ਪਹਿਲਗਾਮ ਵਿੱਚ ਹੋਇਆ ਬੇਦੋਸ਼ਿਆਂ ਦਾ ਨਰਸੰਹਾਰ ਬਰਦਾਸ਼ਤ ਤੋਂ ਬਾਹਰ : ਸ਼ਰਮਾ ਤੇ ਖਾਨ

0
223

Jalandhar : ਬੀਤੇ ਦਿਨੀਂ ਜੰਮੂ ਕਸ਼ਮੀਰ ਦੀ ਵਾਦੀ ਵਿੱਚ ਹੋਏ  ਅੱਤਵਾਦੀ ਹਮਲੇ ਕਾਰਨ ਜਿੱਥੇ ਬੇਦੋਸ਼ੇ ਸੈਲਾਨੀਆਂ ਨੂੰ ਬਰਬਰਤਾ ਨਾਲ ਕਤਲ ਕਰ ਦਿੱਤਾ ਗਿਆ ਇਸ ਘਟਨਾ ਨੇ ਭਾਰਤ ਅਤੇ ਸਮੁੱਚੇ ਵਿਸ਼ਵ  ਦੇ ਅੰਦਰ ਇਨਸਾਨੀਅਤ ਦੇ ਹਿਰਦਿਆਂ ਨੂੰ ਵਲੂੰਧਰਿਆ ਹੈ। ਉਥੇ ਹੀ ਇਨਸਾਫ਼ ਪਸੰਦ ਜਥੇਬੰਦੀ ਦੋਆਬਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ ਦੇ ਅਹੁਦੇਦਾਰਾਂ ਨੇ ਇਸ ਘਟਨਾ ਦੀ ਕਰੜੀ ਨਿੰਦਾ ਕੀਤੀ ਹੈ। ਇਸ ਮੌਕੇ ਤੇ ਮੀਡੀਆ ਦੇ ਨਾਲ ਮੁਖ਼ਾਤਿਬ ਹੁੰਦੇ ਹੋਏ ਕਮੇਟੀ ਸਲਾਹਕਾਰ ਡਾ ਮਨੀਸ਼ ਕੁਮਾਰ ਨੇ ਦੱਸਿਆ ਕਿ ਅੱਜ ਸਾਡੀ ਜਥੇਬੰਦੀ ਦੇ ਆਗੂ ਸਾਹਿਬਾਨਾ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਰਾਜਿਵ ਸ਼ਰਮਾ ਕਾਲਾ ਸੰਘਿਆਂ ਦੇ ਪ੍ਰਧਾਨ ਬਲੌਰ ਖ਼ਾਨ ਸੁਰਜੀਤ ਸਿੰਘ ਖੁਸਰੋਪੁਰ ਤੇ ਖਜਾਨਚੀ ਮਦਨ ਲਾਲ ਤੇ ਹੋਰ ਕਈ ਆਗੂ ਇਕਠੇ ਹੋਏ।
ਇਸ ਮੌਕੇ ਤੇ ਬੋਲਦਿਆਂ ਰਾਜਿਵ ਸ਼ਰਮਾ ਤੇ ਡਾ ਖਾਨ ਨੇ ਕਿਹਾ ਕਿ ਧਰਮ ਦੇ ਨਾਂ ਤੇ ਬੇਗੁਨਾਹਾਂ ਦਾਂ ਖ਼ੂਨ ਡੋਲਣਾ ਕਿਸੇ ਮਜ਼ਹਬ ਨੇ ਨਹੀ ਸਿਖਾਈਆਂ ਹੈ। ਇਹ ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਜਿਸ ਨੇ ਆਪਣੇ ਅੰਦਰ ਇਸ ਤਰ੍ਹਾਂ ਦੇ ਸ਼ੈਤਾਨ ਰੱਖੇ ਹਨ ਜੋਂ ਸਾਡੇ ਦੇਸ਼ ਅੰਦਰ ਮਾਹੌਲ ਖਰਾਬ ਕਰ ਰਹੇ ਹਨ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ। ਇਸ ਪ੍ਰਕਾਰ ਦੀ ਬਰਬਰਤਾ ਬਰਦਾਸ਼ਤ ਤੋਂ ਬਾਹਰ ਹੈ ਅਸੀਂ ਇਸ ਘਟਨਾ ਦੀ ਕੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਦੋਸ਼ੀਆਂ ਵਾਸਤੇ ਮਿਸਾਲੀ ਸਜ਼ਾ ਦੀ ਮੰਗ ਕਰਦੇ ਹਾਂ।
ਇਸ ਮੌਕੇ ਤੇ ਡਾ ਸਤਪਾਲ ਸਿੰਘ ਸਰਪੰਚ ਸੰਧੂ ਚੱਠਾ,ਡਾ ਸੁਸ਼ੀਲ ਵਰਮਾ, ਡਾ ਬਲਕਾਰ ਸਿੰਘ ਲਾਲਕਾ, ਡਾ ਹਰਜੀਤ ਸਿੰਘ,ਡਾ ਸੋਮਨਾਥ ਅਤੇ ਹੋਰ ਆਗੂ ਹਾਜ਼ਰ ਸਨ।

Share this content:

LEAVE A REPLY

Please enter your comment!
Please enter your name here