Thursday, September 19, 2024
Google search engine
HomeFeature Newsਐਮਡੀ ਪਨਬਸ ਅਤੇ ਐਮ ਡੀ PRTC ਵਲੋਂ ਮੰਗਾਂ ਹੱਲ ਕਰਨ ਦਾ ਦਿੱਤਾ...

ਐਮਡੀ ਪਨਬਸ ਅਤੇ ਐਮ ਡੀ PRTC ਵਲੋਂ ਮੰਗਾਂ ਹੱਲ ਕਰਨ ਦਾ ਦਿੱਤਾ ਭਰੋਸਾ :- ਰੇਸ਼ਮ ਸਿੰਘ ਗਿੱਲ

Jalandhar :  30 ਜਨਵਰੀ ਨੂੰ ਪੰਜਾਬ ਰੋਡਵੇਜ਼/ ਪਨਬਸ ਪੀਆਰਟੀਸੀ ਕਟਰੈਕਟ ਵਰਕਰ ਯੂਨੀਅਨ ਪੰਜਾਬ ਦੀ ਮੀਟਿੰਗ ਐਮ ਡੀ ਪਨਬੱਸ ਅਤੇ ਐਮ ਡੀ ਪੀ ਆਰ ਟੀ ਸੀ ਸਮੇਤ ਅਧਿਕਾਰੀਆ ਨਾਲ ਮੀਟਿੰਗ ਡਾਇਰੈਕਟਰ ਸਟੇਟ ਟਰਾਂਸਪੋਰਟ ਦੇ ਦਫਤਰ ਹੋਈ ਮੀਟਿੰਗ ਉਪਰੰਤ ਸਾਂਝਾ ਪ੍ਰੈਸ ਬਿਆਨ ਜਾਰੀ ਕਰਦੀਆਂ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਵਲੋਂ ਕਿਹਾ ਗਿਆ ਕੀ ਅੱਜ ਦੀ ਮੀਟਿੰਗ ਵਿੱਚ ਸਾਰੀਆਂ ਮੰਗਾਂ (ਪੱਕਾ ਕਰਨ,ਕੰਟਰੈਕਟ ਤੇ ਕਰਨ,ਰਿਪੋਰਟਾਂ ਵਾਲੇ ਸਾਥੀਆਂ ਨੂੰ ਬਹਾਲ ਕਰਨ, ਸਾਰੇ ਮੁਲਜਮਾਂ ਤੇ ਤਨਖਾਹ ਵਾਧਾ ਕਰਨ ਦੀ ਮੰਗ , ਕੰਡੀਸ਼ਨਾ ਰੱਦ ਕਰਨ/ਸੋਧ ਕਰਨ ਦੀ,5% ਤਨਖਾਹ ਦੇ ਏਰੀਅਲ,ਟਿਕਟ ਦੀ ਜਿੰਮੇਵਾਰੀ ਸਵਾਰੀ ਦੀ, ਇਰਾਦਾ ਗਬਨ ਨਜਾਇਜ਼ ਰਿਪੋਰਟਾਂ ਰੱਦ ਕਰਨ,ਰਾਤਰੀ ਭੱਤੇ ਵਿੱਚ ਵਾਧਾ,ਟਿਕਟ ਮਸ਼ੀਨਾਂ ਨਵੀਆਂ ਲੈਣ,ਇਨਸੈਂਟਿਵ ਚਾਲੂ ਕਰਨ, ਢਾਬਿਆਂ ਦੀਆ ਰਿਪੋਰਟਾਂ ਨਾ ਕਰਨ ਸੰਬੰਧੀ,ਕੰਟਰੈਕਟ ਵਾਲੇ ਬਹਾਲ ਸੰਬਧੀ ਅਤੇ ਕੋਰਟ ਕੇਸ ਸਮੇਤ ਠੇਕੇਦਾਰ ਨਾਲ ਸੰਬਧਤ ਸਾਰੀਆਂ ਮੰਗਾ ) ਤੇ ਵਿਚਾਰ ਹੋਈ ਹੈ ਅਤੇ ਇਹਨਾਂ ਵਿੱਚੋ ਵਿਭਾਗ ਪੱਧਰ ਦੀਆ ਮੰਗਾ ਨੂੰ ਦੋਨਾਂ ਹੀ ਐਮ ਡੀ ਵਲੋਂ ਹੱਲ ਕਰਨ ਦਾ ਭਰੋਸਾ ਦਿੰਦੇ ਹੋਏ ਸਮੇਂ ਦੀ ਮੰਗ ਕੀਤੀ ਗਈ ਹੈ ਕਿਉਂਕਿ ਦੋਨੋ ਹੀ ਅਧਿਕਾਰੀ ਨਵੇਂ ਨਿਯੁਕਤ ਹੋਏ ਹਨ ਇਸ ਲਈ ਯੂਨੀਅਨ ਵਲੋਂ ਵਿਭਾਗ ਪੱਧਰੀ ਦੀਆ ਮੰਗਾ ਤੇ ਸਮਾਂ ਦਿੰਦੇ ਹੋਏ ਮੁੱਖ ਦਫ਼ਤਰ ਚੰਡੀਗੜ੍ਹ ਵਿੱਚ ਰੱਖੇ ਗਏ 1 ਫਰਵਰੀ ਦੇ ਧਰਨੇ ਨੂੰ ਪੋਸਟਪੌਨ ਕੀਤਾ ਗਿਆ ਹੈ ਅਤੇ ਸਰਕਾਰ ਪੱਧਰ ਦੀਆ ਮੰਗਾ ਲਈ ਸਰਕਾਰ ਨਾਲ ਤਹਿ ਹੋਈ 1 ਫਰਵਰੀ ਦੀ ਮੀਟਿੰਗ ਵਿੱਚ ਜ਼ੇਕਰ ਸਰਕਾਰ ਨੇ ਕੋਈ ਠੋਸ ਹੱਲ ਨਾ ਕੱਢਿਆ ਤਾਂ ਹੜਤਾਲ ਸਮੇਤ ਸਾਰੇ ਸ਼ੰਘਰਸ਼ ਕਰਨ ਲਈ ਯੂਨੀਅਨ ਮਜਬੂਰ ਹੋਵੇਗੀ

ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ ਨੇ ਕਿਹਾ ਕਿ ਮੁਲਾਜਮਾ ਨਾਲ ਵੱਢੇ ਵੱਢੇ ਵਾਧੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਦੀ ਸਰਕਾਰ ਮੁਲਾਜਮਾ ਦੀਆ ਮੰਗਾ ਦਾ ਹੱਲ ਕੱਢਣ ਦੀ ਬਜਾਏ ਕੱਲ ਮਿਤੀ 29 ਜਨਵਰੀ ਦੀ ਸ਼ਾਮ ਨੂੰ ਪੱਟੀ ਵਿਖ਼ੇ ਪਨਬਸ ਅਤੇ ਪੀ ਆਰ ਟੀ ਸੀ ਵਿੱਚੋ ਕੱਢੇ ਗਏ ਮੁਲਜਮਾਂ ਵਲੋਂ ਦਿੱਤੇ ਜਾਂ ਰਹੇ ਸ਼ਾਂਤਮਈ ਧਰਨੇ ਉਤੇ ਬੈਠੇ ਮੁਲਾਜਮਾ ਤੇ ਪੱਟੀ ਪ੍ਰਸ਼ਾਸ਼ਨ ਵਲੋਂ ਕੀਤੇ ਗਏ ਲਾਠੀ ਚਾਰਜ ਦੀ ਯੂਨੀਅਨ ਵਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਜਾਦੀ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕੀ ਲਾਠੀ ਚਾਰਜ ਕਰਨ ਦੀ ਬਜਾਏ ਇਹਨਾਂ ਮੁਲਾਜਮਾਂ ਦੀਆ ਮੰਗਾ ਦਾ ਜਲਦ ਹੱਲ ਕੱਢਿਆ ਜਾਵੇ ਇਸ ਮੌਕੇਸੀ ਮੀਤ ਪ੍ਰਧਾਨ ਬਲਵਿੰਦਰ ਸਿੰਘ ਰਾਠ,ਬਲਜੀਤ ਸਿੰਘ ਅੰਮ੍ਰਿਤਸਰ,ਜਲੌਰ ਸਿੰਘ ਜਗਰਾਓਂ,ਹਰਜਿੰਦਰ ਸਿੰਘ ਜਲੰਧਰ,ਗੁਰਪ੍ਰੀਤ ਸਿੰਘ ਢਿੱਲੋਂ ਮੁਕਤਸਰ,ਪਰਮਜੀਤ ਸਿੰਘ ਨਵਾਂ ਸ਼ਹਿਰ,ਜਗਜੀਤ ਸਿੰਘ,ਬਲਜਿੰਦਰ ਸਿੰਘ ਬਾਠ ਅਤੇ ਰਾਮਦਿਆਲ ਆਦਿ ਹਾਜਿਰ ਹੋਏ

Share this content:

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments