ਜਲੰਧਰ/ਆਦਮਪੁਰ
ਪੰਜਾਬ ਅਤੇ ਕੇਂਦਰ ਦੀਆਂ ਮੋਜੂਦਾ ਸਰਕਾਰਾਂ ਕਿਸਾਨੀ ਅਤੇ ਮਜ਼ਦੂਰਾਂ ਨੂੰ
ਖਤਮ ਕਰਨ ਦੇ ਰਾਹ ਤੇ ਤੁਰੀਆਂ ਹੋਈਆਂ ਹਨ ਤੇ ਸਰਕਾਰਾਂ ਇਹ ਮਸਲੇ ਹੱਲ ਹੀ ਨਹੀਂ ਕਰਨਾ ਚਾਹੁੰਦੀਆਂ ਹਨ ਜਿਸ ਕਾਰਨ ਕਿਸਾਨ ਲਗਾਤਾਰ ਸੰਘਰਸ਼ ਦੇ ਰਸਤੇ ਤੇ ਹੀ ਪਏ ਹੋਏ ਹਨ।ਇਹ ਗੱਲ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਦਮਪੁਰ ਹਲਕੇ ਦੇ ਕਿਸ਼ਨਗੜ੍ਹ ਵਿਖੇ ਹੋਈ ਚੋਣ ਮੀਟਿੰਗ ਦੋਰਾਨ ਲੋਕਾ ਨੂੰ ਸੰਬੋਧਨ ਕਰਦਿਆਂ ਕਹੀ।ਇਸ ਤੋਂ ਪਹਿਲਾਂ ਸ.ਚਰਨਜੀਤ ਸਿੰਘ ਚੰਨੀ ਹਲਕਾ ਨਕੋਦਰ ਦੇ ਪਿੰਡ ਉੱਘੀ ਵਿਖੇ ਭਗਵਾਨ ਵਾਲਮੀਕ ਯੋਗ ਆਸ਼ਰਮ ਵਿਖੇ ਨਤਮਸਤਕ ਹੋਏ ਤੇ ਇੱਥੇ ਬਾਲ ਯੋਗੀ ਬਾਬਾ ਪ੍ਰਗਟ ਨਾਥ ਜੀ ਤੋਂ ਆਸ਼ੀਰਵਾਦ ਲਿਆ।ਇਸ ਦੋਰੇ ਦੋਰਾਨ ਕਈ ਲੋਕ ਭਾਜਪਾ,ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕਾਂਗਰਸ ਚ ਸ਼ਾਮਲ ਹੋ ਗਏ।ਇਸ ਦੋਰਾਨ ਸਾਬਕਾ ਵਿਧਾਇਕ ਡਾ ਨਵਜੋਤ ਦਾਹੀਆ ਤੇ ਸੇਵਾ ਮੁਕਤ ਐਸ.ਐਸ.ਪੀ ਰਜਿੰਦਰ ਸਿੰਘ ਵੀ ਉੱਨਾਂ ਦੇ ਨਾਲ ਮੋਜੂਦ ਰਹੇ।ਕਿਸ਼ਨਗੜ੍ਹ ਵਿਖੇ ਚੋਣ ਮੀਟਿੰਗ ਦੋਰਾਨ ਸੰਬੋਧਨ ਕਰਦਿਆਂ ਸ.ਚੰਨੀ ਨੇ ਕਿਹਾ ਕਿ ਉੱਨਾਂ ਮੁੱਖ ਮੰਤਰੀ ਰਹਿੰਦਿਆਂ ਇਸ ਹਲਕੇ ਨੂੰ ਕਰੋੜ ਰੁਪਏ ਵੱਖ ਵੱਖ ਕੰਮਾਂ ਲਈ ਦਿੱਤੇ ਪਰ ਮੋਜੂਦਾ ਸਰਕਾਰ ਨੇ ਢਾਈ ਸਾਲ ਹਲਕੇ ਵੱਲ ਬਿਲਕੁਲ ਵੀ ਧਿਆਨ ਨਹੀ ਦਿੱਤਾ।ਉੱਨਾਂ ਕਿਹਾ ਕਿ ਆਦਮਪੁਰ ਇਲਾਕੇ ਦੀਆਂ ਸੜਕਾਂ ਦਾ ਇਸ ਕਦਰ ਮਾੜਾ ਹਾਲ ਹੈ ਕਿ ਇਹ ਸੜਕਾਂ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ।ਸ.ਚੰਨੀ ਨੇ ਕਿਹਾ ਕਿ
