जालंधर, 17 नवंबर : प्रेस एसोसिएशन आफ स्टेट की बैठक शुक्रवार को जालंधर आफिस में हुई। जिसमें नई टीम का ऐलान किया गया। वरिष्ठ पत्रकार व दैनिक सवेरा के स्टेट हैड रविंदर शर्मा को प्रेस एसोसिएशन आफ स्टेट का जिला प्रधान नियुक्त किया गया। नई टीम का ऐलान अगले कुछ दिनों में प्रधान रविंदर शर्मा करेंगे। पूर्व प्रधान राजेश थापा को प्रदेश कार्यकारिणी में शामिल करते हुए उन्हें स्टेट चेयरमैन नियुक्त किया गया है। इस मौके पर प्रदेश प्रधान जगजीत सिंह डोगरा विशेष तौर पर मौजूद रहे।
जगजीत सिंह डोगरा ने कहा कि पिछले 2 सालों के दौरान प्रधान राजेश थापा की अध्यक्षता में संगठन ने बहुत ही महत्वपूर्ण कार्य किया और सफलता हासिल की। एसोसिएशन के संविधान के मुताबिक हर साल एसोसिएशन का नई सिरे से कार्यकाज को आगे चलने के लिए कमेटी तैयार की जाती है और इस साल एसोसिएशन का कार्य को आगे चलने के लिए वरिष्ठ पत्रकार व दैनिक सवेरा के पंजाब ब्यूरो चीफ रविंदर शर्मा को जिला जालंधर का प्रधान नियुक्त किया गया और उनका पत्रकारिता में इतने साल का लंबा अनुभव एसोसिएशन को आगे लेकर जाएगा। प्रधान बनने पर रविंदर शर्मा ने कहा कि आने वाले समय में पत्रकारों को पेश आने वाली मुश्किलों का हर निदान किया जाएगा और पत्रकारों की बेहतरी के लिए सेमिनार भी लगाए जाएंगे। इसके अलावा मैडिकल कैंप और खेल गतिविधियों को भी आगे बढ़ाया जाएगा और महानगर के सभी अच्छे पत्रकारों को एसोसिएशन के साथ जोड़ा जाएगा। वरिष्ठ पत्रकार अशोक अनुज ने इस समय पत्रकारों के गिर रहे ग्राफ को ऊंचा उठने के लिए जोर दिया। जगजीत सिंह डोगरा ने कहा कि प्रेस एसोसिएशन आफ स्टेट की टीम पिछले कई सालों से पत्रकारों की आवाज को बुलंद करने के लिए संघर्ष करती आ रही है और आगे भी इसी तरह पत्रकारों की मुश्किलों के लिए डटकर खड़ी रहेगी। इस मौके पर पंजाब सचिव दीनानाथ मौद गिल, सीनियर पत्रकार अशोक अनुज, कुश चावला, संदीप शर्मा, शैली अल्बर्ट, मेहर मलिक, राजेंद्र ठाकुर, रमेश गाबा, रमेश हैप्पी, सुरेंद्र बेरी, रमेश भगत, विकास मोदगिल, गौरव गोयल, बिट्टू ओबेरॉय, नव संधू, संजीव कुमार, सनी भगत, पवन कुमार, गुरप्रीत सिंह पापी, शिव कुमार समेत अनेकों सीनियर पत्रकार मौजूद रहे।
Category: Feature News
-

वरिष्ठ पत्रकार रविंदर शर्मा बने प्रेस एसोसिएशन आफ स्टेट के प्रधान
-

ਕੌਮੀ ਪ੍ਰੈੱਸ ਦਿਵਸ ਮੌਕੇ ਪੰਜਾਬ ਪ੍ਰੈੱਸ ਕਲੱਬ ਵਿਖੇ ਸੂਬੇ ਪੱਧਰ ਤੇ ਇਕੱਤਰ ਹੋਏ ਪੱਤਰਕਾਰ
ਜਲੰਧਰ,16 ਨਵੰਬਰ:
ਪੰਜਾਬ ਪ੍ਰੈਸ ਕਲੱਬ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਸਾਂਝੇ ਤੌਰ ‘ਤੇ ਮਨਾਏ ਗਏ ਕੌਮੀ ਪ੍ਰੈਸ ਦਿਵਸ ਮੌਕੇ ਕੇਂਦਰ ਸਰਕਾਰ ਵੱਲੋਂ ਸ਼ੋਸ਼ਲ ਮੀਡੀਆ ‘ਤੇ ਸ਼ਿੰਕਜਾ ਕੱਸਣ ਲਈ ਬਰਾਡਕਾਸਟਿੰਗ ਰੈਗੂਲੇਸ਼ਨ ਕਾਨੂੰਨ ਬਣਾਉਣ ਨੂੰ ਖਤਰਨਾਕ ਦੱਸਿਆ। ਬੁਲਾਰਿਆਂ ਨੇ ਇਸ ਗੱਲ ‘ਤੇ ਚਿੰਤਾ ਪ੍ਰਗਟਾਉਂਦਿਆ ਕਿਹਾ ਕਿ ਕਾਰਪੋਰੇਟ ਹਾਊਸਾਂ ਰਾਹੀ ਪਹਿਲਾਂ ਹੀ ਸਥਾਪਿਤ ਮੀਡੀਆ ‘ਤੇ ਕਬਜ਼ਾ ਕੀਤਾ ਜਾ ਚੁੱਕਿਆ ਹੈ। ਸ਼ੋਸ਼ਲ ਮੀਡੀਆ ਰਾਹੀ ਜਿਹੜੀ ਮਾੜੀ-ਮੋਟੀ ਅਵਾਜ਼ ਉਠਾਈ ਜਾ ਰਹੀ ਹੈ, ਉਸ ਨੂੰ ਵੀ ਦਬਾਉਣ ਲਈ ਬਰਾਡਕਾਸਟਿੰਗ ਰੈਗੂਲੇਸ਼ਨ ਕਾਨੂੰਨ ਪਾਸ ਹੋ ਜਾਣ ਦੀ ਸੂਰਤ ਵਿੱਚ ਮੀਡੀਆ ਨੂੰ ਇੱਕ ਮਨੋਰੰਜਨ ਦੇ ਸਾਧਨ ਵਜੋਂ ਹੀ ਦੇਖਿਆ ਜਾਵੇਗਾ। ਬੁਲਾਰਿਆਂ ਨੇ ਦੇਸ਼ ਅੰਦਰ ਪੱਤਰਕਾਰਾਂ ‘ਤੇ ਹੋ ਰਹੇ ਹਮਲਿਆਂ ‘ਤੇ ਡੂੰਘੀ ਚਿੰਤਾ ਪ੍ਰਗਟਾਈ ਗਈ। ਓਨ੍ਹਾਂ ਪੱਤਰਕਾਰਾਂ ਦੀਆਂ ਮੰਗਾਂ ਮਨਵਾਉਣ ਲਈ ਇੱਕਜੁਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਪੱਤਰਕਾਰਾਂ ਦੀ ਸੁਰੱਖਿਆ ਲਈ ਨਵੇਂ ਸਿਰੇ ਤੋਂ ਮੀਡੀਆ ਕਮਿਸ਼ਨ ਬਣਾਉਣ ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਕੀਤੀ ਗਈ। ਆਲ ਇੰਡੀਆ ਜਰਨਲਿਸਟ ਯੂਨੀਅਨ ਦੇ ਸਕੱਤਰ ਜਨਰਲ ਬਲਵਿੰਦਰ ਜੰਮੂ ਨੇ ਕਿਹਾ ਦੇਸ਼ ਵਿੱਚ ਪੱਤਰਕਾਰਤਾ ਬਹੁਤ ਹੀ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਹੈ। ਓਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਰਕਿੰਗ ਜਰਨਲਿਸਟ ਐਕਟ ਪਹਿਲਾਂ ਹੀ ਖਤਮ ਕਰਕੇ ਪੱਤਰਕਾਰਾਂ ਦੇ ਅਧਿਕਾਰਾਂ ਨੂੰ ਖੋਹ ਲਿਆ ਗਿਆ ਹੈ।
ਸੀਨੀਅਰ ਪੱਤਰਕਾਰ ਜਤਿੰਦਰ ਪੰਨੂੰ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਵਿੱਚ ਪੱਤਰਕਾਰਤਾ ਦਾ ਵੱਡਾ ਯੋਗਦਾਨ ਰਿਹਾ ਸੀ। ਓਨ੍ਹਾ ਕਿਹਾ ਕਿ ਦੇਸ਼ ‘ਤੇ ਰਾਜ ਕਰਨ ਵਾਲੀਆਂ ਧਿਰਾਂ ਹਮੇਸ਼ਾਂ ਇਹ ਚਾਹੁੰਦੀਆਂ ਹੁੰਦੀਆਂ ਹਨ ਕਿ ਪੱਤਰਕਾਰ ਉਨ੍ਹਾਂ ਦੀ ਬੋਲੀ ਬੋਲਣ। ਓਨ੍ਹਾਂ ਕਿਹਾ ਕਿ ਸੱਤਾ ਦੇ ਕਬਜ਼ੇ ਹੇਠਲਾ ਮੀਡੀਆ ਝੂਠ ਨੂੰ ਸੱਚ ਅਤੇ ਸੱਚ ਨੂੰ ਝੂਠ ਬਣਾਉਣ ਵਿੱਚ ਲੱਗਾ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮਰੱਥ ਬਣਾਉਣ ਦੀ ਥਾਂ ਉਨ੍ਹਾਂ ਨੂੰ ਭਿਖਾਰੀ ਬਣਾਇਆ ਜਾ ਰਿਹਾ ਹੈ। ਓਨ੍ਹਾਂ ਨਵੀਂ ਪੀੜ੍ਹੀ ਦੇ ਪੱਤਰਕਾਰਾਂ ਨੂੰ ਸਲਾਹ ਦਿੱਤੀ ਕਿ ਉਹ ਪੰਜਾਬ ਦੇ ਇਤਿਹਾਸ ਤੇ ਸਭਿਆਚਾਰ ਨੂੰ ਜਰੂਰ ਪੜ੍ਹਨ।
ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਪ੍ਰਧਾਨ ਸਤਨਾਮ ਮਾਣਕ ਨੇ ਕਿਹਾ ਕਿ ਅਜ਼ਾਦੀ ਤੋਂ ਪਹਿਲਾਂ ਪੱਤਰਕਾਰਾਂ ਨੇ ਪੂਰੀ ਦਲੇਰੀ ਨਾਲ ਕੰੰਮ ਕੀਤਾ ਸੀ। ਦੇਸ਼ ਦੀ ਵੰਡ ਤੋਂ ਬਾਅਦ ਵੀ ਪੱਤਰਕਾਰ ਅਜ਼ਾਦਾਨਾ ਤੌਰ ‘ਤੇ ਕੰਮ ਕਰਦਾ ਰਿਹਾ ਸੀ। ਦੇਸ਼ ਵਿੱਚ ਜਦੋਂ ਐਮਰਜੰਸੀ ਲੱਗੀ ਸੀ ਉਦੋਂ ਮੀਡੀਆ ‘ਤੇ ਸਭ ਤੋਂ ਵੱਡਾ ਹਮਲਾ ਹੋਇਆ ਸੀ। ਓਨ੍ਹਾਂ ਕਿਹਾ ਕਿ ਬਾਅਦ ਵਿੱਚ ਕੇਂਦਰ ਦੀ ਹਰ ਹਾਕੂਮਤ ਨੇ ਮੀਡੀਆ ਨੂੰ ਮਨਮਾਨੇ ਢੰਗ ਨਾਲ ਚਲਾਉਣ ਦੀਆਂ ਜਾਬਰ ਨੀਤੀਆਂ ਹੀ ਅਪਣਾਈਆਂ। ਓਨ੍ਹਾ ਕਿਹਾ ਕਿ ਹੌਲੀ-ਹੌਲੀ ਮੀਡੀਆ ‘ਤੇ ਕਾਰਪੋਰੇਟ ਖੇਤਰ ਨੇ ਕਬਜ਼ਾ ਕਰ ਲਿਆ। ਹੁਣ ਮੀਡੀਆ ਦੀ ਅਜ਼ਾਦੀ ਖਤਰੇ ਵਿੱਚ ਪੈ ਗਈ ਹੈ। ਦੋਆਬਾ ਕਾਲਜ ਦੇ ਪੱਤਰਕਾਰੀ ਵਿਭਾਗ ਦੀ ਮੁਖੀ ਪ੍ਰੋ: ਸਿਮਰਨ ਸਿੱਧੂ ਨੇ ਕਿਹਾ ਕਿ ਖ਼ਬਰ ਕਦੇਂ ਵੀ ਮਰਿਆ ਨਹੀਂ ਕਰਦੀ, ਉਨ੍ਹਾ ਕਿਹਾ ਕਿ ਜਦੋਂ ਤੱਕ ਸੱਚ ਦੀ ਕਵਰੇਜ ਕਰਨ ਵਾਲੇ ਪੱਤਰਕਾਰ ਕਾਇਮ ਹਨ ਤਾਂ ਖ਼ਬਰ ਕਦੇਂ ਨਹੀਂ ਮਰ ਸਕਦੀ।ਲੇਖਕ ਤੇ ਸੀਨੀਅਰ ਪੱਤਰਕਾਰ ਸਤਨਾਮ ਚਾਨਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਹੋਰ ਗ਼ਦਰੀ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆ ਕਿਹਾ ਕਿ ਸਰਾਭਾ ਪੰਜਾਬੀ ਪੱਤਰਕਾਰੀ ਦਾ ਪਹਿਲਾ ਸ਼ਹੀਦ ਪੱਤਰਕਾਰ ਸੀ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਆਪਣੇ ਦੌਰ ਵਿੱਚ ਚੋਟੀ ਦੇ ਪੱਤਰਕਾਰ ਸਨ। ਉਨ੍ਹਾਂ ਕਿਹਾ ਕਿ ਕਾਰਪੋਰੇਟ ਮੀਡੀਆ ਝੂਠ ਦਾ ਸਹਾਰਾ ਲੈਕੇ ਗ਼ਲਤ ਗੱਲਾਂ ਦਾ ਪ੍ਰਚਾਰ ਕਰਦਾ ਹੈ ਜਦਕਿ ਸ਼ੋਸ਼ਲ ਮੀਡੀਆ ‘ਤੇ ਬਹੁਤ ਸਾਰੀਆਂ ਗੱਲਾਂ ਦਾ ਸੱਚ ਸਾਹਮਣੇ ਆ ਰਿਹਾ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਪੱਤਰਕਾਰਾਂ ਬਾਰੇ ਪੀਲੀ ਪੱਤਰਕਾਰੀ ਵਰਗਾ ਸ਼ਬਦ ਕਦੇਂ ਕਦਾਈ ਬੋਲਿਆ-ਸੁਣਿਆ ਜਾਂਦਾ ਸੀ ਪਰ ਹੁਣ ਸਾਰੇ ਪੱਤਰਕਾਰਾਂ ਨੂੰ ਇਸੇ ਨਜ਼ਰੀਏ ਨਾਲ ਦੇਖਿਆ ਜਾਣ ਲੱਗਾ ਹੈ। ਸਤਨਾਮ ਚਾਨਾ ਨੇ ਕਿਹਾ ਕਿ ਜਿਹੜੇ ਪ੍ਰਤੀਬੱਧਤਾ ਵਾਲੇ ਪੱਤਰਕਾਰ ਹਨ ਉਹ ਸੱਚ ਸਾਹਮਣੇ ਲਿਆਉਣ ਵਿੱਚ ਲੱਗੇ ਰਹਿੰਦੇ ਹਨ। ਇਸ ਬਾਰੇ ਉਨ੍ਹਾਂ ਨੇ ਰਵੀਸ਼ ਕੁਮਾਰ ਦੀ ਉਦਾਹਰਣ ਵੀ ਦਿੱਤੀ। ਸਾਬਕਾ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਰਾਕੇਸ਼ ਸ਼ਾਤੀਦੂਤ ਨੇ ਕਿਹਾ ਕਿ ਜਿਹੜੇ ਲੋਕ ਆਪਣੇ ਪ੍ਰਤੀਨਿਧੀਆਂ ਨੂੰ ਚੁਣ ਕੇ ਭੇਜਦੇ ਹਨ ਤੇ ਫਿਰ ਉਹੀ ਲੋਕਾਂ ‘ਤੇ ਜੁਲਮ ਕਰਨ ਲੱਗ ਪੈਂਦੇ ਹਨ। ਉਨ੍ਹਾਂ ਲੋਕਾਂ ਨੂੰ ਇਸ ਵਿਵਸਥਾ ਨੂੰ ਠੀਕ ਕਰਨ ਲਈ ਉਠਣਾ ਪਵੇਗਾ। ਉਨ੍ਹਾਂ ਕਿਹਾ ਕਿ ਕੇਬਲ ਰੈਗੂਲੇਸ਼ਨ ਐਕਟ 1995 ਵਿੱਚ ਸੋਧ ਕਰਕੇ ਉਸ ਦੀ ਥਾਂ ‘ਤੇ ਬਰਾਡਕਾਸਟਿੰਗ ਰੈਗੂਲੇਸ਼ਨ ਕਾਨੂੰਨ ਲਿਆਂਦਾ ਜਾ ਰਿਹਾ ਹੈ।ਇਸ ਨਾਲ ਪੱਤਰਕਾਰਾਂ ਦੇ ਰਹਿੰਦੇ ਹੱਕ ਵੀ ਖਤਮ ਹੋ ਜਾਣਗੇ। ਟਾਈਮਜ਼ ਆਫ ਇੰਡੀਆ ਦੇ ਸੀਨੀਅਰ ਪੱਤਰਕਾਰ ਆਈ.ਪੀ.ਸਿੰਘ ਨੇ ਸੂਬੇ ਦੇ ਪੱਤਰਕਾਰਾਂ ਲਈ ਮੀਡੀਆ ਦੇ ਪੇਸ਼ ਆ ਰਹੀਆਂ ਮੁਸ਼ਕਲਾਂ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਾ.ਲਖਵਿੰਦਰ ਸਿੰਘ ਜੌਹਲ ਜਨਰਲ ਸਕੱਤਰ ਪੰਜਾਬ ਕਲਾ ਪਰਿਸ਼ਦ ਅਤੇ ਸਾਬਕਾ ਪ੍ਰਧਾਨ ਪੰਜਾਬ ਪ੍ਰੈਸ ਕਲੱਬ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੀਡੀਆ ਨੂੰ ਆਪਣੇ ਪੇਸ਼ ਆ ਰਹੀਆਂ ਮੁਸ਼ਕਲਾਂ ਵਾਸਤੇ ਇੱਕ ਜੁੱਟ ਹੋਣਾ ਪਵੇਗਾ। ਪਰਵਾਸੀ ਪੰਜਾਬੀ ਲੇਖਕ ਸੁਰਿੰਦਰ ਸਿੰਘ ਸੁਨੰੜ, ਦੂਰਦਰਸ਼ਨ ਦੇ ਸਾਬਕਾ ਨਿਊਜ਼ ਰੀਡਰ ਰਮਨ ਕੁਮਾਰ, ਕਲੱਬ ਦੇ ਸੀਨੀਅਰ ਮੀਤ-ਪ੍ਰਧਾਨ ਰਾਜੇਸ਼ ਥਾਪਾ ਅਤੇ ਸਕੱਤਰ ਮੇਹਰ ਮਲਿਕ ਨੇ ਵੀ ਸੰਬੋਧਨ ਕੀਤਾ। ਕਲੱਬ ਦੇ ਕੈਸ਼ੀਅਰ ਸ਼ਿਵ ਸ਼ਰਮਾ, ਐਮ.ਐਸ. ਲੋਹੀਆ, ਹਰਵਿੰਦਰ ਸਿੰਘ ਫੁੱਲ, ਜਨਰਲ਼ ਮੈਨੇਜਰ ਜਤਿੰਦਰ ਪਾਲ ਸਿੰਘ, ਧਰਮਿੰਦਰ ਸੋਂਧੀ, ਅਮਰਜੀਤ ਸਿੰਘ ਨਿੱਜਰ, ਜਸਬੀਰ ਸਿੰਘ ਸੋਢੀ, ਦਵਿੰਦਰ, ਹਰਜਿੰਦਰ ਸਿੰਘ ਅਟਵਾਲ, ਸੁਰਜੀਤ ਸਿੰਘ ਜੰਡਿਆਲਾ, ਇੰਦਰਜੀਤ ਆਰਟਿਸਟ, ਰਮੇਸ਼ ਗਾਬਾ, ਰਮੇਸ਼ ਭਗਤ, ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ। ਸਟੇਜ ਦਾ ਸੰਚਾਲਨ ਸੀਨੀਅਰ ਪੱਤਰਕਾਰ ਪਾਲ ਸਿੰਘ ਨੌਲੀ ਨੇ ਕੀਤਾ। -

केंद्र सरकार का महिलाओं को अकेले हज यात्रा पर भेजने का फैसला गलत : मुफ्ती-ए आजम पंजाब
जालंधर: मुस्लिम शरीयत का फतवा देने वाले पंजाब के सबसे बड़े मुफ्ती इरतका -उल-हसन कांधलवी आज मस्जिद बिलाल के विशेष दौरे पर पहुंचे, जहां उन्होंने शुक्रवार की नमाज पढ़ाया जिसके बाद प्रबंधन कमेटी की ओर से कांग्रेस नेता जब्बार खान ने स्वागत किया! इसके बाद मुफ़्ती पंजाब ऑल इंडिया जमात-ए सलमानी के अध्यक्ष हाजी आबिद हसन सलमानी के निवास स्थान पर पहुंचे।
यहां एक सवाल का जवाब देते हुए उन्होंने कहा कि भारतीय हज कमेटी का फैसला गलत है ! महिलाओं को अकेले हज यात्रा पर जाना शरीयत के खिलाफ है। उन्होंने कहा कि एक महिला अपने पति, पिता, बेटे या भाई के साथ हज पर जा सकती है ! लेकिन किसी गैर मर्द के साथ या अकेले जाना गलत है !
