ਬਰਾਰ ਮੰਡਲ ਜਲੰਧਰ ਦਾ ਵਫਦ ਵੱਲੋਂ ਸਤਿਗੁਰੂ ਗਿਆਨ ਗਿਰੀ ਮਹਾਰਾਜ ਜੀ ਦੇ ਨਾਮ ਤੇ ਬਸਤੀ ਸ਼ੇਖ ਰੋਡ ਬਰਾਰ ਭਵਨ ਦੇ ਨਾਲ ਦਸ ਬੈਡ ਦਾ ਹਸਪਤਾਲ ਅਤੇ ਲੈਬੋਰਟਰੀ ਬਣਾਉਣ ਦੀ ਮੁੱਖ ਮੰਤਰੀ ਪੰਜਾਬ ਪਾਸੋਂ ਮੰਗ ਕੀਤੀ ਗਈ। ਵਫਦ ਪ੍ਰਧਾਨ ਸੁਖਜੀਤ ਸਿੰਘ ਡਿੰਪੀ ਅਤੇ ਚੇਅਰਮੈਨ ਰਾਜ ਕੁਮਾਰ ਰਾਜੂ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਜਲੰਧਰ ਨੂੰ ਮਿਲਿਆ। ਜਿਸ ਵਿੱਚ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਮ ਦਾ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਬਸਤੀ ਸ਼ੇਖ ਰੋਡ ਤੇ ਬਰਾਰ ਭਵਨ ਦੇ ਨਾਲ 10 ਬੈਡ ਦਾ ਹਸਪਤਾਲ ਅਤੇ ਲੈਬੋਟਰੀ ਬਣਾਈ ਜਾਵੇ ਕਿਉਂਕਿ ਕਿਸੇ ਵੀ ਐਮਰਜੰਸੀ ਦੇ ਹਾਲਾਤ ਵਿੱਚ ਸਿਵਲ ਹਸਪਤਾਲ ਤੱਕ ਮਰੀਜ਼ ਨੂੰ ਲੈ ਕੇ ਜਾਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਇਸ ਜਗ੍ਹਾ ਤੇ ਹਸਪਤਾਲ ਅਤੇ ਲੈਬੋਰਟਰੀ ਬਣੀ ਹੋਵੇਗੀ ਤਾਂ ਬਸਤੀਆਂ ਸਮੇਤ ਭਾਰਗੋ ਕੈਂਪ ਦੇ ਕਰੀਬ 50 ਹਜਾਰ ਵਸਨੀਕਾ ਨੂੰ ਇਸ ਦਾ ਲਾਭ ਮਿਲੇਗਾ। ਇਸ ਮੌਕੇ ਤੇ ਸਿਕੰਦਰ ਟਾਂਗਰੀ ਜਨਰਲ ਸਕੱਤਰ, ਸਰਵਨ ਟਾਂਗਰੀ ਪ੍ਰਧਾਨ ਸਤਿਗੁਰੂ ਗਿਆਨਗਿਰੀ ਮਹਾਰਾਜ ਮੁੱਖ ਮੰਦਰ, ਰਾਜੇਸ਼ ਰਾਧੇ, ਮਣੀ ਬਰਾਰ, ਰਵੀ ਕੁਮਾਰ ਸਮੇਤ ਹੋਰ ਮੈਂਬਰ ਮੌਜੂਦ ਸਨ।
Share this content:


