ਅਮਰੀਕਾ ਦੇ ਐਨਆਰਆਈ ਲਖਵਿੰਦਰ ਸ਼ਾਹ ਨੇ ਆਪਣੇ ਪਰਿਵਾਰ ਨੂੰ ਸੱਚ ਬੋਲਣ ਤੇ ਰੱਖਿਆ 21.60 ਲੱਖ ਅਮਰੀਕਾ ਡਾਲਰ ਰੱਖਿਆ ਇਨਾਮ

0
32

ਜਲੰਧਰ। ਅਮਰੀਕਾ ਦੇ ਕੈਲੇਫੋਰਨੀਆਂ ਸ਼ਹਿਰ ਤੋਂ ਪਾਕਿਸਤਾਨ ਵਾਘਾ ਬਾਰਡਰ ਰਾਹੀਂ ਪੰਜਾਬ ਵਿੱਚ ਆਪਣੀ ਗੱਡੀ ਨਾਲ ਐੰਟਰੀ ਕਰਨ ਵਾਲੇ ਅਮਰੀਕਾ ਨਿਵਾਸੀ ਲਖਵਿੰਦਰ ਸਿੰਘ ਸ਼ਾਹ ਨੇ ਕਾਫੀ ਨਾਮ ਖੱਟਿਆ ਸੀ।

ਹੁਣ ਇਕ ਵਾਰ ਫਿਰ ਲਖਵਿੰਦਰ ਸ਼ਾਹ ਚਰਚਾ ਵਿੱਚ ਬਣੇ ਹਨ, ਕਿਉਂਕਿ ਇਸ ਵਾਰ ਉਨ੍ਹਾਂ ਨੇ ਆਪਣੇ ਪਰਵਿਾਰਿਕ ਮੈਂਬਰਾਂ ਨੂੰ ਸੱਚ ਬੋਲਣ ਤੇ 21 ਲੱਖ 60 ਹਜਾਰ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਹੈ ਜੋ ਕਿ ਭਾਰਤ ਦੇ ਕਰੀਬ 18 ਕਰੋੜ ਰੁਪਏ ਬਣਦੇ ਹਨ। ਲਖਵਿੰਦਰ ਸ਼ਾਹ ਨੇ ਦੱਸਿਆ ਕਿ ਜਿਸ ਪਿਤਾ ਨੇ ਉਨ੍ਹਾਂ ਨੂੰ ਸੱਚ ਬੋਲਣਾ ਸਿਖਾਇਆ ਉਹੀ ਪਿਤਾ ਉਨ੍ਹਾਂ ਨਾਲ ਝੂਠ ਦਾ ਸੌਦਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਤਾ, ਕਸ਼ਮੀਰ ਸਿੰਘ ਖਿੰਡਾ ਅਤੇ ਹੋਰ ਪਰਵਿਾਰਿਕ ਮੈੰਬਰ ਜਿਨ੍ਹਾਂ ਨੇ ਉਨ੍ਹਾਂ ਨੂੰ ਬਦਨਾਮ ਕੀਤਾ ਹੈ ਜੇਕਰ ਉਹ ਇਹ ਸਾਬਤ ਕਰਦੇ ਹਨ ਤਾਂ ਉਹ 18 ਕਰੋੜ ਰੁਪਏ ਉਨ੍ਹਾਂ ਨੂੰ ਦੇਣਦੇ ਹੱਕਦਾਰ ਹੋਣਗੇ। ਲਖਵਿੰਦਰ ਸ਼ਾਹ ਆਪਣੇ ਪੁੱਤਰ ਜੋ ਕਿ ਅਮਰੀਕਾ ਨਿਵਾਸੀ ਹੈ ਉਸ ਲਈ ਇਹ ਸਭ ਕੁਝ ਕਰ ਰਹੇ ਹਨ ਕਿ ਭਵਿੱਖ ਵਿੱਚ ਉਸ ਤੇ ਕੋਈ ਝੂਠਾ ਅਰੋਪ ਨਾ ਲਗਾ ਸਕੇ। ਉਨ੍ਹਾਂ ਕਿਹਾ ਕਿ ਮੈਨੂੰ ਆਪਣੀ ਫੈਮਿਲੀ ਦੀ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਵਿੱਚੋਂ ਹਿਸਾ ਜਾ ਫਿਰ ਪੈਸਾ ਨਹੀਂ ਚਾਹੀਦਾ ਮੈਂ ਸਿਰਫ ਇਹ ਚਾਹੁੰਦਾ ਹਾਂ ਕਿ ਮੇਰੇ ਪਿਤਾ ਅਤੇ ਪਰਿਵਾਰਿਕ ਮੈਂਬਰ ਇਹ ਦੱਸਣ ਕੀ ਉਨ੍ਹਾਂ ਮੇਰੇ ਨਾਲ ਇੰਝ ਕਿਉਂ ਕੀਤਾ।
ਲਖਵਿੰਦਰ ਸਿੰਘ ਸਿਰਫ 16 ਸਾਲਾਂ ਦੀ ਉਮਰ ਵਿੱਚ ਸਾਲ 1987 ਦੇ ਕਰੀਬ ਜਰਮਨ ਵਿੱਚ ਚਲੇ ਗਏ। ਉਨ੍ਹਾਂ ਦੱਸਿਆ ਕਿ ਜਿਸ ਫੈਮਿਲੀ ਲਈ ਉਨ੍ਹਾਂ ਆਪਣੇ ਜੀਵਨ ਵਿੱਚ ਕਾਫੀ ਸੰਘਰਸ਼ ਕੀਤਾ ਅਤੇ ਸਾਰਿਆਂ ਨੂੰ ਸੈਟਲ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ ਉਨ੍ਹਾਂ ਹੀ ਮੇਰੇ ਨਾਲ ਠੱਗੀਆਂ ਕੀਤੀਆਂ। ਮੇਰੇ ਪਿਤਾ ਅਤੇ ਹੋਰ ਪਰਵਿਾਰਿਕ ਮੈਂਬਰਾਂ ਨੇ ਮੇਰੇ ਨਾਲ ਕਾਫੀ ਗਲਤ ਕੀਤਾ। ਜਿਸ ਨੂੰ ਲੈ ਕੇ ਮੈਂ ਕਈ ਵਾਰ ਉਨ੍ਹਾਂ ਨੂੰ ਚਿੱਠੀਆਂ ਲਿੱਖੀਆਂ ਪਰ ਫਿਰ ਵੀ ਕੋਈ ਜਵਾਬ ਨਹੀਂ ਦਿੱਤਾ। ਮੇਰੇ ਉਪਰ ਕਈ ਝੂਠੇ ਦੋਸ਼ ਲਾਏ ਗਏ ਪਰ ਅੱਜ ਤੱਕ ਉਹ ਸਾਬਤ ਨਹੀਂ ਹੋਏ ਤੇ ਮੇਰੇ ਪਰਵਿਾਰਿਕ ਮੈਂਬਰਾਂ ਵੱਲੋਂ ਸਿਰਫ ਮੈਨੂੰ ਬਦਨਾਮ ਕਰਨ ਦੀ ਸਾਜਿਸ ਕੀਤੀ ਗਈ ਹੈ। ਪਰ ਹੁਣ ਉਹ ਆਪਣੇ ਪਰਵਿਾਰਿਕ ਮੈਂਬਰਾਂ ਕੋਲੋਂ ਸਿਰਫ ਜਵਾਬ ਮੰਗ ਰਹੇ ਹਨ।  ਉਹਨਾਂ ਦੱਸਿਆ ਕਿ ਕਈ ਵਾਰ ਪਰਿਵਾਰ ਵੱਲੋਂ ਲਗਾਏ ਗਏ ਹਨ ਪਰ ਅੱਜ ਤੱਕ ਇਹ ਅਰੂਪ ਸਾਬਤ ਨਹੀਂ ਹੋਏ। ਸ਼ਾਹ ਨੇ ਕਿਹਾ ਕਿ ਉਹ ਸੱਚ ਦੇ ਰਸਤੇ ਤੇ ਚੱਲ ਰਹੇ ਹਨ ਇਹ ਇਸ ਲਈ ਉਹਨਾਂ ਦੇ ਪਿਤਾ ਅਤੇ ਹੋਰ ਪਰਿਵਾਰ ਮੈਂਬਰ ਉਹਨਾਂ ਉੱਪਰ ਜੋ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ ਉਹਨਾਂ ਨੂੰ ਸਾਬਤ ਕਰਨ ਅਤੇ ਇਹੋ ਜਿਹੇ ਕਈ ਸਵਾਲਾਂ ਦੇ ਜਵਾਬ ਉਹ ਆਪਣੇ ਪਰਿਵਾਰ ਤੋਂ ਮੰਗ ਰਹੇ ਹਨ।

Share this content:

LEAVE A REPLY

Please enter your comment!
Please enter your name here