Friday , April 19 2019
Home / ਸਿਹਤ / ਹੋ ਸਕਦਾ ਕੈਂਸਰ ਜ਼ਿਆਦਾ ਟੀਵੀ ਦੇਖਣ ਵਾਲਿਆਂ ਨੂੰ

ਹੋ ਸਕਦਾ ਕੈਂਸਰ ਜ਼ਿਆਦਾ ਟੀਵੀ ਦੇਖਣ ਵਾਲਿਆਂ ਨੂੰ

ਜੇਕਰ ਤੁਸੀਂ ਟੀਵੀ ਦੇਖਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ। ਹਾਲ ਹੀ ‘ਚ ਇੱਕ ਖੋਜ ‘ਚ ਪਤਾ ਲੱਗਿਆ ਹੈ ਕਿ ਜੇਕਰ ਤੁਸੀਂ ਬਹੁਤ ਜ਼ਿਆਦਾ ਟੀਵੀ ਦੇਖਦੇ ਹੋ, ਜ਼ਿਆਦਾ ਸਮਾਂ ਮੋਬਾਈਲ ਤੇ ਕੰਪਿਊਟਰ ਅੱਗੇ ਬਿਤਾ ਰਹੇ ਹੋ ਤਾਂ ਤੁਹਾਨੂੰ ਆਂਤੜੀਆਂ ਦਾ ਕੈਂਸਰ ਹੋਣ ਦਾ ਖ਼ਤਰਾ ਹੋ ਸਕਦਾ ਹੈ।

ਹਾਰਵਰਡ ਮੈਡੀਕਲ ਸਕੂਲ ਤੇ ਮੈਸਾਚੂਸੇਟਸ ਜਨਰਲ ਹਸਪਤਾਲ ‘ਚ ਕੀਤੀ ਗਈ ਇਸ ਖੋਜ ‘ਚ ਦੱਸਿਆ ਗਿਆ ਹੈ ਕਿ ਜੇਕਰ ਕੋਈ ਇੱਕ ਦਿਨ ‘ਚ ਦੋ ਘੰਟੇ ਤੋਂ ਜ਼ਿਆਦਾ ਟੀਵੀ ਦੇਖਦਾ ਹੈ ਤਾਂ ਉਸ ਨੂੰ ਆਂਤੜੀਆਂ ਦਾ ਕੈਂਸਰ ਹੋਣ ਦੀ 70% ਸੰਭਾਵਨਾ ਜ਼ਿਆਦਾ ਹੁੰਦੀ ਹੈ।

ਖੋਜ ਮੁਤਾਬਕ ਜਿਨ੍ਹਾਂ ਦੀ ਉਮਰ 50 ਸਾਲ ਤੋਂ ਘੱਟ ਹੈ, ਉਨ੍ਹਾਂ ਦੀ ਅਜਿਹੀ ਜੀਵਨ ਸ਼ੈਲੀ ਕੈਂਸਰ ਦਾ ਕਾਰਨ ਬਣ ਸਕਦੀ ਹੈ। ਅਜਿਹੇ ਕੈਂਸਰ ਨੂੰ ਬੋਵੇਲ ਕੈਂਸਰ ਕਿਹਾ ਜਾਂਦਾ ਹੈ ਜਿਸ ਦੇ ਲੱਛਣ ਕੁਝ ਅਜਿਹੇ ਹੁੰਦੇ ਹਨ।

ਢਿੱਡ ‘ਚ ਦਰਦ ਜਾਂ ਗੰਢ ਹੋਣਾ, ਤਿੰਨ ਹਫਤੇ ਤੋਂ ਆਂਤ ‘ਚ ਮਰੋੜੇ ਉੱਠਣਾ, ਪਖਾਨੇ ‘ਚ ਖੂਨ ਆਉਣਾ, ਅਚਾਨਕ ਵਜ਼ਨ ਦਾ ਡਿੱਗਣਾ, ਬਿਨਾ ਕਾਰਨ ਥੱਕ ਜਾਣਾ। ਇਹ ਸਭ ਲੱਛਣ ਹਨ।

About Admin

Check Also

ਜਾਣੋ ਕਿਉਂ ਵਰਦਾਨ ਹੈ ਅਨਾਰ, ਸਿਹਤ ਲਈ

ਅਸੀਂ ਆਪਣੀ ਜ਼ਿੰਦਗੀ ‘ਚ ਬਹੁਤ ਸਾਰੇ ਫਲਾਂ ਦਾ ਇਸਤੇਮਾਲ ਕਰਦੇ ਹਾਂ। ਜਿਨ੍ਹਾਂ ‘ਚੋ ਅਨਾਰ ਸਾਡੇ ਲਈ ਬਹੁਤ …

WP Facebook Auto Publish Powered By : XYZScripts.com