Thursday, September 19, 2024
Google search engine
HomeNationalਯੂਨੀਅਨ ਦੇ ਤਿੱਖੇ ਵਿਰੋਧ ਦੇ ਬਾਵਜੂਦ, ਟਰਾਂਸਪੋਰਟ ਵਿਭਾਗ ਵਲੋਂ ਪੱਤਰ ਜਾਰੀ ਕਰ...

ਯੂਨੀਅਨ ਦੇ ਤਿੱਖੇ ਵਿਰੋਧ ਦੇ ਬਾਵਜੂਦ, ਟਰਾਂਸਪੋਰਟ ਵਿਭਾਗ ਵਲੋਂ ਪੱਤਰ ਜਾਰੀ ਕਰ 37 ਨਵੇਂ ਆਉਟਸੋਰਸ ਦੇ ਡਰਾਇਵਰ ਨੂੰ ਨੌਕਰੀ ਦਿੱਤੀ, ਦੇਖੋ ਲਿਸਟ

- ਪੰਜਾਬ ਦੀ ਜਨਤਾਂ ਨੂੰ ਮੌਤ ਦੇ ਮੂੰਹ ਚ ਧੱਕਣ ਨੂੰ ਪੱਬਾਂ ਭਾਰ ਟਰਾਂਸਪੋਰਟ ਵਿਭਾਗ :- ਰੇਸ਼ਮ ਸਿੰਘ ਗਿੱਲ - ਪਨਬੱਸ ਵਿੱਚ ਨਜਾਇਜ਼ ਤਰੀਕੇ ਨਾਲ ਹੋ ਰਹੀ ਦਾਣਾ ਮੰਡੀਆਂ ਚ ਬੱਸਾਂ ਦੇ ਡਰਾਇਵਰਾਂ ਦੀ ਆਉਟਸੋਰਸ ਭਰਤੀ :- ਸ਼ਮਸ਼ੇਰ ਸਿੰਘ ਢਿੱਲੋਂ - ਪੀ.ਆਰ.ਟੀ.ਸੀ ਵਿੱਚ ਕਿਲੋਮੀਟਰ ਸਕੀਮ ਬੱਸਾ ਪਾ ਕੇ ਵਿਭਾਗ ਦੇ ਖਾਤਮੇ ਵੱਲ ਤੁਰੀ ਸਰਕਾਰ :-ਹਰਕੇਸ਼ ਵਿੱਕੀ

ਜਲੰਧਰ, 31 ਮਈ

ਅੱਜ ਪੰਜਾਬ ਰੋਡਵੇਜ਼ /ਪਨਬਸ ਅਤੇ ਪੀ. ਆਰ. ਟੀ. ਸੀ ਕੰਟ੍ਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾਂ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਪ੍ਰੈਸ ਬਿਆਨ ਜਾਰੀ ਕਰਦੀਆਂ ਦੱਸਿਆ ਕਿ ਕੱਲ ਟਰਾਂਸਪੋਰਟ ਵਿਭਾਗ ਵਲੋਂ ਇੱਕ ਪੱਤਰ ਜਾਰੀ ਕਰਕੇ 37 ਨਵੇਂ ਆਉਟਸੋਰਸ ਦੇ ਡਰਾਇਵਰ ਨੂੰ ਵਿਭਾਗ ਵਿੱਚ ਨੌਕਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕੀ ਇਹਨਾਂ ਡਰਾਇਵਰਾਂ ਦਾ ਵਿਭਾਗ ਵਲੋਂ ਕੋਈ ਵੀ ਡਰਾਈਵਿੰਗ ਟੈਸਟ ਨਹੀਂ ਲਿਆ ਗਿਆ ਉਹਨਾਂ ਦੱਸਿਆ ਕਿ ਹਰ ਬੱਸ ਵਿੱਚ 50-60 ਸਵਾਰੀਆਂ ਨੇ ਸਫ਼ਰ ਕਰਨਾ ਹੁੰਦਾ ਹੈ ਇਸ ਤਰ੍ਹਾਂ ਬਿਨਾਂ ਟੈਸਟ ਲਏ ਅਤੇ ਬਿਨਾਂ ਡਰਾਈਵਿੰਗ ਟ੍ਰੇਨਿੰਗ ਸਕੂਲ ਵਿੱਚ ਟ੍ਰੇਨਿੰਗ ਦਿੱਤੇ ਸਵਾਰੀਆਂ ਦੀ ਜਾਨ ਖਤਰੇ ਵਿੱਚ ਪਾ ਰਹੀ ਹੈ।

IMG-20230530-WA00371-473x1024 ਯੂਨੀਅਨ ਦੇ ਤਿੱਖੇ ਵਿਰੋਧ ਦੇ ਬਾਵਜੂਦ, ਟਰਾਂਸਪੋਰਟ ਵਿਭਾਗ ਵਲੋਂ ਪੱਤਰ ਜਾਰੀ ਕਰ 37 ਨਵੇਂ ਆਉਟਸੋਰਸ ਦੇ ਡਰਾਇਵਰ ਨੂੰ ਨੌਕਰੀ ਦਿੱਤੀ, ਦੇਖੋ ਲਿਸਟ

ਇੱਥੇ ਜਥੇਬੰਦੀ ਦੇ ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਨੇ ਦੱਸਿਆ ਕੀ ਇੱਕ ਪਾਸੇ ਤਾਂ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਭਗਵੰਤ ਮਾਨ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਨੇ ਟੈਂਕੀਆਂ ਤੋਂ ਲਾਹ ਕੇ ਭਰੋਸਾਂ ਦਵਾਇਆ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਕੋਈ ਵੀ ਧਰਨਾਂ ਪੰਜਾਬ ਤੇ ਨਹੀਂ ਰਹਿਣ ਦੇਣਾ ਸਾਰੇ ਹੀ ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਪੰਜਾਬ ਵਿੱਚ ਵਿਚੋਲੀਆਂ ਰਾਜ ਆਉਟਸੋਰਸ ਨੂੰ ਖ਼ਤਮ ਕੀਤਾ ਜਾਵੇਗਾ ਪ੍ਰੰਤੂ ਹੁਣ ਸਰਕਾਰ ਵੀ ਬਣੀ ਨੂੰ ਇੱਕ ਸਾਲ ਤੋਂ ਜਿਆਦਾ ਹੋ ਗਿਆ ਹੈ ਪ੍ਰੰਤੂ ਟਰਾਂਸਪੋਰਟ ਵਿਭਾਗ ਵਿੱਚ ਬਿਨਾਂ ਕੋਈ ਐੱਡ ਤੋਂ ਬਿਨਾਂ ਕਿਸੇ ਬੇਰੁਜਗਾਰਾਂ ਨੂੰ ਮੌਕਾ ਦਿੱਤੇ ਅੰਦਰ ਖ਼ਾਤੇ ਰਿਸ਼ਵਤ ਖ਼ੋਰੀ ਨਾਲ ਇਸ ਵਿਭਾਗ ਵਿੱਚ ਆਉਟਸੋਰਸ ਤੇ ਭਰਤੀ ਦਾਣਾ ਮੰਡੀਆਂ ਚ ਸ਼ਰੇਆਮ ਹੋ ਰਹੀ ਹੈ ਜਿਸ ਦਾ ਜਥੇਬੰਦੀ ਵਲੋਂ ਲਗਾਤਾਰ ਵਿਰੋਧ ਕਰਦੇ ਆ ਰਹੇ ਹਾਂ ਇਸੇ ਤਹਿਤ 37 ਡਰਾਇਵਰਾਂ ਦੀ ਹੋ ਰਹਿ ਨਜਾਇਜ਼ ਭਰਤੀ ਤੇ ਵੀ ਜਥੇਬੰਦੀ ਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਉਹਨਾਂ ਸਖ਼ਤ ਸ਼ਬਦਾਂ ਚ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜ਼ੇਕਰ ਜਥੇਬੰਦੀ ਦੇ ਨੌਕਰੀ ਤੋਂ ਕੱਢੇ ਹੋਏ ਤਜਰਬੇਕਾਰ ਵਰਕਰਾਂ ਨੂੰ ਬਹਾਲ ਨਾ ਕੀਤਾਂ, ਕੰਡੀਸ਼ਨਾ ਚ ਸੋਧ ਨਾ ਕੀਤੀ ਤਾਂ ਇਹ ਨਜਾਇਜ਼ ਭਰਤੀ ਹੋਏ ਡਰਾਈਵਰਾਂ ਨੂੰ ਉਹ ਕਿਸੇ ਵੀ ਕੀਮਤ ਤੇ ਜੁਆਇੰਨ ਨਹੀਂ ਕਰਨ ਦੇਣਗੇ ਅਤੇ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ। ਜਿਸਦੀ ਨਿਰੋਲ ਜਿੰਮੇਵਾਰੀ ਟਰਾਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ ਕਿਉਕਿ ਜਥੇਬੰਦੀ ਕਦੇ ਵੀ ਪੰਜਾਬ ਦੀ ਜਨਤਾਂ ਨੂੰ ਇਹਨਾਂ ਨਜਾਇਜ਼ ਭਰਤੀ ਕੀਤੇ ਡਰਾਇਵਰਾਂ ਦੇ ਹੱਥਾਂ ਚ ਦੇਕੇ ਹਾਦਸਿਆਂ ਦਾ ਸ਼ਿਕਾਰ ਨਹੀ ਬਣਨ ਦਵੇਗੀ।ਜਦੋ ਕਿ ਵਿਭਾਗ ਕੋਲ ਪਹਿਲਾਂ ਤੋ ਹੀ ਤਜਰਬੇਕਾਰ ਡਰਾਇਵਰ ਧੱਕੇਸ਼ਾਹੀ ਨਾਲ ਤੇ ਛੋਟੀਆਂ ਛੋਟੀਆਂ ਗਲਤੀਆਂ ਕਾਰਨ ਡਿਊਟੀਆਂ ਤੋ ਵਾਝੇ ਕੀਤੇ ਹੋਏ ਹਨ। ਸੋ ਜਥੇਬੰਦੀ ਮਾਨ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਆਉਟਸੋਰਸ ਰਾਹੀ ਪੰਜਾਬ ਦੀ ਜਨਤਾਂ ਦੀ ਲੁੱਟ ਨੂੰ ਰੋਕ ਕੇ ਤਜਰਬੇਕਾਰ ਡਰਾਇਵਰਾਂ ਨੂੰ ਡਿਊਟੀਆਂ ਤੇ ਬਹਾਲ ਕਰਕੇ ਆਮ ਜਨਤਾਂ ਨੂੰ ਸੁਰੱਖਿਅਤ ਸਫਰ ਸਹੂਲਤ ਉਪਲਬਧ ਕਰਾਵੇ |
ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਜੁਆਇੰਟ ਸਕੱਤਰ ਜੋਧ ਸਿੰਘ, ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਪੀ ਆਰ ਟੀ ਸੀ ਵਿੱਚ ਕਿਲੋਮੀਟਰ ਸਕੀਮ ਬੱਸਾ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ ਜੋ ਕਿ ਇਹ ਬਹੁਤ ਹੀ ਘਾਟੇ ਵੰਦ ਸੌਂਦਾ ਹੈ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਬੱਸਾ ਪਾਉਣੀਆ ਪ੍ਰਾਈਵੇਟ ਸੈਕਟਰ ਨੂੰ ਸਿੱਧਾ ਲਾਭ ਪਹੁੰਚਾਉਣ ਵਾਲੀ ਗੱਲ ਹੈ ਜੋ ਕਿ ਯੂਨੀਅਨ ਵਲੋ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ|
ਯੂਨੀਅਨ ਇਹ ਮੰਗ ਕਰਦੀ ਹੈ:- ਨੋਕਰੀ ਤੋਂ ਕੱਢੇ ਮੁਲਾਜ਼ਮਾਂ ਨੂੰ ਪਹਿਲਾਂ ਬਹਾਲ ਕਰੇ ਸਰਕਾਰ ਫੇਰ ਆਊਟਸੋਰਸਿੰਗ ਭਰਤੀ ਦੀ ਜਗ੍ਹਾ ਸਹੀ ਪ੍ਰਕਿਰਿਆ ਤਹਿਤ ਭਰਤੀ ਕੀਤੀ ਜਾਵੇ ਅਤੇ ਨੌਜਵਾਨ ਵਰਗ ਨਾਲ ਖਿਲਵਾੜ ਨਾ ਕਰੇ ਸਰਕਾਰ
ਅਤੇ ਕਿਲੋਮੀਟਰ ਸਕੀਮ ਦੀ ਜਗ੍ਹਾ ਤੇ ਸਰਕਾਰ ਆਪਣੀਆ ਸਰਕਾਰੀ ਬੱਸਾ ਪਾਵੇ ਪ੍ਰਾਈਵੇਟ ਸੈਕਟਰ ਨੂੰ ਲੁੱਟ ਕਰਵਾਉਣ ਦੀ ਸ਼ਹਿ ਨਾ ਦਿੱਤੀ ਜਾਵੇ।
ਜੇਕਰ ਇਹਨਾ ਦੋਵਾ ਮਸਲਿਆ ਉਪਰ ਮੈਨੇਜ਼ਮੈਂਟ ਅਤੇ ਸਰਕਾਰ ਧਿਆਨ ਨਹੀ ਦਿੰਦੀ ਤਾਂ ਵੱਡੇ ਪੱਧਰ ਤੇ ਸੰਘਰਸ਼ ਵਿਢਿਆ ਜਾਵੇਗਾ ਜਿਸ ਦੀ ਜਿਮੇਵਾਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਹੋਵੇਗੀ।

Share this content:

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments