Breaking News
Home / ਪੰਜਾਬ / 12 ਮਹੀਨਿਆ ‘ਚ 12 ਫਸਲਾਂ ਉਗਾਉਂਦਾ ਹੈ ਇਹ ਕਿਸਾਨ, ਰਵਾਇਤੀ ਖੇਤੀ ਨੂੰ ਮਾਤ ਦੇ ਕੇ

12 ਮਹੀਨਿਆ ‘ਚ 12 ਫਸਲਾਂ ਉਗਾਉਂਦਾ ਹੈ ਇਹ ਕਿਸਾਨ, ਰਵਾਇਤੀ ਖੇਤੀ ਨੂੰ ਮਾਤ ਦੇ ਕੇ

ਜੇਕਰ ਮਾਹਿਰਾਂ ਦੀ ਮੰਨੀਏ ਤਾਂ ਪੰਜਾਬ ਵਿੱਚ ਕਿਸਾਨਾਂ ਵੱਲੋਂ ਉਗਾਈਆਂ ਜਾ ਰਹੀਆਂ ਰਵਾਇਤੀ ਫਸਲਾਂ ਅਤੇ ਲੋੜ ਤੋਂ ਵੱਧ ਖਾਦਾਂ, ਸਪਰੇਆਂ ਦੀ ਵਰਤੋਂ ਕਾਰਨ ਮਜੂਦਾ ਦੌਰ ‘ਚ ਪੰਜਾਬ ਦੇ ਕਿਸਾਨਾਂ ਦੀ ਹਾਲਤ ਦਿਨੋਂ ਦਿਨ ਮਾੜੀ ਹੁੰਦੀ ਜਾ ਰਹੀ ਹੈ। ਦੂਜੇ ਪਾਸੇ ਸੂਬੇ ਦੇ ਕਿਸਾਨਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਕਿ ਖੇਤੀ ਉਤਪਾਦਾਂ ਦਾ ਸਹੀ ਮੁੱਲ ਨਾਂ ਮਿਲਣ ਕਾਰਨ ਉਨ੍ਹਾਂ ਨੂੰ ਸੜਕਾਂ ਤੇ ਰੁਲਣਾ ਪੈ ਰਿਹਾ ਜਿਸ ਦੀ ਕਾਰਨ ਆਏ ਦਿਨ ਖੇਤੀ ਕਰਜੇ ਦਾ ਬੋਝ ਕਿਸਾਨਾਂ ਨੂੰ ਨਿਗਲ ਰਿਹਾ ਹੈ। ਇਸ ਦੇ ਬਾਵਯੂਦ ਹੁਣ ਪੜ੍ਹੇ ਲਿਖੇ ਕਿਸਾਨ ਆਪਣੀ ਸੂਝ ਬੂਝ ਅਤੇ ਮਿਹਨਤ ਸਦਕਾ ਰਵਾਇਤੀ ਫਸਲਾਂ ਤੋਂ ਹਟ ਕੇ ਨਵੇਕਲੀ ਤਕਨੀਕ ਦੀ ਖੇਤੀ ਕਰ ਮੁਨਾਫਾ ਤਾਂ ਲੈ ਹੀ ਰਹੇ ਹਨ ਉਥੇ ਹੀ ਦੇਸ਼ ‘ਚ ਦੂਜਿਆਂ ਨੂੰ ਵੀ ਦਸ ਰਹੇ ਹਨ ਜਿਸ ਦੀ ਮਿਸਾਲ ਵੇਖਣ ਨੂੰ ਮਿਲੀ ਹੈ ਜਿਲ੍ਹਾ ਫਰੀਦਕੋਟ ਪਿੰਡ ਬਰਗਾੜੀ ਦੇ ਇੱਕ ਨੌਜਵਾਨ ਅਤੇ ਪੜੇ ਲਿਖੇ ਕਿਸਾਨ ਤੋਂ ਜਿਸ ਨੇ ਹੁਣ ਤੱਕ ਆਪਣੀ ਲਾਹੇਵੰਦ ਖੇਤੀ ਦੇ ਸਹਾਰੇ ਜਿੱਥੇ ਚੰਗਾ ਮੁਨਾਫਾ ਕਮਾਇਆ ਹੈ ਉਥੇ ਹੀ ਉਸ ਨੇ ਸੂਬਾ ਪੱਧਰ ਅਤੇ ਦੇਸ਼ ਪੱਧਰ ਤੇ ਕਈ ਇਨਾਮ ਜਿੱਤ ਕੇ ਇਹ ਸਾਬਤ ਕੀਤਾ ਹੈ ਕਿ ਮਿਹਨਤ,ਲਗਨ ਅਤੇ ਕਾਬਲੀਅਤ ਨਾਲ ਕਿਸੇ ਵੀ ਔਖੇ ਕੰੰਮ ਨੂੰ ਸੌਖਾ ਕੀਤਾ ਜਾ ਸਕਦਾ ਹੈ ਅਤੇ ਖੇਤੀਬਾੜੀ ਅੱਜ ਵੀ ਘਾਟੇ ਦਾ ਨਹੀਂ ਸਗੋਂ ਲਾਹੇਵੰਦ ਧੰਦਾ ਹੈ

ਬਰਗਾੜੀ ਦਾ ਕਿਸਾਨ ਅਮਰਜੀਤ ਸਿੰਘ ਢਿੱਲੋਂ ਭਾਰਤ ਭਰ ਦੇ ਕਿਸਾਨਾਂ ਲਈ ਇਕ ਮਿਸਾਲ ਬਣ ਚੁੱਕਾ ਹੈ। ਆਪਣੀ 12 ਏਕੜ ਜਮੀਨ ਵਿਚ ਉਹ ਸਿਰਫ ਫਲ ਅਤੇ ਸਬਜੀਆ ਉਗਾ ਕੇ ਚੰਗਾ ਮੁਨਾਫਾ ਕਮਾ ਰਿਹਾ ਹੈ। ਇਸ ਕਾਮਯਾਬੀ ਸਦਕਾ ਉਸ ਨੂੰ ਖੇਤੀਬਾੜੀ ਵਿਭਾਗ ਵੱਲੋ ਸੂਬਾ ਅਤੇ ਕੌਮੀਂ ਪੱਧਰ ਤੇ ਕਈ ਵਾਰ ਸਨਮਾਨ ਮਿਲ ਚੁੱਕਾ ਹੈ। ਕਿਸਾਨ ਅਮਰਜੀਤ ਸਿੰਘ ਢਿਲੋਂ 2018 ਵਿਚ ਭਾਰਤ ਭਰ ਦੇ ਚੰਗੀ ਖੇਤੀ ਕਰਨ ਵਾਲੇ 25 ਕਿਸਾਨਾਂ ਚ ਪੰਜਾਬ ਦੇ ਇਸ ਅਮਰਜੀਤ ਸਿੰਘ ਢਿੱਲੋਂ ਦਾ ਨਾਮ ਵੀ ਆ ਚੁੱਕਾ ਹੈ। ਅਮਰਜੀਤ ਸਿੰਘ ਢਿਲੋਂ ਤੋਂ ਖੇਤੀ ਲਈ ਇਸ ਨਵੇਕਲੀ ਸੋਚ ਦਾ ਰਾਜ ਜਾਣਿਆ ਤਾਂ ਉਨ੍ਹਾਂ ਦੱਸਿਆ ਕਿ ਉਸ ਨੇ 2002 ‘ਚ ਮਕੈਨੀਕਲ ਇੰਜਨੀਅਰਇੰਗ ਦੀ ਪੜ੍ਹਾਈ ਪੂਰੀ ਕਰ ਨੌਕਰੀ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਪਰ ਉਸ ਦੇ ਕੱਦ ਮੁਤਾਬਕ ਉਸ ਨੂੰ ਸੀਟ ਨਾ ਮਿਲਣਾ ਹੀ ਉਸ ਦੀ ਸੋਚ ਦਾ ਅਸਲੀ ਰਾਜ ਹੈ ਕਿਉਂਕਿ ਉਸ ਨੇ ਨੌਕਰੀ ਕਰਨ ਦਾ ਸੁਪਨਾ ਤਿਆਗ ਕੇ ਆਪਣੀ ਪੁਸ਼ਤੈਨੀ ਖੇਤੀ ਕਰਨੀ ਹੀ ਠੀਕ ਸਮਝੀ ਪਰ ਕਣਕ ਝੋਨੇ ਦੇ ਫਸਲੀ ਚੱਕਰ ‘ਚ ਉਸ ਨੂੰ ਕੋਈ ਮੁਨਾਫਾ ਨਾਂ ਮਿਲਦਾ ਵੇਖ ਉਸ ਨੇ ਬਦਲਵੀਂ ਖੇਤੀ ਕਰਨ ਨੂੰ ਤਰਜੀਹ ਦੇਣ ਦਾ ਸੁਪਨਾ ਆਪਣੇ ਅੰਦਰ ਅਪਣਾ ਲਿਆ।

ਉਸ ਨੇ ਦੱਸਿਆ ਕਿ ਉਸ ਨੇ ਮਨ ਬਣਾਇਆ ਕੇ ਕਿਉ ਨਾਂ ਅਮਰੂਦਾਂ ਦੇ ਬਾਗ ਤੋਂ ਕੰਮ ਸੁਰੂ ਕੀਤਾ ਜਾਵੇ ਉਸ ਨੇ ਅਮਰੂਦ ਦੇ ਨਾਲ-ਨਾਲ ਸਬਜੀਆ ਦੀ ਕਾਸ਼ਤ ਕਰਨੀ ਵੀ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਕਿਨੂੰਆਂ ਅਤੇ ਅੰਗੂਰਾਂ ਦਾ ਬਾਗ ਵੀ ਲਗਾ ਲਿਆ। ਹੁਣ ਉਹ ਸਿਰਫ ਇੱਕ ਫਸਲ ਤੇ ਨਿਰਭਰ ਨਹੀਂ ਰਹਿੰਦਾ ਉਹ ਮੌਸਮ ਮੁਤਾਬਿਕ ਫਸਲਾਂ ਬੀਜਦਾ ਹੈ ਅਤੇ ਕਿਸੇ ਵੀ ਸਮੇਂ ਉਸ ਦੇ ਖੇਤਾਂ ਵਿਚੋਂ ਉਤਪਾਦਨ ਖਤਮ ਨਹੀਂ ਹੁੰਦਾ ਜੇਕਰ ਅਮਰੂਦ ਦਾ ਸੀਜਨ ਜਾਂਦਾ ਹੈ ਤਾਂ ਸਬਜੀਆਂ , ਇਕ ਸਬਜੀ ਦਾ ਸੀਜਨ ਜਾਂਦਾ ਹੈ ਤਾਂ ਦੂਜੀ ਸਬਜੀ ਤਿਆਰ ਹੁੰਦੀ ਹੈ ਅਤੇ ਇਕ ਸਮੇਂ ਵਿਚ ਉਹ ਕਰੀਬ 4- 5 ਸਬਜੀਆਂ ਬੀਜਦਾ ਹੈ ਤਾਂ ਜੋ ਮੰਡੀ ਵਿਚ ਇਕ ਫਸਲ ਦਾ ਭਾਅ ਘੱਟ ਹੋਵੇ ਤਾਂ ਦੂਸਰੀ ਵਿਚੋਂ ਮੁਨਾਫਾ ਆਵੇ। ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀਆ ਫਸਲਾਂ ਖੁਦ ਹੀ ਕੋਟਕਪੂਰਾ ਦੀ ਸਬਜੀ ਅਤੇ ਫਰੂਟ ਮੰਡੀ ਵੇਚਦਾ ਹੈ ਅਤੇ ਉਸ ਨੂੰ ਵਧੀਆ ਮੁਨਾਫਾ ਹੁੰਦਾ। ਇਸ ਮੌਕੇ ਉਹਨਾਂ ਦੱਸਿਆ ਕਿ ਉਹ ਆਪਣੀ 12 ਏਕੜ ਫਸਲ ਵਿਚ ਸਾਲ ਵਿਚ 12 ਫਸਲਾਂ ਦੀ ਕਾਸ਼ਤ ਕਰਦਾ ਹੈ। ਜਿਸ ਕਾਰਨ ਉਸ ਨੂੰ ਕਦੀ ਘਾਟਾ ਨਹੀਂ ਪਿਆ ਅਤੇ ਕਦੀ ਵੀ ਮੰਦੀ ਦੀ ਮਾਰ ਨਹੀਂ ਝੱਲਣੀ ਪਈ। ਅਮਰਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਆਪਣੀ ਇਸ ਖੇਤੀ ਦੇ ਕਾਰਨ ਉਸ ਨੂੰ ਪਹਿਲਾਂ ਜ਼ਿਲ੍ਹਾ ਪੱਧਰ ‘ਤੇ ਫਿਰ ਸੂਬਾ ਪੱਧਰ ਅਤੇ ਹੁਣ ਹਾਲ ਹੀ ਵਿਚ ਕੌਂਮੀਂ ਪੱਧਰ ਤੇ ਖੇਤੀਬਾੜੀ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਅਤੇ ਉਸ ਦੇ ਤਜੁਰਬਿਆ ਨੂੰ ਖੇਤੀਬਾੜੀ ਵਿਭਾਗ ਵੱਲੋਂ ਆਪਣੇ ਵੱਖ-ਵੱਖ ਖੇਤੀ ਸੰਬੰਧੀ ਛਪਦੇ ਸਾਹਿਤਿਕ ਰਸਾਲਿਆ ‘ਚ ਛਾਪਿਆ ਗਿਆ ਹੈ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com