ਜਲੰਧਰ/ਫਿਲੌਰ
ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਲੋਂ ਫਿਲੌਰ ਹਲਕੇ ਵਿੱਚ ਕੀਤੀਆਂ ਗਈਆਂ ਚੋਣ ਮੀਟਿੰਗਾਂ ਵੱਡੀਆਂ ਰੈਲੀਆਂ ਦਾ ਰੂਪ ਧਾਰਨ ਕਰ ਗਈਆਂ ਤੇ ਇੰਨਾਂ ਮੀਟਿੰਗਾਂ ਦੋਰਾਨ
ਵੱਡੀ ਗਿਣਤੀ ਵਿੱਚ ਮਹਿਲਾਵਾਂ ਤੇ ਨੌਜਵਾਨਾਂ ਦੀ ਹਾਜ਼ਰੀ ਰਹੀ।ਇਸ ਦੋਰਾਨ ਬੜਾ ਪਿੰਡ ਵਿੱਚ ਮੀਟਿੰਗ ਦੋਰਾਨ ਪੁੱਜੇ ਕਿਸਾਨਾ ਦੇ ਨਾਲ ਸ.ਚੰਨੀ ਨੇ ਗੱਲਬਾਤ ਕਰਨ ਤੋ ਬਾਅਦ ਕਿਸਾਨਾਂ,ਮਜ਼ਦੂਰਾਂ,ਦੁਕਾਨਦਾਰਾਂ ਤੇ ਆੜੀਆਂ ਦੇ ਹੱਕ
ਵਿੱਚ ਨਾਰੇ ਵੀ ਲਗਾਏ।ਜਦ ਕਿ ਦੋਸਾਂਝ ਕਲਾਂ ਸਮੇਤ ਹੋਰ ਵੱਖ ਵੱਖ ਇਲਾਕਿਆਂ ਵਿੱਚ ਹੋਈਆਂ ਮੀਟਿੰਗਾਂ ਦੋਰਾਨ ਵੱਡੀ ਗਿਣਤੀ ਵਿੱਚ ਲੋਕਾਂ ਦੀ ਹਾਜ਼ਰੀ ਨੇ ਚਰਨਜੀਤ ਸਿੰਘ ਚੰਨੀ ਦੀ ਫਿਲੌਰ ਵਿੱਚ ਚੋਣ ਮੁਹਿੰਮ ਨੂੰ ਵੱਡਾ ਬਲ ਦਿੱਤਾ।ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿ ਉਹ ਪੰਜਾਬੀਆਂ ਅਤੇ ਕਿਸਾਨਾਂ ਨਾਲ ਹਮੇਸ਼ਾ ਖੜੇ ਰਹੇ ਹਨ ਤੇ ਅੱਗੋਂ ਵੀ ਹਮੇਸ਼ਾ ਖੜਾ ਰਹਿਣਗੇ।ਉਨਾਂ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਨੇ ਉਹਨਾਂ ਕਿਸਾਨਾ ਨੂੰ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਭਾਂਵੇਂ ਕਿ ਇਕ ਘਟਨਾ ਦਾ ਸੰਤਾਪ ਉਹ ਦੋ ਸਾਲਾ ਤੋਂ ਝੇਲ ਰਹੇ ਹਨ ਪਰ ਇਸਦੇ ਬਾਵਜੂਦ ਵੀ ਉਹ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਹਮੇਸ਼ਾ ਉੱਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਰਹਿਣਗੇ।ਉੱਨਾਂ ਕਿਹਾ ਕਿ ਉਹ ਇੱਕ ਮਜ਼ਦੂਰ ਦੇ ਪੁੱਤਰ ਹਨ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹਨ।ਸ.ਚੰਨੀ ਨੇ ਕਿਹਾ ਕਿ ਦੇਸ਼ ਵਿੱਚ ਇੰਡੀਆ
ਗਠਜੋੜ ਦੀ ਸਰਕਾਰ ਬਣਨ ਤੇ ਐਮ.ਐਸ.ਪੀ ਤੇ ਗਰੰਟੀ ਕਨੂੰਨ ਲੈ ਕੇ ਲਿਆਂਦਾ ਜਾਵੇਗਾ ਤੇ ਇਹ ਕਨੂੰਨ ਝੋਨੇ ਅਤੇ ਕਣਕ ਦੀ ਫਸਲ ਦੇ ਨਾਲ ਨਾਲ ਬਾਕੀ ਫਸਲਾ ਤੇ ਵੀ ਲਿਆਂਦਾ ਜਾਵੇਗਾ ਤਾਂ ਜੋ ਕਿਸਾਨੀ ਨੂੰ ਮਜ਼ਬੂਤ ਕੀਤਾ ਜਾ ਸਕੇ।ਉੱਨਾਂ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਭਰਨ ਵਾਲੇ ਕਿਸਾਨਾਂ ਸੜਕਾਂ ਤੇ ਰੁਲਣ ਨਹੀਂ ਦਿੱਤਾ ਜਾਵੇਗਾ।ਸ.ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਵੀ ਉੱਨਾਂ ਨੇ ਕਿਸਾਨ ਜਥੇਬੰਦੀਆਂ ਨਾਲ ਸੁਖਾਵੇਂ ਮਾਹੋਲ ਵਿੱਚ ਮੀਟਿੰਗਾਂ ਕੀਤੀਆਂ ਤੇ ਫਸਲਾਂ ਦੇ ਨੁਕਸਾਨੇ ਦਾ ਮੁਆਵਜ਼ਾ ਵੀ ਸਮੇਂ ਸਿਰ ਅਤੇ ਵਧਾ ਕੇ ਦਿੱਤਾ ਪਰ ਆਪਣੇ ਆਪ ਨੂੰ ਕਿਸਾਨ ਦਾ ਪੁੱਤਰ ਦੱਸਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਹਰਿਆਣਾ ਸਰਹੱਦ ਤੇ ਹੋਏ ਨੋਜਵਾਨ ਕਿਸਾਨ ਦੇ ਕਤਲ ਦੇ ਮਾਮਲੇ ਵਿੱਚ ਕੋਈ ਕਾਰਵਾਈ ਨਹੀ ਕੀਤੀ ਜਦ ਕਿ ਫ਼ਸਲਾਂ ਦੇ ਹੋਏ ਨੁਕਸਾਨੇ ਦੇ ਮੁਆਵਜ਼ੇ ਨੂੰ ਅੱਜ ਤੱਕ ਕਿਸਾਨ ਉਡੀਕ ਰਹੇ ਹਨ।ਉੱਨਾਂ ਕਿਹਾ ਕਿ ਆਂਡਿਆਂ ਤੱਕ ਦਾ ਮੁਆਵਜ਼ਾ ਦੇਣ ਦਾ ਐਲਾਨ ਕਰਨ ਵਾਲੇ ਮੁੱਖ ਮੰਤਰੀ ਨੇ ਫਸਲਾਂ ਦਾ ਮੁਆਵਜ਼ਾ ਤੱਕ ਨਹੀਂ ਦਿੱਤਾ।ਇਸ ਦੋਰਾਨ ਚਰਨਜੀਤ ਸਿੰਘ ਚੰਨੀ ਨੇ ਫਿਲੌਰ ਹਲਕੇ ਦੀਆਂ ਸਮੱਸਿਆਵਾਂ ਤੇ ਬੋਲਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਉਹਨਾ ਚਮਕੌਰ ਸਾਹਿਬ ਦਾ ਵਿਕਾਸ ਕੀਤਾ ਹੈ ਉਸੇ ਨਾਲ ਇਸ ਹਲਕੇ ਦੀ ਨੁਹਾਰ ਵੀ ਬਦਲੀ ਜਾਵੇਗੀ।ਉੱਨਾਂ ਕਿਹਾ ਕਿ ਇੱਥੇ ਅਧੁਨਿਕ ਸਹੂਲਤਾਂ ਨਾਲ ਲੈਸ ਵੱਡੇ ਸਰਕਾਰੀ ਹਸਪਤਾਲ ਅਤੇ ਸਰਕਾਰੀ ਯੂਨੀਵਰਸਿਟੀ ਦੀ ਵੱਡੀ ਲੋੜ ਹੈ ਜਦ ਕਿ ਬੁਨਿਆਦੀ ਸਹੂਲਤਾਂ ਤੋ ਵਾਂਝੇ ਰਹਿ ਰਹੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਵੀ ਉੱਨਾਂ ਦੀ ਜਿੰਮੇਵਾਰੀ ਰਹੇਗੀ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਲੋਕਾ ਵੱਲੋ ਦਿੱਤੇ ਜਾ ਰਹੇ ਪਿਆਰ ਦਾ ਮੁੱਲ ਉੱਨਾਂ ਦੇ ਇਲਾਕੇ ਦੀ ਤਰੱਕੀ ਕਰਕੇ ਮੋੜਨਗੇ।ਚੰਨੀ ਕਿਹਾ ਕਿ ਜਲੰਧਰ ਵਿੱਚੋਂ ਨਸ਼ਾ ਜੜ ਤੋਂ ਖਤਮ ਕਰਨਾ ਉੱਨਾਂ ਦਾ ਮੁੱਖ ਟੀਚਾ ਹੈ ਤੇ ਜਲੰਧਰ ਵਿੱਚ ਜਾਂ ਤਾਂ ਹੁਣ ਨਸ਼ਾ ਰਹੇਗਾ ਤੇ ਜਾਂ ਫਿਰ ਉਹ।ਇਸ ਦੌਰਾਨ ਜਿਲਾ ਪ੍ਰੀਸ਼ਦ ਮੈਂਬਰ ਭਲਵਾਨ ਸੁਰਜੀਤ ਸਿੰਘ,ਅੰਮ੍ਰਿਤਪਾਲ ਸਿੰਘ ਭੋਂਸਲੇ ਤੇ ਨਗਰ ਕੋਸਲ ਗੋਰਾਇਆ ਦੇ ਪ੍ਰਧਾਨ ਦੇਸ ਰਾਜ ਮੱਲ ਨੇ ਚੋਣ ਜਲਸਿਆਂ ਦੋਰਾਨ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਭਾਜਪਾ ਤਾਨਾਸ਼ਾਹੀ ਦਾ ਰਾਜ ਲਿਆਉਣਾ ਚਾਹੁੰਦੀ ਹੈ ਤੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ।ਜਿਸ ਕਰਕੇ ਅੱਜ ਚਰਨਜੀਤ ਸਿੰਘ ਚੰਨੀ ਵਰਗੇ ਨਿਧੱੜਕ ਲੀਡਰ ਨੂੰ ਜਿਤਾ ਕੇ ਕਾਂਗਰਸ ਦੇ ਹੱਥ ਮਜ਼ਬੂਤ ਕਰਨਾ ਸਮੇਂ ਦੀ ਜ਼ਰੂਰਤ ਹੈ।ਇੰਨਾਂ ਆਗੂਆਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਲੋਕ ਸਭਾ ਵਿੱਚ ਜਾ ਕੇ ਕਿਸਾਨਾਂ,ਮਜ਼ਦੂਰਾਂ ਤੇ ਆਮ ਵਰਗ ਦੀ ਆਵਾਜ਼ ਬਣਨਗੇ ਤੇ ਜਲੰਧਰ ਦੀ ਤਰੱਕੀ ਤੇ ਵਿਕਾਸ ਦੇ ਨਵੇਂ ਰਾਹ ਖੋਲਣਗੇ।ਇਸ ਦੋਰਾਨ ਪ੍ਰਿਤਪਾਲ ਸਿੰਘ ਸਰਪੰਚ,ਸੁਖਵਿੰਦਰ ਕੋਰ,ਸਵਰਨ ਸਿੰਘ,ਦੇਸ ਰਾਜ ਮੱਲ,ਸੋਢੀ ਰਾਮ,ਸੰਮਤੀ ਮੈਂਬਰ ਨਵਦੀਪ,ਬਲਬੀਰ ਸਿੰਘ,ਮੱਖਣ ਸਿੰਘ ਸਰਪੰਚ,ਪਰਮਜੀਤ ਰਾਏ,ਮਨੋਹਰ ਲਾਲ,ਯੂਥ ਆਗੂ ਸਰਬਜੀਤ ਸਾਬੀ,ਡਾਕਟਰ ਮਲਿਕ,ਸੁਰਜੀਤ ਮਾਹਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਮੈਂਬਰ,ਪਿੰਡਾਂ ਦੇ ਸਰਪੰਚ,ਪੰਚ ਤੇ ਸਥਾਨਕ ਆਗੂ ਹਾਜਰ ਸਨ।
Category: Punjab
-

ਮੈਂ ਪੰਜਾਬੀਆਂ ਤੇ ਕਿਸਾਨਾਂ ਦੇ ਨਾਮ ਹਮੇਸ਼ਾ ਖੜਾ ਰਿਹਾ ਹਾਂ ਤੇ ਅੱਗੋਂ ਵੀ ਖੜਾ ਰਹਾਂਗਾ – ਚਰਨਜੀਤ ਚੰਨੀ
-

ਮਹਿੰਦਰ ਸਿੰਘ ਕੇਪੀ ਨੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰ ਲਿਆ ਅਸ਼ੀਰਵਾਦ
ਜਲੰਧਰ 17 ਮਈ( ) ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਿਖੇ ਪ੍ਰੀਵਾਰ ਸਮੇਤ ਪਹੁੰਚ ਕੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ।ਇਸ ਮੌਕੇ ਬਾਬਾ ਜੀ ਦੇ ਨਾਲ ਮਹਿੰਦਰ ਸਿੰਘ ਕੇਪੀ ਨੇ ਕਾਫੀ ਸਮਾਂ ਇਕਠਿਆਂ ਗੁਜਾਰਿਆ ਤੇ ਸਮਾਜ ਦੇ ਬਦਲ ਰਹੇ ਹਲਾਤਾਂ ਸਬੰਧੀ ਵਿਚਾਰਾਂ ਕੀਤੀਆਂ। ਉਨ੍ਹਾਂ ਕਿਹਾ ਕਿ ਉਹ ਬਹੁਤ ਖੁਸ਼ ਕਿਸ਼ਮਤ ਹਨ ਕਿ ਬਾਬਾ ਜੀ ਨੂੰ ਮਿਲ ਕੇ ਅਸ਼ੀਰਵਾਦ ਪ੍ਰਾਪਤ ਹੋਇਆ ਹੈ ਅਤੇ ਬਾਬਾ ਜੀ ਤੋਂ ਮਿਲੇ ਪਿਆਰ ਤੇ ਸਤਿਕਾਰ ਨਾਲ ਰੂਹ ਨੂੰ ਸਕੂਨ ਪ੍ਰਾਪਤ ਹੋਇਆ ਹੈ।
-

ਜਥੇਦਾਰ ਵਡਾਲਾ ਨੇ ਹਲਕਾ ਨਕੋਦਰ ਵਿਖੇ ਵੱਖ ਵੱਖ ਮੀਟਿੰਗਾਂ ਕਰਕੇ ਹਲਚਲ ਪੈਦਾ ਕੀਤੀ
Jalandhar :
ਪਿੰਡ ਚੱਕ ਮੁਗਲਾਣੀ,ਲਿੱਤਰਾਂ,ਸੰਘੇ ਖਾਲਸਾ,ਨੱਤਾਂ,ਜਾਗੋ ਸੰਘਾ,ਸਿੱਧਮ ਮੁਸਤੱਦੀ ਅਤੇ ਸੁਨਣ ਕਲਾਂ ਵਿਖੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ(ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲੰਧਰ ਦਿਹਾਤੀ ਅਤੇ ਸਾਬਕਾ ਐਮਐਲਏ ਨਕੋਦਰ) ਨੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਨੁੱਕੜ ਮੀਟਿੰਗਾਂ ਕੀਤੀਆਂ ਅਤੇ ਵੱਖ-ਵੱਖ ਪਿੰਡਾਂ ਦੀਆਂ ਮੀਟਿੰਗਾਂ ਵਿੱਚ ਲੋਕ ਸਭਾ ਦੇ ਚੋਣ ਪ੍ਰਚਾਰ ਦੀ ਮੁਹਿਮ ਵਿਧਾਨ ਸਭਾ ਹਲਕਾ ਨਕੋਦਰ ਵਿਖੇ ਕਰਦਿਆਂ ਵੱਖ ਵੱਖ ਅਹੁਦੇਦਾਰ ਸਾਹਿਬਾਨ ਅਤੇ ਵਰਕਰ ਸਾਹਿਬਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵੇਲੇ ਚ ਹਰ ਮੀਟਿੰਗ ਵਿੱਚ ਭਾਰੀ ਮਾਤਰਾ ਵਿੱਚ ਅਨੇਕਾਂ ਹੀ ਸੰਗਤਾਂ ਹਾਜ਼ਰ ਹੋਈਆਂ,ਇਲਾਕੇ ਦੇ ਲੋਕਾਂ ਚ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਅਤੇ ਹੋਰ ਰਿਵਾਇਤੀ ਪਾਰਟੀਆਂ ਨੂੰ ਸਬਕ ਦੇਣ ਲਈ ਤਿਆਰ ਹਨ।.
ਅਤੇ ਹਰ ਵੋਟਰ ਨੂੰ ਅਪੀਲ ਕੀਤੀ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੇ ਇਮਾਨਦਾਰ ਅਤੇ ਬੇਦਾਗ ਸ਼ਖਸ਼ੀਅਤ ਆਪਣੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਜੀ ਨੂੰ ਵੋਟ ਪਾ ਕੇ ਵੱਡੀ ਗਿਣਤੀ ਵਿੱਚ ਜਤਾ ਕੇ ਦੇਸ਼ ਦੀ ਉੱਚ ਸੰਸਦ ਦੇ ਵਿੱਚ ਭੇਜੋ ਤਾਂ ਜੋ ਜ਼ਿਲ੍ਹਾ ਜਲੰਧਰ ਅਤੇ ਖਾਸ ਕਰ ਹਲਕਾ ਨਕੋਦਰ ਦੇ ਪਿਛਲੇ ਕਾਫੀ ਸਾਲਾਂ ਤੋਂ ਰੁਕੇ ਹੋਏ ਕੰਮ ਕਰਵਾ ਸਕੀਏ ਅਤੇ ਜੋ ਵੀ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਨੇ ਗਰੀਬਾਂ ਦਾ ਹੱਕ ਮਾਰਿਆ ਚਾਹੇ ਨੀਲੇ ਕਾਰਡ ਕੱਟੇ ਗਏ, 2500 ਪੈਨਸ਼ਨ ਦਾ ਝੂਠਾ ਲਾਰਾ ਅਤੇ 51000 ਸ਼ਗਨ ਸਕੀਮ ਦਾ ਝੂਠਾ ਲਾਰਾ ਅਤੇ ਅਨੇਕਾਂ ਹੀ ਝੂਠੇ ਲਾਰੇ ਲਾਏ ਗਏ ਇਸ ਝੂਠੀ ਸਰਕਾਰ ਦਾ ਪਰਦਾਫਾਸ਼ ਕਰ ਸਕੀਏ, ਇਹਨਾਂ ਮੀਟਿੰਗਾਂ ਵਿੱਚ ਹਾਜ਼ਰ ਸਨ ਇਸ ਮੌਕੇ ਸੁਰਤੇਜ ਸਿੰਘ ਬਾਸੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ, ਲਖਵਿੰਦਰ ਸਿੰਘ ਹੋਠੀ ,ਕੁਲਦੀਪ ਸਿੰਘ ਚੱਕ ਮੁਗਲਾਨੀ ,ਜੋਗਾ ਸਿੰਘ ਚੱਕ ਮੁਗਲਾਨੀ ,ਰਾਣਾ ਲਿੱਤਰਾਂ ,ਤਰਸੇਮ ਸਿੰਘ ਲਿੱਤਰਾਂ ,ਬਲਕਾਰ ਸਿੰਘ ਸੰਘੇ ਖਾਲਸਾ ,ਜੱਗੀ ਸੰਘੇ ਖਾਲਸਾ, ਰੰਗਾ ਨੱਤਾਂ, ਅਸ਼ੋਕਾ ਜਾਗੋ ਸੰਘਾ,ਸ਼ਿੰਦਾ ਸਿੱਧਮ ਮੁਸਤਦੀ, ਸਰਪੰਚ ਬਿੱਲੂ ਸੁਨਣ ਕਲਾਂ,ਸਾਬਕਾ ਸਰਪੰਚ ਚੈਨ ਰਾਮ ਸੁਨੜ ਕਲਾਂ, ਜਰਨੈਲ ਸਿੰਘ ਸੁੰਨੜ ਕਲਾਂ ਅਤੇ ਆਦਿ ਸੰਗਤਾਂ ਹਾਜ਼ਰ ਸਨ।. -

ਭਗਵਾਨ ਬਾਲਮਿਕੀ ਐਕਸ਼ਨ ਫ਼ੌਰਸ ਨੇ ਚਰਨਜੀਤ ਚੰਨੀ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ
ਜਲੰਧਰ
ਬਾਲਮਿਕੀ ਐਕਸ਼ਨ ਫ਼ੌਰਸ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਤੇ ਪੁੱਜੇ ਭਗਵਾਨ ਬਾਲਮਿਕੀ ਐਕਸ਼ਨ ਫ਼ੌਰਸ ਦੇ ਨੋਜਵਾਨ ਆਗੂਆਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਹੀ ਇਕ ਅਜਿਹੇ ਨੇਤਾ ਹਨ ਜੋ ਦੱਬੇ ਕੁਚਲੇ ਤੇ ਗਰੀਬ ਵਰਗ ਦੇ ਲੋਕਾਂ ਦੇ ਭਲੇ ਦੀ ਗੱਲ ਕਰਦੇ ਹਨ।ਉੱਨਾਂ ਕਿਹਾ ਕਿ ਤਕਨੀਕੀ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਰਹਿੰਦਿਆਂ ਚਰਨਜੀਤ ਸਿੰਘ ਚੰਨੀ ਨੇ ਹਮੇਸ਼ਾ ਲੋੜਵੰਦ ਪਰਿਵਾਰਾਂ ਦਾ ਧਿਆਨ ਰੱਖਿਆ ਹੈ ਤੇ ਇੰਨਾਂ ਲੋਕਾਂ ਦੀ ਭਲਾਈ ਦੇ ਲਈ ਵੱਡੇ ਕਾਰਜ ਕੀਤੇ ਹਨ।ਸੰਸਥਾ ਦੇ ਪ੍ਰਧਾਨ ਪ੍ਰਭਦੀਪ ਸਿੰਘ ਨੇ ਕਿਹਾ ਕਿ ਬਿਜਲੀ ਅਤੇ ਪਾਣੀ ਦੇ ਬਕਾਏ ਬਿੱਲ ਮਾਫ ਕਰ ਸ.ਚੰਨੀ ਨੇ ਬਕਾਏ ਅਦਾ ਕਰਨ ਤੋਂ ਅਸਮਰੱਥ ਲੋਕਾ ਨੂੰ ਵੱਡੀ ਰਾਹਤ ਦਿੱਤੀ ਜਦ ਕਿ ਲਾਲ ਲਕੀਰ ਵਿੱਚ ਜਾਇਦਾਦਾਂ ਦੇ ਮਾਲਕੀ ਹੱਕ ਦੇ ਕੇ ਵੀ ਲੋਕਾਂ ਨੂੰ ਵੱਡੀ ਸਹੂਲਤ ਦਿੱਤੀ ਹੈ।ਉੱਨਾਂ ਕਿਹਾ ਕਿ ਚੰਨੀ ਤੋ ਉੱਨਾਂ ਦੇ ਸਮਾਜ ਨੂੰ ਬਹੁਤ ਵੱਡੀਆਂ ਉਮੀਦਾਂ ਹਨ ਕਿ ਉਹ ਲੋਕ ਸਭਾ ਵਿੱਚ ਜਾ ਕੇ ਉੱਨਾਂ ਦੇ ਸਮਾਜ ਦੀ ਗੱਲ ਕਰਨਗੇ।ਇਸ ਦੋਰਾਨ ਮੀਤ ਪ੍ਰਧਾਨ ਸੰਜੀਵ ਕੁਮਾਰ,ਪੰਕਜਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ,ਪਵਨ ਕੁਮਾਰ,ਲਭਦੀਪ ਸਿੰਘ ਆਦਿ ਹਾਜ਼ਰ ਸਨ। -

ਕੇਂਦਰ ਵਿੱਚ ਇੰਡੀਅਨ ਗੱਠਜੋੜ ਦੀ ਸਰਕਾਰ ਬਣਨ ਤੇ ਐਮ.ਐਸ.ਪੀ ਤੇ ਗਾਰੰਟੀ ਕਾਨੂੰਨ ਬਣੇਗਾ: ਚਰਨਜੀਤ ਸਿੰਘ ਚੰਨੀ
ਜਲੰਧਰ/ਸ਼ਾਹਕੋਟ-
ਦੇਸ਼ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਘੱਟੋ-ਘੱਟ ਸਮਰਥਨ ਮੁੱਲ ‘ਤੇ ਗਾਰੰਟੀ ਕਾਨੂੰਨ ਲਾਗੂ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇਗਾ।ਇਹ ਗੱਲ ਕਾਂਗਰਸ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਹਲਕਾ ਸ਼ਾਹਕੋਟ ਵਿੱਚ ਵੱਖ-ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਹੀ।ਇਨ੍ਹਾਂ ਚੋਣ ਰੈਲੀਆਂ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਤੇ ਚਰਨਜੀਤ ਸਿੰਘ ਚੰਨੀ ਨੂੰ ਸਮਰਥਨ ਦੇਣ ਦਾ ਐਲਾਨ ਵੀ ਕੀਤਾ।ਸ.ਚੰਨੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਭਾਜਪਾ ਨੇ ਕਿਸਾਨਾਂ ‘ਤੇ ਤਸ਼ੱਦਦ ਕੀਤਾ ਸੀ ਅਤੇ ਇਸ ਅੰਦੋਲਨ ‘ਚ ਸਾਢੇ ਸੱਤ ਸੌ ਤੋਂ ਵੱਧ ਕਿਸਾਨ ਸ਼ਹੀਦ ਹੋਏ ਸਨ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹਨ ਅਤੇ ਜ਼ਮੀਨੀ ਪੱਧਰ ‘ਤੇ ਜਾ ਕੇ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਚੁੱਕੇ ਹਨ ਅਤੇ ਲੋਕਾਂ ਨੂੰ ਜੁਮਲੇ ਦੇਣ ਦੀ ਬਜਾਏ ਸਮੱਸਿਆਵਾਂ ਦਾ ਹੱਲ ਕਰਕੇ ਦਿਖਾਉਣਗੇ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਿਆਸੀ ਸਰਪ੍ਰਸਤੀ ਹੇਠ ਜਲੰਧਰ ‘ਚ ਨਸ਼ੇ ਵੱਡੇ ਪੱਧਰ ‘ਤੇ ਵਿਕ ਰਹੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਜਾਂ ਤਾਂ ਡਰੱਗ ਮਾਫੀਆ ਰਹੇਗਾ ਜਾਂ ਚੰਨੀ ਰਹੇਗਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਜਲੰਧਰ ਆ ਕੇ ਨਸ਼ਿਆਂ ਦਾ ਮੁੱਦਾ ਉਠਾਇਆ ਹੈ, ਉਦੋਂ ਤੋਂ ਹੀ ਨਸ਼ੇ ਦੀਆਂ ਖੇਪਾਂ ਫੜੀਆਂ ਜਾਣ ਲੱਗ ਪਈਆਂ ਹਨ ਅਤੇ ਸਮੱਗਲਰਾਂ ਦੀ ਸਰਪ੍ਰਸਤੀ ਕਰਨ ਵਾਲਿਆਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ।ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਸ.ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦਾ 17 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਨੂੰ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ। ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਢਾਈ ਸਾਲਾਂ ਵਿੱਚ ਕਿਸੇ ਵੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਇੱਕ ਰੁਪਿਆ ਵੀ ਨਹੀਂ ਦਿੱਤਾ। ਜਿਸ ਕਾਰਨ ਸੜਕਾਂ ਦਾ ਬੁਰਾ ਹਾਲ ਹੈ ਅਤੇ ਪੰਜਾਬ ਦਾ ਵਿਕਾਸ ਠੱਪ ਹੋ ਕੇ ਰਹਿ ਗਿਆ ਹੈ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਵਿਸ਼ਵਾਸ ਦਿਵਾਇਆ ਕਿ ਦਰਿਆ ਨੂੰ ਚੈਨਲਾਈਜ਼ ਕਰਕੇ ਅਤੇ ਡੀ-ਸਿਲਟਿੰਗ ਕਰਵਾ ਕੇ ਕਿਸਾਨਾਂ ਨੂੰ ਹੜ੍ਹਾਂ ਦੇ ਨੁਕਸਾਨ ਤੋਂ ਬਚਾਇਆ ਜਾਵੇਗਾ। ਇਸ ਦੌਰਾਨ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਦੱਸਿਆ ਕਿ ਲੋਕਾਂ ਦੀ ਆਵਾਜ਼ ’ਤੇ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਦੇ ਮਸਲੇ ਹੱਲ ਕਰਨ ਲਈ ਸਾਡੇ ਕੋਲ ਭੇਜਿਆ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕ ਬਦਲਾਅ ਦੀ ਸਰਕਾਰ ਚੁਣ ਕੇ ਪਛਤਾ ਰਹੇ ਹਨ ਅਤੇ ਇਸ ਸਰਕਾਰ ਨੇ ਨੌਜਵਾਨਾਂ ਅਤੇ ਕਿਸਾਨਾਂ ਦਾ ਨੁਕਸਾਨ ਕੀਤਾ ਹੈ। ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਹੁੰਦਿਆਂ ਬਿਜਲੀ ਅਤੇ ਪਾਣੀ ਦੇ ਬਕਾਇਆ ਬਿੱਲ ਮੁਆਫ ਕਰਕੇ ਗਰੀਬ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਸੀ। ਜਦੋਂ ਕਿ ਚਰਨਜੀਤ ਸਿੰਘ ਚੰਨੀ ਨੇ ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਉਨ੍ਹਾਂ ਦੀ ਜਾਇਦਾਦ ਦੇ ਮਾਲਕੀ ਹੱਕ ਦੇਣ ਦੀ ਸਕੀਮ ਵੀ ਲਿਆਂਦੀ।
ਹਲਕਾ ਸ਼ਾਹਕੋਟ ਦੇ ਦੌਰੇ ਦੌਰਾਨ ਚਰਨਜੀਤ ਸਿੰਘ ਚੰਨੀ ਲੋਹੀਆਂ ਦੇ ਬੱਸ ਸਟੈਂਡ ‘ਤੇ ਰੁਕੇ ਜਿੱਥੇ ਉਨ੍ਹਾਂ ਨੇ ਗੰਨੇ ਦਾ ਰੱਸ ਪੀਤਾ ਅਤੇ ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਆਂਗਣਵਾੜੀ ਵਰਕਰਜ਼ ਯੂਨੀਅਨ ਨਾਲ ਵੀ ਮੁਲਾਕਾਤ ਕੀਤੀ, ਜੋ ਕਿ ਬੱਸ ਸਟੈਂਡ ‘ਤੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੀ ਸੀ।ਆਗਨਵਾੜੀ ਵਰਕਰ ਯੂਨੀਅਨ ਦੀਆਂ ਆਗੂਆਂ ਨੇ ਕਿਹਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ ਉਦੋ ਉਨ੍ਹਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਸੀ ਅਤੇ ਉਨ੍ਹਾਂ ਨੂੰ ਸ. ਚੰਨੀ ਤੋ ਉਮੀਦ ਹੈ ਕਿ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਨਗੇ।ਇਸ ਦੋਰਾਨ ਦੁਪਹਿਰ ਦਾ ਖਾਣਾ ਖਾਣ ਲਈ ਸ.ਚਰਨਜੀਤ ਸਿੰਘ ਚੰਨੀ ਪਿੰਡ ਦੀ ਇੱਕ ਮੋਟਰ ਤੇ ਰੁਕੇ ਤੇ ਇੱਥੇ ਸਾਦਾ ਖਾਣਾ ਖਾਧਾ। -

ਲੋਕਾਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ : ਐਡਵੋਕੇਟ ਬਲਵਿੰਦਰ ਕੁਮਾਰ
ਜਲੰਧਰ। ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਜਲੰਧਰ ਸ਼ਹਿਰ ’ਚ ਲੋਕਾਂ ਨਾਲ ਰੂਬਰੂ ਹੁੰਦਿਆਂ ਕਿਹਾ ਕਿ ਲੋਕਸਭਾ ਚੋਣ ਦੌਰਾਨ ਜਲੰਧਰ ਦੇ ਅਸਲ ਮੁੱਦੇ ਗਾਇਬ ਹਨ। ਕੇਂਦਰ ਤੇ ਪੰਜਾਬ ਦੀ ਸੱਤਾ ’ਚ ਰਹੀਆਂ ਪਾਰਟੀਆਂ ਲੋਕਾਂ ਨਾਲ ਜੁੜੇ ਅਸਲ ਮੁੱਦਿਆਂ ’ਤੇ ਗੱਲ ਨਹੀਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਜਲੰਧਰ ਦੇ ਲੋਕਾਂ ਨਾਲ ਜੁੜਿਆ ਮੁੱਖ ਮੁੱਦਾ ਹੈ। ਇੱਥੇ ਲੋਕਾਂ ਨੂੰ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਹੋ ਰਹੀਆਂ ਹਨ। ਕੇਂਦਰ ਤੇ ਸੂਬੇ ਦੀ ਸੱਤਾ ’ਚ ਰਹੀਆਂ ਕਾਂਗਰਸ, ਅਕਾਲੀ-ਭਾਜਪਾ ਤੇ ਆਪ ਦੀਆਂ ਸਰਕਾਰਾਂ ਨੇ ਇਨ੍ਹਾਂ ਬਿਮਾਰੀਆਂ ਦੇ ਫੈਲਣ ਅਤੇ ਇਨ੍ਹਾਂ ਦੇ ਕਾਰਨਾਂ ਬਾਰੇ ਜਾਨਣ ਲਈ ਕੋਈ ਰਿਸਰਚ ਨਹੀਂ ਕਰਵਾਈ। ਜਲੰਧਰ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ’ਚ ਲਗਾਤਾਰ ਕੈਂਸਰ ਫੈਲ ਰਿਹਾ ਹੈ, ਜਿਸ ਕਰਕੇ ਮੌਤਾਂ ਹੋ ਰਹੀਆਂ ਹਨ। ਇਸਦੇ ਬਾਵਜੂਦ ਇਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਨਾ ਤਾਂ ਇਸਨੂੰ ਰੋਕਣ ਲਈ ਕੋਈ ਪ੍ਰਬੰਧ ਕੀਤਾ ਤੇ ਨਾ ਹੀ ਯੋਗ ਇਲਾਜ ਦੇਣ ਦੀ ਵਿਵਸਥਾ ਕੀਤੀ।
ਗੰਭੀਰ ਬਿਮਾਰੀਆਂ, ਜਿਵੇਂ ਕੈਂਸਰ ’ਤੇ ਨਾ ਚਰਚਾ ਹੋ ਰਹੀ ਹੈ, ਨਾ ਇਲਾਜ ਦਾ ਪ੍ਰਬੰਧ ਅਤੇ ਨਾ ਹੀ ਇਸਦੇ ਕਾਰਨ ਲੱਭੇ ਜਾ ਰਹੇ ਹਨ। ਜਿਨ੍ਹਾਂ ਸਰਕਾਰਾਂ ਨੂੰ ਲੋਕਾਂ ਦੀ ਜ਼ਿੰਦਗੀ ਦੀ ਪਰਵਾਹ ਨਹੀਂ, ਉਹ ਉਨ੍ਹਾਂ ਦਾ ਭਲਾ ਕਿਵੇਂ ਕਰਨਗੀਆਂ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜੇਕਰ ਜਲੰਧਰ ਦੇ ਲੋਕ ਉਨ੍ਹਾਂ ਨੂੰ ਜਿਤਾਉਂਦੇ ਹਨ ਤਾਂ ਉਹ ਇਸ ਪਾਸੇ ਵਿਸ਼ੇਸ਼ ਧਿਆਨ ਦੇਣਗੇ। ਇਸ ਸਬੰਧ ’ਚ ਰਿਸਰਚ ਕਰਕੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਕੀਤਾ ਜਾਵੇਗਾ।
-

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ‘ਚ ਨਾਮਧਾਰੀ ਸੰਗਤ ਵਲੋਂ ਭਰਵਾਂ ਇਕੱਠ
ਜਲੰਧਰ 15 ਮਈ ( ) ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਚ ਨਾਮਧਾਰੀ ਸੁਰਿੰਦਰ ਸਿੰਘ ਛਿੰਦਾ ਦੇ ਗ੍ਰਹਿ ਅਸ਼ੋਕ ਵਿਹਾਰ ਨੇੜੇ ਬਾਬਾ ਮੋਹਨ ਦਾਸ ਮੰਦਿਰ ਸਲੇਮਪੁਰ ਜਲੰਧਰ ਵਿਖੇ ਜਲੰਧਰ ਦੀ ਨਾਮਧਾਰੀ ਸੰਗਤ ਅਤੇ ਨਾਮਧਾਰੀ ਵਿਦਿਅਕ ਜੱਥਾ ਜਲੰਧਰ ਵਲੋਂ ਭਰਵਾਂ ਇਕੱਠ ਕੀਤਾ ਗਿਆ।ਇਸ ਮੌਕੇ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਤਿੰਦਰ ਸਿੰਘ ਪੀਤਾ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ ਦੇ ਇਸ ਇਕੱਠ ਚ ਪਹੁੰਚਣ ਤੇ ਉਨ੍ਹਾਂ ਨੂੰ ਨਾਮਧਾਰੀ ਸੰਗਤ ਵਲੋਂ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜੋ ਕਿ ਜਾਤਪਾਤ ਅਤੇ ਧਰਮਾਂ ਦੇ ਵੱਖਰੇਵਿਆਂ ਤੋਂ ਉਪਰ ਉਠ ਕੇ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਪੰਜਾਬ ਦੀ ਵਾਰਿਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਦਿੱਲੀ ਤੋਂ ਰਿਮੋਟ ਨਾਲ ਚੱਲਣ ਵਾਲੀਆਂ ਪਾਰਟੀਆਂ ਤੋਂ ਵਿਸ਼ਵਾਸ ਉਠ ਚੁਕਿਆ ਹੈ।ਇਸ ਮੌਕੇ ਉਨ੍ਹਾਂ ਨਾਮਧਾਰੀ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਭਲੇ, ਤਰੱਕੀ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮੌਕਾ ਦੇਣ ਤਾ ਨਾਮਧਾਰੀ ਸੰਗਤ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਸੂਬਾ ਜੁਗਿੰਦਰ ਸਿੰਘ ਨਾਮਧਾਰੀ ਸੰਗਤ ਜਲੰਧਰ,ਨਰਾਇਣ ਸਿੰਘ ਪ੍ਰਧਾਨ ਨਾਮਧਾਰੀ ਸੰਗਤ ਜਲੰਧਰ,ਰਾਮ ਸਿੰਘ ਮੀਤ ਪ੍ਰਧਾਨ ਨਾਮਧਾਰੀ ਸੰਗਤ ਜਲੰਧਰ, ਨਾਮਧਾਰੀ ਸੁਰਿੰਦਰ ਸਿੰਘ ਛਿੰਦਾ, ਜਗਪ੍ਰੀਤ ਸਿੰਘ ਰਿਸ਼ੀ ਸੇਵਾਦਾਰ ਨਾਮਧਾਰੀ ਵਿਦਿਅਕ ਜਥਾ ਜਲੰਧਰ, ਬਸੰਤ ਸਿੰਘ ਸੇਵਾਦਾਰ ਨਾਮਧਾਰੀ ਵਿਦਿਅਕ ਜਥਾ ਜਲੰਧਰ, ਨਾਮਧਾਰੀ ਸੁਰਿੰਦਰ ਸਿੰਘ ਛਿੰਦਾ, ਸੁਖਦੇਵ ਸਿੰਘ, ਸੁਰਿੰਦਰ ਸਿੰਘ ਪੱਪੂ, ਸੰਤੋਖ ਸਿੰਘ, ਰਾਗੀ ਬਲਬੀਰ ਸਿੰਘ, ਨਰਿੰਦਰ ਸਿੰਘ , ਗੁਰਨਾਮ ਸਿੰਘ,ਮੋਹਨ ਸਿੰਘ ,ਪਾਲਾ ਸਿੰਘ, ਗੁਰਪਾਲ ਸਿੰਘ, ਨਾਮਧਾਰੀ ਪਲਵਿੰਦਰ ਸਿੰਘ ਕੋਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ , ਅਮਰਜੀਤ ਸਿੰਘ ਗੁਰਨੇਕ ਸਿੰਘ ਵਿਰਦੀ ਸੀਨੀਅਰ ਪੱਤਰਕਾਰ ਪੰਜਾਬੀ ਟ੍ਰਿਬਿਊਨ ਰਵਿੰਦਰ ਸਿੰਘ ਠੇਕੇਦਾਰ , ਜਤਿੰਦਰ ਪਾਲ ਸਿੰਘ ਚਿੰਕਾ,ਸੰਤਾ ਸਿੰਘ,ਮੰਗਲ ਸਿੰਘ, ਤਰਲੋਕ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਸਿੰਘ, ਸਰਬਜੀਤ ਸਿੰਘ ਪਨੇਸਰ, ਚਰਨਜੀਵ ਸਿੰਘ ਲਾਲੀ, ਅਮਰਜੀਤ ਸਿੰਘ ਕਿਸ਼ਨਪੁਰਾ, ਸੁਰਜੀਤ ਸਿੰਘ ਨੀਲਾਮਹਿਲ,ਸਤਿੰਦਰ ਸਿੰਘ ਪੀਤਾ, ਅਵਤਾਰ ਸਿੰਘ ਘੁੰਮਣ, ਗੁਰਪ੍ਰੀਤ ਸਿੰਘ ਗੋਪੀ ਰੰਧਾਵਾ,ਰਣਜੀਤ ਸਿੰਘ ਰਾਣਾ, ਸੁਰਿੰਦਰ ਸਿੰਘ ਐਸਟੀ, ਮੇਜ਼ਰ ਸਿੰਘ ਕਾਹਲੋ,ਪ੍ਰੋ ਸਤਨਾਮ ਕੌਰ,ਪਰਵਿੰਦਰ ਸਿੰਘ ਬਬਲੂ, ਗੁਰਜੀਤ ਸਿੰਘ ਮਰਵਾਹਾ, ਜਸਵਿੰਦਰ ਸਿੰਘ ਜੱਸਾ, ਕਰਨਬੀਰ ਸਿੰਘ ਸਾਬ, ਚਰਨਜੀਤ ਸਿੰਘ ਮਿੰਟਾ, ਅਮਰਪ੍ਰੀਤ ਸਿੰਘ ਪ੍ਰਿੰਸ, ਮਨਦੀਪ ਸਿੰਘ ਗੋਲਡੀ, ਕੁਲਵੰਤ ਸਿੰਘ ਕੰਤਾ, ਸੁਖਦੀਪ ਸਿੰਘ, ਸੁਖਬੀਰ ਸਿੰਘ ਮਾਣਕ, ਸੁਖਵੰਤ ਸਿੰਘ ਸੁੱਖਾ, ਸਤਨਾਮ ਸਿੰਘ ਵਿੱਕੀ, ਚਰਨਜੀਤ ਸਿੰਘ ਕਾਲਾ ਤੋਂ ਇਲਾਵਾ ਨਾਮਧਾਰੀ ਸੰਗਤ ਵੱਡੀ ਗਿਣਤੀ ਵਿਚ ਹਾਜ਼ਰ ਸੀ। -

दिल्ली से भी बड़े पंजाब के शराब घोटाले की हो निष्पक्ष जाँच- चरणजीत सिंह चन्नी
जालंधर-
पंजाब का शराब घोटाला दिल्ली से भी कहीं बड़ा घोटाला है तथा इस घोटाले की निष्पक्ष जाँच होनी चाहिए।यह बात जलंधर लोक सभा हल्के से कांग्रेस पार्टी के प्रत्याशी पूर्व मुख्यमंत्री चरणजीत सिंह चन्नी ने हलका करतारपुर में चुनाव जलसो को संबोधित करते हुए कही।इस दौरान चरणजीत सिंह चन्नी ने कहा कि अरविंद केजरीवाल शराब घोटाले में लिप्त हैं तथा ऐसे व्यक्ति पर विश्वास नहीं किया जा सकता।उन्होंने कहा कि जो शराब घोटाला दिल्ली में हुआ है वही पंजाब में भी हुआ है जब कि पंजाब में हुआ शराब घोटाला दिल्ली से भी कहीं बड़ी है तथा इसकी निष्पक्ष जाँच की जानी चाहिए ।चन्नी ने कहा कि दिल्ली के मुख्यमंत्री अरविंद केजरीवाल का पंजाब में विरोध होना चाहिए जिन्होंने पंजाब के पैसे को जहाज़ों के धुएं में रोल दिया। उन्होंने कहा कि पंजाब सरकार ने 80 हज़ार करोड़ रुपये का कर्ज़ा लेकर पंजाब को लूटा है। विधायक शीतल अंगूराल की ओर से ब्लैंकेट बेल वापस लेने पर स.चन्नी ने कहा की शीतल अंगूराल को पता था कि उसकी बेल रिजेक्ट होनी है जिसके कारण उसने अपनी बेल वापस ली है। उन्होंने कहा कि आम आदमी पार्टी ने नशों को बढ़ावा देने वाले ऐसे नेताओं को आगे लाया है जो एक ना एक दिन सलाखों के पीछे जाएँगे।चन्नी ने पंजाब सरकार की दो साल की कारगुजारी पर भी सवाल खड़े किए हैं तथा उन्होंने कहा कि इस सरकार ने पंजाब के लोगों के साथ धोखा करने के अलावा कुछ न किया जबकि पंजाब के लोगों को दी गई गारंटियाँ भी है जुमले साबित हुई है।इस दौरान हल्का करतार पूर्व के इंचार्ज पूर्व पुलिस मुखी राजेंद्र सिंह ने कहा कि लोगों में चरणजीत चन्नी को भारी वोटों से जिताने के लिए उत्साह है।लोग आम आदमी पार्टी की नीतियों तथा कारगुजारी से तंग आकर चन्नी को जिताना चाहते हैं ताकि एक पढ़ा लिखा तथा सूझवान नेता लोक सभा में पहुँचकर जालंधर के मसले हल करवा सकें तथा जलंधर के लिए नए प्रोजेक्ट ला सकें।उन्होंने कहा कि अब तक अलग अलग राज्यों में हुए चुनावों में सामने आ रही रिपोर्ट के मुताबिक़ केंद्र में कांग्रेस की सरकार बनने जा रही है तथा चरणजीत सिंह चन्नी यह सरकार में मंत्री होंगे।उन्होंने जालंधर के लोगों को अपील की कि जलंधर के भविष्य तथा तरक़्क़ी के लिए ऐसा मौक़ा हाथ से न जाने दिया जाए तथा चन्नी को बड़े वोटों के मारजन से जिताकर लोक सभा भेजा जाए। -

ਚੰਗਾ ਬਦਲਾਅ ਚਾਹੁਣ ਵਾਲੇ ਲੋਕ ਬਸਪਾ ਨੂੰ ਜਿਤਾਉਣਗੇ : ਐਡਵੋਕੇਟ ਬਲਵਿੰਦਰ ਕੁਮਾਰ
ਜਲੰਧਰ। ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਜਲੰਧਰ ਸ਼ਹਿਰ ’ਚ ਵੱਖ-ਵੱਖ ਸਥਾਨਾਂ ’ਤੇ ਮੀਟਿੰਗਾਂ ਕੀਤੀਆਂ। ਇਸ ਮੌਕੇ ਸੰਬੋਧਿਤ ਕਰਦੇ ਹੋਏ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਉਹ ਮਿਡਿਲ ਕਲਾਸ ਪਰਿਵਾਰ ਨਾਲ ਸਬੰਧਤ ਹਨ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਤੇ ਉਨ੍ਹਾਂ ਦਾ ਹੱਲ ਕਰਨ ਦੀ ਸਮਝ ਰੱਖਦੇ ਹਨ।
ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ’ਚ ਦਲਬਦਲੂਆਂ ਤੇ ਜ਼ਿਲ੍ਹਾ ਬਦਲੂ ਦਾ ਮੁੱਦਾ ਚੱਲ ਰਿਹਾ ਹੈ। ਲੋਕ ਇਹ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਜਿਨ੍ਹਾਂ ਨੇ ਪਹਿਲਾਂ ਸਰਕਾਰਾਂ ਬਣਾ ਕੇ ਉਨ੍ਹਾਂ ਦਾ ਕੁਝ ਨਹੀਂ ਸਵਾਰਿਆ, ਉਹ ਹੁਣ ਕੀ ਸਵਾਰਨਗੇ। ਇਨ੍ਹਾਂ ਪਾਰਟੀਆਂ ਵੱਲੋਂ ਘਰ-ਘਰ ਨੌਕਰੀ ਦੇਣ, ਨਸ਼ਾ ਖਤਮ ਕਰਨ, ਮਹਿੰਗਾਈ ਤੋਂ ਰਾਹਤ ਦਿਵਾਉਣ, ਚੰਗੀਆਂ ਸਿਹਤ ਸੁਵਿਧਾਵਾਂ ਦੇਣ ਦੇ ਵਾਅਦੇ ਖੋਖਲੇ ਸਾਬਿਤ ਹੋਏ ਹਨ। ਇਨ੍ਹਾਂ ਦੀਆਂ ਨੀਤੀਆਂ ਲੋਕ ਵਿਰੋਧੀ ਸਾਬਿਤ ਹੋਈਆਂ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ਦੇ ਲੋਕ ਬਦਲਾਅ ਚਾਹੁੰਦੇ ਹਨ ਤੇ ਇਸ ਵਾਰ ਉਹ ਬਸਪਾ ਨੂੰ ਭਰਵਾਂ ਸਮਰਥਨ ਦੇ ਰਹੇ ਹਨ। ਇਸ ਲਈ ਇੱਥੇ ਬਹੁਕੋਣੀ ਮੁਕਾਬਲਾ ਨਹੀਂ, ਸਗੋਂ ਬਸਪਾ ਇੱਕ ਪਾਸੜ ਜਿੱਤ ਪ੍ਰਾਪਤ ਕਰੇਗੀ। -

ਮਹਿੰਦਰ ਸਿੰਘ ਕੇਪੀ ਦੇ ਹੱਕ ਚ ਅਮਰ ਗਾਰਡਨ ਵਿਖੇ ਮੀਟਿੰਗ
ਜਲੰਧਰ 14 ਮਈ, ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਚ ਗੁਰਜੀਤ ਸਿੰਘ ਮਰਵਾਹਾ ਦੇ ਗ੍ਰਹਿ ਅਮਰ ਗਾਰਡਨ,ਅਮਨ ਨਗਰ ਵਿਖੇ ਮੁਹੱਲਾ ਵਾਸੀਆਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਮਹਿੰਦਰ ਸਿੰਘ ਕੇਪੀ ਵੱਖ ਵੱਖ ਇਲਾਕਿਆਂ ਦਾ ਦੌਰਾ ਕਰਦਿਆਂ ਬੀਬੀ ਜਗੀਰ ਕੌਰ, ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ, ਪਰਮਜੀਤ ਸਿੰਘ ਰੇਰੂ,ਅਮਰਜੀਤ ਸਿੰਘ ਕਿਸ਼ਨਪੁਰਾ, ਜਰਨੈਲ ਸਿੰਘ ਗੜ੍ਹਦੀਵਾਲਾ ਉਚੇਚੇ ਤੌਰ ਤੇ ਮੀਟਿੰਗ ਵਿੱਚ ਪਹੁੰਚੇ।ਇਸ ਮੌਕੇ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੱਤਾ ਵਿਚ ਰਹਿੰਦਿਆਂ ਪੰਜਾਬ ਦੀ ਤਰੱਕੀ ਦੇ ਨਾਲ ਨਾਲ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਗਿਆ ਸੀ। ਹੁਣ ਜਲੰਧਰ ਜ਼ਿਲ੍ਹੇ ਨੂੰ ਵੱਡੀਆਂ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਜਲੰਧਰ ਦੀਆਂ ਸਮਸਿਆਵਾਂ ਨੂੰ ਹਲ ਕਰਨ ਅਤੇ ਜਲੰਧਰ ਦੀ ਨੁਹਾਰ ਬਦਲਣ ਲਈ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਹੀ ਪੰਜਾਬੀਆਂ ਦੇ ਹਿਤ ਪਿਆਰੇ ਹਨ।
ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਲਈ ਮੁੱਖ ਦੋ ਧਿਰਾਂ ਵਿਚਕਾਰ ਲੜਾਈ ਹੈ।ਇਕ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਦੁਸਰੀਆਂ ਦਿੱਲੀ ਤੋਂ ਰਿਮੋਟ ਨਾਲ ਚੱਲਣ ਵਾਲੀਆਂ ਪਾਰਟੀਆਂ ਹਨ।ਇਸ ਮੌਕੇ ਬੀਬੀ ਜਗੀਰ ਕੌਰ, ਜਥੇਦਾਰ ਕੁਲਵੰਤ ਸਿੰਘ ਮੰਨਣ, ਪਰਮਜੀਤ ਸਿੰਘ ਰੇਰੂ,ਅਮਰਜੀਤ ਸਿੰਘ ਕਿਸ਼ਨਪੁਰਾ, ਜਰਨੈਲ ਸਿੰਘ ਗੜ੍ਹਦੀਵਾਲਾ, ਕੁਲਤਾਰ ਸਿੰਘ ਕੰਡਾ ਅਤੇ ਗੁਰਜੀਤ ਸਿੰਘ ਮਰਵਾਹਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਹਰਵਿੰਦਰ ਸਿੰਘ ਰਾਜੂ, ਜਸਵਿੰਦਰ ਸਿੰਘ ਸਭਰਵਾਲ, ਜਸਵਿੰਦਰ ਸਿੰਘ ਜੱਸਾ, ਠੇਕੇਦਾਰ ਰਘਬੀਰ ਸਿੰਘ, ਦਰਸ਼ਨ ਸਿੰਘ ਪ੍ਰਧਾਨ, ਬਲਬੀਰ ਸਿੰਘ ਭੰਮਰਾ, ਤਰਲੋਕ ਸਿੰਘ, ਬਲਬੀਰ ਸਿੰਘ ਮਰਵਾਹਾ, ਜਸਵਿੰਦਰ ਸਿੰਘ ਧੋਗੜੀ, ਹਰਵਿੰਦਰ ਸਿੰਘ,ਮਨਵੰਤ ਸਿੰਘ ਕਮਲ ਠਾਕੁਰ, ਹਰਜਿੰਦਰ ਸਿੰਘ ਉਬਰਾਏ,ਸਰਬਜੀਤ ਸਿੰਘ ਹਰਮਿੰਦਰ ਸਿੰਘ, ਲਾਡੀ ਨੀਲਧਾਰੀ, ਹਰਦੀਪ ਸਿੰਘ, ਪ੍ਰਮਿੰਦਰ ਸਿੰਘ , ਤਰਸੇਮ ਸਿੰਘ, ਬਲਦੇਵ ਸਿੰਘ,
ਹਰਜੀਤ ਕੌਰ, ਰਵਿੰਦਰ ਕੌਰ, ਕੁਲਵਿੰਦਰ ਕੌਰ, ਵਨੀਤਾ ਰਾਣੀ ਸ਼ਰਮਾ, ਮਨਜੀਤ ਸਿੰਘ, ਗੁਰਮੀਤ ਕੌਰ, ਹਰਜੀਤ ਕੌਰ, ਕੁਲਵੰਤ ਕੌਰ, ਕਮਲਜੀਤ ਕੌਰ ਆਦਿ ਹਾਜ਼ਰ ਸਨ।