ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ਤੇ ਲਾਠੀਚਾਰਜ ਕਰਨਾ ਬੇਹੱਦ ਮੰਦਭਾਗਾ : ਢੀਂਡਸਾ

ਜਲੰਧਰ 23 ਜੁਲਾਈ । ਬਰਨਾਲਾ ਵਿਖੇ ਆਪਣੀਆਂ ਹੱਕੀ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ਨੂੰ ਪੁਲਿਸ ਵਲੋਂ ਕੁਟਣਾ, ਔਰਤਾਂ ਦੀ ਪੁਲਿਸ ਵਲੋਂ ਰੱਜ ਕੇ ਕੁਟਣਾ ਅਤੇ ਸਿਰ ਵਿੱਚ ਡੰਡੇ ਮਾਰ ਕੇ ਲਹੂ ਲੁਹਾਣ ਕਰਨ ਦੀ ਇਕਬਾਲ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਨੇ ਜ਼ੋਰਦਾਰ ਸ਼ਬਦਾਂ ਵਿਚ ਨਿੰਦਿਆ ਕਰਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਦਲਿਤ ਵਿਰੋਧੀ ਹੋਣ ਦਾ ਸਬੂਤ ਦਿੰਦਿਆਂ ਲੋਕਤੰਤਰ ਕੁਚਲ ਕੇ ਰੱਖ ਦਿੱਤਾ ਹੈ। ਭਗਵੰਤ ਮਾਨ ਸਰਕਾਰ ਮੂੰਹ ਵਿੱਚ ਲੋਕਤੰਤਰ ਅਲਾਪ ਰਹੀ ਹੈ ਤੇ ਹੱਥ ਵਿਚ ਡੰਡਾ ਹੈ। ਉਨ੍ਹਾਂ ਨੇ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਅਤੇ ਤੁਰੰਤ ਮੰਗਾਂ ਮੰਨਣ ਲਈ ਅਪੀਲ ਕੀਤੀ ਗਈ।
ਇਸ ਮੌਕੇ ਇਕਬਾਲ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ, ਮਨਿੰਦਰਪਾਲ ਸਿੰਘ ਗੁੰਬਰ ਸਕੱਤਰ ਜਨਰਲ, ਅੰਮ੍ਰਿਤ ਬੀਰ ਸਿੰਘ ਪ੍ਰਧਾਨ ਯੂਥ ਅਕਾਲੀ ਦਲ, ਸੁਰਜੀਤ ਸਿੰਘ ਨੀਲਾਮਹਿਲ,ਗੁਰਪ੍ਰੀਤ ਸਿੰਘ ਰੰਧਾਵਾ ਪ੍ਰਧਾਨ ਉਦਯੋਗ ਵਿੰਗ, ਰਵਿੰਦਰ ਸਿੰਘ ਸਵੀਟੀ, ਦਲਵਿੰਦਰ ਸਿੰਘ ਬੜਿੰਗ, ਹਰਪਾਲ ਸਿੰਘ ਸੋਢੀ ਸਰਕਲ ਪ੍ਰਧਾਨ ਮਕਸੂਦਾਂ ਹਾਜ਼ਰ ਸਨ

Share this content:

Comments

Leave a Reply

Your email address will not be published. Required fields are marked *