Sunday , January 26 2020
Breaking News
Home / ਦੁਨੀਆਂ / ਸਪੇਨ ‘ਚ ਰਹਿੰਦੀ ਇਸ ਔਰਤ ਨੂੰ ਲੋਕਾਂ ਨੇ ਦੱਸਿਆ ‘ਟਰੰਪ ਦੀ ਭੈਣ’

ਸਪੇਨ ‘ਚ ਰਹਿੰਦੀ ਇਸ ਔਰਤ ਨੂੰ ਲੋਕਾਂ ਨੇ ਦੱਸਿਆ ‘ਟਰੰਪ ਦੀ ਭੈਣ’

ਸਪੇਨ ਦੀ ਇਕ ਔਰਤ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ ਅਤੇ ਉਸਦੀ ਪ੍ਰਸਿਧੀ ਦਾ ਕਾਰਨ ਬਣਿਆ ਹੈ ਉਨ੍ਹਾਂ ਦਾ ‘ਚਿਹਰਾ’। ਦੱਸ ਦਈਏ ਸਪੇਨ ਦੀ ਇਸ ਔਰਤ ਦਾ ਚਿਹਰਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕਾਫੀ ਮਿਲਦਾ ਜੁਲਦਾ ਹੈ। ਅਜਿਹੇ ‘ਚ ਲੋਕ ਉਨ੍ਹਾਂ ਦੇ ਚਿਹਰੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਅਸਲ ‘ਤ ਇੰਸਟਾਗ੍ਰਾਮ ‘ਤੇ ਇਕ ਪੋਸਟ ‘ਚ ਪਿਛਲੇ ਹਫਤੇ ਡੋਲਰੇਸ ਲੀਜ਼ ਦੀ ਫੋਟੋ ਸਭ ਤੋਂ ਪਹਿਲਾਂ ਸਾਹਮਣੇ ਆਈ। ਇਸ ਫੋਟੋ ‘ਚ ਉਹ ਖੇਤ ‘ਚ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਆਪਣੇ ਮੋਢੇ ‘ਤੇ ਕਹੀ ਰੱਖੀ ਹੋਈ ਹੈ, ਕਿਉਂਕਿ ਉਹ ਖੇਤਾਂ ‘ਚ ਕੰਮ ਕਰਦੀ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਦੀ ਫੋਟੋ ਸ਼ੇਅਰ ਕਰਨੀ ਸ਼ੁਰੂ ਕਰ ਦਿੱਤੀ।
64 ਸਾਲਾਂ ਇਹ ਔਰਤ ਹੋਲੀ-ਹੋਲੀ ਅੰਤਰਰਾਸ਼ਟਰੀ ਮੀਡੀਆ ‘ਚ ਚਰਚਾਵਾਂ ‘ਚ ਆ ਗਈ। ਹੁਣ ਉਸ ਔਰਤ ਤੋਂ ਅਮਰੀਕੀ ਨੀਤੀ ਅਤੇ ਅੰਤਰਰਾਸ਼ਟਰੀ ਮਸਲਿਆਂ ‘ਤੇ ਪ੍ਰਤੀਕਿਰਿਆਵਾਂ ਮੰਗੀਆਂ ਜਾ ਰਹੀਆਂ ਹਨ। ਹਾਲਾਂਕਿ ਉਹ ਇਨ੍ਹਾਂ ਗੱਲਾਂ ਨੂੰ ਛੱਡ ਆਲੂ ਦੇ ਆਪਣੀ ਖੇਤੀ ਨੂੰ ਲੈ ਕੇ ਚਿੰਤਾ ‘ਚ ਹੈ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ‘ਤੇ ਯੂਜ਼ਰਾਂ ਵੱਲੋਂ ਇਸ ਔਰਤ ਨੂੰ ‘ਟਰੰਪ ਦੀ ਭੈਣ’ ਤੱਕ ਵੀ ਦੱਸਿਆ ਗਿਆ ਹੈ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਵਿਦੇਸ਼ ਜਾਣ ਦੇ ਚੱਕਰ ਨੌਜਵਾਨ ਦੀ ਹੋਈ ਮੌਤ

ਵਿਦੇਸ਼ ਜਾਣ ਦੀ ਹੋੜ ‘ਚ ਹਰ ਨੌਜਵਾਨ ਲੱਗਾ ਹੈ , ਜਿਸ ਦੇ ਕਾਰਨ ਹਰ ਰੋਜ਼ ਲੱਖਾਂ ਦੀ …

WP Facebook Auto Publish Powered By : XYZScripts.com