Thursday, September 19, 2024
Google search engine
HomeFeature Newsਹੱਥ ਵਿੱਚ ਬਾਬਾ ਸਾਹਿਬ ਦਾ ਸੰਵਿਧਾਨ ਫੜ ਚਰਨਜੀਤ ਸਿੰਘ ਚੰਨੀ ਨੇ ਨਾਮਜਦਗੀ...

ਹੱਥ ਵਿੱਚ ਬਾਬਾ ਸਾਹਿਬ ਦਾ ਸੰਵਿਧਾਨ ਫੜ ਚਰਨਜੀਤ ਸਿੰਘ ਚੰਨੀ ਨੇ ਨਾਮਜਦਗੀ ਪੱਤਰ ਦਾਖਲ ਕੀਤਾ


ਜਲੰਧਰ-

IMG-20240510-WA0043-1024x683 ਹੱਥ ਵਿੱਚ ਬਾਬਾ ਸਾਹਿਬ ਦਾ ਸੰਵਿਧਾਨ ਫੜ ਚਰਨਜੀਤ ਸਿੰਘ ਚੰਨੀ ਨੇ ਨਾਮਜਦਗੀ ਪੱਤਰ ਦਾਖਲ ਕੀਤਾ


ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ।ਇਸ ਤੋਂ ਪਹਿਲਾ ਪੱੁਡਾ ਗਰਾਉਂਡ ਵਿੱਚ ਕਾਂਗਰਸ ਪਾਰਟੀ ਵੱਲੋਂ ਇੱਕ ਵੱਡੀ ਰੈਲੀ ਕੀਤੀ ਗਈ ਜਿਸ ਦੌਰਾਨ ਹਜਾਰਾ ਦੀ ਗਿਣਤੀ
ਵਿੱਚ ਲੋਕ ਇਕੱਠੇ ਹੋਏ ਤੇ ਇਨਾਂ ਠਾਂਠਾ ਮਾਰਦੇ ਹਜਾਰਾ ਲੋਕਾਂ ਦੇ ਇਕੱਠ ਨੇ ਚਰਨਜੀਤ ਸਿੰਘ ਚੰਨੀ ਦੀ ਵੱਡੀ ਜਿੱਤ ਦੇ ਸੰਕੇਤ ਦੇ ਦਿੱਤੇ।ਇਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਭਗਵਾਨ ਪਰਸ਼ੂਰਾਮ ਜੀ ਦੇ ਮੰਦਿਰ ਅਤੇ ਗੁਰਦੁਆਰਾ ਮਾਡਲ ਟਾਊਨ ਵਿਖੇ ਨਤਮਸਤਕ ਹੋਏ।ਇਸ ਦੌਰਾਨ ਪੰਜਾਬ ਵਿਧਾਨ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ
ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਚੋਧਰੀ ਵੀ ਵਿਸ਼ੇਸ਼ ਤੋਰ ਤੇ ਪਹੁੰਚੇ।ਜਦ ਕਿ ਵਿਧਾਇਕ ਰਾਣਾ ਗੁਰਜੀਤ ਸਿੰਘ,ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ,ਪ੍ਰਗਟ ਸਿੰਘ,ਸੁਖਵਿੰਦਰ ਸਿੰਘ ਕੋਟਲੀ,ਬਾਵਾ ਹੈਨਰੀ,ਸਾਬਕਾ ਮੰਤਰੀ ਅਵਤਾਰ ਹੈਨਰੀ,ਸਾਬਕਾ ਵਿਧਾਇਕ ਰਜਿੰਦਰ ਸਿੰਘ ਬੇਰੀ,ਡਾ.ਨਵਜੋਤ ਦਾਹੀਆ ਅਤੇ ਸੇਵਾ ਮੁਕਤ ਐਸ.ਐਸ.ਪੀ ਰਜਿੰਦਰ ਸਿੰਘ ਵੱਡੇ ਕਾਫਲਿਆਂ ਦੇ ਨਾਲ ਇਸ ਰੈਲੀ ਵਿੱਚ ਪੁੱਜੇ।ਇਸ ਤੋਂ ਬਾਅਦ ਲੋਕਾਂ ਦੇ ਇੱਕ ਵੱਡੇ ਕਾਫਲੇ ਦੇ ਨਾਲ ਚਰਨਜੀਤ ਸਿੰਘ ਚੰਨੀ ਨਾਮਜਦਗੀ ਪੱਤਰ ਦਾਖਲ ਕਰਨ ਦੇ ਪੱੁਜੇ।ਕਾਂਗਰਸ ਪਾਰਟੀ ਵੱਲੋਂ
ਕੀਤੀ ਗਈ ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਟੇਜ ਤੋਂ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦਾ ਹੋਕਾ ਦਿੱਤਾ।ਸ.ਚੰਨੀ ਨੇ.ਕਿਹਾ ਕਿ ਅੱਜ ਦੇਸ਼ ਦੇ ਸੰਵਿਧਾਨ ਅਤੇ ਪੰਜਾਬ ਦੀ ਹੋਂਦ ਨੂੰ ਭਾਜਪਾ ਤੋਂ ਖਤਰਾ ਹੈ ਤੇ ਸਾਡਾ ਸਵਿਧਾਨ ਬਦਲਣ ਦੀਆ ਕੋਝੀਆਂ ਸਾਜਿਸ਼ਾਂ ਚੱਲ ਰਹੀਆ ਹਨ।ਉਨਾਂ ਕਿਹਾ ਕਿ ਜੇਕਰ
ਭਾਜਪਾ ਦੁਬਾਰਾ ਸੱਤਾ ਤੇ ਕਾਬਜ ਹੁੰਦੀ ਹੈ ਤਾਂ ਇਹ ਸੰਵਿਧਾਨ ਨੂੰ ਬਦਲੇਗੀ ਤੇ ਭਾਜਪਾ.ਸੰਵਿਧਾਨ ਬਦਲਕੇ ਬਾਬਾ ਭੀਮ ਰਾਉ ਅੰਬੇਦਗਰ ਜੀ ਦੇ ਨਾਮ ਅਤੇ ਉਨਾਂ ਦੀ ਸੋਚ ਖਤਮ ਕਰਨਾ ਚਾਹੁੰਦੀ ਹੈ ਪਰ ਅਸੀ ਇਹ ਹੋਣ ਨਹੀਂ ਦੇਣਾ ਜਿਸ ਕਰਕੇ ਭਾਜਪਾ ਨੂੰ ਕੇਂਦਰ ਵਿੱਚ ਸੱਤਾ ਤੇ ਕਾਬਜ ਹੋਣ ਤੋਂ ਰੋਕਣਾ ਬਹੁਤ ਜਰੂਰੀ ਤੇ ਇਨਾਂ ਦੇ ਮਨਸੂਬੇ ਕਾਮਿਯਾਬ ਨਹੀਂ ਹੋਣ
ਦਿੱਤੇ ਜਾਣਗੇ।ਉਨਾਂ ਕਿਹਾ ਕਿ ਭਾਜਪਾ ਨੂੰ ਵੋਟ ਪਾਉਣਾ ਆਪਣੇ ਬੱਚਿਆਂ ਨੂੰ ਜਹਿਰ ਦੇਣ ਦੇ ਬਰਾਬਰ ਹੈ।ਚੰਨੀ ਨੇ ਕਿਹਾ ਕਿ ਅੱਜ ਜਲੰਧਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੈ। ਉਨਾਂ ਕਿਹਾ ਕਿ ਭਗਵੰਤ ਮਾਨ ਨੇ ਰਿੰਕੂ ਨੂੰ ਵਿਕਾਸ ਦਾ ਪਾਸਵਰਡ ਦਿੱਤਾ ਸੀ ਪਰ 10 ਮਹੀਨੇ ਵਿੱਚ ਰਿੰਕੂ ਨੇ ਜਲੰਧਰ ਦਾ ਕੁੱਝ ਸਵਾਰਿਆ ਤਾਂ ਨਹੀਂ ਉਲਟਾ ਭਗਵੰਤ ਮਾਨ
ਦਾ ਪਾਸਵਰਡ ਲੈ ਕੇ ਭਾਜਪਾ ਵਿੱਚ ਸ਼ਾਮਲ ਹੋ ਗਿਆ। ਉਨਾਂ ਕਿਹਾ ਕਿ ਇਨਾਂ ਦਲ ਬਦਲੂ.ਲੀਡਰਾਂ ਦਾ ਕੋਈ ਸ਼ਟੈਂਡ ਨਹੀ ਹੈ। ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਜੂਠਾ ਪਾਣੀ.ਪੱਗ ਤੇ ਪਾ ਕੇ ਪੱਗ ਦੀ ਬੇਅਦਬੀ ਕੀਤੀ ਹੈ।ਸ.ਚੰਨੀ ਨੇ ਕਿਹਾ ਕਿ ਅੇਨ.ਆਰ.ਆਈ ਭਰਾਵਾਂ ਨੇ ਦੁਆਬੇ ਦੀ ਤਰੱਕੀ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ ਤੇ ੳੇੁਨਾਂ ਨੂੰ ਪੰਜਾਬ
ਵਿੱਚ ਰੈੱਡ ਕਾਰਪੇਟ ਮਿਲੇਗਾ ਜਦ ਕਿ ਉਨਾਂ ਨਾਲ ਕਿਸੇ ਕਿਸਮ ਦਾ ਧੋਖਾ ਨਹੀਂ ਹੋਣ
ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਅੱਜ ਹਰ ਮੁਲਾਜਮ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ
ਲਈ ਤਿਆਰ ਬੇਠਾ ਹੈੇ।ਸ. ਚੰਨੀ ਨੇ ਕਿਹਾ ਕਿ ਇਥੋਂ ਦੇ ਲੀਡਰ ਦੜਾ ਸੱਟਾ ਤੇ ਲਾਟਰੀ
ਕਾਰੋਬਾਰ ਚਲਾ ਰਹੇ ਹਨ ਤੇ ਨਸ਼ੇ ਦੀ ਸਪਲਾਈ ਵਿੱਚ ਵੀ ਇਨਾਂ ਦੀ ਹੀ ਸ੍ਰਪਸਤੀ ਹੈ।ਉਨਾਂ
ਕਿਹਾ ਕਿ ਜਦੋਂ ਉਨਾਂ ਜਲੰਧਰ ਵਿੱਚ ਆ ਕੇ ਨਸ਼ੇ ਦਾ ਰੋਲਾ ਪਾਇਆ ਤਾਂ ਉਸ ਤੋਂ ਬਾਅਦ
ਪੁਲਿਸ ਨੇ ਨਸ਼ੇ ਦੇ ਤਸਕਰਾਂ ਨੂੰ ਪਕੜਨਾ ਸ਼ੁਰੂ ਕੀਤਾ ਤੇ ਸੱਚ ਸਾਹਮਣੇ ਆਇਆ ਕਿ ਫੜੇ ਗਏ
ਤਸਕਰਾਂ ਦੇ ਸਬੰਧ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਇਨਾਂ ਲੀਡਰਾਂ ਨਾਲ ਹਨ।ਉਨਾਂ ਕਿਹਾ
ਕਿ ਸ਼ੀਤਲ ਅੰਗੁਰਾਲ ਦੇ ਨਾਲ ਇਨਾਂ ਤਸਕਰਾਂ ਦੇ ਸਬੰਧ ਹਨ।ਉਨਾਂ ਭਾਜਪਾ ਤੇ ਆਮ ਆਦਮੀ
ਪਾਰਟੀ ਵਾਲੇ ਨੋਜਵਾਨਾ ਨੂੰ ਨਸ਼ੇ ਵਿੱਚ ਗ੍ਰਸਤ ਕਰਕੇ ਇਨਾਂ ਦੀਆਂ ਜਿੰਦਗੀਆਂ ਨਾਲ ਖੇਡ
ਰਹੇ ਹਨ।ਚੰਨੀ ਨੇ ਕਿਹਾ ਕਿ ਤਾਂ ਇਨਾਂ ਲੋਕਾਂ ਨੂੰ ਨਾਂ ਜਲੰਧਰ ਦੇ ਲੋਕ ਬਖਸ਼ਣਗੇ ਤੇ
ਹੀ ਉਹ ਬਖਸ਼ਣਗੇ ਤੇ ਉਹ ਉਦੋਂ ਤੱਕ ਚੁੱਪ ਨਹੀ ਬੇਠਣਗੇ ਜਦੌਂ ਤੱਕ ਨਸ਼ਾ ਖਤਮ ਨਹੀਂ ਹੋ
ਜਾਂਦਾ।ਉਨਾਂ ਕਿਹਾ ਕਿ ਗੈਰ ਕਾਨੂੰਨੀ ਕੰਮ ਕਰਨ ਵਾਲੇ ਰਿੰਕੂ ਨੂੰ ਸੋਨੇ ਦੀਆ ਚੈਨਾਂ
ਪਾਉਂਦੇ ਹਨ।ਉਨਾਂ ਕਿਹਾ ਕਿ ਜਦੋਂ ਤੱਕ ਇਹ ਆਮ ਆਦਮੀ ਵਿੱਚ ਉਦੋਂ ਤੱਕ ਕਿਸੇ ਨੇ ਇਨਾਂ
ਨੂੰ ਤੰਗ ਨਹੀਂ ਕੀਤਾ ਤੇ ਅੱਜ ਭਾਜਪਾ ਇਨਾਂ ਡਰਾ ਕੇ ਆਪਣੇ ਨਾਲ ਲੈ ਗਈ ਹੈੇ।ਉਨਾਂ
ਕਿਹਾ ਕਿ ਕਾਂਗਰਸ ਦੇ ਸਮੇਂ ਜੀ.ਓ.ਜੀ ਭਰਤੀ ਕੀਤੇ ਗਏ ਸਾਬਕਾ ਫੌਜੀਆਂ ਨੂੰ ਇਸ ਸਰਕਾਰ
ਨੇ ਕੱਢ ਦਿੱਤਾ।ਉਨਾਂ ਕਿਹਾ ਕਿ ਪਿਛਲੇ ਦੋ ਸਾਲਾ ਤੋਂ ਜਲੰਧਰ ਹਲਕੇ ਦੇ ਲੋਕਾਂ ਨੇ ਸੜਕ
ਬਣਾਉਣ ਵਾਲੇ ਰੋਡ ਰੋਲਰ ਸੜਕਾਂ ਤੇ ਚਲਦੇ ਨਹੀਂ ਦੇਖੇ ਤੇ ਇਥੋਂ ਦੀਆ ਸੜਕਾਂ ਦਾ ਹਾਲ
ਇਸ ਕਦਰ ਮਾੜਾ ਹੈ ਕਿ ਇਹ ਸੜਕਾਂ ਹਾਦਸਿਆਂ ਦਾ ਕਾਰਨ ਬਣ ਰਹੀਆ ਹਨ।ਉਨਾਂ ਕਿਹਾ ਕਿ ਆਮ
ਆਦਮੀ ਪਾਰਟੀ ਨੇ ਦੋ ਸਾਲਾਂ ਵਿੱਚ ਕਿਸੇ ਨਗਰ ਕੋਸਲ,ਕਾਰਪੋਰੇਸ਼ਨ ਯਾਂ ਪੰਚਾਇਤ ਨੂੰ ਕੋਈ
ਪੈਸਾ ਨਹੀਂ ਦਿੱਤਾ।ਉਨਾਂ ਕਿਹਾ ਕਿ ਝਾੜੂ ਨੂੰ ਜਿਤਾ ਕੇ ਲੋਕਾਂ ਨੇ ਪੰਜਾਬ ਚ ਕਲੇਸ਼
ਖੜਾ ਲਿਆ ਹੈ ਤੇ ਹੁਣ ਲੋਕ ਝਾੜੂ ਨੂੰ ਲੰਬਾ ਪਾਉਣ ਦੀ ਤਿਆਰੀ ਵਿੱਚ ਹਨ ਤਾਂ ਜੋ ਪੰਜਾਬ
ਵਿੱਚ ਅਮਨ ਸ਼ਾਂਤੀ ਤੇ ਖੁਸ਼ਹਾਲੀ ਆ ਸਕੇ।ਸ.ਚੰਨੀ ਨੇ ਕਿਹਾ ਕਿ ਭਾਜਪਾ ਵੱਲੋਂ ਕੀਤੇ ਗਏ
ਰੋਡ ਸ਼ੋਅ ਵਿੱਚ ਦਿਹਾੜੀ ਤੇ ਲੋਕ ਲਿਆਂਦੇ ਗਏ ਕਿਉ ਕਿ ਲੋਕ ਅੱਜ ਭਾਜਪਾ ਨੂੰ ਭਜਾ ਰਹੇ
ਹਨ।ਉਨਾਂ ਕਿਹਾ ਕਿ ਜੋ ਨੁਕਸਾਨ ਭਾਜਪਾ ਅਤੇ ਪੰਜਾਬ ਵਿੱਚ ਮੁੱਖ ਮੰਤਰੀ ਵੱਲੋਂ ਦੋ ਸਾਲ
ਚ ਕੀਤਾ ਗਿਆ ਹੈ ਇਹ ਦਿਨ ਪੰਜਾਬ ਦੇ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਲਿਖੇ
ਜਾਣਗੇ।ੳੇੁਨਾਂ ਕਿਹਾ ਕਿ ਕਿਸਾਨਾ ਨੂੰ ਇਨਾਂ ਸਰਕਾਰ ਨੇ ਕੁੱਟਿਆ ਤੇ ਮਾਰਿਆ ਹੈ ਜਦ ਕਿ
ਪੰਜਾਬ ਦੀ ਸਰਹੱਦ ਵਿੱਚ ਮਾਰੇ ਗਏ ਕਿਸਾਨ ਦੇ ਮਾਮਲੇ ਵਿੱਚ ਕੋਈ ਕਾਰਵਾਈ ਤੱਕ ਨਹੀਂ
ਕੀਤੀ ਗਈ।ਸ.ਚੰਨੀ ਨੇ ਕਿਹਾ ਕਿ ਕਿਸਾਨਾ ਦਾ ਪੱੁਤ ਬਣਕੇ ਮੁੱਖ ਮੰਤਰੀ ਕਿਸਾਨਾ ਨਾਲ
ਧ੍ਰੋਹ ਕਮਾ ਰਿਹਾ ਹੈ।ਉਨਾਂ ਕਿਹਾ ਕਿ ਡੇਰਾ ਸੱਚਖੰਡ ਬੱਲਾਂ ਨੂੰ ਸ਼੍ਰੀ ਗੁਰੁ ਰਵਿਦਾਸ
ਜੀ ਦਾ ਅਧਿਐਨ ਸੈਂਟਰ ਖੋਲਣ ਲਈ ਉਨਾਂ ਨੇ 25 ਕਰੋੜ ਰੁਪਏ ਦਿੱਤੇ ਸਨ ਪਰ ਅੱਜ ਤੱਕ
ਮੋਜੂਦਾ ਸਰਕਾਰ ਨੇ ਇੱਕ ਰੁਪਇਆ ਵੀ ਇਥੇ ਲੱਗਣ ਨਹੀਂ ਦਿੱਤਾ।ਉਨਾਂ ਕਿਹਾ ਕਿ
ਅੰਮ੍ਰਿਤਸਰ ਵਿੱਚ ਬਾਲਮੀਕ ਤੀਥਰ ਦੇ ਲਈ 28 ਕਰੋੜ ਰੁਪਏ ਦਿੱਤੇ ਪਰ ਅੱਜ ਤੱਕ ਇਸ
ਮੋਜੂਦਾ ਪੰਜਾਬ ਸਰਕਾਰ ਨੇ ਇੱਕ ਰੁਪਏ ਦਾ ਕੰਮ ਸ਼ੁਰੂ ਨਹੀਂ ਹੋਣ ਦਿੱਤਾ।ਜਦ ਕਿ ਭਾਈ
ਜੈਤਾ ਜੀ ਦੀ ਸਥਾਪਤ ਕੀਤੀ ਗਈ ਚੇਅਰ ਦਾ ਕੰੰਮ ਵੀ ਅੱਗੇ ਵੱਧਣ ਨਹੀਂ ਦਿੱਤਾ।ਸ.ਚੰਨੀ
ਨੇ ਕਿਹਾ ਕਿ ਉਨਾਂ ਦੇ ਮਨ ਨੂੰ ਅੱਜ ਬਹੁਤ ਤਸੱਲੀ ਹੋਈ ਜਦੋਂ ਮੁੱਖ ਮੰਤਰੀ ਰਹਿੰਦਿਆਂ
ਭਗਵਾਨ ਪਰਸ਼ੂਰਾਮ ਜੀ ਦੇ ਮੰਦਿਰ ਲਈ 10 ਕਰੋੜ ਰੁਪਏ ਦਿੱਤੇ ਤੇ ਅੱਜ ਭਗਵਾਨ ਪਰਸ਼ੂਰਾਮ
ਜੀ ਦੀ ਜੇਅੰਤੀ ਮੋਕੇ ਉਨਾਂ ਨੂੰ ਸਨਮਾਨਿਤ ਕੀਤਾ ਗਿਆ।ਉਨਾਂ ਕਿਹਾ ਕਿ ਦੋ ਕਰੋੜ ਰੁੁਪਏ
ਭਗਵਾਨ ਵਿਸ਼ਵਕਰਮਾ ਜੀ ਦੇ ਮੰਦਿਰ ਲਈ ਦਿੱਤੇ ਜਦ ਕਿ ਭਗਵਾਨ ਕਬੀਰ ਜੀ ਗੁਰੁ ਰਵਿਦਾਸ
ਧਾਮ ਨੂੰ ਪੈਸੇ ਦਿੱਤੇ।ਉਨਾਂ ਕਿਹਾ ਕਿ ਬਿਜਲੀ ਅਤੇ ਪਾਣੀ ਦੇ ਬਕਾਏ ਬਿਲ ਉਨਾਂ ਵੱਲੋਂ
ਮਾਫ ਕੀਤੇ ਗਏ ਜਦ ਕਿ ਮੁਲਾਜਮਾਂ ਤਨਖਾਹਾ ਵਧਾਈਆਂ ਗਈਆਂ ਸਨ।ਉਨਾਂ ਕਿਹਾ ਕਿ ਅੱਜ
ਜਲੰਧਰ ਦੇ ਲੋਕ ਇੱਕ ਤਰਫਾ ਹੋ ਕੇ ਉਨਾਂ ਦੇ ਨਾਲ ਜੁੜ ਰਹੇ ਹਨ।ਇਸ ਦੌਰਾਨ ਵਿਰੋਧੀ ਧਿਰ
ਦੇ ਨੇਤਾ ਪ੍ਰਤਾਪ ਸਿੰਘ ਬਾਜਵਾ,ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਚੋਧਰੀ,ਵਿਧਾਇਕ
ਰਾਣਾ ਗੁਰਜੀਤ ਸਿੰਘ,ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ,ਪ੍ਰਗਟ ਸਿੰਘ,ਸੁਖਵਿੰਦਰ ਸਿੰਘ
ਕੋਟਲੀ,ਬਾਵਾ ਹੈਨਰੀ,ਸਾਬਕਾ ਮੰਤਰੀ ਅਵਤਾਰ ਹੈਨਰੀ,ਸਾਬਕਾ ਵਿਧਾਇਕ ਰਜਿੰਦਰ ਸਿੰਘ
ਬੇਰੀ,ਡਾ.ਨਵਜੋਤ ਦਾਹੀਆ ਅਤੇ ਸੇਵਾ ਮੁਕਤ ਐਸ.ਐਸ.ਪੀ ਰਜਿੰਦਰ ਸਿੰਘ ਨੇ ਵੀ ਲੋਕਾਂ ਨੂੰ
ਕਾਂਗਰਸ ਪਾਰਟੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਦੀ ਅਪੀਲ ਕਰਦਿਆ ਕਿਹਾ ਕਿ
ਕਾਂਗਰਸ ਨੇ ਇੱਕ ਚੰਗੀ ਤੇ ਦੂਰਅੰਦੇਸ਼ੀ ਸੋਚ ਰੱਖਣ ਵਾਲਾ ਲੀਡਰ ਸਾਨੂੰ ਦਿੱਤਾ ਹੈ ਤੇ
ਹੁਣ ਅਸੀ ਇਸ ਦੀ ਕਦਰ ਪਾ ਕੇ ਵੱਡੀ ਲੀਡ ਨੂੰ ਜਿਤਾ ਕੇ ਲੋਕ ਸਭਾ ਭੇਜੀਏ ਤਾਂ ਜੋ
ਦੁਆਬੇ ਦੇ ਮਸਲੇ ਦੇਸ਼ ਦੀ ਲੋਕ ਵਿੱਚ ਹੱਲ ਹੋ ਸਕਣ।

Share this content:

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments