Jalandhar : ਦਿਨ ਵੀਰਵਾਰ 26 ਸਤੰਬਰ 2024 ਮੁਬੱਲਿਗ਼ ਏ ਇਸਲਾਮ ਮੁਫ਼ਤੀ ਏ ਆਜ਼ਮ ਪੰਜਾਬ ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਖ਼ਲੀਲ ਕਾਸਮੀ ਸਾਹਿਬ ਸੂਬਾ ਪ੍ਰਧਾਨ ਜਮਿਆਤੁਲ ਉਲਮਾ ਪੰਜਾਬ ਜੀ ਦੀ ਅਗਵਾਈ ਹੇਠ ਜਮਿਆਤੁਲ ਉਲਮਾ ਜ਼ਿਲ੍ਹਾ ਰੂਪਨਗਰ ਰੋਪੜ ਦੀ ਯੂਨਿਟ ਬਣਾਈ ਗਈ ਅਲ੍ਹਹਮਦੁ ਲਿੱਲਾਹ
ਇਸ ਸਬੰਧ ਵਿੱਚ ਰੋਪੜ੍ਹ ਦੇ ਮਦਰਸਾ ਫ਼ੈਜ਼ ਉਲ ਕੁਰਆਨ ਵਿੱਖੇ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਸਰਵ ਸੰਮਤੀ ਨਾਲ ਮਦਰਸੇ ਦੇ ਪ੍ਰਿੰਸੀਪਲ ਜਨਾਬ ਕਾਰੀ ਮੁਹੰਮਦ ਸਾਲੀਮ ਸਾਹਿਬ ਨੂੰ ਪ੍ਰਧਾਨ ਜਦਕਿ ਜਨਾਬ ਮੌਲਾਨਾ ਸ਼ਕੀਲ ਅਹਿਮਦ ਮਜ਼ਾਹੀਰੀ ਸਾਹਿਬ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਦੱਸਣਾ ਬਣਦਾ ਹੈ ਕੀ ਜਮਿਆਤੁਲ ਉਲਮਾ ਦੇਸ਼ ਦੀ ਸਭ ਤੋਂ ਵੱਡੀ ਤੇ ਪੁਰਾਣੀ ਧਾਰਮਿਕ ਜੱਥੇਬੰਦੀ ਹੈ ਜਿਸਦੇ ਆਗੂਆਂ ਨੇ ਸੈਂਕੜੇ ਸ਼ਹਾਦਤਾਂ ਦੇਕੇ ਦੇਸ਼ ਨੂੰ ਆਜ਼ਾਦੀ ਦੁਆਉਣ ਦੇ ਲਈ ਅਹਿਮ ਭੂਮਿਕਾ ਨਿਭਾਈ ਜਮਿਆਤੁਲ ਉਲਮਾ ਪਹਿਲੇ ਦਿਨ ਤੋਂ ਧਰਮ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰਦੀ ਚਲੀ ਆਈ ਹੈ ਦਬੇ ਕੁਚਲੇ ਘੱਟ ਗਿਣਤੀਆਂ ਤੇ ਹੋ ਰਹੇ ਜ਼ੁਲਮ ਦੇ ਖ਼ਿਲਾਫ਼ ਅਵਾਜ਼ ਨੂੰ ਬੁਲੰਦ ਕਰਨਾ ਇਸ ਜੱਥੇਬੰਦੀ ਦਾ ਅਹਿਮ ਮਕਸਦ ਹੈ
ਅਖੀਰ ਵਿੱਚ ਸੂਬਾ ਪ੍ਰਧਾਨ ਸਾਹਿਬ ਜੀ ਦੀ ਦੁਆ ਨਾਲ ਏਹ ਅਹਿਮ ਪ੍ਰੋਗਰਾਮ ਸਮਾਪਤ ਹੋਇਆl
Share this content: