Category: Punjab

  • DC sets up four-member panel to check the drainage system on highways

    DC sets up four-member panel to check the drainage system on highways

    Jalandhar, August 18
    In a farsighted move to ensure proper discharge of the rainwater from one side to the other under flyovers being constructed by the National Highway Authority of India (NHAI), Deputy Commissioner Vishesh Sarangal constituted a four-member panel headed by an SDM which will submit a comprehensive report within next 15-days to improve the drainage system around all the highways in the district.

    The committee included an SDM along with the NHAI Project director, the NHAI Executive Engineer, and the Sub-Divisional Officer of the Drainage Department.

    The action has come after the Deputy Commissioner noticed the flooding of highways and roads especially in flood-hit areas of the district.

    Sarangal said that NHAI had been carrying out huge construction work on flyovers in the district under various projects. He said that these projects must have a proper drainage system and ensure the flyovers do not act as a barrier preventing the drainage of rainwater.

    He said that this committee would conduct a field survey of the under-construction highway projects and submit a report within a fortnight.

    He said that the committee would give a detailed report on shortcomings in the designs if any, so that the action can be taken accordingly to ensure adequate passage for the discharge of rainwater from one side to the other.

    The Committee has also been asked to hold consultations with all stakeholders including farmers, villagers and others during the visit.

    The Deputy Commissioner said that later, the report would also be sent to the state government and NHAI to incorporate remedial measures to remove the bottlenecks in the drainage system so that water logging does not occur in the future due to projects.

    He also added that adequate steps will also be taken for proper drainage on service roads.

  • PUNJAB POLICE RECOVER 8KG HEROIN FROM SMUGGLER WHO SWAM TO PAKISTAN TO RETRIEVE CONSIGNMENT

    PUNJAB POLICE RECOVER 8KG HEROIN FROM SMUGGLER WHO SWAM TO PAKISTAN TO RETRIEVE CONSIGNMENT

    CHANDIGARH/JALANDHAR, August 17:

    Striking yet another blow to the narcotic smuggling networks amidst the ongoing war against drugs waged on the directions of Chief Minister Bhagwant Mann, Jalandhar Rural Police on Thursday arrested a drug smuggler identified as Joga Singh of village Rajapur in Ludhiana after recovering 8kg heroin from his possession, said Director General of Police (DGP) Punjab Gaurav Yadav here on Thursday. 
    
    “Joga is an international drug smuggler, who swam into the Pakistan jurisdiction to retrieve the heroin consignment smuggled from trans-border networks from Pakistan,” he said, while adding that the accused was wanted in multiple cases of NDPS act, and his two accomplices have already been arrested by the SSOC Amritsar after recovering 14kg heroin from their possession.  
    
    Pertinently, the State Special Operation Cell (SSOC) Amritsar had busted a cross-border drug smuggling racket with the arrest of a drug smuggler identified as Shinder Singh after recovering a consignment of 10kg heroin and Rs 1.5 lakhs of drug money from his possession, while, a woman drug smuggler identified as Amandeep Kaur alias Deep Bhai linked to this module was also arrested with 1kg heroin. After recovering 8Kgs heroin from accused Joga Singh, the total effective recovery of heroin from this module reaches to 22Kgs. 
    
    DGP Gaurav Yadav said that there were reliable inputs that Shinder Singh and his accomplices had procured a big consignment of heroin pushed into the Indian territory by the Pak-based smugglers and agencies using the riverine route in the Ferozepur sector. Recovery of this consignment of heroin is the result of vigorous follow-up investigations by the Punjab Police, he added.
    
    Sharing more details, SSP Jalandhar Rural Mukhwinder Singh Bhullar said that following a reliable input that accused Joga Singh— who is in possession of heroin consignment— is on the way to deliver it to someone, the Police team from Goraya Police Station conducted a special naka near Dhuleta village. The Police teams managed to arrest the accused Joga Singh when he was travelling on his Platina motorcycle after recovering 8kg heroin, concealed in a bag, from his possession, he added.
    
    The SSP said that further investigations are on to arrest more criminals involved in the drug cartel. A fresh case FIR no. 107 dated 17/08/2023 has been registered under sections 21 and 25 of the NDPS act at Goraya Police Station, he added.
  • ਗਾਖਲ-ਸੁਰਜੀਤ ਕੌਮੀ ਖੇਡ ਦਿਵਸ ਹਾਕੀ ਟੂਰਨਾਮੈਂਟ 27 ਅਗਸਤ ਤੋਂ

    ਗਾਖਲ-ਸੁਰਜੀਤ ਕੌਮੀ ਖੇਡ ਦਿਵਸ ਹਾਕੀ ਟੂਰਨਾਮੈਂਟ 27 ਅਗਸਤ ਤੋਂ

    ਜਲੰਧਰ : ਪਹਿਲਾ ਗਾਖਲ-ਸੁਰਜੀਤ ਕੌਮੀ ਖੇਡ ਦਿਵਸ (ਫਾਈਵ-ਏ-ਸਾਈਡ) ਹਾਕੀ ਟੂਰਨਾਮੈਂਟ 27 ਅਗਸਤ ਤੋਂ ਸਥਾਨਕ ਸੁਰਜੀਤ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਖੇ ਖੇਡਿਆ ਜਾਵੇਗਾ । ਸੁਰਜੀਤ ਹਾਕੀ ਸੁਸਾਇਟੀ ਦੇ ਸੀ.ਈ.ਓ. ਇਕਬਾਲ ਸਿੰਘ ਸੰਧੂ ਅਨੁਸਾਰ ਸੁਸਾਇਟੀ ਦੀ ਕੋਰ ਕਮੇਟੀ ਦੇ ਫ਼ੈਸਲੇ ਅਨੁਸਾਰ ਭਾਰਤੀ ਹਾਕੀ ਦੇ ਮਹਾਨ ਖਿਡਾਰੀ ਮਰਹੂਮ ਓਲੰਪੀਅਨ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਮਨਾਉਣ ਲਈ ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ, ਨੂੰ ਸਮਰਪਿਤ ਪਹਿਲਾ ਗਾਖਲ-ਸੁਰਜੀਤ ਰਾਸ਼ਟਰੀ ਖੇਡ ਦਿਵਸ (ਫਾਈਵ-ਏ-ਸਾਈਡ) ਹਾਕੀ ਟੂਰਨਾਮੈਂਟ 27 ਤੋਂ 29 ਅਕਤੂਬਰ, 2023 ਸਥਾਨਕ ਸੁਰਜੀਤ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਖੇ ਆਯੋਜਿਤ ਕੀਤਾ ਜਾਵੇਗਾ ।

    ਸੁਰਜੀਤ ਦੇ ਵਰਕਿੰਗ ਪ੍ਰਧਾਨ ਲਖਵਿੰਦਰ ਪਾਲ ਸਿੰਘ ਖੈਰਾ ਅਤੇ ਐੱਲ.ਆਰ. ਨਾਇਯਰ ਅਨੁਸਾਰ ਇਹ ਤਿੰਨ ਰੋਜ਼ਾ ਟੂਰਨਾਮੈਂਟ ਲੜਕੇ ਅਤੇ ਲੜਕੀਆਂ ਦੇ ਵਰਗ ਵਿਚ ‘ਫਾਈਵ-ਏ-ਸਾਈਡ ਪੈਟਰਨ’ ਉਪਰ ਖੇਡਿਆ ਜਾਵੇਗਾ । ਲੜਕਿਆਂ ਦੇ ਵਰਗ ਵਿਚ ਜਲੰਧਰ-XI, ਰਾਉਂਡ ਗਲਾਸ ਹਾਕੀ ਅਕੈਡਮੀ, ਸੁਰਜੀਤ ਹਾਕੀ ਅਕੈਡਮੀ, ਸ਼ਰੇ ਹਾਕੀ ਜਲੰਧਰ, ਅਲਫਾ ਹਾਕੀ ਜਲੰਧਰ, ਦੀਆਂ ਟੀਮਾਂ ਅਤੇ ਲੜਕੀਆਂ ਦੇ ਵਰਗ ਵਿੱਚ ਰੇਲ ਕੋਚ ਫੈਕਟਰੀ,ਕਪਰਥਲਾ, ਜਲੰਧਰ-XI, ਸੀ.ਆਰ.ਪੀ.ਐਫ., ਲਾਇਲਪੁਰ ਖਾਲਸਾ ਵੁਮੈਨ ਕਾਲਜ, ਸੁਰਜੀਤ ਹਾਕੀ ਅਕੈਡਮੀ ਅਤੇ ਰਾਉਂਡ ਗਲਾਸ ਹਾਕੀ ਅਕੈਡਮੀ ਦੀਆਂ ਟੀਮਾਂ ਭਾਗ ਲੈਣਗੀਆਂ । ਇਸ ਟੂਰਨਾਂਮੈਂਟ ਦੇ ਮੁੱਖ ਸਪਾਂਸਰ ਸੁਰਜੀਤ ਹਾਕੀ ਟੂਰਨਾਂਮੈਂਟ ਦੀ ਜੇਤੂ ਟੀਮ ਨੂੰ 5.00 ਲੱਖ ਦਾ ਨਗਰ ਇਨਾਮ ਦੇਣ ਵਾਲੇ ਅਮਰੀਕਾ ਦੇ ਉੱਘੇ ਟਰਾਂਸਪੋਰਟਰ, ਖੇਡ ਪ੍ਰਮੋਟਰ, ਗੱਖਲ ਬ੍ਰਦਰਜ਼ ਵੱਜੋਂ ਜਾਣੇ ਜਾਂਦੇ ਅਮੋਲਕ ਸਿੰਘ ਗਾਖਲ ਹੋਣਗੇ । ਰਾਸ਼ਟਰੀ ਖੇਡ ਦਿਵਸ ਮਨਾਉਣ ਦਾ ਮੁੱਖ ਕਾਰਨ ਦੇਸ਼ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਹੈ । ਇਸ ਟੂਰਨਾਂਮੈਂਟ ਦੇ ਦੋਵੇਂ ਫਾਈਨਲ ਮੈਚ ਫਲੱਡ ਲਾਇਟਾਂ ਵਿਚ ਖੇਡੇ ਜਾਣਗੇ । ਟੂਰਨਾਮੈਂਟ ਦਾ ਉਦਘਾਟਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ, ਆਈ.ਏ.ਐੱਸ. ਮਿਤੀ 27 ਅਗਸਤ ਨੂੰ ਕਰਨਗੇ ਜਦੋਂਕਿ ਟੀਮਾਂ ਨੂੰ ਇਨਾਮ ਵੰਡ ਰਸਮ ਮੈਬਰ ਪਾਰਲੀਮੈਂਟ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਮਿਤੀ 29 ਅਗਸਤ ਸ਼ਾਮ 6.00 ਵਜ੍ਹੇ ਕਰਨਗੇ । ਮੀਟਿੰਗ ਵਿਚ ਸ਼੍ਰੀ ਸੁਰਿੰਦਰ ਸਿੰਘ ਭਾਪਾ, ਜਨਰਲ ਸਕੱਤਰ, ਰਣਬੀਰ ਸਿੰਘ ਟੁੱਟ, ਆਨਰੇਰੀ ਸਕੱਤਰ, ਰਾਮ ਪ੍ਰਤਾਪ, ਮੀਤ ਪ੍ਰਧਾਨ ਅਤੇ ਗੁਰਵਿੰਦਰ ਸਿੰਘ ਗੁੱਲੂ ਪੀ.ਆਰ.ਓ. ਹਾਜਿਰ ਸਨ ।

  • ਡਿਪਟੀ ਕਮਿਸ਼ਨਰ ਵਲੋਂ ਡਰੇਨਜ ਵਿਭਾਗ ਨੂੰ ਬੰਨ੍ਹ ਤੇ ਲਗਾਤਾਰ ਗਸ਼ਤ ਦੇ ਹੁਕਮ, ਫਿਲੌਰ ਤੋਂ ਲੋਹੀਆਂ ਤੱਕ ਧੁੱਸੀ ਬੰਨ੍ਹ ਦਾ ਨਿਰੀਖਣ

    ਡਿਪਟੀ ਕਮਿਸ਼ਨਰ ਵਲੋਂ ਡਰੇਨਜ ਵਿਭਾਗ ਨੂੰ ਬੰਨ੍ਹ ਤੇ ਲਗਾਤਾਰ ਗਸ਼ਤ ਦੇ ਹੁਕਮ, ਫਿਲੌਰ ਤੋਂ ਲੋਹੀਆਂ ਤੱਕ ਧੁੱਸੀ ਬੰਨ੍ਹ ਦਾ ਨਿਰੀਖਣ

    ਜਲੰਧਰ / ਸ਼ਾਹਕੋਟ / ਫਿਲੌਰ, 15 ਅਗਸਤ
    ਹਿਮਾਚਲ ਵਿਖੇ ਭਾਰੀ ਮੀਂਹ ਕਾਰਨ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਦੇ ਖਦਸ਼ੇ ਦੇ ਮੱਦੇਨਜਰ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਕਿਹਾ ਗਿਆ ਹੈ ਕਿ ਜ਼ਿਲ੍ਹਾ ਪ੍ਰ਼ਸ਼ਾਸ਼ਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਫਿਲੌਰ ਤੋਂ ਲੋਹੀਆਂ ਤੱਕ ਸਤਲੁਜ ਦੇ ਲਗਭਗ 90 ਕਿਲੋਮੀਟਰ ਲੰਬੇ ਖੇਤਰ ਦੇ ਕੰਢੇ ਧੁੱਸੀ ਬੰਨ੍ਹ ਉੱਪਰ ਐਸ ਡੀ ਐਮਜ / ਤਹਿਸੀਲਦਾਰਾਂ ਤੇ ਡਰੇਨਜ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੌਰਾ ਕਰਕੇ ਬੰਨ੍ਹ ਨੂੰ ਹੋਰ ਮਜ਼ਬੂਤ ਕਰਨ ਦੇ ਉਪਰਾਲੇ ਸ਼ੁਰੂ ਕੀਤੇ ਗਏ ਹਨ । ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਵਿੱਚ ਸਤਲੁਜ ਦੇ ਕੰਢੇ ਵਸੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭਾਖੜਾ ਡੈਮ ਤੋਂ ਸੀਮਤ ਮਾਤਰਾ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਦਾ ਖ਼ਦਸ਼ਾ ਹੈ , ਜਿਸ ਕਰਕੇ ਲੋਕ ਇਹਤਿਆਤ ਦੇ ਤੌਰ ਤੇ ਦਰਿਆ ਵੱਲ ਜਾਣ ਤੋਂ ਗੁਰੇਜ਼ ਕਰਨ ।

    ਉਨਾਂ ਕਿਹਾ ਕਿ ਦਰਿਆ ਨੇੜਲੇ ਖੇਤਰਾਂ ਅੰਦਰ ਪੰਚਾਇਤਾਂ ਨੂੰ ਵੀ ਕਿਹਾ ਕਿ ਉਹ ਲੋਕਾਂ ਨੂੰ ਸੁਚੇਤ ਰਹਿਣ ਬਾਰੇ ਜਾਗਰੂਕ ਕਰਨ ਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਦੇ ਟਾਕਰੇ ਲਈ ਤਿਆਰ ਰਹਿਣ ਵਾਸਤੇ ਕਹਿਣ । ਉਨਾਂ ਕਿਹਾ ਕਿ ਡਰੇਨਜ ਵਿਭਾਗ 24 ਘੰਟੇ ਬੰਨ੍ਹ ਉੱਪਰ ਗਸ਼ਤ ਯਕੀਨੀ ਬਣਾਵੇ ਤਾਂ ਜੋ ਲੋੜ ਅਨੁਸਾਰ ਤੁਰੰਤ ਕਾਰਵਾਈ ਕੀਤੀ ਜਾ ਸਕੇ । ਅੱਜ ਫਿਲੌਰ ਵਿਖੇ ਐਸ ਡੀ ਐਮ ਅਮਨਪਾਲ ਸਿੰਘ ਤੇ ਸ਼ਾਹਕੋਟ ਦੇ ਐਸ ਡੀ ਐਮ ਰਿਸ਼ਭ ਬਾਂਸਲ ਵੱਲੋਂ ਧੁੱਸੀ ਬੰਨ੍ਹ ਦਾ ਦੌਰਾ ਕਰਕੇ ਤੁਰੰਤ ਚੁੱਕੇ ਜਾਣ ਵਾਲੇ ਕਦਮਾਂ ਨੂੰ ਸ਼ੁਰੂ ਕਰਵਾਇਆ ਗਿਆ । ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਇਹਤਿਆਤ ਵਜੋਂ ਪਹਿਲਾਂ ਹੀ ਮਿੱਟੀ ਦੇ ਬੋਰਿਆਂ ਦੇ ਪ੍ਰਬੰਧ ਕੀਤੇ ਜਾਣ ਤੇ ਲੋਕਾਂ ਨਾਲ ਲਗਾਤਾਰ ਰਾਬਤਾ ਰੱਖਿਆ ਜਾਵੇ ।

  • ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ 12.89 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਬਾਬਾ ਸਾਹਿਬ ਅੰਬੇਡਕਰ ਚੌਂਕ ਵਿਖੇ  ਸੌ ਫੁੱਟ ਉੱਚਾ ਰਾਸ਼ਟਰੀ ਝੰਡਾ ਲਹਿਰਾਇਆ

    ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ 12.89 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਬਾਬਾ ਸਾਹਿਬ ਅੰਬੇਡਕਰ ਚੌਂਕ ਵਿਖੇ  ਸੌ ਫੁੱਟ ਉੱਚਾ ਰਾਸ਼ਟਰੀ ਝੰਡਾ ਲਹਿਰਾਇਆ

    ਜਲੰਧਰ 15 ਅਗਸਤ-
    ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਮੰਗਲਵਾਰ ਨੂੰ ਆਜ਼ਾਦੀ ਦਿਵਸ ਮੌਕੇ ਸਥਾਨਕ ਡਾ: ਭੀਮ ਰਾਓ ਅੰਬੇਡਕਰ ਚੌਂਕ ਵਿਖੇ 12.89 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ 100 ਫੁੱਟ ਉੱਚਾ ਰਾਸ਼ਟਰੀ ਝੰਡਾ ਲਹਿਰਾਇਆ। 
    ਇਹ ਝੰਡਾ ਖਾਸ ਕਰਕੇ ਨਕੋਦਰ ਰੋਡ ਵਾਲੇ ਪਾਸੇ ਤੋਂ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਮੌਕੇ ਵਿਧਾਇਕ ਰਮਨ ਅਰੋੜਾ ਵੀ ਉਨਾਂ ਦੇ ਨਾਲ ਸਨ ।
    ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਰਿੰਕੂ ਨੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਅੱਜ ਦੇਸ਼ ਵਿੱਚ ਏਕਤਾ ਅਤੇ ਆਪਸੀ ਸਦਭਾਵਨਾ ਨੂੰ ਮਜ਼ਬੂਤ ​​ਕਰਨ ਦੀ ਲੋੜ ਹੈ ਤਾਂ ਜੋ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਪ੍ਰਾਪਤ ਹੋਈ ਇਸ ਆਜ਼ਾਦੀ ਨੂੰ ਬਰਕਰਾਰ ਰੱਖਿਆ ਜਾ ਸਕੇ।

    ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।  ਕੇਂਦਰ ਸਰਕਾਰ ਸੰਸਦ ਦੇ ਅੰਦਰ ਹੀ ਲੋਕਤੰਤਰ ਦਾ ਕਤਲ ਕਰ ਰਹੀ ਹੈ।  ਦੇਸ਼ ਵਿੱਚ ਜਾਤੀ ਅਤੇ ਧਰਮ ਦੇ ਨਾਂ ‘ਤੇ ਹਿੰਸਾ ਹੋ ਰਹੀ ਹੈ, ਮਨੀਪੁਰ ਹਿੰਸਾ ਇਸ ਦੀ ਤਾਜ਼ਾ ਮਿਸਾਲ ਹੈ।  ਇਸ ਤੋਂ ਇਲਾਵਾ ਲੋਕਤੰਤਰੀ ਪ੍ਰਣਾਲੀ ਨੂੰ ਠੇਸ ਪਹੁੰਚਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।  ਇਨ੍ਹਾਂ ਧੱਕੇਸ਼ਾਹੀਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਸੰਸਦ ਮੈਂਬਰਾਂ ਨੂੰ ਹੀ ਮੁਅੱਤਲ ਕੀਤਾ ਜਾ ਰਿਹਾ ਹੈ।  ਅਜਿਹੇ ਮਾਹੌਲ ਵਿੱਚ ਦੇਸ਼ ਵਾਸੀਆਂ ਦੀ ਏਕਤਾ ਅਤੇ ਅਖੰਡਤਾ ਹੀ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤੀ ਇਸ ਆਜ਼ਾਦੀ ਨੂੰ ਕਾਇਮ ਰੱਖ ਸਕਦੀ ਹੈ।

    ਇਸ ਮੌਕੇ ਚੇਅਰਪਰਸਨ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਰਾਜਵਿੰਦਰ ਕੌਰ ਥਿਆੜਾ, ਪਰਵੇਸ਼ ਤਾਂਗੜੀ, ਮਨਜੀਤ ਸਿੰਘ ਟੀਟੂ, ਮੇਜਰ ਸਿੰਘ, ਸਾਂਝ ਸਮਾਜ ਵੈਲਫੇਅਰ ਸੁਸਾਇਟੀ ਅਬਾਦਪੁਰਾ ਦੇ ਕਨਵੀਨਰ ਪ੍ਰੇਮਪਾਲ ਦਾਬੇਲੀ, ਚੇਅਰਮੈਨ ਸੁੱਚਾ ਸਿੰਘ, ਉਪ ਚੇਅਰਮੈਨ ਧਰਮਿੰਦਰ ਸਿੰਘ, ਪ੍ਰਧਾਨ ਵਰਿੰਦਰ ਬੰਗਾ, ਕੈਸ਼ੀਅਰ ਰਮੇਸ਼ ਬਾਲੀ ਆਦਿ ਹਾਜ਼ਰ ਸਨ |

  • ਮੁੱਖ ਮੰਤਰੀ ਭਗਵੰਤ ਮਾਨ ਵੱਲੋਂ Peace Ambassador Saleem Sulttani ਨੂੰ ਸੂਬਾ ਪੱਧਰੀ ਐਵਾਰਡ ਨਾਲ ਸਨਮਾਨਤ ਕੀਤਾ

    ਮੁੱਖ ਮੰਤਰੀ ਭਗਵੰਤ ਮਾਨ ਵੱਲੋਂ Peace Ambassador Saleem Sulttani ਨੂੰ ਸੂਬਾ ਪੱਧਰੀ ਐਵਾਰਡ ਨਾਲ ਸਨਮਾਨਤ ਕੀਤਾ

    https://m.facebook.com/story.php?story_fbid=pfbid02tJ5uvS9uXAvLPrRzfh8xJy17qdsZBo9PXnnKcuBrcztguBR3rrQkVAznLaayczbZl&id=100017140868112&mibextid=qC1gEa

    Jalandhar : ਅੱਜ 15 ਅਗਸਤ 2023 ਅਜ਼ਾਦੀ ਦਿਹਾੜੇ ਵਾਲੇ ਦਿਨ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਵਲੋ ਪੀਸ ਅੰਬੈਸਡਰ ਜਨਾਬ ਸਲੀਮ ਸੁਲਤਾਨੀ ਨੂੰ ਪਟਿਆਲ਼ਾ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ । ਇਸ ਸੂਬਾ ਪੱਧਰੀ ਸਨਮਾਨ ਸਮਾਰੋ ਮਿਲਣ ਉਪਰੰਤ ਸਲੀਮ ਸੁਲਤਾਨੀ ਨੇ ਕਿਹਾ ਕਿ ਮੇਰੇ ਦੁਆਰਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਮਿਸ਼ਨ ਨੂੰ ਸਮਰਪਿਤ ਸ਼ਾਂਤੀ ਸਦਭਾਵਨਾ ਅਤੇ ਸਾਂਝੀਵਾਲਤਾ ਦੇ ਫ਼ਲਸਫ਼ੇ ਦੇ ਪ੍ਰਚਾਰ ਪ੍ਰਸਾਰ ਦੀ ਸੇਵਾ ਕਰਕੇ ਸਟੇਟ ਅਵਾਰਡ ਪੰਜਾਬ ਸਰਕਾਰ (State Award Govt Of Punjab) ਦਿੱਤਾ ਗਿਆ, ਇਸਦੇ ਲਈ ਮੈਂ ਮੁੱਖ ਮੰਤਰੀ ਜਨਾਬ ਭਗਵੰਤ ਮਾਨ ਅਤੇ ਮੈਡਮ ਬਲਜੀਤ ਕੌਰ ਕੇਬਿਨਟ ਮੰਤਰੀ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦਾ ਤਹਿ ਦਿਲੋ ਧੰਨਵਾਦੀ ਹ, ਇਸ ਸਨਮਾਨ ਸਮਾਗਮ ਮੌਕੇ Chief Secretary ਪੰਜਾਬ ਅਨੁਰਾਗ ਵਰਮਾ, DGP ਪੰਜਾਬ ਗੌਰਵ ਯਾਦਵ, DC ਪਟਿਆਲ਼ਾ ਅਤੇ I G ਪਟਿਆਲ਼ਾ ਮੌਜੂਦ ਸਨ। ਇਸ ਮੌਕੇ ਉੱਤੇ ਸਲੀਮ ਸੁਲਤਾਨੀ ਦੀ ਫੈਮਿਲੀ ਦੀ ਮੌਜੂਦਗੀ।

    https://m.facebook.com/story.php?story_fbid=pfbid02tJ5uvS9uXAvLPrRzfh8xJy17qdsZBo9PXnnKcuBrcztguBR3rrQkVAznLaayczbZl&id=100017140868112&mibextid=qC1gEa
  • ਪੰਜਾਬ ਰੋਡਵੇਜ਼ ਨੇ ਆਪਣੇ ਮਿਹਨਤੀ ਮੁਲਾਜਮਾਂ ਦਾ ਕੀਤਾ ਸਨਮਾਨ, ਜਨਰਲ ਮੈਨੇਜਰ ਮਨਿੰਦਰ ਸਿੰਘ ਨੇ ਫਹਿਰਾਇਆ ਤਿਰੰਗਾ, ਵੇਖੋ ਵੀਡੀਓ

    ਪੰਜਾਬ ਰੋਡਵੇਜ਼ ਨੇ ਆਪਣੇ ਮਿਹਨਤੀ ਮੁਲਾਜਮਾਂ ਦਾ ਕੀਤਾ ਸਨਮਾਨ, ਜਨਰਲ ਮੈਨੇਜਰ ਮਨਿੰਦਰ ਸਿੰਘ ਨੇ ਫਹਿਰਾਇਆ ਤਿਰੰਗਾ, ਵੇਖੋ ਵੀਡੀਓ

    Jalandhar, ਪੰਜਾਬ ਰੋਡਵੇਜ਼/ਪਨਬਸ ਡਿਪੂ ਜਲੰਧਰ-1 ਵਿੱਚ ਵੱਖ-ਵੱਖ ਅਸਾਮੀਆਂ ਤੇ ਕੰਮ ਕਰ ਰਹੇ ਕਰਮਚਾਰੀਆਂ ਮਿਹਨਤ, ਲਗਨ, ਜਿੰਮੇਵਾਰੀ ਨਾਲ ਸੇਵਾਵਾਂ ਨਿਭਾਉਣ ਵਾਲਿਆ ਨੂੰ 15 ਅਗਸਤ ਨੂੰ ਅਜ਼ਾਦੀ ਦਿਹਾੜੇ ਤੇ ਸਨਮਾਨਿਤ ਕੀਤਾ ਗਿਆ।

    ਇਹਨਾਂ ਕਰਮਚਾਰੀਆਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਅਤੇ ਸਨਮਾਨਿਤ ਕੀਤਾ ਗਿਆ। ਮੰਗਲਵਾਰ ਨੂੰ ਪੰਜਾਬ ਰੋਡਵੇਜ਼ ਦੇ ਡਿਪੂ 1 ਵਿਖੇ ਜਨਰਲ ਮੈਨੇਜਰ ਮਨਿੰਦਰ ਸਿੰਘ ਦੀ ਅਗਵਾਈ ਵਿੱਚ ਵੀ ਤਿਰੰਗਾ ਝੰਡਾ ਫਹਿਰਾਇਆ ਗਿਆ। ਇਸ ਮੌਕੇ ਉੱਪਰ ਵੱਡੀ ਸੰਖਿਆ ਵਿੱਚ ਪੰਜਾਬ ਰੋਡਵੇਜ ਦੇ ਕਰਮਚਾਰੀ ਮੌਜੂਦ ਸਨ। ਜਨਰਲ ਮੈਨੇਜਰ ਮਨਿੰਦਰ ਸਿੰਘ ਨੇ ਸਨਮਾਨਿਤ ਹੋਣ ਵਾਲੇ ਸਾਰੇ ਮੁਲਾਜ਼ਮਾਂ ਦੀ ਤਾਰੀਫ ਕੀਤੀ ਅਤੇ ਉਹਨਾਂ ਨੂੰ ਪੰਜਾਬ ਰੋਡਵੇਜ ਦੀ ਤਰੱਕੀ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ।

    Screenshot_20230815-144257_Drive ਪੰਜਾਬ ਰੋਡਵੇਜ਼ ਨੇ ਆਪਣੇ ਮਿਹਨਤੀ ਮੁਲਾਜਮਾਂ ਦਾ ਕੀਤਾ ਸਨਮਾਨ, ਜਨਰਲ ਮੈਨੇਜਰ ਮਨਿੰਦਰ ਸਿੰਘ ਨੇ ਫਹਿਰਾਇਆ ਤਿਰੰਗਾ, ਵੇਖੋ ਵੀਡੀਓ
  • ਡਿਪਟੀ ਸਪੀਕਰ ਵਲੋਂ ਆਜ਼ਾਦੀ ਦਿਹਾੜੇ ਮੌਕੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ 230 ਸ਼ਖਸੀਅਤਾਂ/ਸੰਸਥਾਵਾਂ ਦਾ ਸਨਮਾਨ

    ਡਿਪਟੀ ਸਪੀਕਰ ਵਲੋਂ ਆਜ਼ਾਦੀ ਦਿਹਾੜੇ ਮੌਕੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ 230 ਸ਼ਖਸੀਅਤਾਂ/ਸੰਸਥਾਵਾਂ ਦਾ ਸਨਮਾਨ

    ਜਲੰਧਰ, 15 ਅਗਸਤ :
    77ਵੇਂ ਆਜ਼ਾਦੀ ਦਿਹਾੜੇ ਮੌਕੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ 230 ਸ਼ਖਸੀਅਤਾਂ/ਸੰਸਥਾਵਾਂ ਨੂੰ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਵਲੋਂ ਪ੍ਰਸੰਸ਼ਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ।

    IMG-20230815-WA0014-1024x664 ਡਿਪਟੀ ਸਪੀਕਰ ਵਲੋਂ ਆਜ਼ਾਦੀ ਦਿਹਾੜੇ ਮੌਕੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ 230 ਸ਼ਖਸੀਅਤਾਂ/ਸੰਸਥਾਵਾਂ ਦਾ ਸਨਮਾਨ

    ਸਨਮਾਨਿਤ ਹੋਣ ਵਾਲੀਆਂ ਸ਼ਖਸੀਅਤਾਂ ਵਿੱਚ ਇੰਸਪੈਕਟਰ ਨਵਦੀਪ ਸਿੰਘ, ਸੀਨੀਅਰ ਕਾਂਸਟੇਬਲ ਬਰਿੰਦਰ ਕੁਮਾਰ, ਸਮਾਜ ਸੇਵਕ ਗੁਰਪ੍ਰੀਤ ਸਿੰਘ ਸਹੋਤਾ, ਸਾਹਿਲ ਚਾਵਲਾ, ਸੰਜੀਵ ਸ਼ਰਮਾ, ਹਰਜਿੰਦਰ ਸਿੰਘ, ਭਜਨ ਸਿੰਘ, ਗਗਨ ਅਰੋੜਾ, ਕੀਰਤੀ ਕਾਂਤ ਕਲਿਆਣ, ਨੀਰੂ ਜੈਰਥ, ਹਰਕਵਲ ਸਿੰਘ ਮੁੰਧ , ਰਾਜ ਕੁਮਾਰ ਮਹਿਮੂ, ਪ੍ਰੋ.ਕੰਵਰ ਸਰਤਾਜ ਸਿੰਘ, ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਜਸਪਾਲ ਸਿੰਘ, ਪ੍ਰਧਾਨ ਪਰਮਿੰਦਰ ਸਿੰਘ ਸੋਢੀ, ਪ੍ਰਧਾਨ ਨਿਸ਼ਕਾਮ ਸੇਵਾ ਭਲਾਈ ਸੁਸਾਇਟੀ ਕਿਰਨ ਨਾਗਪਾਲ, ਸੁਸ਼ਮਾ ਡੋਗਰਾ, ਪਰਮਿੰਦਰ ਬੇਰੀ, ਪਰਗਟ ਸਿੰਘ, ਰੀਡਰ ਅਮਿਤ ਸ਼ਰਮਾ, ਜੂਨੀਅਰ ਸਹਾਇਕ ਅਮਨਦੀਪ, ਹਰਮਿੰਦਰ ਸਿੰਘ, ਮਨਦੀਪ ਸਿੰਘ ਅਤੇ ਅੰਮ੍ਰਿਤਪਾਲ ਸਿੰਘ, ਸੀਨੀਅਰ ਸਹਾਇਕ ਰੋਮੀ, ਕਲਰਕ ਅਮਰ, ਰਜਿੰਦਰ ਸਿੰਘ ਅਤੇ ਦੀਪਿਕਾ ਸ਼ਰਮਾ, ਸੁਧੀਰ, ਅਮਨਦੀਪ ਸਿੰਘ, ਕੰਡਕਟਰ ਵਿਕਰਮਜੀਤ ਸਿੰਘ, ਸਹਾਇਕ ਕਾਰਜਕਾਰੀ ਵਿਕਾਸ ਸ਼ਰਮਾ, ਜੂਨੀਅਰ ਸਹਾਇਕ ਮਨਦੀਪ ਅਹੂਜਾ, ਹੈਡ ਕਾਂਸਟੇਬਲ ਸੰਦੀਪ ਸਿੰਘ, ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਮਨਦੀਪ ਕੌਰ, ਜੂਨੀਅਰ ਸਹਾਇਕ ਸੁਦੇਸ਼ ਕੁਮਾਰ ਸੂਰੀ, ਪਟਵਾਰੀ ਰੰਜਨਾ, ਜ਼ਿਲ੍ਹੇਦਾਰ ਗੁਰਪ੍ਰੀਤ, ਰੈਸਲਰ ਪ੍ਰਦੀਪ ਕੁਮਾਰ, ਆਰ.ਜੇ.ਗੈਰੀ, ਪ੍ਰਿੰਸੀਪਲ ਹਰਪ੍ਰੀਤ ਸਿੰਘ ਸੋਂਧੀ, ਪ੍ਰਿੰਸੀਪਲ ਸੰਗੀਤਾ ਭਟਾਰਾ, ਅਧਿਆਪਕ ਮੰਜੂ ਬਾਲਾ, ਕੰਪਿਊਟਰ ਫੈਕਲਟੀ ਅਨੀਤਾ ਸਾਮੀ, ਵਿਸ਼ਾਲ ਕੁਮਾਰ, ਵਿਦਿਆਰਥੀ ਊਦੇਬੀਰ ਸਿੰਘ, ਸੇਨਾ ਗਰਗ, ਰਿਦਾਨ ਗਰਗ, ਫਲਕ ਬਿਦਾਨੀ ਅਤੇ ਰਿਧਮ ਪ੍ਰੀਤ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ.ਸਤਿੰਦਰਜੀਤ ਸਿੰਘ ਬਜਾਜ, ਪ੍ਰੋ. ਡਾ. ਜਗਮਿੰਦਰ ਕੌਰ ਬਜਾਜ, ਡਾ. ਅਦਿੱਤਪਾਲ ਸਿੰਘ, ਮੈਡੀਕਲ ਅਫ਼ਸਰ ਡਾ. ਮਾਨਵ ਪ੍ਰਕਾਸ਼ ਮਿੱਡਾ ਅਤੇ ਡਾ. ਅਮਨਦੀਪ ਸਿੰਘ ਕੈਰੋ, ਹੈਡਕਾਂਸਟੇਬਲ ਹਰਜਿੰਦਰ ਸਿੰਘ, ਕਲਰਕ ਸੀਮਾ ਰਾਣੀ, ਮਿਧਾਂਸ਼ ਗੁਪਤਾ, ਡਵੀਜ਼ਨਲ ਅਕਾਊਂਟਸ ਅਫਸਰ ਮੁਹੰਮਦ ਰਿਹਾਨ ਆਲਮ, ਸੇਵਾਮੁਕਤ ਪ੍ਰਿੰਸੀਪਲ ਪ੍ਰੇਮ ਕੁਮਾਰ, ਇੰਸਪੈਕਟਰ ਤਰਨਜੀਤ ਸਿੰਘ, ਅਧਿਆਪਕ ਸੁਰਜੀਤ ਸਿੰਘ ਸ਼ਾਮਿਲ ਹਨ।

    IMG-20230815-WA0013-1024x730 ਡਿਪਟੀ ਸਪੀਕਰ ਵਲੋਂ ਆਜ਼ਾਦੀ ਦਿਹਾੜੇ ਮੌਕੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ 230 ਸ਼ਖਸੀਅਤਾਂ/ਸੰਸਥਾਵਾਂ ਦਾ ਸਨਮਾਨ

    ਇਸੇ ਤਰ੍ਹਾਂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਪ੍ਰਿੰਸੀਪਲ ਸਸ਼ੀ ਕੁਮਾਰ, ਲੈਕਚਰਾਰ ਪਾਰੁਲ ਸ਼ਰਮਾ, ਅਧਿਆਪਕ ਸੰਜੀਵ ਜੋਸ਼ੀ, ਸਟੈਨੋ ਮੀਨਾ ਰਾਣੀ ਤੇ ਸੁਰਿੰਦਰ ਕੌਰ, ਜੀਵਨ ਕੁਮਾਰ ਤੇ ਪਵਨ ਕੁਮਾਰ, ਕਲਰਕ ਵਿਕਾਸ ਕੁਮਾਰ, ਗਰਾਮ ਪੰਚਾਇਤ ਪਿੰਡ ਬੋਲੀਨਾ, ਸਮਾਜ ਸੇਵਕ ਪ੍ਰੇਮ ਕੁਮਾਰ, ਪ੍ਰਿੰਸੀਪਲ ਡਾ.ਰਜੇਸ਼ ਕੁਮਾਰ, ਸਮਾਜ ਸੇਵੀ ਗਗਨ ਅਰੋੜਾ, ਸਮਾਜ ਸੇਵੀ ਪੰਕਜ ਸਰਪਾਲ, ਸਮਾਜ ਸੇਵੀ ਸਾਹਿਲ ਚਾਵਲਾ, ਪੁਸ਼ਤਿੰਦਰ ਸਿੰਘ, ਹਰਪ੍ਰੀਤ ਸਿੰਘ ਸੌਂਧੀ, ਲੈਕਚਰਾਰ ਕੰਚਨ, ਬਿੰਦੂ ਸੌਂਧੀ, ਨਰਿੰਦਰਪਾਲ ਸਿੰਘ, ਅਧਿਆਪਕ ਦਵਿੰਦਰ ਪਾਲ, ਡਾ. ਸੰਤਵੀਰ ਸਿੰਘ ਕੈਰੋ, ਸਮਾਜ ਸੇਵੀ ਸੰਜੀਵਾ ਥੰਮਨ, ਸਮਾਜ ਸੇਵੀ ਕਪਿਲ ਭਾਟੀਆ, ਸੁਰਿੰਦਰ ਕੁਮਾਰ, ਰਾਕੇਸ਼ ਅਰੋੜਾ, ਮਨੀਸ਼ ਬਜਾਜ ਅਤੇ ਕਿਸ਼ਨ ਲਾਲ ਅਰੋੜਾ, ਏ.ਐਸ.ਆਈ.ਰਾਜੇਸ਼ ਕੁਮਾਰ, ਸਮਾਜ ਸੇਵੀ ਹਰਮੀਤ ਬੱਬਰ ਤੇ ਸੁਨੀਲ ਕੁਮਾਰ ਮੰਟੂ, ਭਵਿਆ ਬੱਤਰਾ, ਸਮਾਜ ਸੇਵੀ ਪ੍ਰਦੀਪ ਸਿੰਘ, ਜਤਿੰਦਰਪਾਲ ਸਿੰਘ ਪ੍ਰਧਾਨ ਆਖਰੀ ਉਮੀਦ, ਰਾਕੇਸ਼ ਕੁਮਾਰ ਸ਼ਰਮਾ, ਜਤਿੰਦਰ ਸੋਨੀ ਪ੍ਰਧਾਨ ਜੈ ਸ਼ੰਕਰ ਬਲੱਡ ਸੇਵਾ, ਧਰਮਿੰਦਰ ਮੁਖੀ ਵਰਲਡ ਕੈਂਸਰ ਕੇਅਰ ਜਲੰਧਰ, ਪੰਕਜ ਸ਼ਰਮਾ, ਐਸ.ਐਮ.ਓ. ਡਾ.ਸੋਨੂੰ ਪਾਲ, ਐਮ.ਓ. ਡਾ. ਸੁਰਿੰਦਰ ਪਾਲ ਜਗਤ, ਐਮ.ਓ. ਡਾ. ਦਵਿੰਦਰਜੀਤ, ਐਮ.ਓ. ਡਾ. ਸੰਗੀਨਾ, ਐਮ.ਓ. ਡਾ.ਅਮਨਦੀਪ, ਐਮ.ਓ. ਡਾ. ਮੋਹਿਤ ਬਾਂਸਲ, ਐਸ.ਆਈ. ਅਮਨਦੀਪ ਸਿੰਘ, ਐਮ.ਪੀ.ਐਚ. ਡਬਲਿਊ (ਫ)ਤਜਿੰਦਰ ਕੌਰ ਤੇ ਰਾਜਵਿੰਦਰ ਕੌਰ, ਐਮ.ਪੀ.ਐਚ. ਡਬਲਿਊ(ਮੇਲ) ਸੰਜੀਵ ਕੁਮਾਰ, ਰਿੱਤੂ ਸ਼ਰਮਾ, ਜੂਨੀਅਰ ਸਹਾਇਕ ਰੂਪ ਲਾਲ, ਸਿੰਮੀ, ਕਮਲਜੀਤ ਸਿੰਘ, ਰਾਜ ਕੁਮਾਰ, ਕਾਲਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੀਨੀਅਰ ਸੈਕੰਡਰੀ ਰਾਜੀਵ ਕੁਮਾਰ, ਕਲਰਕ ਸਿਕੰਦਰ ਲਾਲ, ਜੂਨੀਅਰ ਸਹਾਇਕ ਸਰਵਜੀਤ ਸਿੰਘ, ਪ੍ਰਿੰਸੀਪਲ ਧਰਮਿੰਦਰ ਰੈਣਾ, ਪ੍ਰਿੰਸੀਪਲ ਹਰਪ੍ਰੀਤ ਸਿੰਘ, ਲੈਕਚਰਾਰ ਇਕਬਾਲ ਸਿੰਘ ਰੰਧਾਵਾ, ਲੈਕਚਰਾਰ ਸੁਰਿੰਦਰ ਕੁਮਾਰ, ਲੈਕਚਰਾਰ ਬਲਜੀਤ ਸਿੰਘ, ਮਾਸਟਰ ਰਜਿੰਦਰ ਕੁਮਾਰ, ਡੀ.ਪੀ.ਈ. ਹੀਰਾ ਲਾਲ ਨੂੰ ਵੀ ਸਨਮਾਨਿਤ ਕੀਤਾ ਗਿਆ।
    ਇਸ ਤੋਂ ਇਲਾਵਾ ਸੁਪਰਡੰਟ ਮਨਦੀਪ ਸਿੰਘ ਤੇ ਹਰਪ੍ਰੀਤ ਸਿੰਘ ਵਾਲੀਆ, ਐਸ.ਡੀ.ਓ. (ਬੀ.ਐਂਡ ਆਰ.),ਤਰਨਜੀਤ ਸਿੰਘ, ਸੋਹਨ ਲਾਲ, ਫਾਇਰਮੈਨ ਮਨਿੰਦਰ ਕੁਮਾਰ ਜੱਸੀ, ਐਸ.ਐਫ.ਓ. ਬਲਜਿੰਦਰ ਸਿੰਘ, ਜਤਿੰਦਰ ਕੁਮਾਰ, ਸੁਪਰਵਾਈਜ਼ਰ ਸੋਮ ਨਾਥ, ਸਬ ਇੰਸਪੈਕਟਰ ਕੁਲਵੰਤ ਸਿੰਘ, ਮੁੱਖ ਥਾਣਾ ਅਫ਼ਸਰ ਇੰਸਪੈਕਟਰ ਭਰਤ ਮਸੀਹ, ਇੰਸਪੈਕਟਰ ਇੰਦਰਜੀਤ ਸਿੰਘ, ਇੰਸਪੈਕਟਰ ਤਲਵਿੰਦਰ ਕੁਮਾਰ, ਐਸ.ਆਈ. ਤਰਵਿੰਦਰ ਕੁਮਾਰ, ਐਸ.ਆਈ. ਰਾਕੇਸ਼ ਕੁਮਾਰ, ਐਸ.ਆਈ. ਅਸ਼ੋਕ ਕੁਮਾਰ, ਐਸ.ਆਈ. ਸੰਜੀਵ ਕੁਮਾਰ ਤੇ ਸੁਰਜੀਤ ਸਿੰਘ, ਏ.ਐਸ.ਆਈ. ਜਰਨੈਲ ਸਿੰਘ, ਅਨਿਲ ਕੁਮਾਰ, ਵਿਕਟਰ ਮਸੀਹ, ਰਮੇਸ਼ ਕੁਮਾਰ, ਬਲਬੀਰ ਸਿੰਘ, ਕੁਲਦੀਪ ਸਿੰਘ, ਜੁਗਰਾਜ ਸਿੰਘ, ਓਂਕਾਰ ਸਿੰਘ, ਯਸ਼ਪਾਲ, ਹੇਮੰਤ, ਪਵਨ ਕੁਮਾਰ ਅਤੇ ਵੈਦ ਪ੍ਰਕਾਸ਼, ਮੁੱਖ ਸਿਪਾਹੀ ਵਿਕਰਮ ਸਿੰਘ ਤੇ ਮੇਜਰ ਸਿੰਘ, ਸੀਨੀਅਰ ਸਿਪਾਹੀ ਰਵਿੰਦਰ ਕੁਮਾਰ, ਧਰਮਜੀਤ ਸਿੰਘ, ਬਰਿੰਦਰ ਪਾਲ, ਲਵਨੀਸ਼ ਖੇਪੜਾ, ਬਖ਼ਸੀਸ਼ ਸਿੰਘ, ਮਲਕੀਤ ਸਿੰਘ, ਗੌਰਵ ਸ਼ੈਲੀ, ਰਣਜੀਤ ਸਿੰਘ ਅਤੇ ਮਨਦੀਪ ਕੁਮਾਰ, ਸਿਪਾਹੀ ਸੁਲੱਖਣ ਆਹੀਰ, ਪੰਜਾਬ ਹੋਮ ਗਾਰਡ ਹਰਜੀਤ ਸਿੰਘ, ਨਿਰਮਲ ਸਿੰਘ, ਇੰਸਪੈਕਟਰ ਘਨੱਈਆ ਕੁਮਾਰ, ਐਸ.ਆਈ. ਸੰਦੀਪ ਕੁਮਾਰ, ਹੈਡ ਕਾਂਸਟੇਬਲ ਰੁਦਰਪਾਲ ਸਿੰਘ, ਅਭਿਸ਼ੇਕ ਕੁਮਾਰ, ਨਰੇਸ਼ ਕੁਮਾਰ, ਅਭੈ ਆਰੀਆ, ਪ੍ਰਦੀਪ ਕੁਮਾਰ ਤੇ ਸਤੇਂਦਰ ਸਿੰਘ, ਕਾਂਸਟੇਬਲ ਵਿਕਰਮ ਯਾਦਵ, ਰਾਮ ਸਿੰਘ, ਹਰਜਿੰਦਰ ਸਿੰਘ, ਧੀਰਜ ਪਾਂਡੇ, ਰੌਤ ਮਹਾਂਦਿਓ, ਧੀਰਜ, ਰੁਮੇਸ਼ ਚੰਦਰ, ਸੁਨੀਲ ਕੁਮਾਰ ਸੈਣੀ, ਗਣੇਸ਼ ਕਰਨਜੇਕਰ ਅਤੇ ਦੇਵੀ ਲਾਲ, ਹੈਡ ਕਾਂਸਟੇਬਲ ਓਮ ਪ੍ਰਕਾਸ਼ ਤੇ ਰਾਮਪ੍ਰਤਾਪ ਸਿੰਘ, ਕਾਂਸਟੇਬਲ ਦੀਪਕ ਕੁਮਾਰ, ਐਸ.ਆਈ. ਯਾਦਵਿੰਦਰ ਸਿੰਘ, ਐਸ/ਸੀਟੀ ਰਣਜੀਤ ਸਿੰਘ, ਜਗਦੀਪ ਸਿੰਘ,ਦਿਲਦਾਰ ਸਿੰਘ ਤੇ ਅਮਰਜੀਤ ਸਿੰਘ, ਮੇਜਰ ਸਿੰਘ, ਬਲਰਾਜ ਸਿੰਘ, ਪ੍ਰਭਜੀਤ ਸਿੰਘ, ਲਖਜੀਤ ਸਿੰਘ, ਹਰਜੀਤ ਸਿੰਘ, ਕੁਲਵਿੰਦਰ ਸਿੰਘ, ਰੋਹਿਤ ਗਿੱਲ, ਅਮਨਪ੍ਰੀਤ ਸਿੰਘ ਤੇ ਮਨਜੀਤ ਸਿੰਘ, ਆਰ/ਸੀਟੀ ਕ੍ਰਿਪਾਲ ਸਿੰਘ, ਕਾਂਸਟੇਬਲ ਵਿਕਰਮਜੀਤ ਕੁਮਾਰ ਤੇ ਗੁਰਜੀਤ ਸਿੰਘ, ਹੈਡ ਕਾਂਸਟੇਬਲ ਪਰਵਿੰਦਰ ਸਿੰਘ, ਐਸ.ਆਈ. ਮਨਜੀਤ ਸਿੰਘ, ਏ.ਐਸ.ਐਲ ਹਰਜਿੰਦਰ ਸਿੰਘ, ਇਸੰਪੈਕਟਰ ਮਨੋਜ ਸਿੰਘ, ਏ.ਐਸ.ਆਈ. ਦੀਪਕ ਕੁਮਾਰ, ਏ.ਐਸ.ਆਈ. ਭੁਪਿੰਦਰ ਸਿੰਘ, ਏ.ਐਸ.ਆਈ. ਮਨਜੀਤ ਸਿੰਘ, ਹੈਡ ਕਾਂਸਟੇਬਲ ਅਜੈ ਕੁਮਾਰ, ਸੋਮਨਾਥ ਤੇ ਜਗਦੀਸ਼ ਰਾਜ ਦਾ ਵੀ ਸਨਮਾਨਤ ਕੀਤਾ ਗਿਆ।
    ਇਸੇ ਤਰ੍ਹਾਂ ਵਿਧਾਨ ਸਭਾ ਦੇ ਡਿਪਟੀ ਸਪੀਕਰ ਵਲੋਂ ਕਾਂਸਟੇਬਲ ਯੋਗੇਸ਼ਵਰ, ਰਣਜੀਤ ਸਿੰਘ, ਸਰਬਜੀਤ ਸਿੰਘ, ਮੈਡੀਕਲ ਅਫ਼ਸਰ ਡਾ. ਮੋਹਿਤ ਸ਼ਰਮਾ, ਐਸ.ਆਈ. ਬਲਵਿੰਦਰ ਸਿੰਘ, ਏ.ਐਸ.ਆਈ. ਅਨਿਲ ਕੁਮਾਰ, ਏ.ਐਸ.ਆਈ. ਸੰਦੀਪ ਕੁਮਾਰ, ਏ.ਐਸ.ਆਈ. ਸੁਨੀਲ ਕੁਮਾਰ, ਹੈਡ ਕਾਂਸਟੇਬਲ ਭੁਪਿੰਦਰ ਸਿੰਘ, ਕਾਂਸਟੇਬਲ ਰਾਹੁਲ ਰਾਜੂ, ਸਤੀਸ਼ ਪਾਲ, ਗੁਰਪ੍ਰੀਤ ਸਿੰਘ, ਸੁਮੇਰ ਸਿੰਘ, ਅਜੈ ਕੁਮਾਰ, ਗੁਰਬਖ਼ਸ ਸਿੰਘ, 30ਵੀਂ ਬਟਾਲੀਅਨ ਦੇ ਕਮਾਂਡੈਂਟ ਬੂਟਾ ਸੁਮਨ, ਸੈਕਿੰਡ-ਇਨ-ਕਮਾਂਡ ਮਨਜੀਤ ਸਿੰਘ ਧਾਮੀ, ਡਿਪਟੀ ਕਮਾਂਡੈਂਟ ਖੇਲੀ ਰਾਮ ਮੀਨਾ ਤੇ ਡਿਪਟੀ ਕਮਾਂਡੈਂਟ ਡਾ.ਸੂਬੇ ਸਿੰਘ, ਅਸਿਸਟੈਂਟ ਕਮਾਂਡੈਂਟ ਧਰਮਵੀਰ ਸਿੰਘ ਤੇ ਗੁਰਮੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ’ਤੇ ਸਿਵਲ ਹਸਪਤਾਲ ਜਲੰਧਰ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।

  • ਆਜ਼ਾਦੀ ਦਿਹਾੜੇ ਮੌਕੇ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨੇ ਸਮਾਂ ਬੰਨ੍ਹਿਆ

    ਆਜ਼ਾਦੀ ਦਿਹਾੜੇ ਮੌਕੇ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨੇ ਸਮਾਂ ਬੰਨ੍ਹਿਆ

    ਜਲੰਧਰ, 15 ਅਗਸਤ :
    77ਵੇਂ ਆਜ਼ਾਦੀ ਦਿਹਾੜੇ ਮੌਕੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ, ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ, ਵਿੱਚ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ’ਤੇ ਅਧਾਰਿਤ ਸ਼ਾਨਦਾਰ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ।

    ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਐਸ.ਡੀ.ਕਾਲਜ ਦੀਆਂ ਵਿਦਿਆਰਥਣਾਂ ਰਾਜਸਥਾਨ ਲੋਕ ਨਾਚ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਜਿਥੇ ਕੇ.ਐਮ.ਵੀ. ਕਾਲਜ ਦੀਆਂ ਵਿਦਿਆਰਥਣਾਂ ਨੇ ਦੇਸ਼ ਭਗਤੀ ਨੂੰ ਸਮਰਪਿਤ ਪੇਸ਼ਕਾਰੀ ਪੇਸ਼ ਕੀਤੀ ਉਥੇ ਰੈਡ ਕਰਾਸ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵਲੋਂ ਸਭਿਆਚਾਕ ਵੰਨਗੀ ਅਤੇ ਐਚ.ਐਮ.ਵੀ. ਕਾਲਜ ਦੀਆਂ ਵਿਦਿਆਰਥਣਾਂ ਵਲੋਂ ਸਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦੀ ਪੇਸ਼ਕਾਰੀ ਦਿੱਤੀ ਗਈ।

    ਇਸ ਤੋਂ ਇਲਾਵਾ ਐਸ.ਡੀ.ਫੁੱਲੜਵਾਨ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਗਿੱਧਾ ਅਤੇ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪੀ.ਟੀ.ਸ਼ੋਅ ਵੀ ਪੇਸ਼ ਕੀਤਾ ਗਿਆ। ਜ਼ਿਲ੍ਹਾ ਪੱਧਰੀ ਸਮਾਗਮ ਦੀ ਸਮਾਪਤੀ ਮੌਕੇ ਐਸ.ਡੀ. ਕਾਲਜ ਦੀਆਂ ਵਿਦਿਆਰਥਣਾਂ ਵਲੋਂ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ।

  • ਸੂਬੇ ਦੇ ਸਰਕਾਰੀ ਸਕੂਲਾਂ ’ਚ ਲੋੜੀਂਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਸਰਕਾਰ ਵਚਨਬੱਧ-ਬਲਕਾਰ ਸਿੰਘ

    ਸੂਬੇ ਦੇ ਸਰਕਾਰੀ ਸਕੂਲਾਂ ’ਚ ਲੋੜੀਂਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਸਰਕਾਰ ਵਚਨਬੱਧ-ਬਲਕਾਰ ਸਿੰਘ

    ਜਲੰਧਰ, 14 ਅਗਸਤ
    ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਵਲੋਂ ਅੱਜ ਪੰਜਾਬ ਸਿੱਖਿਆ ਅਭਿਆਨ ਅਧੀਨ ਪ੍ਰਾਪਤ ਗ੍ਰਾਂਟ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡ ਬਲਾਕ ਵੈਸਟ-2, ਜਲੰਧਰ ਵਿਖੇ ਬਣਾਏ ਗਏ ਆਰ.ਓ.ਟੀ. ਕਮਰਾ, ਰਸੋਈ , ਰਸੋਈ ਦੀ ਸ਼ੈਡ , ਸਟੋਰ ਸਮੇਤ ਬਰਾਂਡੇ ਦਾ ਉਦਘਾਟਨ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਵਜ਼ੀਫੇ ਦੇ ਚੈਕ ਤਕਸੀਮ ਕੀਤੇ ਗਏ।

    IMG-20230814-WA0024 ਸੂਬੇ ਦੇ ਸਰਕਾਰੀ ਸਕੂਲਾਂ ’ਚ ਲੋੜੀਂਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਸਰਕਾਰ ਵਚਨਬੱਧ-ਬਲਕਾਰ ਸਿੰਘ

    ਇਸ ਮੌਕੇ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।

    ਉਨ੍ਹਾਂ ਕਿਹਾ ਕਿ ਵਿਦਿਆਰਥੀ ਸਾਡੇ ਦੇਸ਼ ਅਤੇ ਸਮਾਜ ਦਾ ਭਵਿੱਖ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਜੀਵਨ ਵਿੱਚ ਟੀਚਿਆਂ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਵੀ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਦੇ ਮਕਸਦ ਨਾਲ ਸਰਕਾਰ ਵਲੋਂ ਸੂਬੇ ਭਰ ਵਿੱਚ ‘ਸਕੂਲ ਆਫ਼ ਐਮੀਨੈਂਸ’ ਦੀ ਸ਼ੁਰੂਆਤ ਕੀਤੀ ਗਈ ਹੈ।

    ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਐਨ.ਡੀ.ਈ. ਅਤੇ ਸਿਵਲ ਪ੍ਰੀਖਿਆਵਾਂ ਦੀ ਤਿਆਰੀ ਲਈ ਕੋਚਿੰਗ ਸੈਂਟਰ ਖੋਲ੍ਹਣ ਦਾ ਵੀ ਫ਼ੈਸਲਾ ਗਿਆ ਹੈ। ਇਸ ਮੌਕੇ ਸਕੂਲ ਅਧਿਆਪਕਾਂ ਤੋਂ ਇਲਾਵਾ ਪਿੰਡਾਂ ਦੇ ਸਰਪੰਚ ਤੇ ਪੰਚ ਵੀ ਮੌਜੂਦ ਸਨ।