Friday , December 14 2018
Breaking News
Home / ਗੈਜੇਟਜ਼ / Whatsapp ’ਚ ਜਲਦੀ ਹੀ ਆਉਣ ਵਾਲੈ ਇਹ ਵੱਡਾ ਫੀਚਰ

Whatsapp ’ਚ ਜਲਦੀ ਹੀ ਆਉਣ ਵਾਲੈ ਇਹ ਵੱਡਾ ਫੀਚਰ

ਵਟਸਐਪ ਲਗਾਤਾਰ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਇਸੇ ਤਰ੍ਹਾਂ ਵਟਸਐਪ ’ਤੇ ਐਡ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਸਨ। ਪਰ ਕੰਪਨੀ ਨੇ ਸਾਫ ਕੀਤਾ ਸੀ ਕਿ ਉਹ ਯੂਜ਼ਰਸ ਨੂੰ ਸਾਫ ਸੁਥਰਾ ਐਕਸਪੀਰੀਅੰਸ ਦੇਣ ਲਈ ਵਿਗਿਆਪਨ ਨੂੰ ਦੂਰ ਰੱਖੇਗੀ। ਹੁਣ ਫੇਸਬੁੱਕ ਦੁਆਰਾ ਵਟਸਐਪ ਨੂੰ ਖਰੀਦੇ ਜਾਣ ਤੋਂ ਬਾਅਦ ਕਈ ਵਾਰ ਵਟਸਐਪ ਨਾਲ ਰੈਵੇਨਿਊ ਲਿਆਉਣ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ। ਕਈ ਰਿਪੋਰਟਾਂ ’ਚ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਜਲਦੀ ਹੀ ਸਮਾਂ ਆਉਣ ਵਾਲਾ ਹੈ ਜਦੋਂ ਵਟਸਐਪ ਵਿਗਿਆਪਨ ਨਾਲ ਪੈਸੇ ਕਮਾਏਗਾ।

ਵਟਸਐਪ ਦੇ ਨਵੇਂ ਫੀਚਰਸ ’ਤੇ ਧਿਆਨ ਰੱਖਣ ਵਾਲੇ WABetaInfo ਨੇ ਕਈ ਟਵੀਟਸ ਕੀਤੇ ਹਨ। ਇਨ੍ਹਾਂ ਟਵੀਟਸ ਤੋਂ ਸਾਹਮਣੇ ਆਇਆ ਹੈ ਕਿ ਕੰਪਨੀ ਆਪਣੀ ਐਪ ’ਤੇ ਐਡਸ ਲਗਾਉਣ ਜਾ ਰਹੀ ਹੈ। ਹਾਲਾਂਕਿ ਇਹ ਵਿਗਿਆਪਨ ਅਜੇ ਆਈ.ਓ.ਐੱਸ ਐਪ ’ਤੇ ਹੀ ਲਾਗੂ ਕੀਤੇ ਜਾਣਗੇ। WABetaInfo ਨੇ ਆਪਣੇ ਟਵੀਟ ’ਚ ਦੱਸਿਆ ਕਿ ਵਟਸਐਪ ਨੇ ਆਈ.ਓ.ਐੱਸ. ਐਪ ’ਤੇ ਵਿਗਿਆਪਨ ਲਗਾਉਣ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ।

ਕਿਥੇ ਦਿਖਾਈ ਦੇਣਗੇ ਵਟਸਐਪ ਵਿਗਿਆਪਨ
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਵਟਸਐਪ ’ਤੇ ਵਿਗਿਆਪਨ ਕਿਥੇ ਦਿਖਾਈ ਦੇਣਗੇ। ਇਸ ਦਾ ਜਵਾਬ WABetaInfo ਨੇ ਆਪਣੇ ਅਗਲੇ ਟਵੀਟ ’ਚ ਦਿੱਤਾ ਹੈ। ਟਵੀਟ ’ਚ ਦੱਸਿਆ ਗਿਆ ਹੈ ਕਿ ਵਟਸਐਪ ਸਟੇਟਸ ਐਪ ’ਤੇ ਇਹ ਵਿਗਿਆਪਨ ਦਿਖਾਏ ਜਾਣਗੇ। ਉਦਾਹਰ ਦੇ ਤੌਰ ’ਤੇ ਜਦੋਂ ਯੂਜ਼ਰਸ ਕਿਸੇ ਦੂਜੇ ਦਾ ਸਟੇਟਸ ਦੇਖ ਰਹੇ ਹੋਣਗੇ ਤਾਂ ਉਨ੍ਹਾਂ ਨੂੰ ਉਥੇ ਵਿਗਿਆਪਨ ਵੀ ਦਿਖਾਈ ਦੇਵੇਗਾ। ਉਥੇ ਹੀ ਫੇਸਬੁੱਕ ਦੇ ਇੰਸਟਾਗ੍ਰਾਮ ’ਤੇ ਵੀ ਇਹੀ ਫੀਚਰ ਹੈ। ਇੰਸਟਾਗ੍ਰਾਮ ਆਪਣੇ ਵਿਗਿਆਪਨ ਯੂਜ਼ਰਸ ਨੂੰ ਸਟੋਰੀਜ਼ ’ਚ ਦਿਖਾਉਂਦਾ ਹੈ। ਅਜਿਹੇ ’ਚ ਵਟਸਐਪ ਵੀ ਵਟਸਐਪ ਸਟੇਟਸ ’ਤੇ ਵਿਗਿਆਪਨ ਦਿਖਾਏਗਾ।

About Ashish Kumar

Check Also

ਇੰਸਟਾਗ੍ਰਾਮ ਨੇ ਐਂਡਰਾਇਡ ਅਤੇ IOS ਯੂਜ਼ਰਸ ਲਈ ਪੇਸ਼ ਕੀਤਾ ਇਹ ਫੀਚਰ

ਦੁਨੀਆ ਦੀ ਸਭ ਤੋਂ ਮਸ਼ਹਰੂ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ (Instagram) ਨੇ ਇਕ ਹੋਰ ਨਵਾਂ ਫੀਚਰ …

2 comments

  1. Hi
    Earn second salary from home – even $30k/month.
    Super simple to start.
    Visit my website to learn more:
    http://janzac.com/how-to-start-investing-money-online/

WP Facebook Auto Publish Powered By : XYZScripts.com