ਕਾਂਗਰਸ ਉਮੀਦਵਾਰ ਚਰਨਜੀਤ ਚੰਨੀ ਦੇ ਨਸ਼ਾ ਤਸਕਰਾਂ ਨਾਲ ਸਿੱਧੇ ਸੰਬੰਧ- ਗੁਰਚਰਨ ਸਿੰਘ ਚੰਨੀ

0
28

ਜਲੰਧਰ, 26 ਮਈ (ਪੱਤਰ ਪ੍ਰੇਰਕ) – ‘ਕਾਂਗਰਸ ਵੱਲੋਂ ਨਸ਼ਿਆਂ ਖਿਲਾਫ ਬਿਆਨਬਾਜੀ ਸਿਰਫ ਮੱਗਰਮੱਛ ਦੇ ਹੰਝੂ ਹਨ, ਅਸਲੀਅਤ ਇਹ ਹੈ ਕਿ ਕਾਂਗਰਸ ਦਾ ਅਤੇ ਨਸ਼ਾ ਤਸਕਰਾਂ, ਅਪ੍ਰਾਧਿਕ ਲੋਕਾਂ ਦਾ ਇਕ ਅਟੁੱਟ ਗਠਜੋੜ ਹੈ, ਜੋ ਚਰਚਿਤ ਅਪ੍ਰਾਧੀ ਤੇ ਨਸ਼ਾ ਤਸਕਰੀ ਨਾਲ ਕਿਥਤ ਤੌਰ ‘ਤੇ ਜੁੜੇ ਸੂਰਜ ਲਾਹੌਰੀਆ ਤੇ ਬੌਬੀ ਨਾਲ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਲੋਂ ਸਟੇਜ ਸਾਂਝੀ ਕਰਨ ਤੋਂ ਸਪੱਸ਼ਟ ਹੁੰਦਾ ਹੈ |’
ਉਕਤ ਦੋਸ਼ ਅੱਜ ਆਮ ਆਦਮੀ ਪਾਰਟੀ ਦੇ ਦਫਤਰ ਵਿੱਚ ਆਪ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਚੰਨੀ ਵੱਲੋਂ ਇਸ ਸਬੰਧੀ ਸਬੂਤ ਵਜੋਂ ਫੋਟੋਆਂ ਜਾਰੀ ਕਰਦੇ ਹੋਏ ਲਗਾਏ ਗਏ | ਗੁਰਚਰਨ ਸਿੰਘ ਚੰਨੀ ਨੇ ਦਸਿਆ ਕਿ ਬੀਤੇ ਦੌਰ ਵਿੱਚ ਕਾਂਗਰਸੀ ਲੀਡਰ ਪਵਿੱਤਰ ਗੁਟਕਾ ਸਾਹਿਬ ਹੱਥਾਂ ਵਿੱਚ ਲੈ ਕੇ ਨਸ਼ਿਆਂ ਖਿਲਾਫ ਜਹਾਦ ਵਿਢਣ ਦਾ ਨਾਟਕ ਹੀ ਕਰਦੇ ਰਹੇ, ਪਰ ਹੁਕਮਰਾਨ ਬਣ ਜਾਣ ਪਿਛੋਂ ਨਸ਼ਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ | ਇਹੋ ਕੁੱਝ ਅੱਜ ਫੇਰ ਜਲੰਧਰ ਤੋਂ ਕਾਂਗਰਸ ਪਾਰਟੀ ਦੀ ਟਿਕਟ ‘ਤੇ ਬਾਹਰੋਂ ਆ ਕਿ ਲੋਕ ਸਭਾ ਦੀ ਚੋਣ ਲੜ ਰਹੇ ਚਰਨਜੀਤ ਸਿੰਘ ਚੰਨੀ ਵੱਲੋਂ ਵੋਟਰਾਂ ਨੂੰ ਗੁੰਮਰਾਹ ਕਰਕੇ ਕੀਤਾ ਜਾ ਰਿਹਾ ਹੈ |
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਚੰਨੀ ਨੇ ਦਸਿਆ ਕਿ ਸੂਰਜ ਲਾਹੌਰੀਆ ਤੇ ਬੌਬੀ ਬਾਰੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਵਿੱਚ ਆਪਣੀ ਪੁਜ਼ੀਸ਼ਨ ਸਪੱਸ਼ਟ ਕਰਨ | ਆਪ ਆਗੂ ਨੇ ਦੋਸ਼ ਲਗਾਇਆ ਕਿ ਚਰਨਜੀਤ ਚੰਨੀ ਵਰਗੇ ਲੀਡਰਾਂ ਕਾਰਨ ਹੀ ਪੰਜਾਬ ਵਿੱਚ ਨਸ਼ਿਆਂ ਤੇ ਅਪ੍ਰਾਧਿਕ ਕਾਰਵਾਈਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਪਰ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਛੇਤੀ ਹੀ ਅਜਿਹੇ ਲੋਕਾਂ ਨੂੰ ਸਲਾਖਾਂ ਪਿਛੇ ਡੱਕੇਗੀ ਭਾਵੇਂ ਉਹ ਕਿੰਨੇ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਣ |
ਉਨ੍ਹਾਂ ਦਸਿਆ ਕਿ ਚਰਨਜੀਤ ਸਿੰਘ ਚੰਨੀ ਪਹਿਲਾ ਐਸਾ ਮੁੱਖ ਮੰਤਰੀ ਹੈ ਜੋ ਅਸੰਬਲੀ ਦੀਆਂ 2 ਸੀਟਾਂ ਤੋਂ ਬੁਰੀ ਤਰ੍ਹਾਂ ਇਸੇ ਕਾਰਨ ਹਾਰ ਚੁੱਕਾ ਹੈ ਕਿਉਂਕਿ ਇਸ ਕਾਂਗਰਸ ਉਮੀਦਵਾਰ ਦੀਆਂ ਕਹਿਣੀਆਂ ਤੇ ਕਰਨੀਆਂ ਵਿੱਚ ਵੱਡਾ ਫਰਕ ਹੈ |
ਦੂਜੇ ਪਾਸੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਨਸ਼ਾ ਤਸਕਰਾਂ ਦੇ ਨਾਲ ਚੋਣ ਪ੍ਰਚਾਰ ਕਰਨ ਦੀਆਂ ਫੋਟੋਆਂ ਜਨਤਕ ਹੋਣ ਨਾਲ ਵੱਡੇ ਪੱਧਰ ‘ਤੇ ਲੋਕਾਂ ਵਿੱਚ ਚੁੰਜ ਚਰਚਾ ਸ਼ੁਰੂ ਹੋ ਚੁੱਕੀ ਹੈ | ਚੇਤੇ ਰਹੇ ਕਿ ਚਰਨਜੀਤ ਚੰਨੀ ਦੇ ਖਿਲਾਫ ਮੰਤਰੀ ਹੁੰਦਿਆਂ ਵੀਡੀਓ ਰਿਕਾਰਡਿੰਗ ਦਾ ਜਾਰੀ ਹੋਣਾ, ਫੇਰ ਉਸ ਵੱਲੋਂ ਮੁਆਫੀ ਮੰਗਣਾ, ਨਜਾਇਜ਼ ਮਾਈਨਿੰਗ ਸਬੰਧੀ ਨਜਦੀਕੀ ਰਿਸ਼ਤੇਦਾਰ ਦੇ ਘਰੋਂ 10 ਕਰੋੜ ਰੁਪਿਆ ਬਰਾਮਦ ਹੋਣਾ, ਸਕੂਲੀ ਲੜਕੀ ਨੂੰ ਅਜੀਬ ਤਰੀਕੇ ਨਾਲ ਛੂਹਣਾ ਤੇ ਹੁਣੇ ਜਿਹੇ ਇਕ ਸਤਿਕਾਰਯੋਗ ਬੀਬੀ ਨਾਲ ਅਣਕਿਆਸੀ ਹਰਕਤ ਕਰਨ ‘ਤੇ ਜਲੰਧਰ ਵਾਸੀ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਚਰਚਾ ਕਰਦੇ ਦਿਖਾਈ ਦਿੰਦੇ ਹਨ |

Share this content:

LEAVE A REPLY

Please enter your comment!
Please enter your name here