ਜਲੰਧਰ । ਪਿਛਲੇ 16 ਸਾਲਾਂ ਤੋਂ ਲਗਾਤਾਰ ਹਾਕੀ ਪੰਜਾਬ ਦੇ ਦਫਤਰ ਸਕੱਤਰ ਚਲੇ ਆ ਰਹੇ ਕੁਲਬੀਰ ਸਿੰਘ ਨੂੰ ਹਾਕੀ ਪੰਜਾਬ ਦੇ ਐਗਜੀਕਿਊਟਿਵ ਬੋਰਡ ਵਲੋਂ ਹਾਕੀ ਪੰਜਾਬ ਦਾ ਚੀਫ ਐਗਜੀਕਿਊਟਿਵ ਅਫਸਰ ਨਿਯੁਕਤ ਕੀਤਾ ਗਿਆ। ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਨੈਸ਼ਨਲ ਸਪੋਰਟਸ ਗਵਰਨੈਂਸ ਐਕਟ 2025 ਦੇ ਅਨੁਸਾਰ ਹਾਕੀ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਾਕੀ ਪੰਜਾਬ ਦੇ ਨਵੇਂ ਬਾਈ ਲਾਅਜ਼ ਲਾਗੂ ਕੀਤੇ ਗਏ। ਜਿਸ ਦੇ ਤਹਿਤ ਹੀ ਹਾਕੀ ਪੰਜਾਬ ਦੀਆਂ ਚੋਣਾਂ ਹਾਕੀ ਇੰਡੀਆ ਵਲੋਂ ਕਰਵਾਈਆਂ ਗਈਆਂ। ਇਸ ਨਵੇਂ ਐਕਟ ਦੇ ਅਨੁਸਾਰ ਹਰ ਸੂਬੇ ਦੀ ਐਸੋਸੀਏਸ਼ਨ ਨੂੰ ਆਪਣਾ ਇਕ ਚੀਫ ਐਗਜੀਕਿਊਟਿਵ ਅਫਸਰ ਨਿਯੁਕਤ ਕਰਨਾ ਲਾਜ਼ਮੀ ਹੈ, ਜੋ ਕਿ ਹਾਕੀ ਇੰਡੀਆ, ਸਰਕਾਰੀ ਅਦਾਰਿਆਂ ਅਤੇ ਬਾਕੀ ਸੂਬਿਆਂ ਦੀਆਂ ਖੇਡ ਐਸੋਸੀਏਸ਼ਨਾਂ ਨਾਲ ਪੱਤਰ ਵਿਹਾਰ ਕਰੇਗਾ। ਹਾਕੀ ਪੰਜਾਬ ਦੇ ਨਵੇਂ ਬਣੇ ਐਗਜੀਕਿੳੂਿਟਵ ਬੋਰਡ ਵਲੋਂ ਹਾਕੀ ਪੰਜਾਬ ਦੇ ਬਾਈ ਲਾਅਜ਼ ਦੇ ਰੂਲ 14.7.1 ਦੇ ਅਨੁਸਾਰ ਕੁਲਬੀਰ ਸਿੰਘ ਨੂੰ ਹਾਕੀ ਪੰਜਾਬ ਦਾ ਚੀਫ ਐਗਜੀਕਿਊਟਿਵ ਅਫਸਰ ਨਿਯੁਕਤ ਕੀਤਾ ਗਿਆ ਹੈ।ਚੀਫ ਐਗਜੀਕਿਊਟਿਵ ਅਫਸਰ ਦਾ ਮੁੱਖ ਕੰਮ ਪ੍ਰਧਾਨ, ਸਕੱਤਰ ਜਨਰਲ ਅਤੇ ਐਗਜੀਕਿਊਟਿਵ ਬੋਰਡ ਵਲੋਂ ਬਣਾਈਆਂ ਗਈਆਂ ਪਾਲਿਸੀਆਂ, ਪ੍ਰੋਗਰਾਮਾਂ, ਫੈਸਲਿਆਂ ਨੂੰ ਨਵੇਂ ਨੈਸ਼ਨਲ ਸਪੋਰਟਸ ਗਵਰਨੈਂਸ ਐਕਟ ਦੇ ਅਨੁਸਾਰ ਸਮਾਂ ਬੱਧ ਤਰੀਕੇ ਨਾਲ ਲਾਗੂ ਕਰਨਾ ਅਤੇ ਖਿਡਾਰੀਆਂ ਦੇ ਹੱਕਾਂ ਦੀ ਪੂਰੀ ਰਾਖੀ ਕਰਨਾ ਹੈ।
Share this content:

