Breaking News
Home / ਸਿਹਤ / ਵਜ਼ਨ ਘਟਾਉਣ ਲਈ ਭੋਜਨ ‘ਚ ਸ਼ਾਮਿਲ ਕਰੋ ਇਹ ਚੀਜ਼ਾਂ

ਵਜ਼ਨ ਘਟਾਉਣ ਲਈ ਭੋਜਨ ‘ਚ ਸ਼ਾਮਿਲ ਕਰੋ ਇਹ ਚੀਜ਼ਾਂ

ਵਧੇ ਹੋਏ ਭਾਰ ਨੂੰ ਘੱਟ ਕਰਨ ਦੀ ਚਾਹਤ ਹਰ ਕਿਸੇ ਦੀ ਹੁੰਦੀ ਹੈ। ਇਸ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਤੇ ਟਿਪਸ ਫਾਲੋ ਕਰਦੇ ਹਨ। ਜਿਸ ਨਾਲ ਫੈਟ ਤਾਂ ਘੱਟ ਹੋ ਜਾਂਦੀ ਹੈ ਪਰ ਕਸਰਤ ਜਾਂ ਜਿੰਮ ਛੱਡਣ ਤੋਂ ਬਾਅਦ ਮੋਟਾਪਾ ਫਿਰ ਤੋਂ ਵਧਣ ਲੱਗਦਾ ਹੈ। ਘੱਟ ਹੋਇਆ ਭਾਰ ਦੁਬਾਰਾ ਨਾ ਵਧੇ ਇਸ ਲਈ ਆਪਣੀ ਡਾਈਟ ਦਾ ਖਾਸ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹੇ ਆਹਾਰ ਦਾ ਸੇਵਨ ਕਰੋ ਜਿਸ ਨਾਲ ਪੂਰਾ ਪੋਸ਼ਣ ਵੀ ਮਿਲੇ ਅਤੇ ਮੋਟਾਪਾ ਵੀ ਨਾ ਵਧੇ।
ਭਾਰ ਕੰਟਰੋਲ ਕਰਨ ਵਾਲੇ ਆਹਾਰ

1. ਸੇਬ ਅਤੇ ਪੀਨਟ ਬਟਰ
ਰੋਜ਼ਾਨਾ 50 ਗ੍ਰਾਮ ਸੇਬ ਨਾਲ ਪੀਨਟ ਬਟਰ ਖਾਣ ਨਾਲ ਮੋਟਾਪਾ ਵਧਣ ਦਾ ਡਰ ਨਹੀਂ ਰਹਿੰਦਾ। ਇਸ ਨਾਲ ਸਰੀਰ ਨੂੰ ਊਰਜਾ ਵੀ ਮਿਲਦੀ ਹੈ।
2. ਫਲ ਅਤੇ ਦਹੀਂ
ਫਲਾਂ ਨਾਲ ਦਹੀਂ ਦਾ ਸੇਵਨ ਕਰਨ ਨਾਲ ਵੀ ਸਰੀਰ ‘ਚ ਜ਼ਮਾ ਫਾਲਤੂ ਚਰਬੀ ਘੱਟ ਹੋ ਜਾਂਦੀ ਹੈ। ਤੁਸੀਂ 2 ਚੱਮਚ ਬਲੂਬੇਰੀ ਨਾਲ ਅੱਧਾ ਕੱਪ ਦਹੀਂ ਖਾ ਸਕਦੇ ਹੋ।
3. ਗ੍ਰੀਨ ਟੀ
ਗ੍ਰੀਨ ਟੀ ਬਾਡੀ ਮਾਸ ਇੰਡੈਕਸ ਯਾਨੀ ਬੀ. ਐੱਮ. ਆਈ. ਨੂੰ ਠੀਕ ਰੱਖਣ ਦਾ ਕੰਮ ਕਰਦੀ ਹੈ। ਦਿਨ ‘ਚ 2 ਕੱਪ ਗ੍ਰੀਨ ਟੀ ਪੀਣਾ ਲਾਭਕਾਰੀ ਹੈ।
4. ਸਲਾਦ
ਸਲਾਦ ‘ਚ ਕੈਲੋਰੀ ਘੱਟ ਮਾਤਰਾ ‘ਚ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਭੁੱਖ ਵੀ ਘੱਟ ਲੱਗਦੀ ਹੈ ਅਤੇ ਪੋਸ਼ਕ ਤੱਤਾਂ ਦੀ ਅਪੂਰਤੀ ਵੀ ਹੁੰਦੀ ਰਹਿੰਦੀ ਹੈ।
5. ਸੂਪ
ਨਾਨ ਵੈੱਜ ਖਾਂਦੇ ਹੋ ਤਾਂ ਚਿਕਨ ਸੂਪ ਤੁਹਾਡਾ ਭਾਰ ਕੰਟਰੋਲ ਕਰਨ ‘ਚ ਮਦਦਗਾਰ ਹੈ। ਇਕ ਕੱਪ ਸੂਟ ਪੀਣ ਨਾਲ ਭੁੱਖ ਘੱਟ ਲੱਗਦੀ ਹੈ। ਇਸ ਨੂੰ ਪੀਣ ਨਾਲ ਸਰੀਰ ‘ਚ ਐਨਰਜੀ ਵੀ ਬਣੀ ਰਹਿੰਦੀ ਹੈ।
6. ਮਸਰ ਦੀ ਦਾਲ
ਮਸਰ ਦੀ ਦਾਲ ਦਿਲ ਲਈ ਬਹੁਤ ਵਧੀਆ ਹੈ। ਇਸ ਲਈ ਇਸ ਨੂੰ ਵੀ ਆਪਣੀ ਰੋਜ਼ਾਨਾ ਜ਼ਿੰਦਗੀ ‘ਚ ਸ਼ਾਮਿਲ ਕਰੋ।
7. ਆਨਾਰ
ਆਨਾਰ ‘ਚ ਕੈਲੋਰੀ ਘੱਟ ਅਤੇ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਐਨਰਜੀ ਆਉਂਦੀ ਹੈ ਅਤੇ ਭੁੱਖ ਦਾ ਅਹਿਸਾਸ ਵੀ ਘੱਟ ਹੁੰਦਾ ਹੈ। ਘੱਟ ਹੋਏ ਭਾਰ ਨੂੰ ਕੰਟਰੋਲ ਰੱਖਣ ਲਈ ਆਨਾਰ ਦਾ ਜੂਸ ਪੀਓ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਜਾਣੋ ਕਿਉਂ ਵਰਦਾਨ ਹੈ ਅਨਾਰ, ਸਿਹਤ ਲਈ

ਅਸੀਂ ਆਪਣੀ ਜ਼ਿੰਦਗੀ ‘ਚ ਬਹੁਤ ਸਾਰੇ ਫਲਾਂ ਦਾ ਇਸਤੇਮਾਲ ਕਰਦੇ ਹਾਂ। ਜਿਨ੍ਹਾਂ ‘ਚੋ ਅਨਾਰ ਸਾਡੇ ਲਈ ਬਹੁਤ …

WP Facebook Auto Publish Powered By : XYZScripts.com