Category: Featured

  • मैंने बिजली फ्री की, भाजपा शासित राज्यों में सबसे महंगी बिजली है, फिर भी भाजपा वाले मुझे भ्रष्टाचारी कहते हैं – केजरीवाल

    मैंने बिजली फ्री की, भाजपा शासित राज्यों में सबसे महंगी बिजली है, फिर भी भाजपा वाले मुझे भ्रष्टाचारी कहते हैं – केजरीवाल

    जालंधर/चंडीगढ़, 27 मई

    आम आदमी पार्टी(आप) के राष्ट्रीय संयोजक और दिल्ली के मुख्यमंत्री अरविंद केजरीवाल ने जालंधर में ‘आप’ उम्मीदवार पवन कुमार टीनू के लिए प्रचार किया। केजरीवाल ने आप उम्मीदवार के साथ रोड किया और लोगों से पवन टीनू को जीताने की अपील की।

    लोगों को संबोधित करते हुए केजरीवाल ने कहा कि आपने सभी पार्टियों को मौका देकर देख लिया। किसी ने भी आपके लिए कुछ नहीं किया और न ही संसद में आपके मुद्दों को उठाया। इस बार आप उम्मीदवार पवन कुमार टीनू को जिताएं। ये आपके बीच रहेंगे। आप 2:00 रात में भी इसे काम करवा सकते हो। ये आपके मुद्दों को संसद में उठाएंगे और आपके हक के लिए लड़ेंगे।

    केजरीवाल ने भाजपा पर निशाना साधते हुए कहा कि हमारी सरकार ने दिल्ली और पंजाब में बिजली फ्री की। वहीं भाजपा शासित राज्यों में सबसे महंगी बिजली है। फिर भी भाजपा वाले मुझे भ्रष्टाचारी कहते हैं। आप बताओ कि बिजली मुफ्त देने वाला भ्रष्टाचारी होता है या बिजली महंगी देने वाला?

    उन्होंने कहा कि चुनाव की घोषणा होने के बाद पीएम मोदी ने मुझे जेल भेज दिया। उन्हें डर था कि केजरीवाल अगर देशभर में प्रचार करेगा तो भाजपा को बहुत नुकसान होगा। उन्होंने कहा कि भाजपा देश में तानाशाही फैला रखी है। इस बार ये जीत गए तो देश के लोकतंत्र और संविधान को खत्म कर देंगे। इसलिए इस बार भाजपा को हराना बेहद जरूरी है।

    केजरीवाल ने अमित शाह पर पलटवार करते हुए कहा कि शाह पंजाब के लोगों को धमकी देकर गए हैं कि 4 जून को आप सरकार बर्खास्त कर देंगे और मुख्यमंत्री भगवंत मान को हटा देंगे। वह लोकतंत्र का कत्ल करना चाहते हैं। उन्होंने कहा कि पंजाब के लोग तानाशाह को बर्दाश्त नहीं करते। इसलिए आप अमित शाह अपने वोट से जवाब दे दो।

    केजरीवाल ने कहा कि विधानसभा चुनाव में आपने हमें 92 सीटें जिताकर हमारी सरकार बनाई। अब हमें 13 सांसद देकर केंद्र में मजबूत कर दो। फिर हम केंद्र सरकार से संबंधित सभी मुद्दों को सुलझाएंगे और पंजाब के सभी बकाया फंड जारी करवाएंगे। हमारे सांसद संसद में पंजाब की आवाज बनेंगे।

    उन्होंने लोगों से आम आदमी पार्टी को वोट देने अपील की और कहा कि भाजपा और अकाली दल को वोट करना, मतलब अपना वोट बर्बाद करना है। किसी अन्य पार्टी को भी वोट देने से आपको कोई फायदा नहीं होगा। उन्होंने कहा कि कि राज्य में हमारी सरकार है। केन्द्र में भी हम मजबूत हो जाएंगे, फिर पंजाब का विकास दोगुनी गति से होगा।

  • ਕੈਬਨਿਟ ਮੰਤਰੀ ਬਲਕਾਰ ਸਿੰਘ ਨੂੰ ਬਰਖਾਸਤ ਕਰਕੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਖਾਰਜ ਕੀਤਾ ਜਾਵੇ – ਚਰਨਜੀਤ ਚੰਨੀ

    ਕੈਬਨਿਟ ਮੰਤਰੀ ਬਲਕਾਰ ਸਿੰਘ ਨੂੰ ਬਰਖਾਸਤ ਕਰਕੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਖਾਰਜ ਕੀਤਾ ਜਾਵੇ – ਚਰਨਜੀਤ ਚੰਨੀ

    ਜਲੰਧਰ—-
    ਕੈਬਨਿਟ ਮੰਤਰੀ ਬਲਕਾਰ ਸਿੰਘ ਨੂੰ ਕੈਬਨਿਟ ਚੋਂ ਬਰਖਾਸਤ ਕਰਕੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਖਾਰਜ ਕੀਤਾ ਜਾਵੇ। ਇਹ ਗੱਲ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਹੀ।ਸ.ਚੰਨੀ ਨੇ ਕਿਹਾ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਸ਼ਲੀਲ ਵਿਿਡਉ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਸਾਹਮਣੇ ਆਈ ਕਥਿਤ ਅਸ਼ਲੀਲ ਵਿਿਡਉ ਨੇ ਸਾਡੇ ਸੱਭਿਆਚਾਰ ਨੂੰ ਗੰਧਲਾ ਕੀਤਾ ਹੈ ਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੀਆਂ ਅਜਿਹੀਆ ਹਰਕਤਾਂ ਨਿੱਤ ਦਿਨ ਸਾਹਮਣੇ ਆ ਰਹੀਆਂ ਹਨ।ਸ.ਚੰਨੀ ਨੇ ਕਿਹਾ ਕਿ ਭਗਵੰਤ ਮਾਨ ਤੋਂ ਤਾਂ ਕਿਸੇ ਕਿਸਮ ਦੀ ਕਾਰਵਾਈ ਦੀ ਆਸ ਨਹੀਂ ਕੀਤੀ ਜਾ ਸਕਦੀ ਕਿਉੇ ਕਿ ਲਾਲ ਚੰਦ ਕਟਾਰੂਚੱਕ ਵਾਲੇ ਮਾਮਲੇ ਵਿੱਚ ਵੀ ਕੋਈ ਕਾਰਵਾਈ ਨਹੀਂ ਹੋਈ ਪਰ ਆਪਣੇ ਲੀਡਰਾਂ ਨੂੰ ਸਾਫ ਪਾਕ ਦੱਸਣ ਵਾਲੇ ਅਰਵਿੰਦ ਕੇਜਰੀਵਾਲ ਦੱਸਣ ਕਿ ਉਹ ਕੈਬਨਿਟ ਮੰਤਰੀ ਬਲਕਾਰ ਸਿੰਘ ਤੇ ਕੀ ਕਾਰਵਾਈ ਕਰਵਾਉਣਗੇ।ਉਨਾਂ ਕਿਹਾ ਕਿ ਬਲਕਾਰ ਸਿੰਘ ਤੇ ਐਫ.ਆਈ.ਆਰ ਦਰਜ ਹੋਣੀ ਚਾਹੀਦੀ ਹੈ।ਸ.ਚੰਨੀ ਨੇ ਕਿਹਾ ਕਿ ਬਦਲਾਵ ਦਾ ਨਾਰਾ ਲਾ ਕੇ ਸੱਤਾ ਤੇ ਕਾਬਜ ਹੋਏ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆ ਸਾਹਮਣੇ ਆਈਆਂ ਵਿਿਡਓਜ਼ ਨੇ ਸਮਾਜ ਨੂੰ ਸ਼ਰਮਸ਼ਾਰ ਕੀਤਾ ਹੈ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਵਿਧਾਇਕ ਲੋਕਾਂ ਦੇ ਵਿੱਚ ਜਾਣਯੋਗ ਨਹੀਂ ਹਨ ਤੇ ਲੋਕ ਇਨਾਂ ਵੋਟਾਂ ਪਾਉਣੀਆ ਤਾਂ ਦੂਰ ਦੀ ਗੱਲ ਆਪਣੇ ਘਰਾਂ ਦੇ ਵਿੱਚ ਵੜਨ ਵੀ ਨਹੀਂ ਦੇਣਗੇ।ਸ.ਚੰਨੀ ਨੇ ਕਿਹਾ ਕਿ 24 ਘੰਟਿਆਂ ਵਿੱਚ ਬੇਅਦਬੀ ਦੇ ਦੋਸ਼ੀਆਂ ਤੇ ਕਾਰਵਾਈ ਕਰਨ ਦੇ ਦਾਵੇ ਕਰਨ ਵਾਲੇ ਅਰਵਿੰਦ ਕੇਜਰੀਵਾਲ ਦੱਸਣ ਕਿ ਸਵਾ ਦੋ ਸਾਲ ਵਿੱਚ ਬੇਅਬੀ ਦੇ ਦੋਸ਼ੀਆਂ ਤੇ ਕਾਰਵਾਈ ਕਿਉਂ ਨਹੀਂ ਹੋਈ। ਸ.ਚੰਨੀ ਨੇ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਨੇ ਮਹਿਲਾਵਾ ਨੂੰ ਇੱਕ ਹਜਾਰ ਰੁਪਏ ਦੇਣ ਦਾ ਵਾਦਾ ਕਰਕੇ 27 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕੋਈ ਪੈਸਾ ਨਹੀਂ ਦਿੱਤਾ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਦਲਿਤ ਉੱਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਸੀ ਪਰ ਅੱਜ ਤੱਕ ਦਲਿਤ ਉੱਪ ਮੁੱਖ ਮੰਤਰੀ ਨਹੀਂ ਬਣਾਇਆ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਲਿਤ ਵਰਗ ਨੂੰ ਬਣਦਾ ਹਿੱਸਾ ਨਹੀਂ ਦੇਣਾ ਚਾਹੁੰਦੀ ਤੇ ਮੁੱਖ ਮੰਤਰੀ ਪਾਵਰ ਨੂੰ ਵੰਡਣਾ ਨਹੀਂ ਚਾਹੁੰਦੇ।ਉਨਾਂ ਕਿਹਾ ਕਿ ਦਲਿਤ ਵਰਗ ਨਾਲ ਆਮ ਆਦਮੀ ਪਾਰਟੀ ਨੇ ਜੋ ਵਾਦੇ ਕੀਤੇ ਸਨ ਉਹ ਵਾਦੇ ਪੂਰੇ ਨਹੀਂ ਕੀਤੇ।ਉਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ 20 ਹਜਾਰ ਰੁਪਏ ਸਲਾਨਾ ਮਾਈਨਿੰਗ ਤੋਂ ਮਾਲੀਆ ਆਉਣ ਦਾ ਦਾਵਾ ਕੀਤਾ ਸੂੀ ਪਰ ਅੱਜ ਸਾਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਸ਼ਹਿ ਤੇ ਰਾਤਾਂ ਨੂੰ ਗੈਰ ਕਨੂੰਨੀ ਤਰੀਕੇ ਨਾਲ ਰੇਤ ਭਰਿਆ ਜਾ ਰਿਹਾ ਹੈ ਤੇ ਸਰਕਾਰ ਦੇ ਖਜਾਨੇ ਵਿੱਚ 20 ਹਜਾਰ ਕਰੋੜ ਤਾਂ ਕੀ 20 ਕਰੋੜ ਰੁਪਏ ਦਾ ਮਾਲੀਆ ਵੀ ਨਹੀਂ ਆ ਰਿਹਾ ਹੈ।ਉਨਾਂ ਕਿਹਾ ਕਿ ਜਲੰਧਰ ਦੇ ਵਿੱਚ ਨਸ਼ਿਆ ਦੀ ਸਭ ਤੋਂ ਵੱਡੀ ਸਮੱਸਿਆ ਹੈ ਜਦ ਕਿ ਅਰਵਿੰਦ ਕੇਜਰੀਵਾਲ ਨੇ ਸਰਕਾਰ ਬਣਦਿਆਂ ਹੀ ਤਿੰਨ ਮਹੀਨੇ ਵਿੱਚ ਨਸ਼ਾ ਖਤਮ ਕਰਨ ਦਾ ਵਾਦਾ ਕੀਤਾ ਸੀ।ਉਨਾਂ ਕਿਹਾ ਕਿ ਅੱਜ ਜਲੰਧਰ ਦੇ ਵਿੱਚ ਵਿਕ ਰਹੇ ਨਸ਼ੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਜਿੰਮੇਵਾਰ ਹੈ।ਉਨਾਂ ਕਿਹਾ ਕਿ ਜਲੰਧਰ ਦੀ ਮਿਉਸੀਪਲ ਕੌਂਸਲ ਦੀ ਚੋਣ ਕਿੳੇੁ ਨਹੀਂ ਕਰਵਾਈ ਜਾ ਰਹੀ ਤੇ ਆਮ ਆਦਮੀ ਪਾਰਟੀ ਅਫਸਰਾਂ ਦੇ ਜਰੀਏ ਹੀ ਕੰਮ ਕਿੳੇ ਚਲਾਉਣਾ ਚਾਹੁੁੰਦੀ ਹੈ।

  • ਕੈਬਨਿਟ ਮੰਤਰੀ ਬਲਕਾਰ ਸਿੰਘ ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਮਹਿਲਾ ਕਾਂਗਰਸ ਨੇ ਜਲੰਧਰ ‘ਚ ਕੀਤਾ ਪ੍ਰਦਰਸ਼ਨ

    ਕੈਬਨਿਟ ਮੰਤਰੀ ਬਲਕਾਰ ਸਿੰਘ ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਮਹਿਲਾ ਕਾਂਗਰਸ ਨੇ ਜਲੰਧਰ ‘ਚ ਕੀਤਾ ਪ੍ਰਦਰਸ਼ਨ

