ਜਲੰਧਰ, 29 ਅਗਸਤ: ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ, ਜਲੰਧਰ ਵੱਲੋਂ 20 ਅਗਸਤ ਤੋਂ ਕਰਵਾਈਆਂ ਜਾ ਰਹੀਆਂ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਵੱਖ-ਵੱਖ ਖੇਡਾਂ ਦੇ ਮੁਕਾਬਲੇ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ‘ਤੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਜਾਰੀ ਹਨ। ਇਸੇ ਲੜੀ ਤਹਿਤ ਅੱਜ ਪ੍ਰਿੰਸੀਪਲ ਯੋਗੇਸ਼ ਕੁਮਾਰ ਦੀ ਦੇਖ-ਰੇਖ ਹੇਠ ਕੁਰਾਸ਼ ਖੇਡ ਦੇ ਮੁਕਾਬਲਿਆਂ ਦਾ ਸ਼ੁਭ ਆਰੰਭ ਕੀਤਾ ਗਿਆ।
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ ਵਿਖੇ ਕਰਵਾਏ ਗਏ ਉਦਘਾਟਨੀ ਸਮਾਰੋਹ ਵਿੱਚ ਬਲਜੀਤ ਸਿੰਘ ਜਨਰਲ ਸਕੱਤਰ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕਾਰਜਕਾਰੀ ਮੁੱਖ ਅਧਿਆਪਕਾ ਸਰਬਜੀਤ ਕੌਰ, ਸਰਕਾਰੀ ਹਾਈ ਸਕੂਲ ਪੂਰਨਪੁਰ ਅਤੇ ਸੁਰਿੰਦਰ ਕੁਮਾਰ, ਲੈਕਚਰਾਰ ਸਰੀਰਕ ਸਿੱਖਿਆ, ਅੰਤਰਰਾਸ਼ਟਰੀ ਜੂਡੋ ਰੈਫਰੀ ਅਤੇ ਸਹੲਇਕ ਸਕੱਤਰ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਜਲੰਧਰ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਖੇਡ ਭਾਵਨਾ, ਅਨੁਸ਼ਾਸਨ ਅਤੇ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਨ੍ਹਾਂ ਮੁਕਾਬਲਿਆਂ ਵਿੱਚ ਸਹਾਇਕ ਕਨਵੀਨਰ ਵਜੋਂ ਸੁਲਿੰਦਰ ਸਿੰਘ, ਡੀ.ਪੀ.ਈ., ਸਰਕਾਰੀ ਹਾਈ ਸਕੂਲ ਬੂਟਾ ਮੰਡੀ, ਜਲੰਧਰ ਨੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਟੂਰਨਾਮੈਂਟ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਰੈਫਰੀਆਂ ਰਾਕੇਸ਼ ਕੁਮਾਰ, ਨਰੇਸ਼ ਕੁਮਾਰ, ਸੰਦੀਪ, ਆਸ਼ਾ ਰਾਣੀ, ਪਵਨ, ਨੀਸ਼ਾ ਬਾਲਾ ਅਤੇ ਪ੍ਰੀਆ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
ਇਸ ਮੌਕੇ ਸਤਵਿੰਦਰ ਕੌਰ, ਪ੍ਰਭਜੋਤ ਕੌਰ, ਬਲਜੀਤ ਕੌਰ, ਸੁਖਵਿੰਦਰ ਕੌਰ, ਸਤਾਰ ਮੁਹੰਮਦ ਸਮੇਤ ਹੋਰ ਖੇਡ ਪ੍ਰੇਮੀ ਅਤੇ ਅਧਿਆਪਕ ਵੀ ਹਾਜ਼ਰ ਸਨ।
ਅੱਜ ਦੇ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ:
ਅੰਡਰ-14 ਲੜਕੇ
-25 ਕਿਲੋ ਭਾਰ ਵਰਗ:
ਪਹਿਲਾ ਸਥਾਨ ਅਭੈ, ਸਕੰਸਸਸ ਲਾਡੋਵਾਲੀ ਰੋਡ, ਦੂਜਾ ਸਥਾਨ ਸ਼ਿਵਾ, ਸਕੰਸਸਸ ਲਾਡੋਵਾਲੀ ਰੋਡ ਨੇ ਹਾਸਲ ਕੀਤਾ, ਜਦਕਿ ਤੀਜਾ ਸਥਾਨ ਸ਼ਿਵਮ, ਸਮਿਸ ਖੁਰਲਾ ਕਿੰਗਰਾ ਅਤੇ ਗੁਲਸ਼ਨ, ਸਕੰਸਸਸ ਲਾਡੋਵਾਲੀ ਰੋਡ ਨੇ ਸਾਂਝੇ ਤੌਰ ‘ਤੇ ਪ੍ਰਾਪਤ ਕੀਤਾ।
-30 ਕਿਲੋ ਭਾਰ ਵਰਗ:
ਪਹਿਲਾ ਸਥਾਨ ਸੂਰਜ, ਸਕੰਸਸਸ ਲਾਡੋਵਾਲੀ ਰੋਡ, ਦੂਜਾ ਸਥਾਨ ਰਾਜ ਕੁਮਾਰ, ਸਕੰਸਸਸ ਲਾਡੋਵਾਲੀ ਰੋਡ ਨੇ ਪ੍ਰਾਪਤ ਕੀਤਾ, ਜਦਕਿ ਤੀਜਾ ਸਥਾਨ ਸ਼ਿਵਮ, ਸਮਿਸ ਖੁਰਲਾ ਕਿੰਗਰਾ ਅਤੇ ਵੀਰੂ, ਸਕੰਸਸਸ ਲਾਡੋਵਾਲੀ ਰੋਡ ਨੇ ਹਾਸਲ ਕੀਤਾ।
-35 ਕਿਲੋ ਭਾਰ ਵਰਗ:
ਪਹਿਲਾ ਸਥਾਨ ਪਿਆਰੇ ਮੋਹਨ, ਸਮਿਸ ਖੁਰਲਾ ਕਿੰਗਰਾ, ਦੂਜਾ ਸਥਾਨ ਮੋਹਿਤ ਜੱਸੀ, ਅੱਟੀ ਸਕੂਲ ਨੇ ਹਾਸਲ ਕੀਤਾ, ਜਦਕਿ ਤੀਜਾ ਸਥਾਨ ਅਜੇ ਕੁਮਾਰ, ਸਮਿਸ ਖੁਰਲਾ ਕਿੰਗਰਾ ਅਤੇ ਨੀਲੂ, ਸਕੰਸਸਸ ਲਾਡੋਵਾਲੀ ਰੋਡ ਨੇ ਪ੍ਰਾਪਤ ਕੀਤਾ।
-40 ਕਿਲੋ ਭਾਰ ਵਰਗ:
ਪਹਿਲਾ ਸਥਾਨ ਪ੍ਰੀਤਮ, ਜੂਨੀਅਰ ਮਾਡਲ ਸਕੂਲ ਲਾਡੋਵਾਲੀ ਰੋਡ, ਦੂਜਾ ਸਥਾਨ ਆਯੂਸ਼ ਕੁਮਾਰ, ਸਮਿਸ ਖੁਰਲਾ ਕਿੰਗਰਾ ਨੇ ਹਾਸਲ ਕੀਤਾ, ਜਦਕਿ ਤੀਜਾ ਸਥਾਨ ਵਿਜੇ, ਸਮਿਸ ਖੁਰਲਾ ਕਿੰਗਰਾ ਅਤੇ ਆਰੀਅਨ, ਸਕੰਸਸਸ ਲਾਡੋਵਾਲੀ ਰੋਡ ਨੇ ਸਾਂਝੇ ਤੌਰ ‘ਤੇ ਪ੍ਰਾਪਤ ਕੀਤਾ।
-45 ਕਿਲੋ ਭਾਰ ਵਰਗ:
ਪਹਿਲਾ ਸਥਾਨ ਅਭੈ, ਸਕੰਸਸਸ ਲਾਡੋਵਾਲੀ ਰੋਡ, ਦੂਜਾ ਸਥਾਨ ਸ਼ਿਵਾ, ਸਕੰਸਸਸ ਲਾਡੋਵਾਲੀ ਰੋਡ ਨੇ ਹਾਸਲ ਕੀਤਾ, ਜਦਕਿ ਤੀਜਾ ਸਥਾਨ ਸ਼ਿਵਮ, ਸਮਿਸ ਖੁਰਲਾ ਕਿੰਗਰਾ ਅਤੇ ਗੁਲਸ਼ਨ, ਸਕੰਸਸਸ ਲਾਡੋਵਾਲੀ ਰੋਡ ਨੇ ਸਾਂਝੇ ਤੌਰ ‘ਤੇ ਪ੍ਰਾਪਤ ਕੀਤਾ।
Share this content:

Leave a Reply