उन्होंने बैंक में जमा पैसों पर ब्याज लेने के बारे में कहा कि इस्लाम में ब्याज लेना और देना दोनों ही हराम है, इसलिए भले ही आप अपना पैसा बैंक में रखें, लेकिन उस पर दिया जाने वाला ब्याज इस्तेमाल नहीं करना चाहिए बल्कि इस पैसे का इस्तेमाल समाज के कल्याण के लिए किया जाये ।
इस मौके पर डेमोक्रेटिक फ्रंट के अध्यक्ष अख्तर सलमानी, मुस्लिम संगठन पंजाब के अध्यक्ष एडवोकेट नईम खान, सचिव अमजद अली खान, अल्पसंख्यक आयोग के पूर्व सदस्य नासिर हसन सलमानी, मुहम्मद शाहिद, हाफिज शोएब आलम, जावेद,सलमानी , अयूब सलमानी, मास्टर सुलेमान और अन्य मौजूद थे। -

ਖੇਡ ਲਿਖਾਰੀ ਨਵਦੀਪ ਸਿੰਘ ਗਿੱਲ ਦੀਆਂ ਤਿੰਨ ਖਿਡਾਰਨਾਂ ਸਾਇਨਾ ਨੇਹਵਾਲ, ਪੀ ਵੀ ਸਿੰਧੂ ਤੇ ਸੇਰੇਨਾ ਵਿਲੀਅਜ਼ ਬਾਰੇ ਬਾਲ ਪੁਸਤਕਾਂ ਤਿੰਨ ਧੀਆਂ ਵੱਲੋਂ ਲੋਕ ਅਰਪਣ
ਲੁਧਿਆਣਾਃ 5 ਨਵੰਬਰ
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਉੱਘੇ ਖੇਡ ਲਿਖਾਰੀ ਨਵਦੀਪ ਸਿੰਘ ਗਿੱਲ ਦੀਆਂ ਤਿੰਨ ਬਾਲ ਪੁਸਤਕਾਂ ਟੈਨਿਸ ਕੋਰਟ ਦੀ ਰਾਣੀਃ ਸੇਰੇਨਾ ਵਿਲੀਅਮਜ਼, ਮਹਿਲਾ ਬੈਡਮਿੰਟਨ ਦੀ ਝੰਡਾ ਬਰਦਾਰਃ ਸਾਇਨਾ ਨੇਹਵਾਲ ਤੇ ਭਾਰਤੀ ਖੇਡਾਂ ਦੀ ਰਾਣੀਃ ਪੀ ਵੀ ਸਿੰਧੂ ਤਿੰਨ ਪੰਜਾਬਣ ਧੀਆਂ ਮਨਸਾਂਝ ਕੌਰ ਗਿੱਲ, ਗੁਲਨਾਜ਼ ਕੌਰ ਗਿੱਲ ਤੇ ਅਸੀਸ ਕੌਰ ਗਿੱਲ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੰਜਾਬੀ ਪਿਆਰਿਆਂ ਲਈ ਲੋਕ ਅਰਪਣ ਕੀਤੀਆਂ।
ਵਰਨਣਯੋਗ ਗੱਲ ਇਹ ਸੀ ਕਿ ਇਸ ਮੌਕੇ ਨਵਦੀਪ ਸਿੰਘ ਗਿੱਲ ਦੀ ਐੱਸ ਡੀ ਕਾਲਿਜ ਬਰਨਾਲਾ ਵਿੱਚ ਪੜ੍ਹਾਈ ਵੇਲੇ ਦੇ ਅਧਿਆਪਕ ਪ੍ਰੋਃ ਰਵਿੰਦਰ ਭੱਠਲ ਵੀ ਹਾਜ਼ਰ ਸਨ।
ਪ੍ਰੋਃ ਭੱਠਲ ਨੇ ਕਿਹਾ ਕਿ ਮੈਂ ਨਵਦੀਪ ਦੀ ਸਾਹਿੱਤ ਸਿਰਜਣ ਸ਼ਕਤੀ ਨੂੰ ਪਹਿਲੀ ਨਜ਼ਰੇ 1999 ਵਿੱਚ ਹੀ ਪਛਾਣ ਲਿਆ ਸੀ ਅਤੇ ਉਸ ਦਾ ਖੇਡਾਂ ਬਾਰੇ ਪਹਿਲਾ ਲੇਖ ਪੰਜਾਬੀ ਟ੍ਰਿਬਿਊਨ ਨੇ ਵਿਦਿਆਰਥੀ ਕਾਲ ਵਿੱਚ ਹੀ ਪ੍ਰਕਾਸ਼ਿਤ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਨਵਦੀਪ ਦੀ ਸ਼ਿੱਦਤ ਅਤੇ ਲਗਾਤਾਰਤਾ ਹੀ ਉਸ ਦੀ ਊਰਜਾਵਾਨ ਸ਼ਕਤੀ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ਼ਹਿਣਾ(ਬਰਨਾਲਾ) ਦਾ ਜੰਮਪਲ ਨਵਦੀਪ ਸਿੰਘ ਗਿੱਲ ਮੇਰਾ ਨਾਦੀ ਪੁੱਤਰ ਹੈ ਜਿਸਨੇ “ਉੱਡਣਾ ਬਾਜ਼ ਗੁਰਬਚਨ ਸਿੰਘ ਰੰਧਾਵਾ” ਵਰਗੀ ਮਹਾਨ ਲਿਖਤ ਲਿਖ ਕੇ ਹੁਣ ਬੱਚਿਆਂ ਲਈ ਖੇਡ ਸਾਹਿੱਤ ਦਾ ਕਾਰਜ ਆਰੰਭਿਆ ਹੈ। ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਗਜ਼ਟਿਡ ਅਧਿਕਾਰੀ ਨਵਦੀਪ ਸਿੰਘ ਗਿੱਲ ਦੋਹਾ ਏਸ਼ਿਆਈ ਖੇਡਾਂ 2006, ਬੀਜਿੰਗ ਉਲੰਪਿਕਸ 2008, ਰਾਸ਼ਟਰ ਮੰਡਲ ਖੇਡਾਂ 2010 ਸਮੇਤ ਕਈ ਵੱਡੇ ਖੇਡ ਸਮਾਰੋਹਾਂ ਦੀ ਕਵਰੇਜ ਕੀਤੀ ਹੈ।ਆਪਣੀਆਂ ਤਿੰਨਾਂ ਬਾਲ ਸਾਹਿੱਤ ਖੇਡ ਪੁਸਤਕਾਂ ਬਾਰੇ ਦੱਸਦਿਆਂ ਨਵਦੀਪ ਸਿੰਘ ਗਿੱਲ ਨੇ ਕਿਹਾ ਕਿ ਹਰਿਆਣਾ ਦੀ ਜੰਮਪਲ ਅਤੇ ਹੈਦਰਾਬਾਦ ਵਿੱਚ ਪਲੀ ਸਾਇਨਾ ਨੇਹਵਾਲ ਭਾਰਤ ਵਿੱਚ ਲੜਕੀਆਂ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਇਨਕਲਾਬੀ ਲੀਹਾਂ ਪਾਉਣ ਵਾਲੀ ਖਿਡਾਰਨ ਹੈ ਜਿਸ ਨੇ 18 ਸਾਲ ਦੀ ਉਮਰੇ ਉਲੰਪਿਕਸ ਵਿੱਚ ਪਹਿਲੀ ਵਾਰ ਹਿੱਸਾ ਲਿਆ। ਦੂਜੀ ਉਲੰਪਿਕਸ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਉਹ ਮਰਦਾਂ ਤੇ ਔਰਤਾਂ ਵਿੱਚੋਂ ਪਹਿਲੀ ਬੈਡਮਿੰਟਨ ਖਿਡਾਰਨ ਬਣੀ। ਰਾਸ਼ਟਰ ਮੰਡਲ ਖੇਡਾਂ ਵਿੱਚ ਵੀ ਉਸ ਨੇ ਤਿੰਨ ਗੋਲਡ,ਇੱਕ ਚਾਂਦੀ ਤੇ ਇੱਕ ਕਾਂਸੀ ਪਦਕ ਜਿੱਤਿਆ।
ਬੈਡਮਿੰਟਨ ਵਿੱਚ ਖੇਡਾਂ ਦੀ ਰਾਣੀ ਵਜੋਂ ਜਾਣੀ ਜਾਂਦੀ ਪੀ ਵੀ ਸਿੰਧੂ ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਸਭ ਤੋਂ ਸਫ਼ਲ ਤੇ ਵੱਧ ਪ੍ਰਾਪਤੀਆਂ ਵਾਲੀ ਖਿਡਾਰਨ ਹੈ। ਪੀ ਵੀ ਸਿੰਧੂ ਨੇ ਰੀਉ ਉਲੰਪਿਕਸ ਵਿੱਚ ਚਾਂਦੀ ਤੇ ਟੋਕੀਉ ਉਲੰਪਿਕਸ ਵਿੱਚ ਕਾਂਸੀ ਪਦਕ ਜਿੱਤ ਕੇ ਕਮਾਲ ਕੀਤੀ। 28 ਸਾਲਾਂ ਦੀ ਪੀ ਵੀ ਸਿੰਧੂ ਵਿਸ਼ਵ ਚੈਂਪੀਅਨ ਬਣਨ ਤੋਂ ਇਲਾਵਾ ਪਿਛਲੇ ਨੌਂ ਸਾਲਾਂ ਤੋਂ ਬੈਡਮਿੰਟਨ ਦੀ ਖੇਡ ਵਿੱਚ ਛਾਈ ਹੋਈ ਹੈ। ਅਮਰੀਕਾ ਦੇ ਮਿਸ਼ੀਗਨ ਸੂਬੇ ਵਿੱਚ ਸਾਗਿਨਾਅ ਵਿਖੇ ਜਨਮੀ ਪੰਜ ਭੈਣਾਂ ਚੋਂ ਸਭ ਤੋਂ ਛੋਟੀ ਟੈਨਿਸ ਕੋਰਟ ਦੀ ਰਾਣੀ ਵਜੋਂ ਜਾਣੀ ਜਾਂਦੀ ਸੇਰੇਨਾ ਵਿਲੀਅਮਜ਼ 1968 ਤੋਂ ਬਾਦ ਪੁਰਸ਼ ਤੇ ਮਹਿਲਾ ਵਰਗ ਦੋਹਾਂ ਨੂੰ ਮਿਲਾ ਕੇ ਉਹ ਸਭ ਤੋਂ ਵੱਧ ਗਰੈਂਡ ਸਲੈਮ ਜਿੱਤਣ ਵਾਲੀ ਖਿਡਾਰਨ ਹੈ ਜਿਸ ਨੇ ਸਿੰਗਲਜ਼ ਵਰਗ ਵਿੱਚ 23 ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ। ਸਟੈਫ਼ੀ ਗਰਾਫ਼ ਦਾ ਰੀਕਾਰਡ ਸੇਰੇਨਾ ਵਿਲੀਅਮਜ ਨੇ ਤੋੜਿਆ।
ਨੇੜ ਭਵਿੱਖ ਵਿੱਚ ਉਹ ਕੁਝ ਹੋਰ ਮਹਾਨ ਖਿਡਾਰੀਆਂ ਅਤੇ ਖੇਡ ਮੇਲਿਆਂ ਬਾਰੇ ਵੀ ਬਾਲ ਸਾਹਿੱਤ ਸੀਰੀਜ਼ ਲਈ ਲਿਖ ਰਿਹਾ ਹੈ। ਇਹ ਕਿਤਾਬਾਂ ਲਿਖਣ ਦੀ ਪ੍ਰੇਰਨਾ ਉਸ ਨੂੰ ਲੋਕ ਗੀਤ ਪ੍ਰਕਾਸ਼ਨ ਤੇ ਯੂਨੀਸਟਾਰ ਦੇ ਮਾਲਕ ਹਰੀਸ਼ ਜੈਨ ਨੇ ਦਿੱਤੀ ਹੈ। ਇਸ ਮੌਕੇ ਸਃ ਗੁਰਜੀਤ ਸਿੰਘ ਢਿੱਲੋਂ, ਜਸਵਿੰਦਰ ਕੌਰ ਗਿੱਲ, ਇੰਦਰਪ੍ਰੀਤ ਕੌਰ ਗਿੱਲ,ਰਾਜਦੀਪ ਕੌਰ ਢਿੱਲੋਂ ਤੇ ਰਵਨੀਤ ਕੌਰ ਗਿੱਲ ਨੇ ਵੀ ਨਵਦੀਪ ਸਿੰਘ ਗਿੱਲ ਦੀਆਂ ਪੁਸਤਕਾਂ ਨੂੰ ਜੀ ਆਇਆਂ ਨੂੰ ਕਿਹਾ।
-

8ਵਾਂ ਸਪਾਰਕ ਮੇਲਾ 29 ਤੇ 30 ਨਵੰਬਰ ਨੂੰ, ਵਧੀਕ ਡਿਪਟੀ ਕਮਿਸ਼ਨਰ ਵਲੋਂ ਤਿਆਰੀਆਂ ਦਾ ਜਾਇਜ਼ਾ
ਜਲੰਧਰ, 3 ਨਵੰਬਰ
ਵਿਦਿਆਰਥੀਆਂ ਦੇ ਕੈਰੀਅਰ ਨੂੰ ਸਹੀ ਸੇਧ ਦੇਣ ਦੇ ਮਕਸਦ ਨਾਲ ਸ਼ੁਰੂ ਕੀਤਾ ਗਿਆ 8 ਵਾਂ ਸਪਾਰਕ ਮੇਲਾ ਇਸ ਵਾਰ 29 ਤੇ 30 ਨਵੰਬਰ ਨੂੰ ਹੋਵੇਗਾ। ਇਸ ਮੇਲੇ ਦੀਆਂ ਤਿਆਰੀਆਂ ਸਬੰਧੀ ਅੱਜ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਅਮਿਤ ਮਹਾਜਨ ਵਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤੇ ਸਮੇਂ ਸਿਰ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਹੁਕਮ ਦਿੱਤੇ ਗਏ।ਦੱਸਣਯੋਗ ਹੈ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪਹਿਲੀ ਵਾਰ ਇਹ ਮੇਲਾ 2014 ਵਿਚ ਕਰਵਾਇਆ ਗਿਆ ਸੀ, ਜਿਸ ਰਾਹੀਂ ਵਿਦਿਆਰਥੀਆਂ ਨੂੰ 10 ਵੀਂ ਤੇ 12 ਵੀਂ ਕਲਾਸ ਤੋਂ ਬਾਅਦ ਕੈਰੀਅਰ ਦੀ ਸਹੀ ਚੋਣ ਤੇ ਸਰਕਾਰੀ ਤੇ ਨਿੱਜੀ ਖੇਤਰ ਵਿਚ ਮੌਜੂਦ ਨੌਕਰੀਆਂ ਬਾਰੇ ਜਾਣਕਾਰੀ ਦੇਣ ਦੀ ਵਿਵਸਥਾ ਕੀਤੀ ਗਈ ਸੀ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਬੰਧੀ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ ਤਾਂ ਜੋ ਪ੍ਰਬੰਧਾਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜਿਆ ਜਾ ਸਕੇ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਨੂੰ ਕਿਹਾ ਗਿਆ ਕਿ ਉਹ ਵੱਖ-ਵੱਖ ਵਿਦਿਅਕ ਸੰਸਥਾਵਾਂ ਨਾਲ ਰਾਬਤਾ ਕਾਇਮ ਕਰਕੇ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ।
ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ। -

पराली जलाने से रोकने के लिए अतिरिक्त डिप्टी कमिश्नर ने फिल्लौर में अधिकारियों के साथ की बैठक
जिला जन संपर्क दफ्तर, जालंफिल्लौर/जालंधर, 3 नवंबर
अतिरिक्त डिप्टी कमिश्नर (शहरी विकास) जसबीर सिंह ने आज फिल्लौर में पराली न जलाने के लिए किए जा रहे प्रयासों का जायजा लिया साथ ही फील्ड अधिकारियों और क्लस्टर अधिकारियों को अगले 10 दिनों तक फील्ड में रहने के आदेश दिए।
बता दे कि डिप्टी कमिश्नर श्री विशेष सारंगल द्वारा कल ही अतिरिक्त डिप्टी कमिश्नरों को पराली जलाने के मामलों वाली सब-डिविजनों के लिए नोडल अधिकारी तैनात किया गया था, जिसके तहत अतिरिक्त डिप्टी कमिश्नर शहरी विकास जसबीर सिंह ने फिल्लौर में बैठक की।
उन्होंने कहा कि फिल्लौर में डियूटी पर तैनात क्लस्टर अधिकारी, नोडल अधिकारी और अन्य अधिकारी व कर्मचारी गांव-गांव जाकर पराली जलाने के मामलों को रोकने के प्रयास करे साथ ही पराली जलाने से
जमीन की उर्वरक शक्ति खराब होने के कारणों के बारे में बताए ।
इसके इलावा पराली के उचित निपटारे के लिए सबसिडी पर मिलने वाली मशीनरी जैसे स्ट्रा रीपर, मल्चर, जीरो टिल ड्रिल, प्लो आदि का अधिकतम उपयोग करने के बारे में भी जागरूक किया जाए।
उन्होंने यह भी कहा कि ‘हॉट स्पॉट’ गांवों में पराली जलाने के मामलों को रोकने के लिए निरंतर निगरानी की जाए और राजस्व रिकॉर्ड में रैड एंट्री भी दर्ज की जाए।
इस अवसर पर एस.डी.एम अमनपाल सिंह ने कहा कि पराली जलाने के मामलों को रोकने के लिए कृषि, पंजाब प्रदूषण कंट्रोल बोर्ड, ग्रामीण विकास विभाग और राजस्व विभाग के अधिकारी और कर्मचारी काम कर रहे है। उन्होंने यह भी बताया कि गांव स्तर पर किसानों से सीधे संपर्क कर उन्हें पराली जलाने के बुरे परिणाम के बारे में बताया जा रहा है। -

‘साडे बुजुर्ग, साडा मान’ के तहत जिला स्तरीय समागम 8 को
जालंधर, 3 नवंबर
पंजाब सरकार द्वारा जिला अनुसार सीनियर सिटीजन के कल्याण के लिए शुरू किए गए ‘साडे बुजुर्ग, साडा मान’ अभियान के तहत जिला स्तरीय कार्यक्रम 8 नवंबर को आयोजित किया जाएगा।डिप्टी कमिश्नर विशेष सारंगल ने बताया कि समारोह कपूरथला चौक नजदीक गांधी वनिता आश्रम में आयोजित किया जाएगा, जिसमें पंजाब सरकार द्वारा बुजुर्गों के लिए चलाई जा रही योजनाओं का लाभ देने संबंधी कार्रवाई की जाएगी।
उन्होंने संबंधित विभागों जैसे कि सामाजिक सुरक्षा, महिला एवं बाल विकास विभाग, जिला कार्यक्रम अधिकारी को कहा कि अधिक से अधिक लोगों को सूचित किया जाए ताकि लोग इसका लाभ ले सकें।
बता दें कि इस मौके पर मैडीकल जांच के साथ-साथ पैंशन के लिए इनरोलमैंट सीनियर सिटीजन कार्ड भी बनाए जाएगे। -

ਅਧਿਕਾਰੀਆਂ ਲਈ ਸੜਕ ਸੁਰੱਖਿਆ ਉਪਾਵਾਂ ਸਬੰਧੀ ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰੋਗਰਾਮ
ਜਲੰਧਰ, 1 ਨਵੰਬਰ
ਸੜਕ ਸੁਰੱਖਿਆ ਤੇ ਟ੍ਰੈਫਿਕ ਪ੍ਰਬੰਧਨ ਨੂੰ ਹੋਰ ਬਿਹਤਰ ਬਣਾਉਣ ਦੇ ਉਪਰਾਲੇ ਵਜੋਂ ਲੀਡ ਏਜੰਸੀ, ਪੰਜਾਬ ਸਟੇਟ ਰੋਡ ਸੇਫਟੀ ਕਾਊਂਸਲ ਵੱਲੋਂ ਬੁੱਧਵਾਰ ਨੂੰ ਸਥਾਨਕ ਸਰਕਟ ਹਾਊਸ ਵਿਖੇ ਵੱਖ-ਵੱਖ ਭਾਗੀਦਾਰ ਵਿਭਾਗਾਂ ਦੇ ਅਧਿਕਾਰੀਆਂ ਲਈ ਸੜਕ ਸੁਰੱਖਿਆ ਉਪਾਵਾਂ ਸਬੰਧੀ ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਡਾਇਰੈਕਟਰ ਜਨਰਲ ਲੀਡ ਏਜੰਸੀ ਰੋਡ ਸੇਫਟੀ ਆਰ. ਵੈਂਕਟਰਤਨਮ ਨੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਮਹਾਜਨ ਦੀ ਮੌਜੂਦਗੀ ਵਿੱਚ ਸੂਬੇ ’ਚ ਸੜਕ ਹਾਦਸਿਆਂ ਦੀ ਰੋਕਥਾਮ ਲਈ ਹਰ ਸੰਭਵ ਕਦਮ ਚੁੱਕਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਸੜਕ ਸੁਰੱਖਿਆ ਬਾਰੇ ਸੁਪਰੀਮ ਕੋਰਟ ਕਮੇਟੀ ਦੇ ਨਿਰਦੇਸ਼ਾਂ ਤਹਿਤ ਲੀਡ ਏਜੰਸੀ, ਪੀਐਸਆਰਐਸਸੀ ਵੱਲੋਂ ਸੜਕ ਸੁਰੱਖਿਆ ਉਪਾਵਾਂ ਬਾਰੇ ਜ਼ਿਲ੍ਹਾ ਪੱਧਰੀ ਟ੍ਰੇਨਿੰਗਾਂ ਦੀ ਪਹਿਲਕਦਮੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੀਡ ਏਜੰਸੀ ਵੱਲੋਂ ਹਾਲ ਹੀ ਵਿੱਚ ਸੜਕ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਨ ਉਪਾਵਾਂ ਲਈ ਸੜਕ ਸੁਰੱਖਿਆ ਕਮੇਟੀਆਂ ਨੂੰ 4.05 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਦਾ ਉਦੇਸ਼ ਸੀ.ਐਫ.ਡੀ.ਐਲ. ਸਕੀਮ ਤਹਿਤ ਜਾਰੀ ਗ੍ਰਾਂਟ ਦੀ ਵਰਤੋਂ ਕਰਨ ਲਈ ਵੱਖ-ਵੱਖ ਭਾਗੀਦਾਰ ਵਿਭਾਗਾਂ ਦੀ ਸਮਰੱਥਾ ਨਿਰਮਾਣ ਤੇ ਵਿਕਾਸ ਕਰਨਾ ਹੈ ਤਾਂ ਜੋ ਸੜਕ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਘੱਟੋ-ਘੱਟ 50 ਫੀਸਦੀ ਤੱਕ ਘਟਾਇਆ ਜਾ ਸਕੇ।ਉਨਾਂ ਕਿਹਾ ਕਿ ਦਿਨ-ਬ-ਦਿਨ ਵਧ ਰਹੀ ਟ੍ਰੈਫਿਕ ਦੇ ਸੁਚਾਰੂ ਸੰਚਾਲਨ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਇਸ ਦਿਸ਼ਾ ਵਿੱਚ ਲਗਾਤਾਰ ਉਪਰਾਲੇ ਕਰਨ ਦੇ ਨਾਲ-ਨਾਲ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਲਈ ਸਮੇਂ-ਸਮੇਂ ’ਤੇ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਕੀਮਤੀ ਮਨੁੱਖੀ ਜਾਨਾਂ ਬਚਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਅੱਜ ਕਰਵਾਈ ਗਈ ਟ੍ਰੇਨਿੰਗ ਵਿੱਚ ਜਲੰਧਰ, ਕਪੂਰਥਲਾ, ਐਸ.ਬੀ.ਐਸ. ਨਗਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਤੋਂ ਟ੍ਰੈਫਿਕ ਪੁਲਿਸ, ਲੋਕ ਨਿਰਮਾਣ, ਟਰਾਂਸਪੋਰਟ, ਸਿਹਤ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆਂ ਸਮੇਤ ਵੱਖ-ਵੱਖ ਭਾਗੀਦਾਰ ਵਿਭਾਗਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।
ਇਸ ਮੌਕੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਰੋਪੜ ਤੋਂ ਸਿਵਲ ਇੰਜਨੀਅਰ ਡਾ. ਰਾਹੁਲ ਨੇ ਸੜਕ ਸੁਰੱਖਿਆ ਦੇ ਇੰਜਨੀਅਰਿੰਗ ਪਹਿਲੂਆਂ ਅਤੇ ਐਸ.ਡੀ.ਈ. ਪੀ.ਡਬਲਯੂ.ਡੀ. ਕੀਰਤ ਧਨੋਆ ਨੇ ਮੌਤ ਦਰ ਨੂੰ 50 ਫੀਸਦੀ ਤੱਕ ਘਟਾਉਣ ਲਈ ਸੜਕ ਸੁਰੱਖਿਆ ਅਤੇ ਆਵਾਜਾਈ ਪ੍ਰਬੰਧਨ ਉਪਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਟੀ.ਆਰ.ਆਈ.ਪੀ. ਸੈਂਟਰ, ਆਈ.ਆਈ.ਟੀ. ਕੈਂਪਸ ਨਵੀਂ ਦਿੱਲੀ ਤੋਂ ਪ੍ਰੋ. ਗਿਰੀਸ਼ ਅੱਗਰਵਾਲ ਨੇ ਆਵਾਜਾਈ ਪ੍ਰਬੰਧਨ, ਸੁਰੱਖਿਅਤ ਵਾਹਨ, ਟ੍ਰੈਫਿਕ ਨਿਯਮਾਂ, ਡਰਾਈਵਿੰਗ ਲਾਇਸੈਂਸ, ਇਨਫੋਰਸਮੈਂਟ ਆਦਿ ਬਾਰੇ ਜਾਣੂ ਕਰਵਾਇਆ। ਜਦਕਿ ਪਿਮਸ, ਜਲੰਧਰ ਤੋਂ ਐਸੋਸੀਏਟ ਪ੍ਰੋ. ਡਾ. ਅੰਕੁਰ ਹਸਤੀਰ ਵੱਲੋਂ ਸੜਕ ਸੁਰੱਖਿਆ ਵਿੱਚ ਐਮਰਜੈਂਸੀ ਦੇਖਭਾਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਐਸ.ਡੀ.ਐਮ. ਬਲਬੀਰ ਰਾਜ ਸਿੰਘ ਅਤੇ ਭਾਗੀਦਾਰ ਜ਼ਿਲ੍ਹਿਆਂ ਤੋਂ ਆਏ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। -

ਵਿਜੀਲੈਂਸ ਜਾਗਰੂਕਤਾ ਹਫਤੇ ਦੌਰਾਨ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਸੈਮੀਨਾਰ
ਜਲੰਧਰ, 1 ਨਵੰਬਰ
ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਨਾਉਣ ਲਈ ਵਿਜੀਲੈਂਸ ਬਿਊਰੋ, ਪੰਜਾਬ ਵੱਲੋਂ ‘ ਭ੍ਰਿਸ਼ਟਾਚਾਰ ਦਾ ਵਿਰੋਧ ਕਰੋ, ਦੇਸ਼ ਦੇ ਪ੍ਰਤੀ ਵਚਨਬੱਧ ਰਹੋ ’ ਥੀਮ ਤਹਿਤ ਵਿਜੀਲੈਂਸ ਜਾਗਰੂਕਤਾ ਹਫਤੇ ਦੌਰਾਨ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਸੈਮੀਨਾਰ ਕਰਵਾਇਆ ਗਿਆ।ਸੈਮੀਨਾਰ ਵਿਚ ਧਰਮਜੀਤ ਸਿੰਘ ਪਰਮਾਰ, ਵਾਈਸ ਚਾਂਸਲਰ, ਡਾ: ਵਿਜੇ ਧੀਰ, ਰਜਿਸਟਰਾਰ, ਡਾ: ਅਨੀਤ ਕੁਮਾਰ ਡੀਨ ਅਕੈਡਮਿਕ, ਰੂਪ ਸਿੰਘ ਡਿਪਟੀ ਰਜਿਸਟਰਾਰ ਅਤੇ ਮਨਦੀਪ ਸਿੰਘ ਐਸੋਸੀਏਟ ਪ੍ਰੋਫੈਸਰ, ਹੋਰ ਸਟਾਫ ਅਤੇ ਵਿਦਿਆਰਥੀ ਆਦਿ ਸ਼ਾਮਲ ਹੋਏ।
ਸੈਮੀਨਾਰ ਵਿਚ ਨਿਰੰਜਣ ਸਿੰਘ, ਡੀ.ਐਸ.ਪੀ,
ਵਿਜੀਲੈਂਸ ਬਿਊਰੋ ਰੇਂਜ ਜਲੰਧਰ ਵਲੋਂ ਭਿ੍ਰਸ਼ਟਾਚਾਰ ਦੇ ਮੂਲ ਕਾਰਨਾਂ ਬਾਰੇ ਚਰਚਾ ਕੀਤੀ ਗਈ ਅਤੇ ਵਿਜੀਲੈਂਸ ਬਿਊਰੋ ਦੀ ਕਾਰਜਸ਼ੈਲੀ ਤੋਂ ਜਾਣੂੰ ਕਰਵਾਇਆ ਗਿਆ । ਉਨਾਂ
ਸਟਾਫ ਅਤੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ/ਕਰਮਚਾਰੀ ਰਿਸ਼ਵਤ ਦੀ ਮੰਗ ਕਰਦਾ ਹੈ , ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਾ ਹੈ ਜਾਂ ਸਰਕਾਰੀ ਕੰਮ ਵਿਚ ਘਪਲੇਬਾਜੀ ਕਰਦਾ ਹੈ, ਤਾਂ ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਟੋਲ ਫਰੀ ਨੰਬਰ
1800-1800-1000 ਅਤੇ ਵੈੱਬਸਾਈਟ ਉੱਪਰ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਐਂਟੀ ਕਰੱਸ਼ਨ ਐਕਸ਼ਨ ਲਾਈਨ ਵੱਟਸਐਪ ਨੰਬਰ 95012-00200 ਉੱਪਰ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ।ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਨੂੰ ਨਿਕੇਲ ਪਾਉਣ ਅਤੇ ਵਿਜੀਲੈਂਸ ਬਿਊਰੋ ਨੂੰ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ ਅਤੇ ਪੈਂਫਲੇਟ ਵੀ ਵੰਡੇ ਗਏ। ਸੈਮੀਨਾਰ ਵਿੱਚ ਸਟਾਫ ਅਤੇ ਵਿਦਿਆਰਥੀਆਂ ਨੂੰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਸਬੰਧੀ ਪ੍ਰਣ ਵੀ ਲਿਆ ਗਿਆ ।
-

ਕੈਬਨਿਟ ਮੰਤਰੀ ਬਲਕਾਰ ਸਿੰਘ ਵਲੋਂ ਜਲੰਧਰ ਸ਼ਹਿਰ ਵਿਖੇ 4.30 ਕਰੋੜ ਰੁਪੈ ਦੇ ਸੜਕੀ ਕੰਮਾਂ ਦੀ ਸ਼ੁਰੂਆਤ
ਜਲੰਧਰ, 1 ਨਵੰਬਰ
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਬਲਕਾਰ ਸਿੰਘ ਵਲੋਂ ਅੱਜ ਜਲੰਧਰ ਸ਼ਹਿਰ ਵਿਖੇ 4.30 ਕਰੋੜ ਰੁਪੈ ਦੇ ਸੜਕੀ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਈ ਗਈ। ਇਹਨਾਂ ਵਿਚ ਗੜ੍ਹਾ ਰੇਲਵੇ ਕਰਾਸਿੰਗ ਤੋਂ ਪਿਮਸ ਤੱਕ ਤੇ ਕਾਲਾ ਸੰਘਿਆ ਰੋਡ ਸ਼ਾਮਿਲ ਹਨ।ਗੜ੍ਹਾ ਰੇਵਲੇ ਕਰਾਸਿੰਗ ਤੋਂ ਪਿਮਸ ਤੱਕ ਸੜਕ ਦੀ ਲੰਬਾਈ 0.75 ਕਿਲੋਮੀਟਰ ਹੈ, ਜਿਸ ਉੱਪਰ 2.50 ਕਰੋੜ ਰੁਪੈ ਖਰਚ ਹੋਣਗੇ। ਇਸ ਪ੍ਰਾਜੈਕਟ ਤਹਿਤ ਸੜਕ ਦੇ ਕਿਨਾਰੇ ਫੁੱਟਪਾਥ ਤੇ ਪਾਣੀ ਦੀ ਨਿਕਾਸੀ ਦੀ ਵਿਵਸਥਾ ਵੀ ਕੀਤੀ ਜਾਵੇਗੀ। ਕਾਲਾ ਸੰਘਿਆ ਸੜਕ ਜਿਸਦੀ ਲੰਬਾਈ 2 ਕਿਲੋਮੀਟਰ ਹੈ, ਉੱਪਰ 1.80 ਕਰੋੜ ਰੁਪੈ ਦੀ ਲਾਗਤ ਆਵੇਗੀ। ਦੱਸਣਯੋਗ ਹੈ ਕਿ ਸਰਫੇਸ ਵਾਟਰ ਪ੍ਰਾਜੈਕਟ ਤਹਿਤ ਇਨ੍ਹਾਂ ਸੜਕਾਂ ਦੀ ਮੁੜ ਉਸਾਰੀ ਕੀਤੀ ਜਾ ਰਹੀ ਹੈ।
ਇਸ ਮੌਕੇ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੜਕਾਂ ਦਾ ਕੰਮ ਮਿੱਥੇ ਸਮੇਂ ਅੰਦਰ ਮੁਕੰਮਲ ਕਰਨ ਦੇ ਨਾਲ-ਨਾਲ ਕੰਮ ਦੀ ਗੁਣਵੱਤਾ ਵੱਲ ਵੀ ਵਿਸ਼ੇਸ਼ ਧਿਆਨ ਦੇਣ ਤਾਂ ਜੋ ਲੋਕਾਂ ਦੇ ਪੈਸੇ ਦੀ ਸੁਚੱਜੀ ਵਰਤੋਂ ਯਕੀਨੀ ਬਣਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਜ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਹੈ, ਜਿਸ ਤਹਿਤ ਸਿੱਖਿਆ, ਸਿਹਤ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜਲੰਧਰ ਦੇ ਚਹੁੰਪੱਖੀ ਵਿਕਾਸ ਲਈ ਨਗਰ ਨਿਗਮ ਵਲੋਂ ਵਿਆਪਕ ਯੋਜਨਾਬੰਦੀ ਕੀਤੀ ਜਾ ਰਹੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਸੁਰਿੰਦਰ ਸਿੰਘ ਸੋਢੀ, ਨਗਰ ਨਿਗਮ ਦੇ ਕਮਿਸ਼ਨਰ ਰਿਸ਼ੀਪਾਲ ਸਿੰਘ ਤੇ ਹੋਰ ਹਾਜ਼ਰ ਸਨ।