Big News: ਜਲੰਧਰ ’ਚ ਸਿਆਸੀ ਰੱਦੋਬਦਲ, ਮੇਅਰ ਵਿਨੀਤ ਧੀਰ ‘ਆਪ’ ਦੇ ਉੱਤਰੀ ਹਲਕੇ ਦੇ ਇੰਚਾਰਜ ਨਿਯੁਕਤ

0
9
28_07_2026-vineet_dhir_9660447_m Big News: ਜਲੰਧਰ ’ਚ ਸਿਆਸੀ ਰੱਦੋਬਦਲ, ਮੇਅਰ ਵਿਨੀਤ ਧੀਰ ‘ਆਪ’ ਦੇ ਉੱਤਰੀ ਹਲਕੇ ਦੇ ਇੰਚਾਰਜ ਨਿਯੁਕਤ

Jalandhar : ਆਮ ਆਦਮੀ ਪਾਰਟੀ ਨੇ ਸਿਆਸੀ ਰੱਦੋ ਬਦਲ ਕਰਦੇ ਹੋਏ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਨਗਰ ਨਿਗਮ ਦੇ ਮੇਅਰ ਵਿਨੀਤ ਧੀਰ ਨੂੰ ਆਮ ਆਦਮੀ ਪਾਰਟੀ ਨੇ ਜਲੰਧਰ ਉੱਤਰੀ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਨੂੰ ਤੁਰੰਤ ਉੱਤਰੀ ਹਲਕੇ ’ਚ ਸਿਆਸੀ ਸਰਗਰਮੀਆਂ ਤੇਜ਼ ਕਰਨ ਦੀ ਹਦਾਇਤ ਕੀਤੀ ਹੈ। ਜਦੋਂਕਿ ਉੱਤਰੀ ਹਲਕੇ ਦੇ ਮੌਜੂਦਾ ਹਲਕਾ ਇੰਚਾਰਜ ਦਿਨੇਸ਼ ਢੱਲ ਨੂੰ ਹਟਾ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਮੈਨੂੰ ਜਿਥੇ ਵੀ ਡਿੳੂਟੀ ਦੇਣ ਲਈ ਖੜ੍ਹਾ ਕਰੇਗੀ, ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਮੰਗਲਵਾਰ ਨੂੰ ਪਾਰਟੀ ਹਾਈ ਕਮਾਂਡ ਨੇ ਮੇਅਰ ਵਿਨੀਤ ਧੀਰ ਨੂੰ ਤੁਰੰਤ ਚੰਡੀਗੜ੍ਹ ਬੁਲਾਇਆ ਸੀ ਅਤੇ ਮੇਅਰ ਤੁਰੰਤ ਚੰਡੀਗੜ੍ਹ ਚਲੇ ਗਏ ਜਿਥੇ ਅੱਜ ਉਨ੍ਹਾਂ ਨਾਲ ਇਕ ਲੰਮੀ ਮੀਟਿੰਗ ਦੇ ਬਾਅਦ ਉਨ੍ਹਾਂ ਨੂੰ ਨਾਰਥ ਵਿਧਾਨ ਸਭਾ ਹਲਕੇ ਦਾ ਇੰਚਾਰਜ ਦੀ ਜ਼ਿਮੇਵਾਰੀ ਦੇ ਦਿੱਤੀ ਗਈ । ਇਸ ਦੌਰਾਨ ਮੇਅਰ ਵਿਨੀਤ ਧੀਰ ਨੇ ਕਿਹਾ ਹੈ ਕਿ ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਸਿਰ ਮੱਥੇ ’ਤੇ, ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਨਾ ਕਰਨਗੇ।

ਇਸ ਸਬੰਧ ’ਚ ਪਾਰਟੀ ਪ੍ਰਧਾਨ ਅਮਨ ਅਰੋੜਾ ਵਲੋਂ ਜਾਰੀ ਇਕ ਨਿਯੁਕਤ ਪੱਤਰ ’ਚ ਮੇਅਰ ਦੇ ਨਾਲ ਨਾਲ ਦੋ ਹੋਰ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ’ਚ ਫਤਿਹਗੜ੍ਹ ਚੂੜੀਆਂ ਲਈ ਹਰਜੋਬਨਜੀਤ ਸਿੰਘ ਰੰਧਾਵਾ ਅਤੇ ਪੱਟੀ ਲਈ ਜਸਕੰਵਰਸਿੰਘ ਗਿੱਲ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

Share this content:

LEAVE A REPLY

Please enter your comment!
Please enter your name here