Saturday , August 17 2019
Breaking News
Home / ਸਿਹਤ / ਡੀਐਨਏ ਦੀ ਬਣਤਰ ਨੂੰ ਹੋ ਸਕਦਾ ਖਤਰਾ ਰਾਤ ਨੂੰ ਕੰਮ ਕਰਨ ਨਾਲ

ਡੀਐਨਏ ਦੀ ਬਣਤਰ ਨੂੰ ਹੋ ਸਕਦਾ ਖਤਰਾ ਰਾਤ ਨੂੰ ਕੰਮ ਕਰਨ ਨਾਲ

ਕੀ ਤੁਸੀਂ ਜਿਆਦਾਤਰ ਰਾਤ ਦੀ ਡਿਊਟੀ ਕਰਦੇ ਹੋ?  ਨੀਂਦ ਦੀ ਘਾਟ ਅਤੇ ਰਾਤ ਨੂੰ ਜਾਗਣ ਕਾਰਨ ਮਨੁੱਖੀ ਡੀਐਨਏ ਵਿਚ ਨੁਕਸਾਨ ਹੋ ਸਕਦਾ ਹੈ ਅਤੇ ਇਸ ਨਾਲ ਕਈ ਕਿਸਮ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਨਿਊਜ਼ ਏਜੰਸੀ ਆਈਐੱਨਐਸਏ ਮੁਤਾਬਕ ਰਾਤ ਦੀ ਸ਼ਿਫਟ ਚ ਕੰਮ ਕਰਨ ਨਾਲ ਕੈਂਸਰ, ਸ਼ੂਗਰ, ਦਿਲ ਦੀ ਬਿਮਾਰੀਸਾਹ ਸਬੰਧੀ ਤੇ ਹੋਰ ਬਿਮਾਰੀਆਂ ਹੋ ਸਕਦੀਆਂ ਹਨ।

ਐਨਸਥੇਸੀਆ ਅਕੈਡਮਿਕ ਜਰਨਲ ਵਿਚ ਪ੍ਰਕਾਸ਼ਤ ਖੋਜ ਮੁਤਾਬਕ ਰਾਤ ਨੂੰ ਕੰਮ ਕਰਨ ਵਾਲਿਆਂ ਵਿਚ ਡੀਐਨਏ ਮੁਰੰਮਤ ਕਰਨ ਵਾਲਾ ਜੀਨ ਆਪਣੀ ਗਤੀ ਨਾਲ ਕੰਮ ਨਹੀਂ ਕਰ ਸਕਦਾ ਅਤੇ ਨੀਂਦ ਦੀ ਜ਼ਿਆਦਾ ਕਮੀ ਹੋਣ ’ਤੇ ਇਹ ਸਥਿਤੀ ਹੋਰ ਵਿਗੜਦੀ ਜਾਂਦੀ ਹੈ।

ਖੋਜ ਵਿਚ ਸਾਹਮਣੇ ਆਇਆ ਹੈ ਕਿ ਜੋ ਵਿਅਕਤੀ ਰਾਤ ਭਰ ਕੰਮ ਕਰਦੇ ਹਨ, ਉਨ੍ਹਾਂ ਦੇ ਡੀਐਨਏ ਖਰਾਬ ਹੋਣ ਦਾ ਖਤਰਾ ਰਾਤ ਨੂੰ ਕੰਮ ਨਾ ਕਰਨ ਵਾਲਿਆਂ ਦੇ ਮੁਕਾਬਲੇ 30 ਫੀਸਦੀ ਜ਼ਿਆਦਾ ਹੁੰਦਾ ਹੈ। ਅਜਿਹੇ ਲੋਕ ਜੋ ਰਾਤ ਨੂੰ ਕੰਮ ਕਰਦੇ ਹਨ ਅਤੇ ਪੂਰੀ ਨੀਂਦ ਨਹੀਂ ਲੈ ਸਕਦੇ, ਉਨ੍ਹਾਂ ਵਿਚ ਡੀਐਨਏ ਨੁਕਸਾਨ ਦਾ ਖਤਰਾ ਹੋਰ 25 ਫੀਸਦੀ ਵਧ ਜਾਂਦਾ ਹੈ।

ਯੂਨੀਵਰਸਿਟੀ ਆਫ ਹਾਂਗਕਾਂਗ ਦੇ ਰਿਸਰਚ ਐਸੋਸੀਏਟ ਐਸ ਡਬਲਿਊ ਚੋਈ ਨੇ ਕਿਹਾ ਕਿ ਡੀਐਨਏ ਖਤਰੇ ਦਾ ਮਤਲਬ ਡੀਐਨਏ ਦੀ ਮੂਲਭੂਤ ਸੰਰਚਨਾ ਵਿਚ ਬਦਲਾਅ ਹੈ। ਭਾਵ ਡੀਐਨਏ ਜਦੋਂ ਦੁਬਾਰਾ ਬਣਦਾ ਹੈ, ਉਸ ਵਿਚ ਮੁਰੰਮਤ ਨਹੀਂ ਹੋ ਪਾਉਂਦੀ ਅਤੇ ਇਹ ਨੁਕਸਾਨਦਾਇਕ ਡੀਐਨਏ ਹੁੰਦਾ ਹੈ। ਚੋਈ ਨੇ ਕਿਹਾ ਕਿ ਜਦੋਂ ਡੀਐਨਏ ਵਿਚ ਮੁਰੰਮਤ ਨਾ ਹੋ ਪਾਵੇ ਤਾਂ ਇਹ ਖਤਰਨਾਕ ਸਥਿਤੀ ਹੈ ਅਤੇ ਇਸ ਨਾਲ ਕੋਸ਼ਿਕਾ ਨੂੰ ਨੁਕਸਾਨ ਹੋ ਜਾਂਦਾ ਹੈ। ਮੁਰੰਮਤ ਨਾ ਹੋਣ ਦੀ ਸਥਿਤੀ ਵਿਚ ਡੀਐਨਏ ਦੀ ਐਂਡ ਜਵਾਈਨਿੰਗ ਨਹੀਂ ਪਾਉਂਦੀ, ਜਿਸ ਨਾਲ ਟਿਊਮਰ ਬਣਨ ਦਾ ਖਤਰਾ ਰਹਿੰਦਾ ਹੈ।

ਖੋਜ ਵਿਚ 28 ਤੋਂ 33 ਸਾਲ ਦੇ ਸਿਹਮੰਤਦ ਡਾਕਟਰਾਂ ਦੇ ਖੂਨ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ ਤਿੰਨ ਦਿਨ ਤੱਕ ਯੋਗ ਨੀਂਦ ਲਈ ਸੀ। ਇਸ ਤੋਂ ਬਾਅਦ ਉਨ੍ਹਾਂ ਡਾਕਟਰਾਂ ਦੇ ਖੂਨ ਦੀ ਜਾਂਚ ਕੀਤੀ ਗਈ, ਜਿਨ੍ਹਾਂ ਨੇ ਰਾਤ ਨੂੰ ਕੰਮ ਕੀਤਾ ਸੀ, ਜਿਨ੍ਹਾਂ ਨੂੰ ਨੀਂਦ ਦੀ ਘਾਟ ਸੀ। ਚੋਈ ਨੇ ਕਿਹਾ ਕਿ ਖੋਜ ਵਿਚ ਇਹ ਸਾਹਮਣੇ ਆਇਆ ਹੈ ਕਿ ਘੱਟ ਨੀਂਦ ਡੀਐਨਏ ਦੇ ਨੁਕਸਾਨ ਨਾਲ ਜੁੜੀ ਹੋਈ ਹੈ।

About Admin

Check Also

ਜਾਣੋ ਕਿਉਂ ਵਰਦਾਨ ਹੈ ਅਨਾਰ, ਸਿਹਤ ਲਈ

ਅਸੀਂ ਆਪਣੀ ਜ਼ਿੰਦਗੀ ‘ਚ ਬਹੁਤ ਸਾਰੇ ਫਲਾਂ ਦਾ ਇਸਤੇਮਾਲ ਕਰਦੇ ਹਾਂ। ਜਿਨ੍ਹਾਂ ‘ਚੋ ਅਨਾਰ ਸਾਡੇ ਲਈ ਬਹੁਤ …

WP Facebook Auto Publish Powered By : XYZScripts.com