ਆਦਮਪੁਰ ਹਵਾਈ ਅੱਡੇ ਦਾ ਨਾਮ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ਤੇ ਰੱਖਣ ਲਈ ਉੱਨਾਂ ਨੇ ਵਿਧਾਨ ਸਭਾ ਵਿੱਚ ਮਤਾ ਲਿਆਂਦਾ ਸੀ ਪਰ ਭਾਜਪਾ ਦੀ ਕੇਂਦਰ ਸਰਕਾਰ ਨੇ ਅਜੇ ਤੱਕ ਇਹ ਮਤਾ ਪ੍ਰਵਾਨ ਨਹੀਂ ਕੀਤਾ ਪਰ ਆਦਮਪੁਰ ਹਵਾਈ ਅੱਡੇ ਦਾ ਨਾਮ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ਤੇ ਰੱਖਣਾ ਉੱਨਾਂ ਦਾ ਮੁੱਖ ਟੀਚਾ ਰਹੇਗਾ।ਇਸ ਦੋਰਾਨ ਸ.ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਉੱਨਾਂ ਮਿਡ-ਡੇ-ਮੀਲ,ਆਂਗਨਵਾੜੀ,ਆਸ਼ਾ ਵਰਕਰਾਂ ਤੇ ਪੁਲਿਸ ਮੁਲਾਜ਼ਮਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਪਰ ਮੋਜੂਦਾ ਸਰਕਾਰ ਸਮੇਂ ਸਿਰ ਤਨਖਾਹਾਂ ਵੀ ਨਹੀਂ ਦੇ ਪਾ ਰਹੀ ਹੈ।ਇਸ ਦੋਰਾਨ ਆਦਮਪੁਰ ਤੋ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਸਾਬਕਾ ਮੰਤਰੀ ਕਮਲਜੀਤ ਸਿੰਘ ਲਾਲੀ ਨੇ ਕਿਹਾ ਕਿ ਅੱਜ ਜਲੰਧਰ ਦਾ ਹਰ ਵਿਅਕਤੀ ਚਰਨਜੀਤ ਸਿੰਘ ਚੰਨੀ ਨੂੰ ਹੀ ਵੋਟ ਪਾਉਣਾ ਚਾਹੁੰਦਾ ਹੈ।ਉਨਾਂ ਕਿ ਹਰ ਕਿਸੇ ਨੂੰ ਹਲੀਮੀ ਤੇ ਨਿਮਰਤਾ ਨਾਲ ਮਿਲਣ ਵਾਲਾ ਲੀਡਰ ਹੀ ਲੋਕਾਂ ਦਾ ਹਰਮਨ ਪਿਆਰਾ ਬਣਦਾ ਹੈ ਤੇ ਚਰਨਜੀਤ ਸਿੰਘ ਚੰਨੀ ਵਿੱਚ ਚੰਗੇ ਲੀਡਰ ਦੇ ਸਭ ਗੁਣ ਹਨ।ਇਸ ਮੋਕੇ ਤੇ ਸਾਬਕਾ ਮੰਤਰੀ ਕਮਲਜੀਤ ਸਿੰਘ ਲਾਲੀ ਨੇ ਕਿਹਾ ਕਿ ਦਿਹਾੜੀ ਚ ਚਾਰ ਵਾਰ ਪਾਰਟੀਆਂ ਬਦਲਣ ਵਾਲੇ ਲੀਡਰਾਂ ਦਾ ਕੋਈ ਕਿਰਦਾਰ ਨਹੀਂ ਹੈ।ਉੱਨਾਂ ਕਿਹਾ ਕਿ ਜਲੰਧਰ ਦੋਆਬੇ ਦੀ ਕਰੀਮ ਹੈ ਤੇ ਇੱਥੋਂ ਸ.ਚੰਨੀ ਵਰਗੇ ਦੂਰਅੰਦੇਸ਼ੀ ਸੋਚ ਰੱਖਣ ਵਾਲੇ ਲੀਡਰ ਨੂੰ ਜਿਤਾ ਕੇ ਦੇਸ਼ ਦੀ ਪਾਰਲੀਮੈਂਟ ਚ ਭੇਜਣਾ ਹਲਕੇ ਦੇ ਵਿਕਾਸ ਲਈ ਜਰੂਰੀ ਹੈ।ਉੱਨਾਂ ਕਿਹਾ ਕਿ ਸ.ਚੰਨੀ ਜਲੰਧਰ ਅਤੇ ਪੰਜਾਬ ਦੇ ਮੁੱਦੇ ਪਾਰਲੀਮੈਂਟ ਵਿੱਚ ਜ਼ੋਰ ਸ਼ੋਰ ਨਾਲ ਚੁੱਕਣਗੇ ਤੇ ਸਾਡੀ ਆਵਾਜ਼ ਬੁਲੰਦ ਕਰਨਗੇ।ਇਸ ਮੋਕੇ ਤੇ ਡਾ.ਗੁਬਖਸ਼ ਸਵਾਮੀ,ਪਰਮਜੀਤ ਸਿੰਘ ਕੰਬੋਜ,ਲੰਬੜਦਾਰ ਕੁਲਵੰਤ ਸਿੰਘ,ਬਹਾਦਰ ਚੰਦ,ਜੋਰਾਵਰ ਸਿੰਘ,ਦਾਤਾਰ ਸਿੰਘ ਚਾਹਲ,ਸੇਵਾ ਮੁਕਤ ਪ੍ਰਿੰਸੀਪਲ ਧਰਮਪਾਲ,ਕੋਸਲਰ ਦੀਪਕ ਦੀਪੂ,ਬਲਾਕ ਕਾਂਗਰਸ ਪ੍ਰਧਾਨ ਰਣਜੀਤ ਰਾਣਾ,ਬਲਾਕ ਭੋਗਪੁਰ ਦੇ ਕਾਂਗਰਸ ਪ੍ਰਧਾਨ ਪਰਮਿੰਦਰ ਸਿੰਘ ਮਾਲੀ,ਰਾਜ ਕੁਮਾਰ ਰਾਜਾ ਸਾਬਕਾ ਪ੍ਰਧਾਨ ਨਗਰ ਕੋਸਲ ਭੋਗਪੁਰ,ਕੋਸਲਰ ਮਨੀਸ਼ ਅਰੋੜਾ,ਜਸਪਾਲ,ਸੰਤੋਸ਼ ਰਾਣੀ,ਰਕੇਸ਼ ਮੇਹਤਾ,ਬਿੱਟੂ ਪ੍ਰਧਾਨ ਟਰੱਕ ਯੂਨੀਅਨ,ਜਸਪਾਲ ਸੁਖੇਜਾ ਪ੍ਰਧਾਨ ਰਾਮ ਮੰਦਿਰ,ਰਿਧਮ ਮੇਹਤਾ ਯੂਥ ਕਾਂਗਰਸ ਆਗੂ,ਸੋਨੂੰ ਅਰੋੜਾ ਪ੍ਰਧਾਨ ਮਾਰਕਿਟ ਐਸੋਸੀਏਸ਼ਨ,ਵਿਸ਼ਾਲ ਬਹਿਲ ਚੇਅਰਮੈਨ ਮਾਰਕਿਟ ਐਸੋਸੀਏਸ਼ਨ,ਭੁਪਿੰਦਰ ਸੈਣੀ,ਅਸ਼ਮਨ ਭੱਲਾ,ਅਜੇ ਕੁਮਾਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਦੇ ਵਰਕਰ ਤੇ ਅਹੁਦੇਦਾਰ ਅਤੇ ਲੋਕ ਹਾਜ਼ਰ ਸਨ।
Share this content: