Friday , November 15 2019
Breaking News
Home / Uncategorized / ਅਧਿਆਪਕ ਮੁੜ ਤੋਂ ਆਏ ਸ਼ੜਕਾਂ ਤੇ

ਅਧਿਆਪਕ ਮੁੜ ਤੋਂ ਆਏ ਸ਼ੜਕਾਂ ਤੇ

ਪਿਛਲੇ ਅੱਠ ਮਹੀਨੇ ਤੋਂ ਤਨਖਾਹ ਨੂੰ ਤਰਸ ਰਹੇ ਐਸਐਸਏ/ਰਮਸਾ ਦੇ ਅਧਿਆਪਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਸਥਿਤ ਮੋਤੀ ਮਹਿਲ ਪਹੁੰਚ ਕੇ ਲੋਹੜੀ ਮੰਗੀ। ਪੰਜਾਬ ਦੇ ਹੋਰ ਹਿੱਸਿਆਂ ਵਿੱਚ ਵੀ ਪ੍ਰਦਰਸ਼ਨ ਕਰਦਿਆਂ ਅਧਿਆਪਕਾਂ ਨੇ ਇਲਜ਼ਾਮ ਲਾਇਆ ਕਿ ਸਰਕਾਰ ਨੇ ਇੱਕ ਤਾਂ ਰੈਗੂਲਰ ਕਰਨ ਦੇ ਨਾਂ ‘ਤੇ ਉਨ੍ਹਾਂ ਦਾ ਤਨਖਾਹ 45000 ਤੋਂ ਘਟਾ ਕੇ 15000 ਕਰ ਦਿੱਤੀ ਹੈ ਤੇ ਉੱਤੋਂ ਅੱਠ ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਗਈ।

ਅਧਿਆਪਕਾਂ ਨੇ ਕਿਹਾ ਕਿ ਜਦੋਂ ਉਹ ਆਪਣੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਸੜਕਾਂ ‘ਤੇ ਉੱਤਰੇ ਤਾਂ ਸਿੱਖਿਆ ਮੰਤਰੀ ਓਪੀ ਸੋਨੀ ਨੇ ਉਨ੍ਹਾਂ ਨੂੰ ਮੁਅੱਤਲ ਤੇ ਬਦਲੀਆਂ ਦਾ ਸਜ਼ਾ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਵਾਰ-ਵਾਰ ਭਰੋਸਾ ਦੇ ਕੇ ਮੁੱਕਰ ਰਹੇ ਹਨ। ਅਧਿਆਪਕਾਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ।

ਦੂਜੇ ਪਾਸੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਹੈ ਕਿ ਬੀਤੇ ਸਮੇਂ ਵਿੱਚ ਅਧਿਆਪਕ ਯੂਨੀਅਨਾਂ ਵੱਲੋਂ ਲਾਏ ਗਏ ਧਰਨਿਆਂ ਦੌਰਾਨ ਜਿਹੜੇ ਅਧਿਆਪਕਾਂ ਨੂੰ ਮੁਅੱਤਲ ਕੀਤਾ ਗਿਆ ਸੀ, ਨੂੰ ਬਹਾਲ ਕਰ ਦਿੱਤਾ ਗਿਆ ਹੈ। ਇਨ੍ਹਾਂ ਧਰਨਿਆਂ ਵਿੱਚ ਸ਼ਾਮਲ ਹੋਣ ਕਾਰਨ ਜਿੰਨਾ ਅਧਿਆਪਕਾਂ ਦੀਅ ਆਰਜ਼ੀ ਡਿਊਟੀ ਦੂਰ ਵਾਲੇ ਸਟੇਸ਼ਨਾਂ ‘ਤੇ ਲਾਈਆਂ ਸਨ, ਉਨ੍ਹਾਂ ਨੂੰ ਮੁੜ ਪੁਰਾਣੇ ਸਕੂਲਾਂ ਵਿੱਚ ਡਿਊਟੀ ਦੇਣ ਦੇ ਹੁਕਮ ਜਾਰੀ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਅਧਿਆਪਕ ਯੂਨੀਅਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦੀ ਗੱਲ ਤਾਂ ਲਗਾਤਾਰ ਕਰ ਰਹੀ ਹੈ, ਪਰ ਉਹ ਇਹ ਵਾਅਦਾ ਨਹੀਂ ਕਰ ਰਹੀ ਕਿ ਇਸ ਮੀਟਿੰਗ ਤੋਂ ਬਾਅਦ ਉਹ ਧਰਨੇ ਤਿਆਗ ਕੇ ਪੜ੍ਹਾਈ ਵੱਲ ਧਿਆਨ ਦੇਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਬਤੌਰ ਸਿੱਖਿਆ ਮੰਤਰੀ ਮੈਂ ਕਦੇ ਅਧਿਆਪਕਾਂ ਦੀ ਤਨਖਾਹ ਵਧਾਉਣ ਦਾ ਵਾਅਦਾ ਨਹੀਂ ਕੀਤਾ, ਚਾਹੇ ਕੋਈ ਵੀ ਵੀਡੀਓ ਜਾਂ ਆਡੀਓ ਰਿਕਾਰਡਿੰਗ ਵੇਖ ਲਈ ਜਾਵੇ, ਕਿਉਂਕਿ ਇਹ ਕੈਬਿਨਟ ਦਾ ਫੈਸਲਾ ਹੈ।

About Admin

Check Also

ਨਵਜੋਤ ਸਿੱਧੂ ਦੇ ਹੱਕ ‘ਚ ਆਏ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ

ਨਵਜੋਤ ਸਿੱਧੂ ਦੇ ਹੱਕ ‘ਚ ਆਏ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਚੰਡੀਗੜ੍ਹ : ਪੁਲਵਾਮਾ …

WP Facebook Auto Publish Powered By : XYZScripts.com