JALANDHAR : ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਵੱਲੋਂ ਸ਼ਹੀਦ ਭਗਤ ਸਿੰਘ ਯਾਦਗਾਰੀ ਹਾਲ ਦੇ ਵਿੱਚ ਕੰਨਵੈਨਸ਼ਨ ਕੀਤੀ ਗਈ ਜਿਸ ਵਿੱਚ ਸੂਬਾ ਸੰਸਥਾਪਕ ਕਮਲ ਕੁਮਾਰ,ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਸਮੇਤ ਹੋਰ ਬੁਲਾਰਿਆ ਨੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੜੀਆਂ ਉਮੀਦਾਂ ਦੇ ਨਾਲ ਭਗਵੰਤ ਸਿੰਘ ਮਾਨ ਦੀ ਸਰਕਾਰ ਬਣਾਈ ਸੀ ਜ਼ੋ ਭਗਵੰਤ ਸਿੰਘ ਮਾਨ ਕਹਿੰਦਾ ਸੀ ਕਿ ਆਉਣ ਸਾਰ ਹੀ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪ੍ਰੰਤੂ ਸਰਕਾਰ ਨੂੰ ਬਣੀ ਨੂੰ ਲਗਭਗ 3 ਸਾਲ ਬੀਤਣ ਚੁੱਕੇ ਹਨ ਪਰ ਸਰਕਾਰ ਨੇ ਹੁਣ ਤੱਕ ਇੱਕ ਵੀ ਮੁਲਾਜ਼ਮਾਂ ਪੱਕਾ ਨਹੀਂ ਕੀਤਾ ਲੱਖਾਂ ਮੁਲਾਜ਼ਮਾਂ ਕੱਚੇ ਤੁਰੇ ਫਿਰਦੇ ਹਨ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਨਾਲ ਸੰਘਰਸ਼ਾਂ ਕਾਰਨ ਮੁੱਖ ਮੰਤਰੀ ਪੰਜਾਬ ਨੇ 1 ਜੁਲਾਈ ਨੂੰ ਜੰਥੇਬੰਦੀ ਨਾਲ ਮੀਟਿੰਗ ਕਰਕੇ 1 ਮਹੀਨੇ ਦੇ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਲਗਭਗ 3 ਮਹੀਨੇ ਬੀਤ ਚੁੱਕੇ ਹਨ ਹੁਣ ਤੱਕ ਸਿਰਫ 2 ਮੀਟਿੰਗਾ ਕਰਕੇ ਅਧਿਕਾਰੀਆਂ ਨੇ ਇੱਕ ਮੰਗ ਸਬੰਧੀ ਪਾਲਸੀ ਬਣਾਉਣ ਨੂੰ ਕਿਹਾ ਹੈ ਕਿਸ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ ਪਾਲਸੀ ਦਾ ਕੋਈ ਪਤਾ ਨਹੀਂ ਅਤੇ ਟਰਾਂਸਪੋਰਟ ਦੇ ਅਧਿਕਾਰੀ ਨੂੰ ਬਦਲਣਾ ਵੀ ਕਿੱਤੇ ਨਾ ਕਿੱਤੇ ਇਹ ਵੀ ਸਮਾਂ ਟਪਾਉਣ ਦੀ ਚਾਲ ਹੈ ਜਿਸ ਦੇ ਕਾਰਣ ਮੁਲਾਜ਼ਮਾਂ ਦੇ ਵਿੱਚ ਭਾਰੀ ਰੋਸ ਪਾਇਆਂ ਜਾ ਰਿਹਾ ਹੈ ।