    ਜਲੰਧਰ- ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਦੀ ਸਾਹਮਣੇ ਆਈ ਕਥਿਤ ਅਸ਼ਲੀਲ ਵਿਿਡਉ ਨੂੰ ਲੈ ਕੇ ਮਹਿਲਾ ਕਾਂਗਰਸ ਦੀ ਕੌਮੀ ਕੋਆਰਡੀਨੇਟਰ ਤੇ ਸਾਬਕਾ ਕੋਸਲਰ ਜਸਲੀਨ ਸੇਠੀ ਦੀ ਅਗਵਾਈ ਵਿੱਚ ਮਹਿਲਾਵਾਂ ਨੇ ਜਲੰਧਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ।ਵੱਡੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਮਹਿਲਾਵਾਂ ਨੇ ਕਾਂਗਰਸ ਭਵਨ ਤੋਂ ਲੈ ਕੇ ਡੀ.ਸੀ ਦਫਤਰ ਤੱਕ ਰੋਸ ਮਾਰਚ ਕੀਤਾ ਤੇ ਡੀ.ਸੀ ਦਫਤਰ ਦੇ ਅੱਗੇ ਪ੍ਰਦਰਸ਼ਨ ਕੀਤਾ।ਇਨਾਂ ਦੌਰਾਨ ਮਹਿਲਾਵਾ ਨੇ ਮੰੰਗ ਕੀਤੀ ਕਿ ਕੈਬਨਿਟ ਮੰਤਰੀ ਬਲਕਾਰ ਸਿੰਘ ਤੇ ਕੇਸ ਦਰਜ ਕੀਤਾ ਜਾਵੇ।ਇਸ ਦੌਰਾਨ ਜਸਲੀਨ ਕੋਰ ਸੇਠੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੀਆਂ ਲਗਾਤਾਰ ਅਜਿਹੀਆਂ ਵਿਿਡਉਜ਼ ਸਾਹਮਣੇ ਆ ਰਹੀਆ ਹਨ ਪਰ ਇਨਾਂ ਮੰਤਰੀਆ ਤੇ ਕੋਈ ਕਾਰਵਾਈ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਇਨਾਂ ਹਰਕਤਾ ਤੇ ਪਰਦਾ ਪਾਉਣਾ ਚਾਹੁੰਦੀ ਹੈ ਤੇ ਮੰਤਰੀਆ ਨੂੰ ਬਚਾ ਰਹੀ ਹੈ।ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਦ ਕਿ ਹੁਣ ਵੀ ਬਲਕਾਰ ਸਿੰਘ ਦੇ ਮਾਮਲੇ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।ਉਨਾਂ ਕਿਹਾ ਕਿ ਸਰਕਾਰ ਦੇ ਅਜਿਹੇ ਮੰਤਰੀਆਂ ਕੋਲ ਕੰਮ ਕਰਵਾਉਣ ਦੇ ਲਈ ਜਾਣ ਵਾਲੀਆਂ ਮਹਿਲਾਵਾਂ ਤੇ ਇਨਾਂ ਦੇ ਕੋਲ ਵਿਭਾਗਾ ਦੇ ਵਿੱਚ ਕੰੰਮ ਕਰਨ ਵਾਲੀਆਂ ਮਹਿਲਾਵਾਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ।ਉਨਾਂ ਕਿਹਾ ਕਿ ਅਜਿਹੀਆਂ ਹਰਕਤਾਂ ਕਰਨ ਵਾਲੇ ਮੰਤਰੀਆਂ ਨੂੰ ਲੋਕਾਂ ਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਕਿੳੇ ਕਿ ਲੋਕ ਹੁਣ ਇਨਾਂ ਦੇ ਚਰਿੱਤਰ ਤੋਂ ਜਾਣੂ ਹੋ ਚੁੱਕੇ ਹਨ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਆਪਣੇ ਘਰਾਂ ਵਿੱਚ ਨਾਂ ਵੜਨ ਦਿੱੱਤਾ ਜਾਵੇ ਕਿਉ ਕਿ ਇਹ ਲੀਡਰ ਹੁਣ ਆਪਣਾ ਵਿਸ਼ਵਾਸ਼ ਗਵਾ ਚੁੱਕੇ ਹਨ।ਇਸ ਦੌਰਾਨ ਸੁਰਜੀਤ ਕੋਰ ਸੂਬਾ ਜਨਰਲ ਸਕੱਤਰ,ਕੁਲਵਿੰਦਰ ਕੋਰ ਸੂਬਾ ਮੀਤ ਪ੍ਰਧਾਨ,ਮਨਦੀਪ ਕੋਰ ਸੂਬਾ ਸਕੱਤਰ,ਵੰਸ਼ਿਕਾ ਸੂਬਾ ਸਕੱਤਰ,ਪਲਵੀ ਸੂਬਾ ਸਕੱੱਤਰ,ਆਸ਼ਾ ਸੂਬਾ ਸਕੱਤਰ,ਰਣਜੀਤ ਰਾਣੋ,ਆਸ਼ਾ ਅਗਰਵਾਲ,ਰੀਤੂ ਭੱਟੀ,ਰਜਨੀ ਥਾਪਰ,ਸੀਮਾ,ਪੂਨਮ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾ ਕਾਂਗਰਸ ਦੀਆਂ ਵਰਕਰ ਹਾਜਰ ਸਨ।

  • ਕਾਂਗਰਸ ਉਮੀਦਵਾਰ ਚਰਨਜੀਤ ਚੰਨੀ ਦੇ ਨਸ਼ਾ ਤਸਕਰਾਂ ਨਾਲ ਸਿੱਧੇ ਸੰਬੰਧ- ਗੁਰਚਰਨ ਸਿੰਘ ਚੰਨੀ

    ਕਾਂਗਰਸ ਉਮੀਦਵਾਰ ਚਰਨਜੀਤ ਚੰਨੀ ਦੇ ਨਸ਼ਾ ਤਸਕਰਾਂ ਨਾਲ ਸਿੱਧੇ ਸੰਬੰਧ- ਗੁਰਚਰਨ ਸਿੰਘ ਚੰਨੀ

    ਜਲੰਧਰ, 26 ਮਈ (ਪੱਤਰ ਪ੍ਰੇਰਕ) – ‘ਕਾਂਗਰਸ ਵੱਲੋਂ ਨਸ਼ਿਆਂ ਖਿਲਾਫ ਬਿਆਨਬਾਜੀ ਸਿਰਫ ਮੱਗਰਮੱਛ ਦੇ ਹੰਝੂ ਹਨ, ਅਸਲੀਅਤ ਇਹ ਹੈ ਕਿ ਕਾਂਗਰਸ ਦਾ ਅਤੇ ਨਸ਼ਾ ਤਸਕਰਾਂ, ਅਪ੍ਰਾਧਿਕ ਲੋਕਾਂ ਦਾ ਇਕ ਅਟੁੱਟ ਗਠਜੋੜ ਹੈ, ਜੋ ਚਰਚਿਤ ਅਪ੍ਰਾਧੀ ਤੇ ਨਸ਼ਾ ਤਸਕਰੀ ਨਾਲ ਕਿਥਤ ਤੌਰ ‘ਤੇ ਜੁੜੇ ਸੂਰਜ ਲਾਹੌਰੀਆ ਤੇ ਬੌਬੀ ਨਾਲ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਲੋਂ ਸਟੇਜ ਸਾਂਝੀ ਕਰਨ ਤੋਂ ਸਪੱਸ਼ਟ ਹੁੰਦਾ ਹੈ |’
    ਉਕਤ ਦੋਸ਼ ਅੱਜ ਆਮ ਆਦਮੀ ਪਾਰਟੀ ਦੇ ਦਫਤਰ ਵਿੱਚ ਆਪ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਚੰਨੀ ਵੱਲੋਂ ਇਸ ਸਬੰਧੀ ਸਬੂਤ ਵਜੋਂ ਫੋਟੋਆਂ ਜਾਰੀ ਕਰਦੇ ਹੋਏ ਲਗਾਏ ਗਏ | ਗੁਰਚਰਨ ਸਿੰਘ ਚੰਨੀ ਨੇ ਦਸਿਆ ਕਿ ਬੀਤੇ ਦੌਰ ਵਿੱਚ ਕਾਂਗਰਸੀ ਲੀਡਰ ਪਵਿੱਤਰ ਗੁਟਕਾ ਸਾਹਿਬ ਹੱਥਾਂ ਵਿੱਚ ਲੈ ਕੇ ਨਸ਼ਿਆਂ ਖਿਲਾਫ ਜਹਾਦ ਵਿਢਣ ਦਾ ਨਾਟਕ ਹੀ ਕਰਦੇ ਰਹੇ, ਪਰ ਹੁਕਮਰਾਨ ਬਣ ਜਾਣ ਪਿਛੋਂ ਨਸ਼ਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ | ਇਹੋ ਕੁੱਝ ਅੱਜ ਫੇਰ ਜਲੰਧਰ ਤੋਂ ਕਾਂਗਰਸ ਪਾਰਟੀ ਦੀ ਟਿਕਟ ‘ਤੇ ਬਾਹਰੋਂ ਆ ਕਿ ਲੋਕ ਸਭਾ ਦੀ ਚੋਣ ਲੜ ਰਹੇ ਚਰਨਜੀਤ ਸਿੰਘ ਚੰਨੀ ਵੱਲੋਂ ਵੋਟਰਾਂ ਨੂੰ ਗੁੰਮਰਾਹ ਕਰਕੇ ਕੀਤਾ ਜਾ ਰਿਹਾ ਹੈ |
    ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਚੰਨੀ ਨੇ ਦਸਿਆ ਕਿ ਸੂਰਜ ਲਾਹੌਰੀਆ ਤੇ ਬੌਬੀ ਬਾਰੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਵਿੱਚ ਆਪਣੀ ਪੁਜ਼ੀਸ਼ਨ ਸਪੱਸ਼ਟ ਕਰਨ | ਆਪ ਆਗੂ ਨੇ ਦੋਸ਼ ਲਗਾਇਆ ਕਿ ਚਰਨਜੀਤ ਚੰਨੀ ਵਰਗੇ ਲੀਡਰਾਂ ਕਾਰਨ ਹੀ ਪੰਜਾਬ ਵਿੱਚ ਨਸ਼ਿਆਂ ਤੇ ਅਪ੍ਰਾਧਿਕ ਕਾਰਵਾਈਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਪਰ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਛੇਤੀ ਹੀ ਅਜਿਹੇ ਲੋਕਾਂ ਨੂੰ ਸਲਾਖਾਂ ਪਿਛੇ ਡੱਕੇਗੀ ਭਾਵੇਂ ਉਹ ਕਿੰਨੇ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਣ |
    ਉਨ੍ਹਾਂ ਦਸਿਆ ਕਿ ਚਰਨਜੀਤ ਸਿੰਘ ਚੰਨੀ ਪਹਿਲਾ ਐਸਾ ਮੁੱਖ ਮੰਤਰੀ ਹੈ ਜੋ ਅਸੰਬਲੀ ਦੀਆਂ 2 ਸੀਟਾਂ ਤੋਂ ਬੁਰੀ ਤਰ੍ਹਾਂ ਇਸੇ ਕਾਰਨ ਹਾਰ ਚੁੱਕਾ ਹੈ ਕਿਉਂਕਿ ਇਸ ਕਾਂਗਰਸ ਉਮੀਦਵਾਰ ਦੀਆਂ ਕਹਿਣੀਆਂ ਤੇ ਕਰਨੀਆਂ ਵਿੱਚ ਵੱਡਾ ਫਰਕ ਹੈ |
    ਦੂਜੇ ਪਾਸੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਨਸ਼ਾ ਤਸਕਰਾਂ ਦੇ ਨਾਲ ਚੋਣ ਪ੍ਰਚਾਰ ਕਰਨ ਦੀਆਂ ਫੋਟੋਆਂ ਜਨਤਕ ਹੋਣ ਨਾਲ ਵੱਡੇ ਪੱਧਰ ‘ਤੇ ਲੋਕਾਂ ਵਿੱਚ ਚੁੰਜ ਚਰਚਾ ਸ਼ੁਰੂ ਹੋ ਚੁੱਕੀ ਹੈ | ਚੇਤੇ ਰਹੇ ਕਿ ਚਰਨਜੀਤ ਚੰਨੀ ਦੇ ਖਿਲਾਫ ਮੰਤਰੀ ਹੁੰਦਿਆਂ ਵੀਡੀਓ ਰਿਕਾਰਡਿੰਗ ਦਾ ਜਾਰੀ ਹੋਣਾ, ਫੇਰ ਉਸ ਵੱਲੋਂ ਮੁਆਫੀ ਮੰਗਣਾ, ਨਜਾਇਜ਼ ਮਾਈਨਿੰਗ ਸਬੰਧੀ ਨਜਦੀਕੀ ਰਿਸ਼ਤੇਦਾਰ ਦੇ ਘਰੋਂ 10 ਕਰੋੜ ਰੁਪਿਆ ਬਰਾਮਦ ਹੋਣਾ, ਸਕੂਲੀ ਲੜਕੀ ਨੂੰ ਅਜੀਬ ਤਰੀਕੇ ਨਾਲ ਛੂਹਣਾ ਤੇ ਹੁਣੇ ਜਿਹੇ ਇਕ ਸਤਿਕਾਰਯੋਗ ਬੀਬੀ ਨਾਲ ਅਣਕਿਆਸੀ ਹਰਕਤ ਕਰਨ ‘ਤੇ ਜਲੰਧਰ ਵਾਸੀ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਚਰਚਾ ਕਰਦੇ ਦਿਖਾਈ ਦਿੰਦੇ ਹਨ |

  • प्रधानमंत्री की रैली ने जालंधर वासियों की आशाओं और उम्मीदों पर फेरा पानी – चरणजीत चन्नी

    प्रधानमंत्री की रैली ने जालंधर वासियों की आशाओं और उम्मीदों पर फेरा पानी – चरणजीत चन्नी

    जालंधर-
    प्रधानमंत्री नरेंद्र मोदी के दौरे के दौरान जालंधर के व्यापारियों की आशाओं और उम्मीदों पर उस समय पानी फिर गया जब प्रधानमंत्री ने जालंधर के व्योपारी वर्ग के लिए कोई राहत की घोषणा तक नहीं की।यह बात जलंधर लोक साभ क्षेत्र से कांग्रेस पार्टी के प्रत्याशी पुर्व मुख्यमंत्री चरणजीत सिंह चन्नी ने अपनी रिहायश पर प्रेस कान्फ्रेंस करते हुए कही।इस दौरान चरणजीत सिंह चन्नी ने कहा कि बीजेपी की जालंधर रैली से लोगों को काफी उम्मीदें थीं कि प्रधान मंत्री जालंधर की जनता के लिए कोई बड़ा ऐलान करेंगे लेकिन जहां रैली फ्लॉप शो साबित हुई वहीं लोगो की उम्मीदों पर भी पानी फिर गया।
    चन्नी ने कहा कि उन्हें भी उम्मीद थी कि प्रधानमंत्री विकास का रोडमैप लेकर आएगें लेकिन प्रधानमंत्री की रैली खोजा पहाड़ निकला चुही भी नहीं वाली साबित नहीं हुई। उन्होंने कहा कि बीजेपी का पूरा अभियान इसी रैली पर निर्भर था, लेकिन इस रैली ने भाजपा की हवा निकालदी है।स.चन्नी ने कहा कि उन्हें उम्मीद थी कि प्रधानमंत्री बताएंगे कि जालंधर के लिए उनका विजन क्या है, लेकिन रैली में जालंधर का जिक्र नहीं किया गया ओर पंजाब के बारे में भी कोई एलान नहीं किया गया। उन्होंने कहा कि मुझे उम्मीद थी केंद्र सरकार की गलत नीतियों के कारण दम तोड़ रहे जालंधर के उद्योगों को कुछ राहत देने की प्रधानमंत्री की ओर से बड़ी घोषणा होगी, लेकिन प्रधानमंत्री ने ऐसी कोई घोषणा नहीं की, जिससे व्यापारी वर्ग संतुष्ट हो सके। उन्होंने कहा कि उन्हें प्रधानमंत्री से उम्मीद थी कि वह जालंधर के लिए बाबा साहिब भीमराव अंबेडकर के नाम पर एक सरकारी विश्वविद्यालय या पीजीआई और आजम जैसे अस्पताल लाएगें, लेकिन प्रधानमंत्री ने कोई घोषणा न करके जालंधर के लोगों को निराश किया है।चन्नी ने कहा कि आदमपुर के हवाई अड्डे का नाम गुरु रविदास जी महाराज के नाम पर रखने के लिए विधानसभा में सर्वसम्मति से प्रस्ताव पारित किया गया था, लेकिन प्रधान मंत्री ने नाम रखने का वादा किया । जबकि भाजपा के स्थानीय नेता कहते थे कि यह घोषणा प्रधान मंत्री से की जाएगी मंत्री, लेकिन प्रधानमंत्री ने उन नेताओं में से एक नाम स्वीकार कर लिया। उन्होंने कहा कि प्रधानमंत्री ने श्री गुरु रविदास महाराज जी का नाम सम्मान के साथ नहीं लिया, जिसके कारण उनके भाईचारे में आठ जिलों से लोगो को भी लाया नहीं जा सका जबकि आठ लोकसभा क्षेत्रों के लोगों लगाने कर भी रैली इक्कठ नहीं हुआ। उन्होने ने कहा कि वह जालंधर के लोगों को निराश नहीं करेगें तथा कांग्रेस का राज्य आने वाला है और कांग्रेस जालंधर के उद्योगों को बढ़ावा दिया जाएगा। शिक्षा के क्षेत्र में काम करते हुए सरकारी यूनिवर्सिटी और कॉलेज खोले जाएंगे। उन्होंने कहा कि प्रधानमंत्री से उम्मीद थी कि कोई किसानों की बात करेंगे व एमएसपी पर कुछ कहेंगे, लेकिन कांग्रेस की सरकार आएगी तो एमएमपी पर कानून लाएंगे.जबकि मनरेगा की दैनिक मजदूरी भी 500 की जाएगी तथा 30 लाख नौकरियां दी जाएगी। उन्होंने कहा कि पुरानी पेंशन योजना को भी लागू करना उनका लक्ष्य है। उन्होंने जालंधर का चुनावी घोषणा पत्र भी जारी किया।उन्होने जालंधर में मैडिकल ट्रजिम को बढ़ावा दिया जाएगा। जिससे विदेशों में महिंगा इलाज करवाने वाले लोग जालंधर आएंगे और पाकिस्तान से भी लोग महिंगा इलाज करवा सके।यह इलाज करा सकेंगे तथा विदेशों के मुकाबले यहां पेसे में इलाज होगा और जालंधर के लोगों को रोजगार मिलेगा। उन्होंने कहा कि यहां पर एम्स यां पीजीआई की तरह का अस्पताल लाया जाएगा तथा यहां के सरकारी अस्पताल को अपग्रेड करना उनके एजेंडे में शामिल है। उन्होंने कहा कि जालंधर को आईटी हब के रूप में भी विकसित किया जाएगा। उन्होंने कहा कि जालंधर में खेल उद्योगों को बढ़ावा देने के लिए व्यापारियों की सलाह से बड़े कदम उठाए जाएंगे, जबकि नोजवानों को व्यवसाय उपलब्ध करवाने पर भी काम किया जाएगा। उन्होंने कहा कि जालंधर में क्रिकेट स्टेडियम बनाने के अलावा हॉकी स्टेडियम में सुधार किया जाएगा और इनडोर खेल मैदान भी बनाए जाएंगे।स. चन्नी ने कहा कि जालंधर में कानून व्यवस्था की स्थिति खराब है और जुआ तथा ड्रग्स जैसे अवैध कारोबार आम आदमी पार्टी से बीजेपी में गए नेताओं के प्रभाव के कारण चल रहे है जिसके चलते ऐसे दलबदलू नेताओं से जलंधर के लोगो को कोई उम्मीद नहीं है, जबकि कांग्रेस पार्टी माफिया के गठजोड़ को तोड़ देगी ओर अच्छा माहौल देगी। उन्होंने कहा कि लोगों की आय बढ़ाने पर भी काम किया जाएगा। चन्नी ने कहा कि वह जलंधर के लोगों के बीच रह कर सेवा करेंगे और जालंधर के लोगों को धोखा नहीं देंगे।
    इस दौरान चरणजीत सिंह चन्नी ने मुख्यमंत्री भगवंत मान से सवाल किया कि वह बताएं कि उनका किसानों के साथ क्या विरोध है।चन्नी ने कहा कि प्रधानमंत्री के चुनावी दौरे के दौरान किसानों को उनके घरों से उठाया गया जब कि घरों में भी क्यों नजरबंद किया गया। मुख्यमंत्री के दौरे पर किसानों और सरकारी कर्मचारियों को गिरफ्तार कर अराजकता फैलाई जा रही है और मुख्यमंत्री को बताना चाहिए कि पंजाब का माहौल खराब करके किसानों और कर्मचारियों को क्यों परेशान किया जा रहा है।उन्होने मीडिया अदारों को दबाने की कार्रवाई की निंदा की।

  • ਦੋਆਬੇ ‘ਚ ਹੋਰ ਮਜ਼ਬੂਤ ਹੋਈ ਆਪ, ਰਿਟਾ. DTC ਪਰਮਜੀਤ ਸਿੰਘ ਹੋਏ ਆਪ ‘ਚ ਸ਼ਾਮਿਲ

    ਦੋਆਬੇ ‘ਚ ਹੋਰ ਮਜ਼ਬੂਤ ਹੋਈ ਆਪ, ਰਿਟਾ. DTC ਪਰਮਜੀਤ ਸਿੰਘ ਹੋਏ ਆਪ ‘ਚ ਸ਼ਾਮਿਲ

    Jalandhar : ਦੋਆਬੇ ‘ਚ ਹੋਰ ਮਜ਼ਬੂਤ ਹੋਈ ਆਪ, ਰਿਟਾ. DTC ਪਰਮਜੀਤ ਸਿੰਘ ਹੋਏ ਆਪ ‘ਚ ਸ਼ਾਮਿਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਾਇਆ ਸ਼ਾਮਿਲ, ਕੁਲਦੀਪ ਸਿੰਘ ਧਾਲੀਵਾਲ ਨਾਲ ਰਹੇ ਮੌਜੂਦ। ਪਰਮਜੀਤ ਸਿੰਘ ਲੰਬੇ ਸਮੇਂ ਤੱਕ ਜਲੰਧਰ ਐਕਸਾਈਜ਼ ਡਿਵੀਜ਼ਨ ਦੇ ਡਿਪਟੀ ਕਮਿਸ਼ਨਰ ਅਤੇ ਜਲੰਧਰ ਵਿਖੇ ਹੀ ਸਟੇਟ ਜੀਐਸਟੀ ਜਲੰਧਰ ਡਿਵੀਜ਼ਨ ਦੇ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਉਹਨਾਂ ਵੱਲੋਂ ਜਲੰਧਰ ਡਿਵੀਜ਼ਨ ਵਿੱਚ ਪੈਂਦੇ ਸਾਰੇ ਜਿਲਿਆਂ ਵਿੱਚ ਜੀਐਸਟੀ ਕਲੈਕਸ਼ਨ ਅਤੇ ਆਬਕਾਰੀ ਟੀਚਾ ਪੂਰਾ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਨਵਾਂ ਸ਼ਹਿਰ ਜਿਲੇ ਨਾਲ ਸੰਬੰਧਿਤ ਪਰਮਜੀਤ ਸਿੰਘ ਨੂੰ ਜਲਦ ਹੀ ਹਲਕਾ ਇੰਚਾਰਜ ਦੀ ਜਿੰਮੇਵਾਰੀ ਦਿੱਤੀ ਜਾ ਸਕਦੀ ਹੈ। ਲੰਬੇ ਸਮੇਂ ਤੱਕ ਜਲੰਧਰ ਵਿੱਚ ਤੈਨਾਤ ਰਹੇ ਪਰਮਜੀਤ ਸਿੰਘ ਦੇ ਆਪ ਵਿੱਚ ਸ਼ਾਮਿਲ ਹੋਣ ਨਾਲ ਜਲੰਧਰ ਤੋਂ ਆਪ ਦੇ ਉਮੀਦਵਾਰ ਪਵਨ ਟੀਨੂ ਨੂੰ ਫਾਇਦਾ ਹੋਵੇਗਾ ਅਤੇ ਉੱਥੇ ਹੀ ਨਵਾਂ ਸ਼ਹਿਰ ਵਿੱਚ ਵੀ ਆਮ ਆਦਮੀ ਪਾਰਟੀ ਦਾ ਆਧਾਰ ਵਧੇਗਾ।

    ਜਲੰਧਰ ਤੋਂ ਬਤੌਰ ਡਵੀਜ਼ਨਲ ਕਮਿਸ਼ਨਰ ਐਕਸਾਈਜ ਵਿਭਾਗ ਤੋਂ ਸੇਵਾਮੁਕਤ ਇਮਾਨਦਾਰ , ਬੇਦਾਗ ਸ਼ਖਸੀਅਤ ਦੇ ਮਾਲਕ ਅਤੇ ਆਪਣੇ ਮਿਲਾਪੜੇ ਸੁਭਾਅ ਲਈ ਜਾਣੇ ਜਾਂਦੇ ਆਮ ਲੋਕਾਂ ਦੇ ਹਮਦਰਦ ਪਰਮਜੀਤ ਸਿੰਘ ਸ਼ਹਾਬਪੁਰ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਦੀ ਹਾਜਰੀ ਵਿੱਚ ਪਾਰਟੀ ਵਿਚ ਸ਼ਾਮਿਲ ਕੀਤਾ। ਉਨ੍ਹਾਂ ਕਿਹਾ ਅਜਿਹੇ ਸਾਫ਼ ਸੁਥਰੇ ਅਕਸ ਵਾਲੇ ਵਿਅਕਤੀਆਂ ਦੇ ” ਆਪ ” ਵਿਚ ਸ਼ਾਮਿਲ ਹੋਣ ਨਾਲ ਪਾਰਟੀ ਦੋਆਬਾ ਖੇਤਰ ਵਿਚ ਹੋਰ ਵੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਪਰਮਜੀਤ ਸਿੰਘ ਜੀ.ਐਸ.ਟੀ. ਕਾਨੂੰਨ ਅਤੇ ਐਕਸਾਈਜ ਕਾਨੂੰਨ ਦੇ ਮਾਹਿਰ ਮੰਨੇ ਜਾਂਦੇ ਹਨ ਅਤੇ ਵਿਭਾਗ ਵਿਚ ਕਾਫੀ ਲੰਬਾ ਸਮਾਂ ਪਾਲਿਸੀ ਵਿੰਗ ਵਿੱਚ ਕੰਮ ਕਰਦੇ ਰਹੇ ਹਨ। ਇਹਨਾਂ ਦਾ ਵਿਭਾਗੀ ਸਫਰ ਸ਼ਾਨਾਮੱਤਾ ਰਿਹਾ ਹੈ। ਇਹਨਾਂ ਦਾ ਵਿਭਾਗੀ ਤਜਰਬਾ
    ਆਬਕਾਰੀ ਤੇ ਕਰ ਵਿਭਾਗ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਨਾਉਣ ਅਤੇ ਸਰਕਾਰੀ ਮਾਲੀਏ ਨੂੰ ਵਧਾਉਣ ਲਈ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਮਦਦਗਾਰ ਸਾਬਿਤ ਹੋਵੇਗਾ । ਸ਼ਹੀਦ ਭਗਤ ਸਿੰਘ ਨਗਰ ( ਦੁਆਬਾ ਏਰੀਏ) ਨਾਲ ਸੰਬੰਧਿਤ ਹਨ ਅਤੇ ਰਿਹਾਇਸ਼ ਪੱਕੇ ਤੌਰ ਤੇ ਨਵਾਂਸ਼ਹਿਰ ਵਿਖੇ ਹੀ ਹੈ। ਕੁਝ ਪਰਮਜੀਤ ਸਿੰਘ ਦੇ ਆਪ ਵਿੱਚ ਸ਼ਾਮਿਲ ਹੋਣ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਬਦੁਲ ਬਾਰੀ ਸਲਮਾਨੀ ਦਾ ਵੀ ਅਹਿਮ ਯੋਗਦਾਨ ਰਿਹਾ ਹੈ

  • ਬਾਰ ਐਸੋਸੀਏਸ਼ਨ ਫਿਲੌਰ ਦੇ ਨਾਲ ਚਰਨਜੀਤ ਚੰਨੀ ਨੇ ਮੀਟਿੰਗ ਕਰ ਵਿਕਾਸ ਕਰਨ ਦੀ ਕਹੀ ਗੱਲ, ਵਕੀਲ ਭਾਈਚਾਰਾ ਸਮਾਜ ਦਾ ਅਹਿਮ ਵਰਗ-ਚਰਨਜੀਤ ਚੰਨੀ

    ਬਾਰ ਐਸੋਸੀਏਸ਼ਨ ਫਿਲੌਰ ਦੇ ਨਾਲ ਚਰਨਜੀਤ ਚੰਨੀ ਨੇ ਮੀਟਿੰਗ ਕਰ ਵਿਕਾਸ ਕਰਨ ਦੀ ਕਹੀ ਗੱਲ, ਵਕੀਲ ਭਾਈਚਾਰਾ ਸਮਾਜ ਦਾ ਅਹਿਮ ਵਰਗ-ਚਰਨਜੀਤ ਚੰਨੀ

    ਜਲੰਧਰ/ਫਿਲੌਰ –
    ਜਲੰਧਰ ਲੋਕ ਸਭਾ ਹਲਕੇ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਆਪਣੇ ਫਿਲੌਰ ਹਲਕੇ ਦੇ ਦੌਰੇ ਦੌਰਾਨ ਬਾਰ ਐਸੋਸੀਏਸ਼ਨ ਫਿਲ਼ੌਰ ਦੇ ਨਾਲ ਮੀਟਿੰਗ ਕੀਤੀ ਗਈ।ਬਾਰ ਐਸੋਸੀਏਸ਼ਨ ਦੇ ਵਿੱਚ ਵਕੀਲ ਭਾਈਚਾਰੇ ਨਾਲ ਹੋਈ ਇਸ ਮੀਟਿੰਗ ਦੋਰਾਨ ਚਰਨਜੀਤ ਸਿੰਘ ਚੰਨੀ ਨੇ ਆਪਣੇ ਸਿਆਸੀ ਸਫ਼ਰ ਬਾਰੇ ਦੱਸਿਆ ਤੇ ਆਪਣੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ।ਸ.ਚੰਨੀ ਨੇ ਦੱਸਿਆ ਕਿ ਉਹਨਾ ਨੇ ਵਕਾਲਤ ਦੀ ਪੜਾਈ ਵੀ ਕੀਤੀ ਹੋਈ ਹੈ।ਇਸ ਦੌਰਾਨ ਵੱਡੀ ਗਿਣਤੀ ਵਿੱਚ ਹਾਜ਼ਰ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਦਾ ਭਰੋਸਾ ਦਿੱਤਾ ਤੇ ਆਪਣੀਆਂ ਮੰਗਾਂ ਵੀ ਦੱਸੀਆਂ।ਇਸ ਮੋਕੇ ਤੇ ਸੰਬੋਧਨ ਕਰਦਿਆਂ ਸ.ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਵਕੀਲ ਭਾਈਚਾਰਾ ਸਮਾਜ ਦਾ ਅਹਿਮ ਵਰਗ ਹੈ।ਉਨਾਂ ਕਿਹਾ ਕਿ ਪੜ੍ਹਿਆ ਲਿਖਿਆ ਤੇ ਸਮਾਜ ਨੂੰ ਸਹੀ ਸੇਧ ਦੇਣ ਦੇ ਨਾਲ ਨਾਲ ਵਕੀਲ ਭਾਈਚਾਰਾ ਕਨੂੰਨ ਦਾ ਰਖਵਾਲਾ ਹੈ ਤੇ ਲੋਕਾਂ ਨੂੰ ਇੰਸਾਫ ਦਿਵਾਉਣ ਲਈ ਕਨੂੰਨੀ ਲੜਾਈ ਲੜਦਾ ਹੈ।ਇਸ ਦੌਰਾਨ ਸ.ਚੰਨੀ ਨੇ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਜਿੱਤਣ ਤੋਂ ਬਾਅਦ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ ਤੇ ਉੱਨਾਂ ਦੇ ਸਹਿਯੋਗ ਨਾਲ ਹਲਕੇ ਦਾ ਵਿਕਾਸ ਕੀਤਾ ਜਾਵੇਗਾ। ਇਸ ਮੋਕੇ ਤੇ ਬਾਰ ਐਸੋਸ਼ੋਏਸ਼ਨ ਦੇ ਪ੍ਰਧਾਨ ਦਿਨੇਸ਼ ਕਮਲ,ਜਨਰਲ ਸਕੱਤਰ ਵਿਸ਼ਵ ਅਰੋੜਾ,ਮੀਤ ਪ੍ਰਧਾਨ ਗੋਰਵ ਕਾਂਸਲ, ਸੁਰਜੀਤ,ਮਾਧਵ ਰਚਨਾ ਜਨਰਲ ਸਕੱਤਰ ਮਹਿਲਾ ਕਾਂਗਰਸ,ਐਸ.ਐਨ ਅਗਰਵਾਲ,ਰਾਜ ਕੁਮਾਰ,ਮਨੀਸ਼ ਕੁਮਾਰ,ਰਵੀ ਪ੍ਰਕਾਸ਼ ਸ਼ਰਮਾ,ਰਜਿੰਦਰ ਬੋਪਾਰਾਏ ਤੇ ਰਜਿੰਦਰ ਸੰਧੂ ਤੋ ਇਲਾਵਾ ਵੱਡੀ ਗਿਣਤੀ ਵਿੱਚ ਬਾਰ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।

  • नकोदर में कांग्रेस पार्टी की बड़ी मीटिंग, 50 परिवार कांग्रेस पार्टी में शामिल

    नकोदर में कांग्रेस पार्टी की बड़ी मीटिंग, 50 परिवार कांग्रेस पार्टी में शामिल

    Jalandhar : नकोदर में कांग्रेस पार्टी की बडी मीटिंग हनीफ अहमद, दानिस अंसारी, हाफिज अहमद व डा़, इरशाद द्वारा आयोजित की गई जिसमें जालंधर लोकसभा के उम्मीदवार पूर्व मुख्यमंत्री चरंजीत चन्नी के भांजे एडवोकेट जसप्रीत सिंह गिल, नकोदर के इंचार्ज डा़ नवजोत दहिया, नगर अध्यक्ष गौरव जैन ,गुरप्रीत सिंह गोपी, महेंद्र तुरना, फारूक आजम ने शिरकत की,
    आगामी लोकसभा चुनाव में कांग्रेस पार्टी की मजबूती के लिए नकोदर में कांग्रेस पार्टी के लिए एक मीटिंग रखी गई जिसमें 50 परिवारों को कांग्रेस में, कांग्रेस के सीनियर कार्यकर्ताओं द्वारा शामिल कराया गया । एडवोकेट जसप्रीत सिंह,नकोदर के इंचार्ज डॉक्टर नवजोत दहिया व एलडीएम कोऑर्डिनेटर अख्तर सलमानी ने कहा कि कांग्रेस हाई कमान की ओर से चुनाव के दौरान मिली जिम्मेवारी को बखूबी निभाते हुए कांग्रेस पार्टी के लिए चुनाव में कार्य कर रहे हैं। और उन्होंने यह भी बताया कि वह एक महीने में कांग्रेस में इससे पहले भी 70 परिवारों को कांग्रेस पार्टी में शामिल नए से ज्यादा नए परिवारों को जोड़ चुके हैं जिसका कांग्रेस पार्टी को आने वाले चुनाव में फायदा होगा। मीटिंग की शुरुआत कांग्रेस कार्यकर्ताओं का स्वागत कर कर की गई और मीटिंग के दौरान कांग्रेस पार्टी के मेनिफेस्टो पर चर्चा की गई जिससे लोग बहुत प्रभावित हुए और उन्होंने कांग्रेस पार्टी में अपना विश्वास जताया। और भरोसा दिया की जालंधर लोकसभा सीट बड़ी लीड के साथ पूर्व मुख्यमंत्री चरणजीत सिंह चन्नी साहब को जिताएंगे

  • ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋ ਨਜ਼ਰਬੰਦ ਕੀਤੇ ਕਿਸਾਨ ਯੂਨੀਅਨ ਦੇ ਨੇਤਾ ਦੇ ਘਰ ਪੁੱਜੇ

    ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋ ਨਜ਼ਰਬੰਦ ਕੀਤੇ ਕਿਸਾਨ ਯੂਨੀਅਨ ਦੇ ਨੇਤਾ ਦੇ ਘਰ ਪੁੱਜੇ

    Jalandhar : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋ ਨਜ਼ਰਬੰਦ ਕੀਤੇ ਗਏ ਕਿਸਾਨ ਯੂਨੀਅਨ ਦੇ ਨੇਤਾ ਦੇ ਘਰ ਪੁੱਜ ਗਏ ਤੇ ਉੱਨਾਂ ਕੇਂਦਰ ਅਤੇ ਪੰਜਾਬ ਸਰਕਾਰ ਦੇ ਇਸ ਰਵੱਈਏ ਦੀ ਨਿੰਦਾ ਕਰਦਿਆਂ ਤਿੱਖੇ ਸ਼ਬਦੀ ਹਮਲੇ ਕੀਤੇ।
    ਗੋਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਰੈਲੀ ਨੂੰ ਲੈ ਕੇ ਕਿਸਾਨ ਤੇ ਮੁਲਾਜ਼ਮ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ।ਚਰਨਜੀਤ ਸਿੰਘ ਚੰਨੀ ਆਪਣਾ ਚੋਣ ਪ੍ਰਚਾਰ ਛੱਡ ਕੇ ਫਿਲੌਰ ਹਲਕੇ ਦੇ ਪਿੰਡ ਅਕਲਪੁਰ ਵਿਚ ਨਜ਼ਰਬੰਦ ਕੀਤੇ ਕਿਸਾਨ ਆਗੂ ਪਰਮਜੀਤ ਸਿੰਘ ਦੇ ਘਰ ਪਹੁੰਚ ਗਏ।ਜਿੱਥੇ ਪਰਮਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤੋਂ ਹੀ ਉਸਦੇ ਘਰ ਦੇ ਬਾਹਰ ਪੁਲਿਸ ਦਾ ਪਹਿਰਾ ਲਗਾਇਆ ਹੋਇਆ ਹੈ ਤੇ ਉਸਨੂੰ ਥਾਣੇ ਲਿਜਾਣ ਬਾਰੇ ਕਿਹਾ ਜਾ ਰਿਹਾ ਹੈ ਜਦ ਕਿ ਘਰ ਦੇ ਵਿੱਚ ਉਸਦੀ ਬਜ਼ੁਰਗ ਮਾਤਾ ਕਾਫੀ ਬਿਮਾਰ ਹੈ।ਉੱਨਾਂ ਸਰਕਾਰ ਦੇ ਇਸ ਰਵੱਈਏ ਤੋਂ ਨਾਰਾਜ਼ਗੀ ਜਾਹਿਰ ਕੀਤੀ।ਜਦ ਕਿ ਇਸ ਦੋਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਿਸਾਨ ਤੇ ਮੁਲਾਜ਼ਮ ਆਗੂਆਂ ਨੂੰ ਸਰਕਾਰ ਨੇ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਤੇ ਮੁੱਖ ਮੰਤਰੀ ਕੇਂਦਰ ਸਰਕਾਰ ਦਾ ਹੱਥ ਠੋਕਾ ਬਣਕੇ ਕਿਸਾਨਾਂ ਤੇ ਮੁਲਾਜ਼ਮਾਂ ਨਾਲ ਧੱਕਾ ਕਰ ਰਿਹਾ ਹੈ।ਸ.ਚੰਨੀ ਨੇ ਕਿਹਾ ਕਿ ਜੇਕਰ ਕੇਂਦਰੀ ਸੁਰੱਖਿਆ ਬਲ ਅਜਿਹੀ ਕਾਰਵਾਈ ਕਰਦੇ ਤਾਂ ਮੰਨਿਆ ਜਾ ਸਕਦਾ ਸੀ ਕਿ ਕੇਂਦਰ ਪੰਜਾਬ ਦੇ ਕਿਸਾਨਾਂ ਤੇ ਮੁਲਾਜ਼ਮਾਂ ਦੇ ਨਾਲ ਧੱਕਾ ਕਰਦੀ ਹੈ ਪਰ ਇੱਥੇ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੁਆਰਾ ਹੀ ਕਿਸਾਨਾਂ ਤੇ ਮੁਲਾਜ਼ਮਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ।ਉੱਨਾਂ ਕਿਹਾ ਕਿ ਜਲੰਧਰ ਤੋ 50 ਕਿਲੋਮੀਟਰ ਦੂਰ ਵੀ ਕਿਸਾਨਾਂ ਨੂੰ ਘਰਾਂ ਚ ਨਜ਼ਰਬੰਦ ਕੀਤਾ ਹੋਇਆ ਹੈ।ਉੱਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੋਟਾ ਸਿੱਕਾ ਦੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੱਸੇ ਕਿ ਉਸਦਾ ਕਿਸਾਨਾਂ ਨਾਲ ਕੀ ਵੈਰ ਹੈ।ਉੱਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੇ ਕਹਿਣ ਤੇ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਹੋਇਆ ਹੈ।ਉੱਨਾਂ ਕਿਹਾ ਕਿ ਜਿੱਥੇ ਵੀ ਭਗਵੰਤ ਮਾਨ ਜਾਂਦੇ ਹਨ ਉੱਥੇ ਭਾਰੀ ਪੁਲਿਸ ਫੋਰਸ ਲੱਗ ਜਾਂਦੀ ਹੈ ਜਦ ਕਿ ਹੁਣ ਜੇਕਰ ਪ੍ਰਧਾਨ ਮੰਤਰੀ ਪੰਜਾਬ ਦੇ ਲੋਕਾਂ ਨੂੰ ਮਿਲਣ ਆ ਰਹੇ ਹਨ ਤਾਂ ਲੋਕਾਂ ਨੂੰ ਘਰਾਂ ਚ ਨਜ਼ਰਬੰਦ ਕਿਉਂ ਕੀਤਾ ਹੋਇਆ ਹੈ।ਸ.ਚੰਨੀ ਨੇ ਸਰਕਾਰ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ।