ਸ੍ਰੀ ਅੰਮ੍ਰਿਤਸਰ ਸਾਹਿਬ – ਸੇਵਾ ਮੁਕਤ ਇੰਜੀਨੀਅਰਾਂ ਦੀ ਸੂਬਾ ਪੱਧਰੀ ਮਾਨਤਾ ਪ੍ਰਾਪਤ ਜਥੇਬੰਦੀ ਇੰਜੀਨੀਅਰਜ਼ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਪਿਛਲੇ ਦਿਨੀਂ ਸਟੇਟ ਵਰਕਿੰਗ ਕਮੇਟੀ ਦੀ ਹੋਈ ਮੀਟਿੰਗ ਵਿੱਚ ਸ਼ਾਮਲ ਹੋਏ ਇੰਜੀਨੀਅਰ ਪੈਨਸ਼ਨਰਾਂ ਵੱਲੋਂ ਬੜੇ ਜ਼ੋਰ-ਸ਼ੋਰ ਨਾਲ ਮੰਗ ਰੱਖੀ ਗਈ ਸੀ ਕਿ ਡਿਊ 7ਵੇਂ ਪੰਜਾਬ ਪੇਅ ਕਮਿਸ਼ਨ ਦਾ ਗਠਨ ਕਰਨ ਲਈ ਸਰਕਾਰ ਤੱਕ ਆਵਾਜ਼ ਉਠਾਈ ਜਾਏ ਅਤੇ ਮੰਗ/ਬੇਨਤੀ ਪੱਤਰ ਵੀ ਲਿਖਿਆ ਜਾਵੇ। ਕਿਉਂਕਿ ਪਹਿਲਾਂ ਹੀ ਬਹੁਤ ਦੇਰ ਹੋ ਗਈ ਹੈ। ਇਸ ਵਿੱਚ ਸ਼ਾਮਲ ਹੋਏ ਸੇਵਾ ਮੁਕਤ ਜੂਨੀਅਰ ਇੰਜੀਨੀਅਰਾਂ ਤੋਂ ਮੁੱਖ ਇੰਜੀਨੀਅਰਾਂ ਪੱਧਰ ਵੱਲੋਂ ਉਠਾਈ ਗਈ ਇਸ ਮੰਗ ਨੂੰ ਅਤੇ ਪਾਸ ਕੀਤੇ ਗਏ ਮਤੇ ਨੂੰ ਅਮਲ ਵਿੱਚ ਲਿਆਉਂਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਇੰਜ. ਸੁਖਵਿੰਦਰ ਸਿੰਘ ਬਾਂਗੋਵਾਣੀ ਵੱਲੋਂ ਮੌਜੂਦਾ ਪੰਜਾਬ ਸਰਕਾਰ ਦੇ ਮਾਣਯੋਗ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਮੁੱਖ ਸਕੱਤਰ ਨੂੰ ਡਿਊ 7ਵੇਂ ਪੰਜਾਬ ਪੇਅ ਕਮਿਸ਼ਨ ਦਾ ਜਲਦੀ ਤੋਂ ਜਲਦੀ ਗਠਨ ਕਰਨ ਲਈ ਮੰਗ/ਬੇਨਤੀ ਪੱਤਰ ਲਿਖਿਆ ਗਿਆ ਹੈ। ਜਿਸ ਵਿੱਚ ਇੰਜ. ਬਾਂਗੋਵਾਣੀ ਵੱਲੋਂ ਪੇਅ ਕਮਿਸ਼ਨ ਗਠਨ ਕਰਨ ਲਈ ਵੱਡੇ ਪੱਧਰ ਤੇ ਵਧੀ ਹੋਈ ਮਹਿੰਗਾਈ ਨੂੰ ਅਧਾਰ ਮੰਨਕੇ ਅਤੇ ਨਿਰਵਿਘਨ ਲਗਾਤਾਰ ਪਿਛਲੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਨਿਭਾਈ ਗਈ ਜੁੰਮੇਵਾਰੀ ਅਤੇ ਪਰਕ੍ਰਿਆ ਦੇ ਹਵਾਲੇ ਨਾਲ ਮੌਜੂਦਾ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੂੰ ਵੀ ਪਿੱਛੋਂ ਤੋਂ ਚੱਲੀ ਆ ਰਹੀ ਪਰਕ੍ਰਿਆ ਨੂੰ ਬਿਨ੍ਹਾਂ ਬਰੇਕ ਲਗਾਏ ਨਿਭਾਉਣ ਲਈ 7ਵੇਂ ਪੰਜਾਬ ਪੇਅ ਕਮਿਸ਼ਨ ਦਾ ਗਠਨ ਕਰਨ ਲਈ ਨਿਮਰਤਾ ਸਹਿਤ ਬੇਨਤੀ ਪੱਤਰ ਲਿਖਿਆ ਗਿਆ ਹੈ। ਜਿਸ ਵਿੱਚ ਮੌਜੂਦਾ ਪੰਜਾਬ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਪਿਛਲੇ 6ਵੇਂ ਪੰਜਾਬ ਪੇਅ ਕਮਿਸ਼ਨ ਦੀਆਂ ਰਹਿੰਦਿਆਂ ਤਰੁੱਟੀਆਂ ਨੂੰ ਸੋਧਿਆ ਜਾਵੇ ਅਤੇ ਹੁਣ 7ਵੇਂ ਪੇਅ ਕਮਿਸ਼ਨ ਦਾ ਗਠਨ ਕਰਨ ਲੱਗਿਆਂ ਮਿਤੀ 01. 01. 2026 ਨੂੰ ਮੁੱਢਲੀ ਤਨਖਾਹ/ਮੁੱਢਲੀ ਪੈਨਸ਼ਨ ਵਿੱਚ 60% ਡੀ.ਏ. ਨੂੰ ਮਰਜ ਕਰਕੇ ਹੀ ਮੁਲਾਜਮਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਦੇਣ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇ। ਤਾਂ ਜੋ ਪਿਛਲੇ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਸਮੇਂ ਹੋਈ ਗਲਤੀ ਨੂੰ ਦੁਬਾਰਾ ਨਾ ਦੁਹਰਾਉਣ ਤੋਂ ਬਚਾਅ ਕੀਤਾ ਜਾ ਸਕੇ। ਕਿਉਂਕਿ ਅਜਿਹੀ ਗਲਤੀ ਹੋਣ ਕਰਕੇ ਹੀ ਮੁਲਜ਼ਮਾਂ/ਪੈਨਸ਼ਨਰਾਂ ਅਤੇ ਮੌਜੂਦਾ ਸਰਕਾਰ ਨੂੰ ਅਦਾਲਤਾਂ ਦੇ ਚੱਕਰਾਂ ਵਿਚੋਂ ਗੁਜਰਨਾ ਪੈ ਰਿਹਾ ਹੈ। ਪ੍ਰੈੱਸ ਨੂੰ ਇਹ ਜਾਣਕਾਰੀ ਖੁਦ ਇੰਜ. ਬਾਂਗੋਵਾਣੀ ਵੱਲੋਂ ਦੇਣ ਸਮੇਂ ਉਹਨਾਂ ਦੇ ਨਾਲ ਇੰਜ. ਮਨਜਿੰਦਰ ਸਿੰਘ ਮੱਤੇਨੰਗਲ ਚੇਅਰਮੈਨ, ਇੰਜ. ਐੱਨ.ਪੀ. ਧਵਨ ਸਰਪ੍ਰਸਤ, ਇੰਜ. ਪਰਵਿੰਦਰ ਕੁਮਾਰ ਡਿਪਟੀ ਜਨਰਲ ਸਕੱਤਰ, ਇੰਜ. ਰਣਜੀਤ ਸਿੰਘ ਧਾਲੀਵਾਲ ਸੂਬਾ ਜਨਰਲ ਸਕੱਤਰ, ਇੰਜ. ਗੁਲਜ਼ਾਰ ਸਿੰਘ ਸੀਨੀਅਰ ਮੀਤ ਪ੍ਰਧਾਨ, ਇੰਜ. ਰਾਕੇਸ਼ ਕੁਮਾਰ ਅਰੋੜਾ ਵਿੱਤ ਸਕੱਤਰ, ਇੰਜ: ਮਨਮੋਹਨ ਸਿੰਘ ਮੁੱਖ ਸਲਾਹਕਾਰ, ਇੰਜ . ਲਖਬੀਰ ਸਿੰਘ ਬੱਬੇਹਾਲੀ ਮੀਤ ਪ੍ਰਧਾਨ, ਇੰਜ. ਲਖਵਿੰਦਰ ਸਿੰਘ ਭੌਰ, ਇੰਜ. ਮਸਤਾਨ ਸਿੰਘ, ਇੰਜ. ਅਮਰੀਕ ਸਿੰਘ, ਇੰਜ. ਪਰਮਿੰਦਰ ਸਿੰਘ ਸੰਧੂ, ਇੰਜ. ਜਗਤਾਰ ਸਿੰਘ ਸੰਧੂ, ਇੰਜ. ਜਤਿੰਦਰ ਮੋਹਨ ਸੇਵਾ ਮੁਕਤ ਐਕਸੀਅਨ, ਇੰਜ. ਸੁਖਵਿੰਦਰ ਸਿੰਘ ਖਹਿਰਾ ਆਦਿ ਜਥੇਬੰਦੀ ਆਗੂ ਸ਼ਾਮਲ ਸਨ।
Share this content:


