ਵਕੀਲਾਂ ਦੀ ਤਾਕਤ ਨੂੰ ਸੰਗਠਨ ਦੀ ਸ਼ਕਤੀ ਬਣਾਵਾਂਗੇ, ਹਰ ਮੰਡਲ ਅਤੇ ਬੂਥ ਤੱਕ ਪਹੁੰਚੇਗਾ ਲੀਗਲ ਸੈੱਲ : ਐਡਵੋਕੇਟ ਵਿਕਾਸ ਭਾਰਦਵਾਜ
ਜਲੰਧਰ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਦੇ ਲੀਗਲ ਸੈੱਲ ਦਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਵਿਕਾਸ ਭਾਰਦਵਾਜ ਦੀ ਅਗਵਾਈ ਹੇਠ ਸੰਗਠਨਾਤਮਕ ਵਿਸਥਾਰ ਕੀਤਾ ਗਿਆ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਅਸ਼ੋਕ ਸਿੰਘ ਸਰੀਨ ਹਿੱਕੀ, ਜ਼ਿਲ੍ਹਾ ਉਪ ਪ੍ਰਧਾਨ ਅਸ਼ਵਨੀ ਭੰਡਾਰੀ, ਜ਼ਿਲ੍ਹਾ ਸੈੱਲ ਕੋਆਰਡੀਨੇਟਰ ਸੰਜੀਵ ਮਨੀ ਸ਼ਰਮਾ, ਸੀਨੀਅਰ ਭਾਜਪਾ ਆਗੂ ਐਡਵੋਕੇਟ ਡਿੰਪੀ ਲੁਬਾਣਾ ਅਤੇ ਰਾਕੇਸ਼ ਗੁਪਤਾ ਸਮੇਤ ਸੀਨੀਅਰ ਭਾਜਪਾ ਆਗੂ ਅਤੇ ਵਕੀਲ ਹਾਜ਼ਰ ਰਹੇ।
ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਅਸ਼ੋਕ ਸਿੰਘ ਸਰੀਨ ਹਿੱਕੀ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਅਤੇ ਹੋਰ ਚੋਣਾਂ ਵਿੱਚ ਲੀਗਲ ਸੈੱਲ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੋਵੇਗੀ। ਵਕੀਲਾਂ ਦਾ ਤਜਰਬਾ, ਕਾਨੂੰਨੀ ਮੁਹਾਰਤ ਅਤੇ ਸੰਗਠਨ ਪ੍ਰਤੀ ਸਮਰਪਣ ਭਾਜਪਾ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਵਿੱਚ ਅਹਿਮ ਯੋਗਦਾਨ ਪਾਵੇਗਾ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਵਿਕਾਸ ਭਾਰਦਵਾਜ ਦੀ ਅਗਵਾਈ ਹੇਠ ਲੀਗਲ ਸੈੱਲ ਨਵੀਂ ਊਰਜਾ ਅਤੇ ਸਮਰਪਣ ਨਾਲ ਸੰਗਠਨ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ।
ਇਸ ਮੌਕੇ ਜ਼ਿਲ੍ਹਾ ਲੀਗਲ ਸੈੱਲ ਪ੍ਰਧਾਨ ਐਡਵੋਕੇਟ ਵਿਕਾਸ ਭਾਰਦਵਾਜ ਨੇ ਕਿਹਾ ਕਿ ਸਾਡਾ ਟੀਚਾ ਲੀਗਲ ਸੈੱਲ ਨੂੰ ਸਿਰਫ਼ ਜ਼ਿਲ੍ਹਾ ਪੱਧਰ ਤੱਕ ਸੀਮਤ ਨਾ ਰੱਖ ਕੇ ਹਰ ਮੰਡਲ ਅਤੇ ਬੂਥ ਤੱਕ ਸਰਗਰਮ ਕਰਨਾ ਹੈ। ਵਕੀਲਾਂ ਦੀ ਟੀਮ ਚੋਣ ਪ੍ਰਕਿਰਿਆ ਵਿੱਚ ਕਾਨੂੰਨੀ ਮਾਰਗਦਰਸ਼ਨ, ਵਰਕਰਾਂ ਨੂੰ ਜਾਗਰੂਕ ਕਰਨ ਅਤੇ ਸੰਗਠਨਾਤਮਕ ਗਤੀਵਿਧੀਆਂ ਵਿੱਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਵਕੀਲਾਂ ਦੀ ਸਮੂਹਿਕ ਤਾਕਤ ਅਤੇ ਕਾਨੂੰਨੀ ਤਜਰਬੇ ਨੂੰ ਸੰਗਠਨ ਦੀ ਸ਼ਕਤੀ ਬਣਾ ਕੇ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕੀਤਾ ਜਾਵੇਗਾ।
ਵਿਕਾਸ ਭਾਰਦਵਾਜ ਨੇ ਸਾਰੇ ਸੀਨੀਅਰ ਆਗੂਆਂ, ਵਕੀਲਾਂ ਅਤੇ ਨਵੀਂ ਟੀਮ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੰਕਲਪ ਦੁਹਰਾਇਆ।
ਭਾਜਪਾ ਲੀਗਲ ਸੈੱਲ ਜਲੰਧਰ ਦੀ ਨਵੀਂ ਟੀਮ ਅਤੇ ਅਹੁਦੇਦਾਰ
ਜ਼ਿਲ੍ਹਾ ਲੀਗਲ ਕਨਵੀਨਰ: ਵਿਕਾਸ ਭਾਰਦਵਾਜ।
ਸਹਿ-ਕਨਵੀਨਰ: ਸੌਰਵ ਸ਼ਰਮਾ, ਗਗਨਦੀਪ ਮਹਿਤਾ, ਗੌਰਵ ਆਨੰਦ, ਭਰਤ ਮਹਾਜਨ, ਰਵਨੀਤ ਸਿੰਘ ਸਰਨਾ, ਰੋਹਨ ਭੱਲਾ, ਉਮੇਸ਼ ਓਹਰੀ, ਪ੍ਰਿੰਸ ਤਾਇਲ, ਦਵਿੰਦਰ ਕੁਮਾਰ ਅਤੇ ਮੋਹਿਤ।
ਜਨਰਲ ਸਕੱਤਰ: ਗਗਨਦੀਪ ਬੇਦੀ ਅਤੇ ਭੁਪਨੇਸ਼ ਮਹਿਤਾ।
ਖਜ਼ਾਨਚੀ: ਪ੍ਰਤੀਕ ਵਾਧਵਾ।
ਕੋਆਰਡੀਨੇਟਰ: ਸ਼ੈਂਕੀ ਦਿਓਲ।
ਪ੍ਰੈੱਸ ਸਕੱਤਰ: ਨਿਸ਼ਪੱਖ ਸਰੀਨ।
ਸਕੱਤਰ: ਨੀਰਜ ਠਾਕੁਰ, ਵਿਸ਼ਵ ਗੋਗਨਾ, ਰੋਹਿਤ ਚੱਢਾ, ਦਿਵਿਆਂਸ਼ੂ ਚਾਵਲਾ, ਸੋਨੀਆ ਸ਼ਰਮਾ, ਪੰਕਜ, ਸਿਧਾਰਥ, ਕੁਣਾਲ ਕੁਮਾਰ ਜੌਲੀ, ਸਚਿਨ ਸ਼ਾਰਦਾ ਅਤੇ ਆਸ਼ੀਸ਼ ਸੇਖੜੀ।
ਸੋਸ਼ਲ ਮੀਡੀਆ ਇੰਚਾਰਜ: ਹਿਤੇਸ਼ ਸੂਰੀ।
ਕਾਰਜਕਾਰਨੀ ਮੈਂਬਰ: ਨਿਤੀਸ਼ ਭਗਤ, ਰੁਬੇਲ, ਮੋਹਿਸ, ਸ਼ਿਵਾਏ ਮਹਿਤਾ, ਨੀਲਾਭ ਨਾਗਰ, ਜਸਵਿੰਦਰ ਸਿੰਘ ਜੋਹਲ, ਸੁਨੀਲ ਵਿਰਦੀ, ਮਨਿੰਦਰ ਕੌਰ, ਦੀਪਿਕਾ ਦੁੱਗਲ, ਅਲੀਸ਼ਾ ਅਰੋੜਾ, ਜੈਕਸਨ ਤ੍ਰੇਹਨ, ਕੁਸ਼ ਮੋਦੀ ਅਤੇ ਅਮਨ ਚੌਹਾਨ।
ਹੋਰ ਮੈਂਬਰ: ਵਿਨੀਤ ਚੱਢਾ, ਮਾਣਿਕ ਚੱਢਾ ਅਤੇ ਪਾਰਸ ਅਰੋੜਾ ਸਮੇਤ ਹੋਰ ਮੈਂਬਰ ਵੀ ਹਾਜ਼ਰ ਰਹੇ।
Share this content:


