Sunday , April 21 2019
Home / ਸਿਹਤ / ਇਹ ਖ਼ਤਰੇ ਘੁਰਾੜੇ ਮਾਰਨ ਵਾਲੀਆਂ ਔਰਤਾਂ ਨੂੰ

ਇਹ ਖ਼ਤਰੇ ਘੁਰਾੜੇ ਮਾਰਨ ਵਾਲੀਆਂ ਔਰਤਾਂ ਨੂੰ

ਨੀਂਦ ‘ਚ ਘੁਰਾੜੇ ਮਾਰਨ ਦੀ ਬਿਮਾਰੀ ਅੱਜ ਇੱਕ ਗੰਭੀਰ ਮੋੜ ‘ਤੇ ਆ ਗਈ ਹੈ। ਦੇਸ਼ ਦੀ ਇੱਕ ਵੱਡੀ ਆਵਾਦੀ ਇਸ ਦੀ ਲਪੇਟ ‘ਚ ਹੈ। ਹਾਲ ਹੀ ‘ਚ ਸਾਹਣਮੇ ਆਈ ਇੱਕ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਘੁਰਾੜਿਆਂ ਕਾਰਨ ਮਰਦਾਂ ਦੀ ਤੁਲਨਾ ‘ਚ ਔਰਤਾਂ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹਨ। ਜੀ ਹਾਂ ਘੁਰਾੜਿਆਂ ਦੀ ਸਮੱਸਿਆ ਕਾਰਨ ਔਰਤਾਂ ਨੂੰ ਹਾਰਟ ਅਟੈਕ ਦਾ ਜ਼ੋਖਮ ਵਧੇਰੇਰ ਬਣਿਆ ਰਹਿੰਦਾ ਹੈ।

ਇੱਕ ਅਧਿਐਨ ‘ਚ ਜਰਮਨ ਵਿਗੀਆਨੀਆਂ ਨੇ ਇਸ ਗੱਲ ਤੋਂ ਪਰਦਾ ਚੁੱਕਦੇ ਹੋਏ ਕਿਹਾ ਕਿ ਮਰਦਾਂ ਦੀ ਤੁਲਨਾ ‘ਚ ਔਰਤਾਂ ਦੇ ਦਿਲ ਦੀਆਂ ਕੰਧ ਜ਼ਿਆਦਾ ਮੋਟੀ ਹੁੰਦੀ ਹੈ, ਜਿਸ ਕਾਰਨ ਮਾਸਪੇਸ਼ੀਆਂ ਸਖ਼ਤ ਹੋ ਜਾਂਦੀਆਂ ਹਨ। ਇਸ ਕਰਕੇ ਪੂਰੇ ਸ਼ਰੀਰ ‘ਚ ਖ਼ੂਨ ਦਾ ਸੰਚਾਲਨ ਕਰਨ ਲਈ ਜ਼ਿਆਦਾ ਤਾਕਤ ਲਗਦੀ ਹੈ। ਜਿਸ ਲਈ ਦਿਨ ਨੂੰ ਵੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਅਤੇ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਖੋਜੀਆਂ ਨੇ ਇਸ ਲਈ ਯੂਕੇ ਬਾਇਓਬੈਂਕ ਦੇ 4,481 ਲੋਕਾਂ ‘ਤੇ ਇਹ ਪ੍ਰੀਖਣ ਕੀਤਾ ਹੈ।

ਅਕਸਰ ਜ਼ਿਆਦਾ ਵਜ਼ਨ ਕਰਕੇ ਇਹ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਮਰਦਾਂ ‘ਚ 40 ਤੋਂ ਬਾਅਦ ਇਹ ਦਿੱਕਤ ਹੋਰ ਵੀ ਵਧ ਜਾਂਦੀ ਹੈ। ਇਸ ਤੋਂ ਇਲਾਵਾ ਸ਼ਰਾਬ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਵੀ ਘੁਰਾੜਿਆਂ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਆਪਣੀ ਜਿੰਦਗੀ ‘ਚ ਕੁਝ ਬਦਲਾਅ ਕਰਨ ਤੋਂ ਬਾਅਦ ਖ਼ਰਾਟਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

About Admin

Check Also

ਜਾਣੋ ਕਿਉਂ ਵਰਦਾਨ ਹੈ ਅਨਾਰ, ਸਿਹਤ ਲਈ

ਅਸੀਂ ਆਪਣੀ ਜ਼ਿੰਦਗੀ ‘ਚ ਬਹੁਤ ਸਾਰੇ ਫਲਾਂ ਦਾ ਇਸਤੇਮਾਲ ਕਰਦੇ ਹਾਂ। ਜਿਨ੍ਹਾਂ ‘ਚੋ ਅਨਾਰ ਸਾਡੇ ਲਈ ਬਹੁਤ …

WP Facebook Auto Publish Powered By : XYZScripts.com