Jalandhar :
ਪਿੰਡ ਚੱਕ ਮੁਗਲਾਣੀ,ਲਿੱਤਰਾਂ,ਸੰਘੇ ਖਾਲਸਾ,ਨੱਤਾਂ,ਜਾਗੋ ਸੰਘਾ,ਸਿੱਧਮ ਮੁਸਤੱਦੀ ਅਤੇ ਸੁਨਣ ਕਲਾਂ ਵਿਖੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ(ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲੰਧਰ ਦਿਹਾਤੀ ਅਤੇ ਸਾਬਕਾ ਐਮਐਲਏ ਨਕੋਦਰ) ਨੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਨੁੱਕੜ ਮੀਟਿੰਗਾਂ ਕੀਤੀਆਂ ਅਤੇ ਵੱਖ-ਵੱਖ ਪਿੰਡਾਂ ਦੀਆਂ ਮੀਟਿੰਗਾਂ ਵਿੱਚ ਲੋਕ ਸਭਾ ਦੇ ਚੋਣ ਪ੍ਰਚਾਰ ਦੀ ਮੁਹਿਮ ਵਿਧਾਨ ਸਭਾ ਹਲਕਾ ਨਕੋਦਰ ਵਿਖੇ ਕਰਦਿਆਂ ਵੱਖ ਵੱਖ ਅਹੁਦੇਦਾਰ ਸਾਹਿਬਾਨ ਅਤੇ ਵਰਕਰ ਸਾਹਿਬਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵੇਲੇ ਚ ਹਰ ਮੀਟਿੰਗ ਵਿੱਚ ਭਾਰੀ ਮਾਤਰਾ ਵਿੱਚ ਅਨੇਕਾਂ ਹੀ ਸੰਗਤਾਂ ਹਾਜ਼ਰ ਹੋਈਆਂ,ਇਲਾਕੇ ਦੇ ਲੋਕਾਂ ਚ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਅਤੇ ਹੋਰ ਰਿਵਾਇਤੀ ਪਾਰਟੀਆਂ ਨੂੰ ਸਬਕ ਦੇਣ ਲਈ ਤਿਆਰ ਹਨ।.
ਅਤੇ ਹਰ ਵੋਟਰ ਨੂੰ ਅਪੀਲ ਕੀਤੀ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੇ ਇਮਾਨਦਾਰ ਅਤੇ ਬੇਦਾਗ ਸ਼ਖਸ਼ੀਅਤ ਆਪਣੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਜੀ ਨੂੰ ਵੋਟ ਪਾ ਕੇ ਵੱਡੀ ਗਿਣਤੀ ਵਿੱਚ ਜਤਾ ਕੇ ਦੇਸ਼ ਦੀ ਉੱਚ ਸੰਸਦ ਦੇ ਵਿੱਚ ਭੇਜੋ ਤਾਂ ਜੋ ਜ਼ਿਲ੍ਹਾ ਜਲੰਧਰ ਅਤੇ ਖਾਸ ਕਰ ਹਲਕਾ ਨਕੋਦਰ ਦੇ ਪਿਛਲੇ ਕਾਫੀ ਸਾਲਾਂ ਤੋਂ ਰੁਕੇ ਹੋਏ ਕੰਮ ਕਰਵਾ ਸਕੀਏ ਅਤੇ ਜੋ ਵੀ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਨੇ ਗਰੀਬਾਂ ਦਾ ਹੱਕ ਮਾਰਿਆ ਚਾਹੇ ਨੀਲੇ ਕਾਰਡ ਕੱਟੇ ਗਏ, 2500 ਪੈਨਸ਼ਨ ਦਾ ਝੂਠਾ ਲਾਰਾ ਅਤੇ 51000 ਸ਼ਗਨ ਸਕੀਮ ਦਾ ਝੂਠਾ ਲਾਰਾ ਅਤੇ ਅਨੇਕਾਂ ਹੀ ਝੂਠੇ ਲਾਰੇ ਲਾਏ ਗਏ ਇਸ ਝੂਠੀ ਸਰਕਾਰ ਦਾ ਪਰਦਾਫਾਸ਼ ਕਰ ਸਕੀਏ, ਇਹਨਾਂ ਮੀਟਿੰਗਾਂ ਵਿੱਚ ਹਾਜ਼ਰ ਸਨ ਇਸ ਮੌਕੇ ਸੁਰਤੇਜ ਸਿੰਘ ਬਾਸੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ, ਲਖਵਿੰਦਰ ਸਿੰਘ ਹੋਠੀ ,ਕੁਲਦੀਪ ਸਿੰਘ ਚੱਕ ਮੁਗਲਾਨੀ ,ਜੋਗਾ ਸਿੰਘ ਚੱਕ ਮੁਗਲਾਨੀ ,ਰਾਣਾ ਲਿੱਤਰਾਂ ,ਤਰਸੇਮ ਸਿੰਘ ਲਿੱਤਰਾਂ ,ਬਲਕਾਰ ਸਿੰਘ ਸੰਘੇ ਖਾਲਸਾ ,ਜੱਗੀ ਸੰਘੇ ਖਾਲਸਾ, ਰੰਗਾ ਨੱਤਾਂ, ਅਸ਼ੋਕਾ ਜਾਗੋ ਸੰਘਾ,ਸ਼ਿੰਦਾ ਸਿੱਧਮ ਮੁਸਤਦੀ, ਸਰਪੰਚ ਬਿੱਲੂ ਸੁਨਣ ਕਲਾਂ,ਸਾਬਕਾ ਸਰਪੰਚ ਚੈਨ ਰਾਮ ਸੁਨੜ ਕਲਾਂ, ਜਰਨੈਲ ਸਿੰਘ ਸੁੰਨੜ ਕਲਾਂ ਅਤੇ ਆਦਿ ਸੰਗਤਾਂ ਹਾਜ਼ਰ ਸਨ।.
Share this content: