ਜਲੰਧਰ, 2 ਮਈ (ਪੱਤਰ ਪ੍ਰੇਰਕ)- ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਜੁਝਾਰੂ ਉਮੀਦਵਾਰ ਪਵਨ ਟੀਨੂੰ ਵੱਲੋਂ ਅੱਜ ਹਲਕਾ ਕਰਤਾਰਪੁਰ ਵਿਚਲੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਕਰਤਾਪੁਰ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਬਲਕਾਰ ਸਿੰਘ ਵੀ ਸਨ |
ਇਸ ਮੌਕੇ ਪਵਨ ਟੀਨੂੰ ਨੇ ਸੰਬੋਧਨ ਕਰਦਿਆਂ ਭਾਜਪਾ ਦੇ 400 ਪਾਰ ਸੀਟਾਂ ਜਿੱਤਣ ਦੇ ਸ਼ੋਰ ਹੇਠਲੇ ਅਸਲ ਮਕਸਦ ਨੂੰ ਲੋਕਾਂ ਅੱਗੇ ਤਾਰ-ਤਾਰ ਕਰਦਿਆਂ ਕਿਹਾ ਕਿ ਭਾਜਪਾ ਸੰਵਿਧਾਨ ਨੂੰ ਬਦਲ ਕੇ ਸਮਾਜ ਦੀ ਆਜ਼ਾਦੀ, ਬਰਾਬਰੀ ਤੇ ਹੋਰਨਾਂ ਹੱਕਾਂ ਦਾ ਘਾਣ ਕਰਨ ‘ਤੇ ਤੁਲੀ ਹੋਈ ਹੈ | ਮੈਂ ਇਸੇ ਕਰਕੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਮੰਨ ਬਣਾਇਆ, ਕਿਉਂਕਿ ਅਕਾਲੀ ਦਲ ਜੇ ਕਿਤੇ 1, 2 ਸੀਟਾਂ ਜਿੱਤ ਵੀ ਗਿਆ ਤਾਂ ਉਹ ਭਾਜਪਾ ਤੋਂ ਪਰੇ ਨਹੀਂ ਹਟੇਗਾ ਅਤੇ ਮੈਂ ਇਤਿਹਾਸ ਵਿੱਚ ਉਨ੍ਹਾਂ ਲੋਕਾਂ ‘ਚ ਆਪਣੇ ਆਪ ਨੂੰ ਸ਼ਾਮਲ ਨਹੀਂ ਕਰਨਾ ਚਾਹੁੰਦਾ ਜਿਨ੍ਹਾਂ ਨੇ ਸੰਵਿਧਾਨ ਬਦਲਣ ਦੀ ਤਾਕ ‘ਚ ਬੈਠੇ ਮੋਦੀ ਦੀ ਇਛਾ ਪੂਰੀ ਕਰਨ ‘ਚ ਕੋਈ ਰੋਲ ਨਿਭਾਇਆ ਹੋਏਗਾ |
ਪਵਨ ਟੀਨੂੰ ਨੇ ਅੱਜ ਲਾਹਧੜਾਂ, ਨੰਗਲ ਅਰਾਈਆਂ, ਬਿਨਪਾਲਕੇ, ਘੋੜਾਵਾਹੀ, ਸਦਾਚੱਕ, ਆਲਮਗੀਰ, ਜਲਾਲਾਬਾਦ, ਜੱਲੋਵਾਲ, ਜੱਲੋਵਾਲ ਕਾਲੋਨੀ, ਪਚਰੰਗਾ, ਕੋਟਲੀ ਸਜ਼ਾਰ ਤੇ ਸਿੰਗਪੁਰ ਆਦਿ ਪਿੰਡਾਂ ਵਿੱਚ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਅੱਗੇ ਕਿਹਾ ਕਿ ਅਕਾਲੀ ਦਲ ਨੂੰ ਹਾਲੇ ਤਕ ਲੋਕਾਂ ਨੇ ਮੁਆਫ ਨਹੀਂ ਕੀਤਾ ਤੇ ਨਾ ਹੀ ਅਕਾਲੀ ਦਲ ਆਪਣੇ ਮੌਜੂਦਾ ਖਾਸੇ ‘ਪਰਿਵਾਰਵਾਦ’ ‘ਚੋਂ ਬਾਹਰ ਆਉਂਦਾ ਦਿਖਾਈ ਦੇ ਦਿੰਦਾ ਹੈ | ਪਵਨ ਟੀਨੂੰ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਬੀਬੀਆਂ ਨੂੰ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਵੀ ਵਿਸ਼ਵਾਸ ਦਿਵਾਇਆ ਕਿ ਛੇਤੀ ਹੀ ਜੁਲਾਈ ਵਿੱਚ ਬੀਬੀਆਂ ਨੂੰ ਇੱਕ ਹਜਾਰ ਰੁਪਏ ਪੈਨਸ਼ਨ ਦੇਣ ਦਾ ਵਾਅਦਾ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ |
ਪਵਨ ਟੀਨੂੰ ਨੇ ਮੋਦੀ ਸਰਕਾਰ ਵੱਲੋਂ ਤੇਜ਼ੀ ਨਾਲ ਵੇਚੇ ਜਾ ਰਹੇ ਸਰਕਾਰੀ ਅਦਾਰਿਆਂ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨਿੱਜੀਕਰਨ ਨੇ ਪੰਜਾਬ ਵਿੱਚ ਬੇਰੋਜਗਾਰੀ ਬੁਰੀ ਤਰ੍ਹਾਂ ਵਧਾਈ ਹੈ | ਜਿਸ ਦੇ ਖਿਲਾਫ ਸੰਸਦ ਵਿੱਚ ਮੈਂ ਆਪ ਸਭਨਾ ਦੇ ਅਸ਼ੀਰਵਾਦ ਨਾਲ ਜੋਰਦਾਰ ਅਵਾਜ ਬੁਲੰਦ ਕਰਦਾ ਰਹਾਂਗਾ |
ਇਸ ਉਤਸ਼ਾਹੀ ਫੇਰੀ ਦੌਰਾਨ ਪਵਨ ਟੀਨੂੰ ਤੇ ਬਲਕਾਰ ਸਿੰਘ ਕੈਬਨਿਟ ਮੰਤਰੀ ਦਾ ਸਵਾਗਤ ਕਰਨ ਵਾਲਿਆਂ ਵਿੱਚ ਲਾਹਦੜਾਂ ਦੇ ਸੁਖਵਿੰਦਰ ਸਿੰਘ ਸਰਪੰਚ, ਕੁਲਦੀਪ ਸਿੰੰੰਘ ਪੰਚ, ਜਸਵਿੰਦਰ ਸਿੰਘ ਪਾਰਟੀ ਪ੍ਰਧਾਨ ਲਾਹਦੜਾਂ, ਰਣਜੀਤ ਸਿੰਘ ਸੈਕਟਰੀ, ਜਰਨੈਲ ਸਿੰਘ, ਬਲਜੀਤ ਸਿੰੰਘ, ਸਤਨਾਮ ਸਿੰਘ, ਜਗਜੀਤ ਸਿੰਘ, ਜਗਿੰਦਰ ਸਿੰਘ, ਬਿਨਪਾਲਕੇ ਦੇ ਬਲਵਿੰਦਰ ਕੌਰ ਸਰਪੰਚ, ਭਪਿੰਦਰ ਸਿੰਘ ਬਲਾਕ ਪ੍ਰਧਾਨ, ਚਰਨ ਸਿੰਘ, ਮਹਿੰਗਾ ਰਾਮ, ਬਾਬਾ ਹਰਵਿੰਦਰ ਸਿੰਘ, ਆਸਾ ਰਾਮ, ਗੁਰਪਾਲ ਸਿੰਘ, ਬਲਰਾਮ, ਅਮਨਦੀਪ ਸਿੰਘ ਲਾਡੀ, ਕਾਮਰੇਡ ਮਹਿੰਦਰ ਸਿੰਘ, ਡਾ. ਮਹਿੰਦਰਜੀਤ ਸਿੰਘ, ਜੱਲੋਵਾਲ ਕਾਲੋਨੀ ‘ਚ ਕੁਲਦੀਪ ਕੁਮਾਰ, ਜਗਦੀਸ਼ ਚੰਦਰ, ਕਸ਼ਮੀਰ ਸਿੰਘ, ਰਾਣਾ ਆਦਿ, ਪਿੰਡ ਘੋੜੇਵਾਹੀ ਦੇ ਸਤੀਸ਼ ਕੁਮਾਰ ਸਰਪੰਚ, ਪ੍ਰਮਜੀਤ ਸਿੰਘ ਪੰਮਾ, ਸਵਰਨ ਰਾਮ, ਅਮੋਲਕ ਸਿੰਘ, ਮਲਕੀਤ ਸਿੰਘ, ਸੁਖਵਿੰਦਰ ਚੰਦ, ਦੇਵ ਸਿੰਘ, ਦਰਸ਼ਨ ਸਿੰਘ, ਮਨਜੀਤ ਕੁਮਾਰ ਮੈਂਬਰ ਬਲਾਕ ਸਮਿਤੀ, ਜੀਤ ਕੁਮਾਰ, ਬਲਕਾਰ ਸਿੰਘ ਆਦਿ, ਪਿੰਡ ਸਦਾ ਚੱਕ ਦੇ ਅਕਾਸ਼ਦੀਪ, ਰਵੀ ਗੋਹਲੜਾ ਸਨੀ ਮੰਗਪੁਰ, ਰਾਜ ਕੁਮਾਰ, ਕਾਮਰੇਡ ਮਹਿੰਦਰ ਸਿੰਘ, ਸੁੱਚਾ ਸਿੰਘ, ਚੰਨਾ ਬਲਾਕ ਪ੍ਰਧਾਨ, ਡਾ: ਸੁਰਿੰਦਰਜੀਤ ਮਰਵਾਹਾ, ਪਿੰਡ ਆਲਮਗੀਰ ਦੇ ਸਰਪੰਚ ਕੁਲਦੀਪ ਕੌਰ ਆਲਮਗੀਰ, ਗਗਨ ਚਕਰਾਲਾ, ਭੁਪਿੰਦਰ ਸਿੰਘ ਸਰਪੰਚ ਬਿਨਪਾਲਕੇ, ਪਰਮਜੀਤ ਸਿੰਘ ਜਲਾਲਾਬਾਦ, ਬਲਾਕ ਪ੍ਰਧਾਨ ਹਰਵਿੰਦਰ ਸਿੰਘ, ਗੋਪੀ ਸ਼ਿਵਦਾਸਪੁਰ ਤੇ ਹੋਰਨਾਂ ਸਮੇਤ ਗੁੱਜਰ ਭਾਈਚਾਰੇ ਦੇ ਲੋਕ, ਪਿੰਡ ਜੱਲੋਵਾਲ ਦੇ ਨੀਲਮ ਰਾਣੀ ਸਰਪੰਚ, ਸੁਖਦੇਵ ਰਾਜ ਸਾਬਕਾ ਸਰਪੰਚ, ਰਾਜਵਿੰਦਰ ਕੌਰ ਪੰਚ, ਬਲਜੀਤ ਸਿੰਘ ਪੰਚ, ਬਨਾਰਸੀ ਦਾਸ, ਜਸਵਿੰਦਰ ਸਿੰਘ ਰਿਟਾ: ਸਬ ਇੰਸਪੈਕਟਰ, ਸੁੱਖਾ ਬੈਂਸ ਤੇ ਹੋਰਨਾਂ ਪਿੰਡਾਂ ਦੇ ਲੋਕ ਸ਼ਾਮਲ ਸਨ |
Share this content: