ਵਿਚੈਂਜ਼ਾ ਦੇ ਅਰਜ਼ਿਗਨਾਨੋ ਸ਼ਹਿਰ ਵਿੱਚ ਵਾਪਰੀ ਘਟਨਾ
ਇਟਲੀ 26 () ਇਟਲੀ ਦੇ ਵਿਚੈਂਜ਼ਾ ਸੂਬੇ ਦੇ ਅਰਜ਼ਿਗਨਾਨੋ ਸ਼ਹਿਰ ਵਿੱਚ ਇੱਕ ਭਾਰਤੀ ਮੂਲ ਦੀ ਸਿੱਖ ਮਹਿਲਾ ਦਰਦ ਦੀ ਸ਼ਿਕਾਇਤ ਲੈ ਕੇ ਹਸਪਤਾਲ ਦੇ ਐਮਰਜੈਂਸੀ ਵਿਭਾਗ (Pronto Soccorso) ਵਿੱਚ ਪਹੁੰਚੀ। ਮੈਡੀਕਲ ਜਾਂਚ ਦੌਰਾਨ ਸੁਰੱਖਿਆ ਕਰਮਚਾਰੀਆਂ ਨੂੰ ਉਸ ਦੇ ਕੱਪੜਿਆਂ ਹੇਠੋਂ ਸਿੱਖ ਧਰਮ ਦਾ ਪਵਿੱਤਰ ਧਾਰਮਿਕ ਚਿੰਨ੍ਹ ਸ੍ਰੀ ਸਾਹਿਬ (ਕਿਰਪਾਨ) ਮਿਲਿਆ।
ਮਾਮਲੇ ਦਾ ਵੇਰਵਾ:
▪️ ਮਹਿਲਾ ਨੇ ਤੁਰੰਤ 112 ਨੰਬਰ ’ਤੇ ਸੂਚਨਾ ਦਿੱਤੀ, ਜਿਸ ਤੋਂ ਬਾਅਦ ਕਾਰਾਬੀਨੇਰੀ ਦੀ ਤ੍ਰਿਸੀਨੋ ਪੁਲਿਸ ਸਟੇਸ਼ਨ ਤੋਂ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚੇ।
▪️ ਮਹਿਲਾ ਦੀ ਪਛਾਣ ਕਰਨ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ।
▪️ ਮਹਿਲਾ ਨੂੰ ਪਹਿਲਾਂ ਲੋੜੀਂਦੀ ਮੈਡੀਕਲ ਜਾਂਚ ਲਈ ਭੇਜਿਆ ਗਿਆ ਅਤੇ ਫਿਰ ਪੁਲਿਸ ਸਟੇਸ਼ਨ ਲਿਜਾਇਆ ਗਿਆ।
▪️ ਉਸ ਦੇ ਖ਼ਿਲਾਫ਼ ਇਟਲੀ ਦੇ ਕਾਨੂੰਨ ਅਨੁਸਾਰ ਧਾਰਾ “Porto abusivo di coltello” (ਚਾਕੂ ਜਾਂ ਧਾਰਦਾਰ ਹਥਿਆਰ ਨੂੰ ਗੈਰ-ਕਾਨੂੰਨੀ ਢੰਗ ਨਾਲ ਆਪਣੇ ਕੋਲ ਰੱਖਣਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
Share this content:

