ਲੈਕਚਰਾਰ ਇਕਬਾਲ ਸਿੰਘ ਰੰਧਾਵਾ ਦਾ ਸਪੋਰਟਸ-ਏ-ਪੰਜਾਬ ਕਲੱਬ ਵੱਲੋਂ ਹੋਵੇਗਾ ਸਨਮਾਨ

0
8


ਜਲੰਧਰ : ਸਪੋਰਟਸ-ਏ-ਪੰਜਾਬ ਕਲੱਬ ਦੇ 25ਵੇਂ ਰਾਜ ਪੱਧਰੀ ਸਿਲਵਰ ਜੁੱਬਲੀ ਅਵਾਰਡ ਸਮਾਗਮ ਮੌਕੇ ਲੈਕਚਰਾਰ ਇਕਬਾਲ ਸਿੰਘ ਰੰਧਾਵਾ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਹਿਬ ਵਿਖੇ ਕਰਵਾਏ ਜਾ ਰਹੇ ਉੱਕਤ 25 ਵੇਂ ਸਿਲਵਰ ਜੁਬਲੀ ਅਵਾਰਡ ਸਮਾਰੋਹ ਵਿੱਚ ਇਕਬਾਲ ਸਿੰਘ ਰੰਧਾਵਾ ਲੈਕਚਰਾਰ ਸਰੀਰਕ ਸਿੱਖਿਆ ਤੇ ਖੇਡਾਂ ਨੂੰ ਖੇਡਾਂ ਦੇ ਖੇਤਰ ਵਿੱਚ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਨ ਸਦਕਾ ” ਲਾਈਫ ਟਾਈਮ ਅਚੀਵਮੈਂਟ ਅਵਾਰਡ ” ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ।
ਇਸ ਸਮਾਗਮ ਦੀ ਸ਼ਾਨ-ਓ- ਸ਼ੌਕਤ ਬਣਨ ਵਾਲੀਆਂ ਪ੍ਰਮੁੱਖ ਸ਼ਖਸ਼ੀਅਤਾਂ ਵੱਲੋਂ ਹਰਮਨਜੀਤ ਸਿੰਘ ਗਿੱਲ ਪੁਲਿਸ ਕਮਿਸ਼ਨਰ ਅੰਮ੍ਰਿਤਸਰ ,ਕਮਲਜੀਤ ਸਿੰਘ ਚਾਹਲ ਐਸਐਸਪੀ ਅੰਮ੍ਰਿਤਸਰ , ਹਰਪਿੰਦਰ ਸਿੰਘ ਗਿੱਲ ਸੰਸਥਾ ਦੇ ਸਰਪ੍ਰਸਤ ਰਾਜੇਸ਼ ਸ਼ਰਮਾ , ਗੁਰਵਿੰਦਰ ਸਿੰਘ ਢਿੱਲੋਂ ਯੂ ਕੇ ਖੇਡ ਪ੍ਰਮੋਟਰ ਡਾਕਟਰ ਸੁਖਦੇਵ ਸਿੰਘ ਸਾਬਕਾ ਡਾਇਰੈਕਟਰ ਸਪੋਰਟਸ ਜੀ. ਐਨ. ਡੀ. ਯੂ. ਸਰਦਾਰ ਕਾਬਲ ਸਿੰਘ ਲਾਲੀ ਔਲਖ ਵਲੋਂ ਸਨਮਾਨਿਤ ਕੀਤਾ ਜਾਵੇਗਾ।

Share this content:

LEAVE A REPLY

Please enter your comment!
Please enter your name here