ਸੂਬਾ ਸੈਕਟਰੀ ਸ਼ਮਸ਼ੇਰ ਸਿੰਘ ਢਿੱਲੋ,ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਕਿ ਸਰਕਾਰ ਸਾਰੇ ਕੱਚੇ ਮੁਲਾਜ਼ਮਾਂ ਨੂੰ ਆਉਂਦੇ ਹੀ ਸਾਰ ਪੱਕੇ ਕਰਾਗੇ ਭਗਵੰਤ ਮਾਨ ਕਹਿੰਦਾ ਸੀ ਕਿ ਮੇਰਾ ਹਰਾ ਪੈੱਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਈ ਪਹਿਲ ਦੇ ਆਧਾਰ ਤੇ ਚੱਲੇਗਾ ਪ੍ਰੰਤੂ ਸਰਕਾਰ ਮੰਗਾਂ ਮੰਨ ਕੇ ਲਾਗੂ ਕਰਨ ਦੇ ਵਿੱਚ ਫੇਲ ਸਾਬਤ ਹੋ ਚੁੱਕੀ ਹੈ ਸਰਕਾਰ ਨੇ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਤਾ ਉਹ ਦਿਨ ਦੂਰ ਨਹੀਂ ਕਿ ਜਦੋਂ ਟਰਾਂਸਪੋਰਟ ਦੇ ਕੱਚੇ ਮੁਲਾਜਮਾ ਵਲੋ ਆਮ ਆਦਮੀ ਦੀ ਸਰਕਾਰ ਦਾ ਬੱਸਾ ਦੇ ਵਿੱਚ ਭੰਡੀ ਪ੍ਰਚਾਰ ਕਰਨਾ ਸ਼ੁਰੂ ਕੀਤਾ ਜਾਵੇਗਾ ਹਰ ਰੋਜ਼ ਕਰੀਬ 6-7 ਲੱਖ ਲੋਕਾ ਨੂੰ ਸਰਕਾਰ ਦੀਆਂ ਨੀਤੀਆਂ ਤੋਂ ਰੋਜਾਨਾ ਜਾਣੂ ਕਰਵਾਇਆ ਜਾਵੇਗਾ ਇਸ ਦੇ ਨਾਲ ਹੀ ਮੁਲਾਜ਼ਮਾਂ ਨੂੰ ਆਗੂ ਵੱਲੋਂ ਆਪਣੇ ਹੱਕ ਪ੍ਰਤੀ ਜਾਗਰੂਕ ਕੀਤਾ ਗਿਆ ਲੇਬਰ ਕਾਨੂੰਨ ਬਾਰੇ ਜਾਣਕਾਰੀ ਸਾਂਝੀ ਕੀਤੀ ਠੇਕੇਦਾਰੀ ਸਿਸਟਮ ਤਹਿਤ ਹੋ ਰਹੀ ਲੁੱਟ ਕਿਵੇਂ ਰੋਕਿਆ ਜਾ ਸਕਦਾ ਹੈ ਉਸ ਬਾਰੇ ਵਰਕਰਾਂ ਨੂੰ ਜਾਣੂ ਕਰਵਾਇਆ ਗਿਆ ।
ਸੂਬਾ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ,ਹਰਕੇਸ਼ ਕੁਮਾਰ ਵਿੱਕੀ,ਬਲਵਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਮਨੇਜਮੈਂਟ ਤੇ ਸਰਕਾਰ ਪ੍ਰਾਈਵੇਟ ਮਾਫੀਆ ਨੂੰ ਫਾਇਦਾ ਦੇਣ ਦੇ ਲਈ ਪੱਬਾਂ ਭਾਰ ਹੋਈ ਹੈ ਕਿਉਂਕਿ ਮਨੇਜਮੈਂਟ ਨੂੰ ਇਸ ਵਿੱਚ ਸਿੱਧੇ ਤੌਰ ਤੇ ਫਾਇਦਾ ਜਾਪਦਾ ਹੈ ਜਦੋਂ ਕਿ ਟੈਂਡਰ 9-10 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਟੈਂਡਰ ਦੀਆਂ ਸ਼ਰਤਾਂ ਮੁਤਾਬਿਕ 10 ਹਜਾਰ ਕਿਲੋਮੀਟਰ ਮਹੀਨੇ ਦੇ ਕਰਵਾਉਣ ਦੀ ਸ਼ਰਤ ਹੁੰਦੀ ਹੈ ਪ੍ਰੰਤੂ ਮਨੇਜਮੈਂਟ ਦੀ ਮਿਲੀਭੁਗਤ ਨਾਲ 500 ਤੋ 550 ਕਿਲੋਮੀਟਰ ਤਹਿ ਕਰਵਾਏ ਜਾਂਦੇ ਹਨ ਜਿਸ ਨਾਲ 15-16 ਹਜ਼ਾਰ ਕਿਲੋਮੀਟਰ ਕਰਵਾਏ ਜਾਂਦੇ ਹਨ ਸਿੱਧੇ ਤੌਰ ਤੇ ਵਿਭਾਗਾਂ ਦੀ ਪ੍ਰਤੀ ਮਹੀਨਾ ਡੇਢ 2 ਲੱਖ ਰੁਪਏ ਦੀ ਲੁੱਟ ਹੈ 5-6 ਸਾਲਾਂ ਵਿੱਚ ਕਰੋੜਾਂ ਰੁਪਏ ਦੀ ਲੁੱਟ ਕਰਕੇ ਬੱਸ ਵੀ ਪ੍ਰਾਈਵੇਟ ਮਾਲਕ ਲੈਣ ਜਾਂਦਾ ਹੈ ਜੇਕਰ ਸਰਕਾਰ ਤੇ ਮਨੇਜਮੈਂਟ ਨੇ ਕਿਲੋਮੀਟਰ ਬੱਸਾਂ ਨੂੰ ਬੰਦ ਨਾ ਕੀਤਾ,ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕੀਤਾ,ਘੱਟ ਤਨਖਾਹ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਨਾ ਕੀਤਾ,ਮਾਰੂ ਕੰਡੀਸ਼ਨਾ ਦੇ ਵਿੱਚ ਸੋਧ ਨਾ ਕੀਤੀ ਗਈ,ਟਰਾਂਸਪੋਰਟ ਮਾਫੀਆ ਖਤਮ ਕਰਨਾ,ਦਸ ਹਜ਼ਾਰ ਸਰਕਾਰੀ ਬੱਸਾਂ ਕਰਨਾ ਆਦਿ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸਮੂਹ ਆਗੂ ਨੇ ਜਿਵੇਂ ਕਿ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ,ਰੋਹੀ ਰਾਮ,ਜਲੋਰ ਸਿੰਘ, ਜੋਧ ਸਿੰਘ, ਕੁਲਵੰਤ ਸਿੰਘ ਮਨੇਸ,ਬਲਜੀਤ ਸਿੰਘ ਗਿੱਲ , ਦਲਜੀਤ ਸਿੰਘ,ਜਤਿੰਦਰ ਸਿੰਘ,ਬਲਜਿੰਦਰ ਸਿੰਘ, ਰਣਜੀਤ ਸਿੰਘ ਗੁਰਪ੍ਰੀਤ ਸਿੰਘ ਸੇਖਾ,ਹਰਪ੍ਰੀਤ ਸਿੰਘ ਸੋਢੀ, ਸਤਿੰਦਰ ਸਿੰਘ ਸੈਣੀ, ਰਮਨਦੀਪ ਸਿੰਘ,ਅਤੇ ਸਮੂਹ ਡਿੱਪੂ ਕਮੇਟੀਆ ਆਦਿ ਆਗੂ ਨੇ ਸਹਿਮਤੀ ਨਾਲ ਫੈਸਲਾ ਕੀਤਾ ਅਤੇ ਕੰਨਵੈਨਸਨ ਵਿੱਚ ਐਲਾਨ ਵੀ ਕੀਤਾ ਕਿ ਜੇਕਰ ਸਰਕਾਰ ਅਤੇ ਮਨੇਜਮੈਂਟ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਕੁੱਝ ਫੇਰ ਬਦਲ ਕਰਦੇ ਹੋਏ ਬੱਸ ਸਟੈਂਡ ਬੰਦ ਦੇ ਪ੍ਰੋਗਰਾਮ ਨੂੰ ਪਚਾਇਤੀ ਚੋਣਾਂ ਹੋਣ ਕਾਰਨ 14 ਅਕਤੂਬਰ ਨੂੰ ਪੂਰੇ ਪੰਜਾਬ ਦੇ ਬੱਸ ਸਟੈਂਡ ਬੰਦ ਕੀਤੇ ਜਾਣਗੇ ਅਤੇ 21 ਅਕਤੂਬਰ ਤੋ ਪੂਰਨ ਤੌਰ ਤੇ ਚੱਕਾ ਜਾਮ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਠਅੱਗੇ ਪੱਕੇ ਤੌਰ ਤੇ ਧਰਨਾ ਦਿੱਤਾ ਜਾਵੇਗਾ ਜੇਕਰ ਫੇਰ ਵੀ ਹੱਲ ਨਾ ਹੋਈਆਂ ਤਾਂ ਇਹ ਹੜਤਾਲ ਅਣਮਿੱਥੇ ਸਮੇਂ ਦੀ ਕੀਤੀ ਜਾਵੇਗੀ ਜਿਸ ਦੀ ਜ਼ਿਮੇਵਾਰੀ ਸਰਕਾਰ ਤੇ ਮਨੇਜਮੈਂਟ ਦੀ ਹੋਵੇਗੀ ।
Share this content: