Jalandhar : ਲੋਕ ਸੋਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਜਲੰਧਰ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਜੀ ਵੱਲੋਂ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਜੀ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਨਕੋਦਰ ਦੇ ਅਧੀਨ ਬਿਲਗਾ ਵਿਖੇ ਦਫਤਰ ਦਾ ਉਦਘਾਟਨ ਕੀਤਾ ਗਿਆ ਇਸ ਦੌਰਾਨ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਆਏ ਹੋਏ ਅਹੁਦੇਦਾਰ ਸਾਹਿਬਾਨ ਅਤੇ ਵਰਕਰ ਸਾਹਿਬਾਨ ਅਤੇ ਸਮੂਹ ਸੰਗਤਾਂ ਨੇ ਵਿਸ਼ਵਾਸ ਦਵਾਇਆ ਕਿ ਇਸ ਵਾਰ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾ ਕੇ ਵੱਡੇ ਬਹੁਮਤ ਨਾਲ ਜਿਤਾਉਣਗੇ ਤਾਂ ਕਿ ਪਿਛਲੇ ਕਾਫੀ ਸਮੇਂ ਤੋਂ ਖਾਸ ਤੌਰ ਤੇ ਨਕੋਦਰ ਦੇ ਵਿਕਾਸ ਦੇ ਕੰਮ ਹੋ ਸਕਣਗੇ।
ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਨੇ ਜੋ ਵੀ ਗਰੀਬਾਂ ਦਾ ਹੱਕ ਮਾਰਿਆ ਜਿਵੇਂ ਕਿ ਨੀਲੇ ਕਾਰਡ ਕੱਟੇ 2500 ਪੈਨਸ਼ਨ ਦਾ ਝੂਠਾ ਲਾਰਾ 51 ਸ਼ਗਨ ਸਕੀਮ ਦਾ ਝੂਠਾ ਲਾਰਾ ਅਨੇਕਾਂ ਹੀ ਝੂਠਾ ਲਾਰੇ ਲਾ ਕੇ ਲਾਏ ਗਏ ਇਸ ਝੂਠੀ ਸਰਕਾਰ ਦਾ ਪਰਦਾਫਾਸ਼ ਕਰ ਸਕੀਏ ਇਸ ਕਰਕੇ ਹਰ ਵੋਟਰ ਨੂੰ ਬੇਨਤੀ ਕੀਤੀ ਗਈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਬਹੁਮਤ ਨਾਲ ਜਿਤਾ ਕੇ ਸੰਸਦ ਵਿੱਚ ਭੇਜੋ ਤਾਂ ਜੋ ਆਪਾਂ ਆਮ ਆਦਮੀ ਪਾਰਟੀ ਅਤੇ ਹੋਰ ਰਵਾਇਤੀ ਪਾਰਟੀਆਂ ਨੂੰ ਖਾਸ ਤੌਰ ਤੇ ਨਕੋਦਰ ਹਲਕੇ ਵਿੱਚੋਂ ਸਬਕ ਸਿਖਾ ਸਕੀਏ ਇਸ ਮੌਕੇ ਵੱਖ ਵੱਖ ਪਿੰਡਾਂ ਦੇ ਸਰਪੰਚ ਸਾਹਿਬਾਨ ਅਤੇ ਸ਼ਹਿਰਾਂ ਦੇ ਐਮ.ਸੀ ਸਾਹਿਬਾਨ
ਜਗਜੀਤ ਸਿੰਘ ਸੰਨੀ ਬਿਲਗਾ,ਸੁਰਤੇਜ ਸਿੰਘ ਬਾਸੀ, ਗੁਰਨਾਮ ਸਿੰਘ ਕੰਦੋਲਾ,ਕੇਵਲ ਸਿੰਘ ਕੋਟ ਬਾਦਲ ਖਾਂ,ਪਿਆਰਾ ਸਿੰਘ ਕੈਂਥ ਬਿਲਗਾ, ਲਖਵਿੰਦਰ ਸਿੰਘ ਹੋਠੀ, ਬਾਬਾ ਹੇਮਰਾਜ ਬਿਲਗਾ,ਹਰਬੰਸ ਸਿੰਘ ਦਰਦੀ, ਪੁਸ਼ਪਿੰਦਰ ਸਿੰਘ ਜੋਸ਼ੀ, ਸੰਦੀਪ ਸਿੰਘ ਐਮ.ਸੀ ਬਿਲਗਾ,ਪੁਸ਼ਕਰ ਬਿਲਗਾ,ਸਰਪੰਚ ਮਨੋਹਰ ਹੇਅਰ,ਸਤਵੰਤ ਸਿੰਘ ਕਾਲਾ ਭਲਵਾਨ ਅਤੇ ਅਨੇਕਾਂ ਹੀ ਸੰਗਤਾਂ ਅਤੇ ਖਾਸ ਤੌਰ ਤੇ ਮਤਾਵਾਂ,ਭੈਣਾਂ ਵੀ ਹਾਜ਼ਰ ਸਨ।.
Share this content: