Wednesday , February 26 2020
Breaking News
Home / ਦੁਨੀਆਂ / ਵਿਦੇਸ਼ ਜਾਣ ਦੇ ਚੱਕਰ ਨੌਜਵਾਨ ਦੀ ਹੋਈ ਮੌਤ

ਵਿਦੇਸ਼ ਜਾਣ ਦੇ ਚੱਕਰ ਨੌਜਵਾਨ ਦੀ ਹੋਈ ਮੌਤ

ਵਿਦੇਸ਼ ਜਾਣ ਦੀ ਹੋੜ ‘ਚ ਹਰ ਨੌਜਵਾਨ ਲੱਗਾ ਹੈ , ਜਿਸ ਦੇ ਕਾਰਨ ਹਰ ਰੋਜ਼ ਲੱਖਾਂ ਦੀ ਤਾਦਾਦ ‘ਚ ਨੌਜਵਾਨ IELTS ਕਰਨ ‘ਚ ਲਗੇ ਹਨ ਤਾਂ ਜੋ ਚੰਗੇ ਬੈਂਡ ਲੈਕੇ ਜਲਦੀ ਤੋਂ ਜਲਦੀ ਆਪਣੇ ਚੰਗੇ ਭਵਿੱਖ ਲਈ ਬਾਹਰ ਜਾ ਸਕਣ। ਪਰ ਇਸ ਸਭ ਦੇ ਬਾਵਜੂਦ ਕਈ ਬੱਚੇ ਸੁਪਨਾ ਸਾਕਾਰ ਨਾ ਹੋਣ ਕਾਰਨ ਗਲਤ ਕਦਮ ਚੱਕਣ ‘ਚ ਮਜਬੂਰ ਹੋ ਜਾਂਦੇ ਹਨ । ਅਜਿਹਾ ਹੀ ਇੱਕ ਮਾਮਲਾ ਸਾਹਮਣੇ ਹੈ ਫਾਜ਼ਿਲਕਾ ਤੋਂ ਜਿੱਥੇ ਆਈਲੇਟਸ ਕਰਨ ਦੇ ਬਾਵਜੂਦ ਵੀ ਵੀਜਾ ਨਾ ਲੱਗਣ ਤੋਂ ਪਰੇਸ਼ਾਨ ਪੰਜਾਬ ਪੁਲਿਸ ਵਿੱਚ ਤੈਨਾਤ ਸਭ ਇੰਸਪੈਕਟਰ ਦੇ ਬੇਟੇ ਨੇ ਐਤਵਾਰ ਸ਼ਾਮ ਆਪਣੇ ਪਿਤਾ ਦੇ ਸਰਵਿਸ ਰਿਵਾਲਵਰ ਨਾਲ ਗੋਲੀ ਮਾਰਕੇ ਆਤਮਹੱਤਿਆ ਕਰ ਲਈ । ਪੁਲਿਸ ਦੁਆਰਾ ਮ੍ਰਿਤਕ ਦੀ ਦੇਹ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ।

ਜਾਣਕਾਰੀ ਅਨੁਸਾਰ ਐਸ.ਐਸ.ਪੀ ਦਫਤਰ ਫਾਜਿਲਕਾ ਦੇ ਇਲੇਕਸ਼ਨ ਆਫਿਸ ਵਿੱਚ ਤੈਨਾਤ ਅਬੋਹਰ ਦੀ ਗੁਰੂ ਕ੍ਰਿਪਾ ਕਲੋਨੀ ਨਿਵਾਸੀ ਸਭ ਇੰਸਪੇਕਟਰ ਬਲਜੀਤ ਸਿੰਘ ਆਪਣੀ ਪਤਨੀ ਦੇ ਨਾਲ ਐਤਵਾਰ ਦੀ ਸ਼ਾਮ ਬਾਜ਼ਾਰ ਵਿੱਚ ਸੱਬਜੀ ਲੈਣ ਲਈ ਗਿਆ ਸੀ । ਉਸਦਾ 25 ਸਾਲ ਦਾ ਪੁੱਤਰ ਨਵਜੋਤ ਸਿੰਘ ਘਰ ਇਕੱਲਾ ਸੀ । ਜਦੋਂ ਸੱਬਜੀ ਲੈਕੇ ਦੇਰ ਸ਼ਾਮ ਨੂੰ ਨਵਜੋਤ ਦੀ ਮਾਂ ਘਰ ਆਈ ਤਾਂ ਉਸਨੇ ਵੇਖਿਆ ਕਿ ਨਵਜੋਤ ਆਪਣੇ ਕਮਰੇ ਵਿੱਚ ਰਜਾਈ ਵਿੱਚ ਪਿਆ ਸੀ ।

ਉਸਨੇ ਕਮਰੇ ਵਿੱਚ ਜਾਕੇ ਵੇਖਿਆ ਤਾਂ ਨਵਜੋਤ ਖੂਨ ਨਾਲ ਲਿਬੜਿਆ ਪਿਆ ਸੀ , ਉਸਨੇ ਆਪਣੇ ਪਿਤਾ ਦੀ ਸਰਵਿਸ ਰਿਵਾਲਵਰ ਨਾਲ ਆਪਣੇ ਸਿਰ ਵਿੱਚ ਗੋਲੀ ਮਾਰਕੇ ਆਤਮਹੱਤਿਆ ਕਰ ਲਈ ਸੀ । ਮਾਂ ਦੇ ਰੋਣ ਦੀ ਅਵਾਜ ਸੁਣਕੇ ਆਸਪਾਸ ਦੇ ਲੋਕਾਂ ਵੀ ਮੌਕੇ ਉੱਤੇ ਘਰ ਪੁੱਜੇ । ਜਿਸਦੇ ਬਾਅਦ ਇਸ ਗੱਲ ਦੀ ਸੂਚਨਾ ਨਵਜੋਤ ਦੇ ਪਿਤਾ ਬਲਜੀਤ ਸਿੰਘ ਅਤੇ ਲੋਕਲ ਪੁਲਿਸ ਨੂੰ ਦਿੱਤੀ ਗਈ । ਸਿਟੀ ਥਾਣਾ ਦੇ ਐਸ ਐਚ ਓ ਜਤੀਂਦਰ ਸਿੰਘ ਅਤੇ ਡੀ ਐਸ ਪੀ ਕੁਲਦੀਪ ਸਿੰਘ ਭੁੱਲਰ ਵੀ ਮੌਕੇ ਉੱਤੇ ਘਟਨਾ ਸਥਲ ਉੱਤੇ ਪੁੱਜੇ ਅਤੇ ਰਾਤ ਕਰੀਬ 10 ਵਜੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ।

About Admin

Check Also

ਪਾਕਿਸਤਾਨ ਖ਼ਿਲਾਫ਼ ਉਬਾਲਾ,ਕੈਪਟਨ ਗੁੱਸੇ ‘ਚ ਕਹਿ ਗਏ ਵੱਡੀਆਂ ਗੱਲਾਂ

ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਵੀਰਵਾਰ ਸ਼ਾਮ ਹੋਏ ਦਹਿਸ਼ਤੀ ਹਮਲੇ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ …

WP Facebook Auto Publish Powered By : XYZScripts.com