ਚਰਨਜੀਤ ਸਿੰਘ ਚੰਨੀ ਉੱਪਰ ਬੀਬੀ ਜਗੀਰ ਕੌਰ ਨੇ ਪਹਿਲੀ ਵਾਰ ਦਿੱਤਾ ਸਪਸ਼ਟੀਕਰਨ ਤੁਸੀਂ ਵੀ ਪੜੋ ਡੀਟੀ ਨੇ ਕੀ ਦਿੱਤਾ ਬਿਆਨ

0
29

ਪਿਛਲੇ ਹਫਤੇ ਸ਼ੁਕਰਵਾਰ ਜਲੰਧਰ ਲੋਕ ਸਭਾ ਸੀਟ ਉਪਰ ਨਾਮਜਦਗੀ ਪੱਤਰ ਦਾਖਲ ਕਰਨ ਪਹੁੰਚੇ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਅਤੇ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਜਗੀਰ ਕੌਰ ਹੋਣਾਂ ਨਾਲ ਮੁਲਾਕਾਤ ਹੋਈ ਇਸ ਦੌਰਾਨ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਆਦਰ ਸਤਿਕਾਰ ਨਾਲ ਬੀਬੀ ਜਗੀਰ ਕੌਰ ਨਾਲ ਮੁਲਾਕਾਤ ਕੀਤੀ ਲੇਕਿਨ ਕੁਝ ਸੋਸ਼ਲ ਮੀਡੀਆ ਦੁਆਰਾ ਇਸ ਮੁਲਾਕਾਤ ਨੂੰ ਬੜੇ ਹੀ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਬੀਬੀ ਜਗੀਰ ਕੌਰ ਹੁਣਾਂ ਵੱਲੋਂ ਇਸ ਸਾਰੇ ਮਾਮਲੇ ਉੱਪਰ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਹੈ ਉਹਨਾਂ ਆਪਣੇ ਸੋਸ਼ਲ ਮੀਡੀਆ ਉੱਪਰ ਲਿਖਦੇ ਹੋਏ ਕਿਹਾ ਕਿ

Screenshot_20240513-202001_Facebook-473x1024 ਚਰਨਜੀਤ ਸਿੰਘ ਚੰਨੀ ਉੱਪਰ ਬੀਬੀ ਜਗੀਰ ਕੌਰ ਨੇ ਪਹਿਲੀ ਵਾਰ ਦਿੱਤਾ ਸਪਸ਼ਟੀਕਰਨ ਤੁਸੀਂ ਵੀ ਪੜੋ ਡੀਟੀ ਨੇ ਕੀ ਦਿੱਤਾ ਬਿਆਨ

10 ਮਈ 2024 ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼੍ਰੀ ਮਹਿੰਦਰ ਸਿੰਘ ਕੇਪੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਕੇ ਵਾਪਸ ਆ ਰਹੇ ਸੀ ਤਾਂ ਉਸ ਵੇਲੇ ਉਥੇ ਸਾਬਕਾ ਮੁੱਖ ਮੰਤਰੀ ਪੰਜਾਬ ਸ਼੍ਰੀ ਚਰਨਜੀਤ ਸਿੰਘ ਚੰਨੀ ਆਪਣੇ ਪਰਿਵਾਰ ਅਤੇ ਸੀਨੀਅਰ ਕਾਂਗਰਸੀਆਂ ਆਗੂਆਂ ਨਾਲ ਕਾਗਜ਼ ਦਾਖ਼ਲ ਕਰਵਾਉਣ ਲਈ ਜਾ ਰਹੇ ਸਨ। ਆਹਮੋ-ਸਾਹਮਣੇ ਹੋਣ `ਤੇ ਸਾਰੇ ਆਗੂਆਂ ਨੇ ਬੜੇ ਹੀ ਅਦਬ ਤੇ ਸਤਿਕਾਰ ਸਹਿਤ ਫਤਿਹੇ ਬੁਲਾਈ।

ਸ; ਚਰਨਜੀਤ ਸਿੰਘ ਚੰਨੀ ਨੇ ਮੇਰੇ ਅੱਗੇ ਬਹੁਤ ਹੀ ਝੁਕ ਕੇ ਫਤਿਹੇ ਸਾਂਝੀ ਕੀਤੀ ਤੇ ਉਵੇਂ ਹੀ ਝੁਕਿਆ ਹੋਇਆ ਮੇਰੇ ਦੋਵੇ ਹੱਥ ਫੜ ਕੇ ਸਤਿਕਾਰ ਨਾਲ ਆਪਣੇ ਮੱਥੇ ਨੂੰ ਲਾਏ ਸਨ।ਇਸੇ ਖੁਸ਼ਗਵਾਰ ਤੇ ਸਤਿਕਾਰ ਵਾਲੇ ਮਾਹੌਲ ਵਿੱਚ ਹੀ ਚੰਨੀ ਨੇ ਮੇਰੀ ਠੋਡੀ ਨੂੰ ਹੱਥ ਲਾਇਆ ਸੀ।ਇਸ ਸਾਰੇ ਘਟਨਾਕ੍ਰਮ ਨੂੰ ਮੈਂ ਸਤਿਕਾਰ ਵਾਲੀ ਸਮੁੱਚਤਾ ਵਿੱਚ ਹੀ ਵੇਖਦੀ ਹਾਂ।

ਪਰ ਦੁੱਖ ਦੀ ਗੱਲ ਹੈ ਕਿ ਸ਼ੋਸ਼ਲ ਮੀਡੀਆ ਤੇ ਕਈ ਚੈਨਲਾਂ `ਤੇ ਹੋਰ ਲੋਕਾਂ ਨੇ ਉਸ ਵੀਡੀਓ ਨੂੰ ਵਾਇਰਲ ਕਰ ਦਿੱਤਾ ਜਿਸ ਵਿੱਚੋਂ ਚੰਨੀ ਵੱਲੋਂ ਮੇਰੇ ਪ੍ਰਤੀ ਬਹੁਤ ਹੀ ਝੁਕ ਕੇ ਪ੍ਰਗਟਾਏ ਸਤਿਕਾਰ ਵਾਲੇ ਹਿੱਸੇ ਨੂੰ ਕੱਟ ਦਿੱਤਾ ਅਤੇ ਬਾਕੀ ਦੀ ਛੋਟੀ ਜਿਹੀ ਕਲਿਪ ਚਲਾ ਕੇ ਇਸ ਨੂੰ ਹੱਦੋਂ ਵੱਧ ਤੂਲ ਦਿੱਤਾ ।
ਅਸਲ ਵਿੱਚ ਵੀਡੀਓ ਦੇ ਇਸ ਹਿੱਸੇ ਨੂੰ ਵੱਖਰਿਆ ਕੱਟ ਕੇ ਚਲਾਉਣਾ ਬਹੁਤ ਹੀ ਸ਼ਰਾਰਤ ਪੂਰਨ ਸੀ ਤੇ ਇਹ ਮੇਰੇ ਲਈ,ਮੇਰੇ ਪਰਿਵਾਰ ਲਈ ਅਤੇ ਮੇਰੇ ਸ਼ੁਭਚਿੰਤਕਾਂ ਲਈ ਬਹੁਤ ਹੀ ਮਾਨਸਿਕ ਪੀੜਾ ਦੇਣ ਵਾਲਾ ਅਤੇ ਕਸ਼ਟਦਾਇਕ ਹੈ।

Share this content:

LEAVE A REPLY

Please enter your comment!
Please enter your name here