ਪਰਮਜੀਤ ਕੌਰ ਰੰਧਾਵਾ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਤੋਂ ਸੇਵਾ ਮੁਕਤ

0
27

ਜਲੰਧਰ 30 ਮਾਰਚ ( ) ਪਰਮਜੀਤ ਕੌਰ ਰੰਧਾਵਾ, ਜੋ ਕਿ 38 ਸਾਲ 6 ਮਹੀਨੇ ਦੀ ਬੇਦਾਗ ਨੌਕਰੀ ਤੋਂ ਬਾਅਦ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਤੋਂ ਸੇਵਾ ਮੁਕਤ ਹੋ ਗਏ ਹਨ। ਪਰਮਜੀਤ ਕੌਰ ਰੰਧਾਵਾ ਪੀਐਸਪੀਸੀਐਲ ਦੇ ਸੇਵਾ ਮੁਕਤ ਜੇਈ ਕੁਲਜੀਤ ਸਿੰਘ ਰੰਧਾਵਾ ਦੀ ਸੁਪਤਨੀ ਹਨ। ਇਸ ਮੌਕੇ ਤੇ ਰੱਖੀ ਗਈ ਰਿਟਾਇਰਮੈਂਟ ਪਾਰਟੀ ਦੌਰਾਨ ਸ਼ੁਭ ਚਿੰਤਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੂੰ ਸੇਵਾ ਮੁਕਤ ਹੋਣ ਤੇ ਵਧਾਈਆਂ ਦਿੱਤੀਆਂ। ਇਸ ਮੌਕੇ ਤੇ ਉਨ੍ਹਾਂ ਦੀ ਬੇਟੀ ਕਾਜ਼ਨਪ੍ਰੀਤ ਕੌਰ ਅਤੇ ਸਪੱੁਤਰ ਸਮਰੱਥਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਤੇ ਵਧਾਈਆਂ ਦੇਣ ਵਾਲਿਆਂ ਵਿੱਚ ਦਲਜੀਤ ਸਿੰਘ ਆਈਆਰਐਸ ਅਸਿਸਟੈਂਟ ਕਮਿਸ਼ਨਰ ਸੀਜੀਐਸਟੀ ਆਡਿਟ ਸਰਕਲ ਜਲੰਧਰ, ਧਰਮਪਾਲ ਸਿੰਘ ਡਾਇਰੈਕਟਰ ਪੋਸਟਲ ਐਲਆਰਐਮਐਸ ਅੰਬਾਲਾ ਬੈਂਕ, ਗੁਨਦੀਪ ਸਿੰਘ ਕਪੂਰ, ਭੁਪਿੰਦਰ ਸਿੰਘ ਅੰਤਰਰਾਸ਼ਟਰੀ ਹਾਕੀ ਅੰਪਾਇਰ, ਮਨਦੀਪ ਸਿੰਘ ਇੰਟਰਨੈਸ਼ਨਲ ਖਿਡਾਰੀ, ਮਹਾਂਬੀਰ ਸਿੰਘ, ਨਵਦੀਪ ਸਿੰਘ, ਮਲਕੀਅਤ ਸਿੰਘ, ਸੁਰਿੰਦਰ ਕੌਰ, ਗੁਰਿੰਦਰ ਸਿੰਘ ਬਾਜਵਾ, ਹਰਮਨਦੀਪ ਕੌਰ ਬਾਜਵਾ, ਬਲਜੀਤ ਕੌਰ, ਸਚਮਨਪ੍ਰੀਤ ਕੌਰ, ਮਨਜੀਤ ਕੌਰ, ਅਕਾਲਦੀਪ ਸਿੰਘ, ਗੁਰਪ੍ਰੀਤ ਸਿਮਘ ਸੋਹਲ, ਨਵਪ੍ਰੀਤ ਸਿੰਘ ਬਬਲੂ, ਗੁਰਪ੍ਰੀਤ ਸਿੰਘ ਲਾਡੀ ਅਤੇ ਉਲੰਪੀਅਨ ਸੰਜੀਵ ਕੁਮਾਰ ਸ਼ਾਮਲ ਸਨ।

Share this content:

LEAVE A REPLY

Please enter your comment!
Please enter your name here