨ ਤੇ ਸਹਿਮਤੀ ਜਤਾਈ ਜਿਸ ਦੀ ਜਿਮੇਵਾਰੀ ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ ਨੇ ਲਈ ਇਹ ਸਹਿਮਤੀ ਮੀਟਿੰਗ ਦੇ ਤੀਜੇ ਗੇੜ ਵਿੱਚ ਬਣੀ ਕਿ ਇਸ ਹੜਤਾਲ ਨੂੰ ਸਿਰਫ ਪੌਸਟਪੌਨ ਹੀ ਕੀਤਾ ਜਾਵੇਗਾ ਜੇਕਰ 10 ਜੁਲਾਈ ਤੱਕ ਇਹ ਮੰਗਾ ਲਾਗੂ ਨਾ ਹੋਈਆ ਤਾਂ ਇਸ ਪ੍ਰੋਗਰਾਮ ਨੂੰ ਦੁਬਾਰਾ ਸਟੈਂਡ ਕੀਤਾ ਜਾਵੇਗਾ ਜਿਸਦੀ ਜ਼ਿਮੇਂਦਾਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਅਧਿਕਾਰੀਆ ਦੀ ਹੋਵੇਗੀ।
ਇਸ ਮੀਟਿੰਗ ਵਿੱਚ ਸੰਸਥਾਪਕ ਕਮਲ ਕੁਮਾਰ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਜਨਰਲ ਸਕੱਤਰ ਸਮਸ਼ੇਰ ਸਿੰਘ ਢਿੱਲੋ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਜੁਆਇੰਟ ਸਕੱਤਰ ਜਗਤਾਰ ਸਿੰਘ ਕੈਸੀਅਰ ਬਲਜਿੰਦਰ ਸਿੰਘ ਕੈਸ਼ੀਅਰ ਰਮਨਦੀਪ ਸਿੰਘ ਸਮੇਂਤ 27 ਡਿਪੂਆਂ ਦੇ ਆਗੂ ਹਾਜ਼ਰ ਸਨ
Share this content: