ਪੰਜਾਬ ਕ੍ਰਿਸਚਿਅਨ ਮੂਵਮੇਂਟ ਵਲੋਂ ਕਾਂਗਰਸੀ ਉਮੀਦਵਾਰਾਂ ਦੀ ਡਟਵੀ ਹਮਾਇਤ ਕਰਨ ਦਾ ਫ਼ੈਸਲਾ – ਹਮੀਦ ਮਸੀਹ, ਡਾ.ਤਰਸੇਮ ਮਸੀਹ

0
94

ਜਲੰਧਰ 6 ਮਈ( ਜੇ.ਐਸ. ਸੋਢੀ)ਲੋਕ ਸਭਾ ਚੋਣਾਂ ਵਿੱਚ ਪੰਜਾਬ ਕ੍ਰਿਸਚਿਅਨ ਮੂਵਮੇਂਟ ਨੇ ਪੰਜਾਬ ਭਰਦੇ ਸਾਰੇ ਕਾਂਗਰਸੀ ਉਮੀਦਵਾਰਾਂ ਦੀ ਡਟਵੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ,
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕ੍ਰਿਸਚਿਅਨ ਮੂਵਮੈਂਟਦੇ ਸਾਰੇ ਅਹੁਦੇਦਾਰਾਂ ਤੇ ਕਾਰਜਕਾਰਨੀ ਕਮੇਟੀ ਮੈਂਬਰਾਂ ਨੇ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ ।ਉਹਨਾਂ ਕਿਹਾ ਕਿ ਦੇਸ਼ ਵਿਚ ਘੱਟ ਗਿਣਤੀ ਕੌਮਾਂ ਦੇ ਪ੍ਰਤੀ ਨਫ਼ਰਤ ਤੇ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਘੱਟ ਗਿਣਤੀ ਕੌਮਾਂ ਦੇ ਖਿਲਾਫ ਭਾਸ਼ਨਾ ਦੀ ਬੁਛਾੜ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ ।ਉਪਰੋਕਤ ਸਾਰੇ ਨੇਤਾਵਾਂ ਨੇ ਕਿਹਾ ਕਾਂਗਰਸ ਪਾਰਟੀ ਲੋਕਤੰਤਰ ਦੇ ਤਾਣੇ ਬਾਣੇ ਸੰਗਠਿਤ ਢਾਂਚੇ ਨੂੰ ਹਮੇਸ਼ਾਂ ਤਰਜੀਹ ਦਿੰਦੀ ਹੈ ,ਇਸ ਕਰਕੇ ਘੱਟ ਗਿਣਤੀ ਕੌਮਾਂਇਸਾਈਆਂ, ਤੇ ਮੁਸਲਮਾਨਾਂ ਨੂੰ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਡੱਟ ਕੇ ਪ੍ਹਚਾਰ ਕਰਨਾ ਚਾਹੀਦਾ ਹੈ, ਤਾਂਕਿ ਉਹਨਾ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ।
ਉਪਰੋਕਤ ਸਾਰੇ ਨੇਤਾਵਾਂ ਨੇ ਕਿਹਾ ਕਿ ਜ਼ਿਲ੍ਹਾ ਜਲੰਧਰ ਦੇ ਕਾਂਗਰਸੀ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕੰਮ ਕਰਨ । ਇਸ ਮੌਕੇ ਉਹਨਾਂ ਨਾਲ ਬਿਸ਼ਪ ਵਿਜੇ ਕਲਾਈਮੈਂਟ ਚੇਅਰਮੈਨ ਧਾਰਮਿਕ ਵਿੰਗ, ਪਾਸਟਰ ਹਰਭਜਨ ਮਸੀਹ ਕਾਰਜਕਾਰੀ ਪ੍ਰਧਾਨ ਧਾਰਮਿਕ ਵਿੰਗ, ਸ਼ਰੀਫ ਮਸੀਹ ਜ਼ਿਲਾ ਪ੍ਰਧਾਨ ਦਿਹਾਤੀ, ਪਾਸਟਰ ਰਕੇਸ਼ ਮਸੀਹ ਮੁੱਖ ਸਲਾਹਕਾਰ ਧਾਰਮਿਕ ਵਿੰਗ, ਸ੍ਰੀਮਤੀ ਰੀਨਾ ਪ੍ਰਧਾਨ ਜਲੰਧਰ ਦਿਹਾਤੀ, ਸ੍ਰੀਮਤੀ ਰੀਨਾ ਰਾਜ ਕੁਮਾਰ ਜ਼ਿਲਾ ਪ੍ਰਧਾਨ ਸ਼ਹਿਰੀ, ਸ੍ਰੀਮਤੀ ਬੀਨਾ ਉੱਪ ਪ੍ਰਧਾਨ ਜ਼ਿਲਾ ਜਲੰਧਰ ਅਤੇ ਹੋਰ ਕਈ ਪਾਸਟਰ ਅਤੇ ਮੂਵਮੈਂਟ ਦੇ ਕਈ ਆਗੂ ਮੌਜੂਦ ਸਨ ।

Share this content:

LEAVE A REPLY

Please enter your comment!
Please enter your name here