Sunday , February 17 2019
Breaking News
Home / ਲਾਈਫਸਟਾਈਲ / ਹਾਰਟ ਅਟੈਕ ਦੇ ਲੱਛਣ ਅਤੇ ਘਰੇਲੂ ਉਪਚਾਰ

ਹਾਰਟ ਅਟੈਕ ਦੇ ਲੱਛਣ ਅਤੇ ਘਰੇਲੂ ਉਪਚਾਰ

ਵੱਧਦੀ ਉਮਰ ‘ਚ ਧਮਨੀਆ ‘ਚ ਫੈਟ ਜਮ੍ਹਾ ਹੋਣ ਨਾਲ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ। ਹਾਰਟ ਅਟੈਕ ਇਕ ਗੰਭੀਰ ਬੀਮਾਰੀ ਹੈ ਜੋ ਜ਼ਿਆਦਾਤਰ ਲੋਕਾਂ ਦੀ ਮੌਤ ਦਾ ਕਾਰਨ ਬਣਦੀ ਹੈ। ਹਾਰਟ ਅਟੈਕ ਦੇ ਖਤਰੇ ਤੋਂ ਬਚਣ ਲਈ ਦਿਲ ਸਿਹਤਮੰਦ ਹੋਣਾ ਚਾਹੀਦਾ ਹੈ। ਪਹਿਲੇ ਸਮੇਂ ‘ਚ ਇਸ ਬੀਮਾਰੀ ਦਾ ਖਤਰਾ ਸਿਰਫ ਵੱਡੀ ਉਮਰ ਦੇ ਲੋਕਾਂ ‘ਚ ਦੇਖਣ ਨੂੰ ਮਿਲਦਾ ਸੀ ਪਰ ਜਿਵੇਂ-ਜਿਵੇਂ ਲੋਕਾਂ ਦਾ ਰਹਿਣ-ਸਹਿਣ ਬਦਲਦਾ ਜਾ ਰਿਹਾ ਹੈ ਉਂਝ ਹੀ ਛੋਟੀ ਉਮਰ ਦੇ ਲੋਕ ਵੀ ਹਾਰਟ ਅਟੈਕ ਵਰਗੀ ਬੀਮਾਰੀ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਅਸਲ ‘ਚ ਖੁਦ ਹਾਰਟ ਅਟੈਕ ਦੇ ਮਰੀਜ਼ ਨੂੰ ਨਹੀਂ ਪਤਾ ਹੁੰਦਾ ਕਿ ਉਹ ਹਾਰਟ ਦਾ ਮਰੀਜ਼ ਹੈ। ਹਾਰਟ ਅਟੈਕ ਦਾ ਮਰੀਜ਼ ਹਮੇਸ਼ਾ ਇਸ ਬੀਮਾਰੀ ਦੇ ਲੱਛਣਾ ਨੂੰ ਅਣਦੇਖਿਆਂ ਕਰ ਦਿੰਦਾ ਹੈ। ਅੱਜ ਅਸੀਂ ਤੁਹਾਨੂੰ ਉਸ ਚੀਜ਼ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਹਾਰਟ ਅਟੈਕ ਦੇ ਖਤਰਾ ਘੱਟ ਹੋ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ…

ਹਾਰਟ ਅਟੈਕ ਦੇ ਲੱਛਣ
– ਛਾਤੀ ‘ਚ ਹਲਕਾ ਦਰਦ
– ਸਾਹ ਲੈਣ ‘ਚ ਦਿੱਕਤ
– ਫਲੂ ਦੀ ਸਮੱਸਿਆ
– ਉਲਟੀ
– ਲੋਅ ਜਾਂ ਹਾਈ ਬਲੱਡ ਪ੍ਰੈਸ਼ਰ
– ਕਮਜ਼ੋਰੀ ਮਹਿਸੂਸ ਹੋਣਾ
– ਤਣਾਅ ਅਤੇ ਘਬਰਾਹਟ

ਹਾਰਟ ਅਟੈਕ ਤੋਂ ਬਚਣ ਦਾ ਘਰੇਲੂ ਨੁਸਖਾ
ਕਣਕ ਨੂੰ 10 ਮਿੰਟ ਤਕ ਪਾਣੀ ‘ਚ ਉਬਾਲੋ ਅਤੇ ਫਿਰ ਉਨ੍ਹਾਂ ਨੂੰ ਅੰਕੁਰਿਤ ਕਰਨ ਲਈ ਕਿਸੇ ਕੱਪੜੇ ‘ਚ ਬੰਨ ਕੇ ਰੱਖੋ। ਜਦੋਂ ਕਣਕ 1 ਇੰਚ ਲੰਬੀ ਅੰਕੁਰਿਤ ਹੋ ਜਾਵੇ ਤਾਂ ਉਸ ਦੀ ਵਰਤੋਂ ਰੋਜ਼ ਸਵੇਰੇ ਖਾਲੀ ਪੇਟ ਕਰੋ। ਯਾਦ ਰੱਖੋ ਕਿ ਕਣਕ ਦੀ ਮਾਤਰਾ 1 ਕੋਲੀ ਰੱਖੋ। ਇਸ ਦੀ ਵਰਤੋਂ 3-4 ਦਿਨਾਂ ਤਕ ਲਗਾਤਾਰ ਕਰੋ। ਇਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੋਵੇਗਾ।

About Ashish Kumar

Check Also

ਡਿਪਰੈਸ਼ਨ ਅਤੇ ਦਿਲ ਦੀ ਬਿਮਾਰੀ ਤੋਂ ਬਚਿਆ ਜਾ ਸਕਦਾ ਕਸਰਤ ਕਰਨ ਨਾਲ

ਡਿਪਰੈਸ਼ਨ ਅਤੇ ਦਿਲ ਦੀਆਂ ਸਮੱਸਿਆਵਾਂ ਘਾਤਕ ਬੀਮਾਰੀਆਂ ਹਨ। ਜੋ ਬੰਦੇ ਦੀ ਮੌਤ ਦੇ ਡਰ ਨੂੰ ਵਧਾਉਂਦੀਆਂ …

WP Facebook Auto Publish Powered By : XYZScripts.com